ਮਨਦੀਪ ਸਿੰਘ: ਹਾਕੀ ਨਹੀਂ, ਕ੍ਰਿਕੇਟ ਖੇਡਣਾ ਚਾਹੁੰਦੇ ਸੀ ਭਾਰਤੀ ਫਾਰਵਰਡ, ਪਰਿਵਾਰ ਦੇ ਕਹਿਣ ਤੇ ਬਣ ਗਏ ਟੀਮ ਇੰਡੀਆ ਦਾ ਸਿਤਾਰਾ
ਪਰਿਵਾਰ ਦਾ ਫੈਸਲਾ ਸਹੀ ਸਾਬਿਤ ਹੋਇਆ ਜਦੋਂ 17 ਸਾਲ ਦੀ ਉਮਰ ਵਿੱਚ ਮਨਦੀਪ ਸਿੰਘ ਨੇ ਸੀਨੀਅਰ ਹਾਕੀ ਟੀਮ ਵਿੱਚ ਆਪਣੀ ਥਾਂ ਬਣਾ ਲਈ
ਮਨਦੀਪ ਸਿੰਘ: ਹਾਕੀ ਨਹੀਂ, ਕ੍ਰਿਕੇਟ ਖੇਡਣਾ ਚਾਹੁੰਦੇ ਸੀ ਭਾਰਤੀ ਫਾਰਵਰਡ, ਪਰਿਵਾਰ ਦੇ ਕਹਿਣ ਤੇ ਬਣ ਗਏ ਟੀਮ ਇੰਡੀਆ ਦਾ ਸਿਤਾਰਾ
ਮਨਦੀਪ ਸਿੰਘ ਨੇ ਭਾਰਤ ਲਈ 2013 ਵਿੱਚ ਡੈਬਿਊ ਕੀਤਾ ਸੀ। ਉਸ ਵੇਲੇ ਉਹਨਾਂ ਦੀ ਉਮਰ ਕੇਵਲ 17 ਸਾਲ ਸੀ।
ਭਾਰਤ ਵਿੱਚ ਕ੍ਰਿਕੇਟ ਨੂੰ ਲੈ ਕੇ ਦੀਵਾਨਗੀ ਕਿੰਨੀ ਹੈ, ਸਾਰੇ ਜਾਣਦੇ ਹਨ। ਇੱਥੇ ਕਰੀਬ ਕਰੀਬ ਹਰ ਗਲੀ ਨੁੱਕੜ ਵਿੱਚ ਕੋਈ ਨਾ ਕੋਈ ਬੱਚਾ ਕ੍ਰਿਕੇਟਰ ਬਣਨ ਦਾ ਹੀ ਸੁਪਨਾ ਵੇਖਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤੀ ਟੀਮ ਨੂੰ ਜੋ ਕਾਮਯਾਬੀ ਮਿਲੀ, ਉਸਦੀ ਵਜਾਹ ਇਹ ਹੈ ਕਿ ਦੇਸ਼ ਵਿੱਚ ਕ੍ਰਿਕੇਟ ਖੇਡਣ ਵਾਲਿਆਂ ਦਾ ਕੋਈ ਘਾਟਾ ਨਹੀਂ। ਅਜਿਹਾ ਸੁਪਨਾ ਪੰਜਾਬ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਵੀ ਵੇਖਿਆ ਸੀ। ਜੀ ਨਹੀਂ, ਏਥੇ ਅਸੀਂ ਗੱਲ ਕ੍ਰਿਕੇਟਰ ਮਨਦੀਪ ਸਿੰਘ ਦੀ ਨਹੀਂ ਕਰ ਰਹੇ। ਅਸੀਂ ਗੱਲ ਕਰ ਰਹੇ ਹਾਂ 17 ਸਾਲ ਦੀ ਉਮਰ ਵਿਚ ਭਾਰਤੀ ਹਾਕੀ ਟੀਮ ਵਿੱਚ ਅਪਣਾ ਡੈਬਿਊ ਕਰਨ ਵਾਲੇ ਫਾਰਵਰਡ ਹਾਕੀ ਖਿਲਾੜੀ ਮਨਦੀਪ ਸਿੰਘ ਦੀ।
ਮਨਦੀਪ ਸਿੰਘ ਭਾਰਤੀ ਟੀਮ ਦੇ ਨੌਜਵਾਨ ਖਿਲਾੜੀਆਂ ਵਿੱਚ ਸ਼ੁਮਾਰ ਹਨ। ਇਸ ਦੇ ਬਾਵਜੂਦ ਉਹ ਟੀਮ ਵਿੱਚ ਅਪਣੀ ਅਹਿਮ ਜਿੰਮੇਦਾਰੀ ਨਿਭਾਉਂਦੇ ਹਨ। ਭਾਰਤੀ ਟੀਮ ਨੂੰ ਟੋਕੀਓ ਓਲੰਪਿਕ ਦਾ ਟਿਕਟ ਦਿਵਾਉਣ ਵਿੱਚ ਵੀ ਉਹਨਾਂ ਦਾ ਰੋਲ ਅਹਿਮ ਰਿਹਾ ਸੀ। ਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਹਾਕੀ ਟੀਮ ਵਿੱਚ ਮਨਦੀਪ ਸਿੰਘ ਉਸ ਦਾ ਇਕ ਅਹਿਮ ਖਿਲਾੜੀ ਹੈ। ਆਪਣੇ 8 ਸਾਲ ਦੇ ਕੈਰੀਅਰ ਵਿੱਚ ਮਨਦੀਪ ਸਿੰਘ ਨੇ ਭਾਰਤੀ ਟੀਮ ਨੂੰ ਕੁੱਝ ਅਜਿਹੀਆਂ ਯਾਦਗਾਰ ਜੀਤਾਂ ਦਿਵਾਈਆਂ ਹਨ ਜਿਨ੍ਹਾਂ ਵਿੱਚ ਹੀਰੋ ਵਿਸ਼ਵ ਹਾਕੀ ਲੀਗ ਅਤੇ 2017 ਦੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਵਿੱਚ ਭਾਰਤੀ ਟੀਮ ਦੀ ਜਿੱਤ ਸ਼ਾਮਿਲ ਸੀ।


