ਮਨਦੀਪ ਸਿੰਘ: ਹਾਕੀ ਨਹੀਂ, ਕ੍ਰਿਕੇਟ ਖੇਡਣਾ ਚਾਹੁੰਦੇ ਸੀ ਭਾਰਤੀ ਫਾਰਵਰਡ, ਪਰਿਵਾਰ ਦੇ ਕਹਿਣ ਤੇ ਬਣ ਗਏ ਟੀਮ ਇੰਡੀਆ ਦਾ ਸਿਤਾਰਾ
ਪਰਿਵਾਰ ਦਾ ਫੈਸਲਾ ਸਹੀ ਸਾਬਿਤ ਹੋਇਆ ਜਦੋਂ 17 ਸਾਲ ਦੀ ਉਮਰ ਵਿੱਚ ਮਨਦੀਪ ਸਿੰਘ ਨੇ ਸੀਨੀਅਰ ਹਾਕੀ ਟੀਮ ਵਿੱਚ ਆਪਣੀ ਥਾਂ ਬਣਾ ਲਈ
ਮਨਦੀਪ ਸਿੰਘ: ਹਾਕੀ ਨਹੀਂ, ਕ੍ਰਿਕੇਟ ਖੇਡਣਾ ਚਾਹੁੰਦੇ ਸੀ ਭਾਰਤੀ ਫਾਰਵਰਡ, ਪਰਿਵਾਰ ਦੇ ਕਹਿਣ ਤੇ ਬਣ ਗਏ ਟੀਮ ਇੰਡੀਆ ਦਾ ਸਿਤਾਰਾ
ਕ੍ਰਿਕੇਟ ਖੇਡਣਾ ਚਾਹੁੰਦੇ ਸੀ ਮਨਦੀਪ ਸਿੰਘ
ਮਨਦੀਪ ਸਿੰਘ ਦੇ ਪਰਿਵਾਰ ਵਿੱਚ ਉਹ ਪਹਿਲੇ ਅਜਿਹੇ ਵਿਅਕਤੀ ਹਨ ਜੋ ਹਾਕੀ ਖੇਡਦੇ ਹਨ। ਉਹਨਾਂ ਦੇ ਵੱਡੇ ਭਰਾ ਵੀ ਹਾਕੀ ਖੇਡਿਆ ਕਰਦੇ ਸੀ। ਭਾਵੇਂ ਮਨਦੀਪ ਸਿੰਘ ਨੇ ਇਸ ਕਰਕੇ ਹਾਕੀ ਖੇਡਣਾ ਸ਼ੁਰੂ ਨਹੀਂ ਸੀ ਕੀਤਾ। ਉਹ ਸ਼ੁਰੂਆਤ ਵਿੱਚ ਕ੍ਰਿਕੇਟ ਖੇਡਿਆ ਕਰਦੇ ਸਨ। ਉਸ ਵੇਲੇ ਉਹ ਕ੍ਰਿਕੇਟਰ ਹੀ ਬਣਨਾ ਚਾਹੁੰਦੇ ਸਨ। ਪਰ ਉਹਨਾਂ ਦਾ ਪਰਿਵਾਰ ਅਜਿਹਾ ਨਹੀਂ ਸੀ ਚਾਹੁੰਦਾ। ਪਰਿਵਾਰ ਦਾ ਕਹਿਣਾ ਸੀ ਕਿ ਮਨਦੀਪ ਹਾਕੀ ਵਿਚ ਅਪਣਾ ਨਾਂ ਕਮਕਾਏ। ਪਰਿਵਾਰ ਦਾ ਇਹ ਫੈਸਲਾ ਸਹੀ ਸਾਬਿਤ ਹੋਇਆ ਜਦੋਂ 17 ਸਾਲ ਦੀ ਉਮਰ ਵਿੱਚ ਮਨਦੀਪ ਸਿੰਘ ਨੇ ਸੀਨੀਅਰ ਹਾਕੀ ਟੀਮ ਵਿੱਚ ਅਪਣੀ ਥਾਂ ਬਣਾ ਲਈ। ਉਹਨਾਂ ਨੇ ਭਾਰਤੀ ਟੀਮ ਵਾਸਤੇ ਪਹਿਲਾ ਮੈਚ ਵਿਸ਼ਵ ਹਾਕੀ ਲੀਗ ਦਾ ਖੇਡਿਆ ਸੀ। ਹੁਣ ਤਕ ਮਨਦੀਪ ਸਿੰਘ 157 ਮੈਚ ਖੇਡ ਚੁੱਕੇ ਹਨ ਅਤੇ 82 ਗੋਲ ਕਰ ਚੁੱਕੇ ਹਨ।ਕੋਰੋਨਾ ਤੋਂ ਤੰਗ ਆ ਗਏ ਸੀ ਮਨਦੀਪ ਸਿੰਘ
ਪਿਛਲੇ ਸਾਲ ਨੈਸ਼ਨਲ ਕੈਂਪ ਵਾਸਤੇ ਬੰਗਲੁਰੂ ਪਹੁੰਚੇ ਮਨਦੀਪ ਸਿੰਘ ਅਤੇ ਭਾਰਤੀ ਖਿਲਾੜੀਆਂ ਨੂੰ ਕੋਰੋਨਾ ਵਾਇਰਸ ਨੇ ਘੇਰ ਲਿਆ ਸੀ। ਇਹਨਾਂ 5 ਖਿਲਾੜੀਆਂ ਵਿੱਚ ਕਪਤਾਨ ਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ ਅਤੇ ਜਸਕਰਨ ਸਿੰਘ ਤੋਂ ਇਲਾਵਾ ਡਰੈਗ ਫਲਿੱਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਸ਼ੁਮਾਰ ਸਨ। ਮਨਦੀਪ ਸਿੰਘ ਵਾਸਤੇ ਕੋਰੋਨਾ ਜ਼ਿਆਦਾ ਖਤਰਨਾਕ ਬਣ ਗਿਆ ਸੀ, ਕਿਉਂਕਿ ਉਹਨਾਂ ਦਾ ਆਕਸੀਜਨ ਲੈਵਲ ਥੱਲੇ ਆਉਣ ਲੱਗ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੂੰ ਅਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਮਨਦੀਪ ਸਿੰਘ ਨੇ ਇਸ ਸਮੇਂ ਨੂੰ ਅਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਡਰਾਉਣ ਵਾਲਾ ਦਸਿਆ ਸੀ। ਉਹਨਾਂ ਨੇ ਕਿਹਾ ਸੀ, ਮੈਨੂੰ ਅਪਣੀ ਫਿਟਨੈੱਸ ਨੂੰ ਲੈ ਕੇ ਕਦੀ ਵੀ ਕੋਈ ਪਰੇਸ਼ਾਨੀ ਨਹੀਂ ਸੀ ਆਈ। ਮੈਂ ਕਦੇ ਵੀ ਐਂਬੂਲੈਂਸ ਵਿੱਚ ਨਹੀਂ ਬੈਠਿਆ ਸੀ। ਜਦੋਂ ਮੈਨੂੰ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਸੀ, ਤਾਂ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਡਰ ਗਿਆ ਸੀ।
Follow Us
