AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੁਲਦੀਪ ਯਾਦਵ ਦੀ ਫਿਰਕੀ ‘ਚ ਫਸੇ ਪਾਕਿਸਤਾਨੀ ਬੱਲੇਬਾਜ਼, 199 ‘ਤੇ ਪੂਰੀ ਟੀਮ ਆਲ-ਆਉਟ

ਟੀਮ ਇੰਡੀਆ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਸ਼ਾਨਦਾਰ ਫਾਰਮ 'ਚ ਹਨ। ਪਾਕਿਸਤਾਨ ਦੇ ਖਿਲਾਫ਼ ਮੈਚ 'ਚ ਵੀ ਉਸ ਦੀ ਚਮਕ ਦੇਖਣ ਨੂੰ ਮਿਲੀ। ਕੁਲਦੀਪ ਨੇ ਪਾਰੀ ਦੇ 33ਵੇਂ ਓਵਰ ਵਿੱਚ ਪਾਕਿਸਤਾਨ ਨੂੰ ਦੋ ਵੱਡੇ ਝਟਕੇ ਦਿੱਤੇ। ਕੁਲਦੀਪ ਨੇ ਮੈਚ ਵਿੱਚ ਚੰਗੀ ਗੇਂਦਬਾਜ਼ੀ ਕੀਤੀ। ਪਾਕਿਸਤਾਨੀ ਬੱਲੇਬਾਜ਼ ਉਸ ਦੇ ਖਿਲਾਫ਼ ਆਪਣੇ ਹੱਥ ਨਹੀਂ ਖੋਲ੍ਹ ਸਕੇ। ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ।

ਕੁਲਦੀਪ ਯਾਦਵ ਦੀ ਫਿਰਕੀ 'ਚ ਫਸੇ ਪਾਕਿਸਤਾਨੀ ਬੱਲੇਬਾਜ਼, 199 'ਤੇ ਪੂਰੀ ਟੀਮ ਆਲ-ਆਉਟ
sajan-kumar-2
| Updated On: 14 Oct 2023 18:29 PM IST
Share
ਟੀਮ ਇੰਡੀਆ ਦੇ ਸਟਾਰ ਸਪਿਨਰ ਕੁਲਦੀਪ ਯਾਦਵ (Kuldeep Yadav) ਦਾ ਵਿਸ਼ਵ ਕੱਪ 2023 ‘ਚ ਚੰਗਾ ਪ੍ਰਦਰਸ਼ਨ ਜਾਰੀ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਪਾਕਿਸਤਾਨ ਖਿਲਾਫ਼ ਖੇਡੇ ਜਾ ਰਹੇ ਮੈਚ ‘ਚ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਕੁਲਦੀਪ ਯਾਦਵ ਨੂੰ ਆਪਣੀ ਸਪਿਨ ‘ਤੇ ਨੱਚਾਇਆ। ਕੁਲਦੀਪ ਯਾਦਵ ਨੇ ਇੱਕ ਓਵਰ ਵਿੱਚ ਪਾਕਿਸਤਾਨ ਨੂੰ 2 ਵੱਡੇ ਝਟਕੇ ਦਿੱਤੇ। ਉਸ ਨੇ ਪਹਿਲਾਂ ਸਾਊਦ ਸ਼ਕੀਲ ਅਤੇ ਫਿਰ ਇਫਤਿਕਾਰ ਅਹਿਮਦ ਨੂੰ ਪਵੇਲੀਅਨ ਭੇਜਿਆ। ਕੁਲਦੀਪ ਨੂੰ ਇਹ ਦੋਵੇਂ ਸਫ਼ਲਤਾਵਾਂ ਪਾਰੀ ਦੇ 33ਵੇਂ ਓਵਰ ਵਿੱਚ ਮਿਲੀਆਂ। ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ। ਸਿਰਾਜ ਨੇ 41 ਦੇ ਸਕੋਰ ‘ਤੇ ਭਾਰਤ ਨੂੰ ਪਹਿਲਾ ਵਿਕਟ ਦਿਵਾਇਆ। ਉਨ੍ਹਾਂ ਨੇ ਅਬਦੁੱਲਾ ਸ਼ਫੀਕ ਨੂੰ ਐਲਬੀਡਬਲੀਯੂ ਕਰ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਹਾਰਦਿਕ ਨੇ 73 ਦੇ ਸਕੋਰ ‘ਤੇ ਟੀਮ ਇੰਡੀਆ ਨੂੰ ਦੂਜੀ ਸਫਲਤਾ ਦਿਵਾਈ। ਉਨ੍ਹਾਂ ਨੇ ਇਮਾਮ ਉਲ ਹੱਕ ਨੂੰ ਕੇਐਲ ਰਾਹੁਲ ਹੱਥੋਂ ਕੈਚ ਕਰਵਾ ਕੇ ਪਾਕਿਸਤਾਨ ਨੂੰ ਦੂਜਾ ਵੱਡਾ ਝਟਕਾ ਦਿੱਤਾ। ਇਮਾਮ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਦੇ ਦੋ ਸਭ ਤੋਂ ਤਜਰਬੇਕਾਰ ਬੱਲੇਬਾਜ਼ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਕ੍ਰੀਜ਼ ‘ਤੇ ਸਨ। ਦੋਵਾਂ ਨੇ ਪਾਕਿਸਤਾਨ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਏਸ਼ੀਆ ਕੱਪ ਦੇ ਹੀਰੋ ਸਿਰਾਜ ਨੇ ਬਾਬਰ ਨੂੰ ਬੋਲਡ ਕਰਕੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ। ਬਾਬਰ 50 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਆਪਣਾ ਜਲਵਾ ਦਿਖਾਇਆ।

ਇੱਕ ਓਵਰ ਵਿੱਚ ਦੋ ਵਿਕਟਾਂ ਲਈਆਂ

ਕੁਲਦੀਪ ਨੂੰ 20ਵੇਂ ਓਵਰ ਤੋਂ ਪਹਿਲਾਂ ਹੀ ਰੋਹਿਤ ਨੇ ਗੇਂਦਬਾਜ਼ੀ ਲਈ ਲਿਆਂਦਾ ਸੀ, ਪਰ 33ਵੇਂ ਓਵਰ ‘ਚ ਉਨ੍ਹਾਂ ਦਾ ਜਾਦੂ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਕੁਲਦੀਪ ਖਿਲਾਫ਼ ਦੌੜਾਂ ਬਣਾਉਣੀਆਂ ਮੁਸ਼ਕਲ ਹੋ ਰਹੀਆਂ ਸਨ। ਪਾਕਿਸਤਾਨ ‘ਤੇ ਦਬਾਅ ਬਣ ਰਿਹਾ ਸੀ ਅਤੇ ਕੁਲਦੀਪ ਨੇ ਇਸ ਦਾ ਫਾਇਦਾ ਚੁੱਕਿਆ। ਕੁਲਦੀਪ ਨੇ 33ਵੇਂ ਓਵਰ ਦੀ ਦੂਜੀ ਗੇਂਦ ‘ਤੇ ਸੌਦ ਸ਼ਕੀਲ ਨੂੰ ਐੱਲ.ਬੀ.ਡਬਲਿਊ. ਕੀਤਾ। ਫਿਰ ਇਸ ਤੋਂ ਬਾਅਦ ਇਫਤਿਖਾਰ ਅਹਿਮਦ ਬੱਲੇਬਾਜ਼ੀ ਕਰਨ ਆਏ। ਇਹ ਜ਼ਿਆਦਾ ਦੇਰ ਚੱਲ ਨਹੀਂ ਸਕੇ। ਕੁਲਦੀਪ ਨੇ ਵਾਪਸੀ ਕਰਦੇ ਹੋਏ ਓਵਰ ਦੀ ਆਖਰੀ ਗੇਂਦ ‘ਤੇ ਇਫਤਿਖਾਰ ਨੂੰ ਬੋਲਡ ਕਰਕੇ ਉਨ੍ਹਾਂ ਨੂੰ ਵਾਪਿਸ ਪੈਵੇਲਿਅਨ ਭੇਜਿਆ। ਕੁਲਦੀਪ ਯਾਦਵ ਨੇ ਮੈਚ ਵਿੱਚ 10 ਓਵਰਾਂ ਦਾ ਆਪਣਾ ਕੋਟਾ ਪੂਰਾ ਕੀਤਾ। ਉਨ੍ਹਾਂ ਨੇ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਵਿਸ਼ਵ ਕੱਪ ਵਿੱਚ ਕੁਲਦੀਪ ਯਾਦਵ ਦੇ ਨਾਮ ਕੁੱਲ 5 ਵਿਕਟਾਂ ਹਨ। ਉਸ ਨੇ ਆਸਟ੍ਰੇਲੀਆ ਖਿਲਾਫ਼ 2 ਅਤੇ ਅਫਗਾਨਿਸਤਾਨ ਖਿਲਾਫ 1 ਵਿਕਟ ਲਈ।

ਪਾਕਿ ਟੀਮ 191 ਦੌੜਾਂ ਤੱਕ ਹੀ ਸੀਮਤ ਹੋ ਗਈ

ਪਾਕਿਸਤਾਨ ਦੀ ਪੂਰੀ ਪਾਰੀ 191 ਦੌੜਾਂ ‘ਤੇ ਸਿਮਟ ਗਈ। ਉਹ ਪੂਰੇ 50 ਓਵਰ ਵੀ ਨਹੀਂ ਖੇਡ ਸਕੀ। ਬਾਬਰ ਦੀ ਪੂਰੀ ਟੀਮ ਸਿਰਫ਼ 42.5 ਓਵਰਾਂ ਵਿੱਚ ਹੀ ਪੈਵੇਲੀਅਨ ਪਰਤ ਗਈ। ਇੱਕ ਸਮੇਂ ਪਾਕਿਸਤਾਨ ਟੀਮ ਦਾ ਸਕੋਰ 2 ਵਿਕਟਾਂ ਦੇ ਨੁਕਸਾਨ ‘ਤੇ 155 ਦੌੜਾਂ ਸੀ। ਉਨ੍ਹਾਂ ਨੇ ਆਖਰੀ 8 ਵਿਕਟਾਂ ਸਿਰਫ 36 ਦੌੜਾਂ ‘ਚ ਗੁਆ ਦਿੱਤੀਆਂ। ਬਾਬਰ ਆਜ਼ਮ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਨੇ 50 ਦੌੜਾਂ ਦੀ ਪਾਰੀ ਖੇਡੀ। ਰਿਜ਼ਵਾਨ ਨੇ 49 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਬੁਮਰਾਹ, ਜਡੇਜਾ, ਕੁਲਦੀਪ, ਸਿਰਾਜ ਅਤੇ ਹਾਰਦਿਕ ਨੇ 2-2 ਵਿਕਟਾਂ ਲਈਆਂ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...