6ਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ ਆਸਟ੍ਰੇਲੀਆ, ਭਾਰਤ ਨੂੰ ਫਾਈਨਲ ‘ਚ ਹਰਾਇਆ
ਵਿਸ਼ਵ ਕੱਪ ਫਾਈਨਲ 'ਚ ਆਸਟ੍ਰੇਲੀਆ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕ੍ਰਿਕੇਟ ਦਾ ਬਦਸ਼ਾਹ ਬਣ ਗਿਆ ਹੈ। ਆਸਟ੍ਰੇਲੀਆ ਨੇ 6ਵੀਂ ਵਾਰ ਵਿਸ਼ਵ ਕੱਪ ਜਿੱਤ ਕੇ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ 1987, 1999, 2023, 2007, 2015 ਅਤੇ ਹੁਣ 2023 'ਚ ਭਾਰਤ ਨੂੰ ਹਰਾ ਕੱਪ ਨੂੰ ਜਿੱਤ ਲਿਆ ਹੈ। ਪੂਰੀ ਆਸਟ੍ਰੇਲੀਆ ਨੇ ਵਧੀਆ ਖੇਡ ਵਿਖਾਉਂਦੇ ਹੋਏ ਇਹ ਜਿੱਤ ਆਪਣੇ ਨਾਂਅ ਕੀਤੀ।
ਵਿਸ਼ਵ ਕੱਪ ਫਾਈਨਲ ‘ਚ ਆਸਟ੍ਰੇਲੀਆ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕ੍ਰਿਕੇਟ ਦਾ ਬਦਸ਼ਾਹ ਬਣ ਗਿਆ ਹੈ। ਭਾਰਤ ਨੇ ਪਹਿਲਾਂ ਖੇਡਦੇ ਹੋਏ ਆਸਟ੍ਰੇਲੀਆ ਨੂੰ ਜਿੱਤ ਲਈ 241 ਰਨ ਦਾ ਟਾਰਗੇਟ ਦਿੱਤਾ ਸੀ ਜਿਸ ਨੂੰ ਕੰਗਾਰੂ ਟੀਮ ਨੇ 7 ਓਵਰ ਪਹਿਲਾਂ ਦੀ ਹਾਸਲ ਕਰ ਲਿਆ। ਆਸਟ੍ਰੇਲੀਆ ਵੱਲੋਂ ਸਭ ਤੋਂ ਵੱਧ ਰਨ 137 (120) ਟ੍ਰੈਵੀਅਸ ਹੈਡ ਨੇ ਬਣਾਏ। ਇਸ ਤੋਂ ਇਲਾਵਾ ਮਾਰਨਸ ਲਾਬੁਸ਼ਾਨੇ 58 ਰਨ ਬਣਾ ਕੇ ਅਜੇਤੂ ਰਹੇ ਅਤੇ ਵਿਨਿੰਗ ਸ਼ਾਟ ਮੈਕਸਵੈਲ ਨੇ ਖੇਡਿਆ। ਪੂਰੀ ਆਸਟ੍ਰੇਲੀਆ ਨੇ ਵਧੀਆ ਖੇਡ ਵਿਖਾਉਂਦੇ ਹੋਏ ਇਹ ਜਿੱਤ ਆਪਣੇ ਨਾਂਅ ਕੀਤੀ।
ਆਸਟ੍ਰੇਲੀਆ ਨੇ 6ਵੀਂ ਵਾਰ ਵਿਸ਼ਵ ਕੱਪ ਜਿੱਤ ਕੇ ਕੱਪ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ 1987, 1999, 2023, 2007, 2015 ਅਤੇ ਹੁਣ 2023 ‘ਚ ਭਾਰਤ ਨੂੰ ਹਰਾ ਕੱਪ ਨੂੰ ਜਿੱਤ ਲਿਆ ਹੈ। ਭਾਰਤੀ ਟੀਮ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ ਹੈ ਅਤੇ ਭਾਰਤੀ ਟੀਮ ਨੂੰ ਹੌਂਸਲਾ ਦਿੱਤਾ ਹੈ।
Dear Team India,
Your talent and determination through the World Cup was noteworthy. You’ve played with great spirit and brought immense pride to the nation.
We stand with you today and always.
ਇਹ ਵੀ ਪੜ੍ਹੋ
— Narendra Modi (@narendramodi) November 19, 2023
ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤਾਂ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ। ਆਸਟਰੇਲੀਆ ਨੇ 43 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 241 ਦੌੜਾਂ ਦਾ ਟਾਰਗੇਟ ਹਾਸਲ ਕਰ ਲਿਆ। ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ ਸੈਂਕੜਾ ਲਗਾਇਆ। ਉਨ੍ਹਾਂ ਨੇ 137 ਦੌੜਾਂ ਬਣਾਈਆਂ। ਮਾਰਨਸ ਲਾਬੂਸ਼ੇਨ 58 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਗਲੇਨ ਮੈਕਸਵੈੱਲ 2 ਦੌੜਾਂ ਬਣਾ ਕੇ ਨਾਬਾਦ ਰਹੇ।
ਟਾਰਗੇਟ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ ਡੇਵਿਡ ਵਾਰਨਰ (07), ਮਿਸ਼ੇਲ ਮਾਰਸ਼ (15) ਅਤੇ ਸਟੀਵ ਸਮਿਥ (04) ਦੇ ਵਿਕਟ ਗੁਆ ਦਿੱਤੇ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 2, ਸ਼ਮੀ ਅਤੇ ਸਿਰਾਜ ਨੇ 1-1 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਲੋਕੇਸ਼ ਰਾਹੁਲ (107 ਗੇਂਦਾਂ ਵਿੱਚ 66 ਦੌੜਾਂ, ਇੱਕ ਚੌਕਾ) ਅਤੇ ਵਿਰਾਟ ਕੋਹਲੀ (63 ਗੇਂਦਾਂ ਵਿੱਚ 54 ਦੌੜਾਂ, ਚਾਰ ਚੌਕੇ) ਦੇ ਅਰਧ ਸੈਂਕੜੇ ਅਤੇ ਇਨ੍ਹਾਂ ਵਿਚਾਲੇ ਚੌਥੀ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਭਾਰਤ ਨੇ 240 ਦੌੜਾਂ ਬਣਾਈਆਂ ਸਨ।