ਰੁਪਿੰਦਰਪਾਲ ਸਿੰਘ: ਇੱਕ ਸਮੇਂ ਦਾ ਖਾਣਾ ਖਾ ਕੇ ਬਚਾਉਂਦੇ ਸਨ ਪੈਸਾ, ਭਰਾ ਦੀ ਕੁਰਬਾਨੀ ਨੂੰ ਖਾਲੀ ਨਹੀਂ ਜਾਣ ਦਿੱਤਾ, ਅੱਜ ਹਨ ਟੀਮ ਇੰਡੀਆ ਦੀ ਜਾਨ

Published: 

09 Jan 2023 06:24 AM

13 ਸਾਲ ਦੇ ਕੈਰੀਅਰ ਵਿੱਚ ਰੁਪਿੰਦਰਪਾਲ ਸਿੰਘ ਨੇ ਹੁਣ ਤੱਕ 215 ਮੈਚ ਖੇਡੇ ਅਤੇ 108 ਗੋਲ ਕੀਤੇ। ਰੁਪਿੰਦਰਪਾਲ ਸਿੰਘ ਨੇ ਸਾਲ 2010 ਵਿੱਚ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਉਹ ਹੁਣ ਤੱਕ 215 ਮੈਚ ਖੇਡ ਚੁਕੇ ਹਨ ਜਿਹਨਾਂ ਵਿਚ ਉਹਨਾਂ ਨੇ 108 ਗੋਲ ਕੀਤੇ ਹਨ।

ਰੁਪਿੰਦਰਪਾਲ ਸਿੰਘ: ਇੱਕ ਸਮੇਂ ਦਾ ਖਾਣਾ ਖਾ ਕੇ ਬਚਾਉਂਦੇ ਸਨ ਪੈਸਾ, ਭਰਾ ਦੀ ਕੁਰਬਾਨੀ ਨੂੰ ਖਾਲੀ ਨਹੀਂ ਜਾਣ ਦਿੱਤਾ, ਅੱਜ ਹਨ ਟੀਮ ਇੰਡੀਆ ਦੀ ਜਾਨ

ਰੁਪਿੰਦਰਪਾਲ ਸਿੰਘ

Follow Us On

ਹਾਕੀ ਦਾ ਖੇਲ ਪੰਜਾਬ ਦੀ ਰਗ ਰਗ ਵਿੱਚ ਦੌੜਦਾ ਹੈ। ਇਹੋ ਕਾਰਨ ਹੈ ਕਿ ਅਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਦੇਸ਼ ਦੀ ਹਾਕੀ ਟੀਮ ਵਿੱਚ ਪੰਜਾਬ ਦਾ ਦਬਦਬਾ ਰਹਿੰਦਾ ਆਇਆ ਹੈ। ਭਾਰਤੀ ਟੀਮ ਦੇ ਡਿਫੈਂਡਰ ਅਤੇ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਦੇ ਪਰਿਵਾਰ ਵਿੱਚ ਕਈ ਲੋਕ ਹਾਕੀ ਨਾਲ ਜੁੜੇ ਰਹੇ ਹਨ। ਇਹੀ ਵਜ੍ਹਾ ਸੀ ਕਿ ਉਹਨਾਂ ਨੇ ਵੀ ਇਸ ਖੇਲ ਨੂੰ ਚੁਣਿਆ ਪਰ ਉਹਨਾਂ ਵਾਸਤੇ ਰਾਹ ਸੌਖੀ ਨਹੀਂ ਸੀ। ਪਰਿਵਾਰ ਦੀ ਜ਼ਿੰਮੇਦਾਰੀ ਅਤੇ ਹਾਕੀ ਵਿਚ ਰੁਪਿੰਦਰਪਾਲ ਦਾ ਨਾਂ ਚਮਕਾਉਣ ਦਾ ਸੁਪਨਾ ਪੂਰਾ ਕਰਨ ਵਾਸਤੇ ਉਹਨਾਂ ਦੇ ਵੱਡੇ ਭਰਾ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।

ਇਕ ਸਮਾਂ ਸੀ ਜਦੋਂ ਰੁਪਿੰਦਰਪਾਲ ਸਿੰਘ ਰੁਪਏ ਪੈਸੇ ਬਚਾਉਣ ਵਾਸਤੇ ਸਿਰਫ਼ ਇੱਕ ਟਾਇਮ ਦਾ ਹੀ ਖਾਣਾ ਖਾਇਆ ਕਰਦੇ ਸਨ। ਕਈ ਕਿਸਮ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਉਹਨਾਂ ਨੇ ਪਣੇ ਭਰਾ ਦੀ ਕੁਰਬਾਨੀ ਨੂੰ ਬੇਕਾਰ ਨਹੀਂ ਸੀ ਜਾਣ ਦਿੱਤਾ। ਉਹਨਾਂ ਨੇ ਨਾ ਸਿਰਫ ਟੀਮ ਇੰਡੀਆ ਵਿੱਚ ਪਣੀ ਜਗ੍ਹਾ ਬਣਾਈ, ਬਲਕਿ ਅਪਣੇ ਆਪ ਨੂੰ ਇਕ ਵਧਿਆ ਹਾਕੀ ਖਿਲਾੜੀ ਦੇ ਤੌਰ ਤੇ ਸਾਬਤ ਵੀ ਕਰ ਦਿੱਤਾ।

ਅੱਵਲ ਦਰਜੇ ਦੇ ਡਰੈਗ ਫਲਿਕਰ ਹਨ ਰੁਪਿੰਦਰ ਸਿੰਘ

ਹਾਕੀ ਦੇ ਖੇਲ ਵਿੱਚ ਡਰੈਗ ਫਲਿਕਰ ਦਾ ਹਮੇਸ਼ਾ ਤੋਂ ਹੀ ਰੁਤਬਾ ਰਿਹਾ ਹੈ। ਭਾਵੇਂ ਧਿਆਨ ਚੰਦ ਹੋਣ, ਸਰਦਾਰਾ ਸਿੰਘ ਹੋਣ, ਸੰਦੀਪ ਸਿੰਘ ਹੋਣ ਜਾਂ ਫ਼ਿਰ ਮੌਜੂਦਾ ਟੀਮ ਇੰਡੀਆ ਦੇ ਸਟਾਰ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਹੋਣ। ਭਾਰਤੀ ਟੀਮ ਦੇ ਫੁਲਬੈਕ ਰੁਪਿੰਦਰਪਾਲ ਟੀਮ ਵਾਸਤੇ ਅਹਿਮ ਹਨ। ਟੀਮ ਨੂੰ ਟੋਕਿਓ ਓਲੰਪਿਕ ਦਾ ਟਿਕਟ ਦਿਵਾਉਣ ਵਿੱਚ ਰੁਪਿੰਦਰ ਸਿੰਘ ਦੀ ਭੂਮਿਕਾ ਅਹਿਮ ਸੀ। ਫਰੀਦਕੋਟ ਦੇ ਇੱਕ ਪਿੰਡ ਤੋਂ ਨਿਕਲ ਕੇ ਅੰਤਰਰਾਸ਼ਟਰੀ ਪੱਧਰ ਤੇ ਅਪਣੀ ਪਹਿਚਾਣ ਬਣਾਉਣ ਤੱਕ ਦਾ ਸਫ਼ਰ ਬੜੀ ਮੁਸ਼ਕਿਲਾਂ ਨਾਲ ਭਰਿਆ ਸੀ।
ਸਾਲ 2010 ਵਿੱਚ ਰੁਪਿੰਦਰਪਾਲ ਸਿੰਘ ਨੇ ਇਪੋਹ ਵਿੱਚ ਹੋਏ ਸੁਲਤਾਨ ਅਜ਼ਲਾਨ ਸ਼ਾਹ ਕੱਪ ਵਿੱਚ ਹਿੱਸਾ ਲੈ ਕੇ ਹਾਕੀ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਅਗਲੇ ਸਾਲ ਇਸੇ ਟੂਰਨਾਮੈਂਟ ਵਿੱਚ ਉਹ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਲਾੜੀ ਬਣੇ। 2014 ਵਿੱਚ ਗਲਾਸਗੋ ਕਾਮਨਵੈਲਥ ਗੇਮਸ, ਉਸੇ ਸਾਲ ਇੰਚਿਓੰਨ ਏਸ਼ੀਅਨ ਗੇਮਸ, ਸਾਲ 2016 ਦੀਆਂ ਓਲੰਪਿਕ ਖੇਡਾਂ ਅਤੇ ਉਸ ਤੋਂ ਬਾਅਦ 2018 ਦੇ ਕਾਮਨਵੈਲਥ ਗੇਮਸ ਵਿੱਚ ਭਾਰਤ ਦਾ ਨਾਂ ਚਮਕਾ ਚੁੱਕੇ ਹਨ।

ਵੱਡੇ ਭਰਾ ਨੇ ਰੁਪਿੰਦਰਪਲ ਸਿੰਘ ਵਾਸਤੇ ਅਪਣਾ ਕੈਰੀਅਰ ਖਤਮ ਕਰ ਲਿਆ ਸੀ

ਰੁਪਿੰਦਰਪਾਲ ਸਿੰਘ ਦਾ ਪਰਿਵਾਰ ਹਾਕੀ ਨਾਲ ਜੁੜਿਆ ਰਿਹਾ ਸੀ। ਉਹਨਾਂ ਦੇ ਵੱਡੇ ਭਰਾ ਪ੍ਰਦੇਸ਼ ਪੱਧਰ ਤੇ ਖੇਲ ਚੁੱਕੇ ਹਨ। ਅਪਣੇ ਪਿਤਾ ਦੀ ਰੁਪਏ ਪੈਸੇ ਨਾਲ ਮਦਦ ਕਰਨ ਵਾਸਤੇ ਉਹਨਾਂ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਜਾਣਦੇ ਸਨ ਕਿ ਹਲਾਤ ਕਿਹੋ ਜਿਹੇ ਵੀ ਹੋਣ, ਰੁਪਿੰਦਰ ਅਪਨਾ ਹਾਕੀ ਖੇਡਣ ਦਾ ਸੁਪਨਾ ਪੂਰਾ ਕਰ ਵਿਖਾਵੇਗਾ। ਰੁਪਿੰਦਰਪਾਲ ਸਿੰਘ ਨੇ ਹਾਕੀ ਵਿੱਚ ਅਪਣੀ ਸਫ਼ਲਤਾ ਦੇ ਨਾਲ ਪਰਿਵਾਰ ਨੂੰ ਵੀ ਰੁਪਏ ਪੈਸੇ ਦੀ ਤੰਗੀ ਤੋਂ ਬਾਹਰ ਕੱਢਿਆ ਸੀ। ਰੁਪਿੰਦਰਪਲ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਇੱਕ ਇਹੋ ਜਿਹਾ ਸਮਾਂ ਸੀ ਜਦੋਂ ਉਹ 50 ਰੁਪਏ ਖਰਚ ਕਰਨ ਤੋਂ ਪਹਿਲਾਂ 100 ਵਾਰ ਸੋਚਦੇ ਸੀ, ਪਰ ਅੱਜ ਰੁਪਿੰਦਰ ਅਪਣੇ ਪਰਿਵਾਰ ਦੇ ਨਾਲ-ਨਾਲ ਅਪਣੇ ਵੀ ਸਾਰੇ ਸੁਪਨੇ ਪੂਰੇ ਕਰ ਰਹੇ ਹਨ। ਉਹ ਪਹਿਲੀ ਵਾਰ 200 ਰੁਪਏ ਦੇਕੇ ਫਰੀਦਕੋਟ ਤੋਂ ਚੰਡੀਗੜ੍ਹ ਟਰਾਇਲ ਦੇਣ ਵਾਸਤੇ ਗਏ ਸਨ। ਉਦੋਂ ਉਹਨਾਂ ਨੇ ਇੱਕ ਟਾਈਮ ਦਾ ਹੀ ਖਾਣਾ ਖਾਇਆ ਸੀ ਤਾਂ ਜੋ ਉਹ ਵਾਪਸ ਪਰਤਣ ਵਾਸਤੇ ਟਿਕਟ ਦੇ ਪੈਸੇ ਬਚਾ ਸਕਣ।

13 ਸਾਲ ਦੇ ਕੈਰੀਅਰ ਵਿੱਚ ਕਈ ਉਤਾਰ ਚੜ੍ਹਾਵ ਵੇਖੇ

ਰੁਪਿੰਦਰਪਾਲ ਸਿੰਘ ਨੇ ਹੁਣ ਤਕ 215 ਮੈਚ ਖੇਡੇ ਹਨ ਜਿਨ੍ਹਾਂ ਵਿਚ ਉਹਨਾਂ ਨੇ 108 ਗੋਲ ਕੀਤੇ ਹਨ। ਸਭ ਤੋਂ ਪਹਿਲਾਂ ਉਹਨਾਂ ਨੇ ਅਜਲਾਨ ਸ਼ਾਹ ਟ੍ਰਾਫ਼ੀ ਵਿੱਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਅਗਲੇ ਸਾਲ ਇਸੇ ਟੂਰਨਾਮੈਂਟ ਵਿਚ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹਨਾਂ ਨੇ ਗ੍ਰੇਟ ਬ੍ਰਿਟੇਨ ਦੇ ਖਿਲਾਫ ਹੈਟ੍ਰਿਕ ਲਗਾਈ ਸੀ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਲਾੜੀ ਸਨ। ਸਾਲ 2014 ਦੇ ਵਿਸ਼ਵ ਕੱਪ ਵਾਸਤੇ ਉਨ੍ਹਾਂ ਨੂੰ ਟੀਮ ਦਾ ਉਪ ਕਪਤਾਨ ਚੁਣਿਆ ਗਿਆ ਸੀ। ਓਸ ਵੇਲੇ ਟੀਮ ਦੇ ਕਪਤਾਨ ਸਰਦਾਰਾ ਸਿੰਘ ਹਨ ਜੋ ਰੁਪਿੰਦਰਪਲ ਸਿੰਘ ਦੇ ਆਦਰਸ਼ ਹਨ। ਸਾਲ 2014 ਦੇ ਏਸ਼ੀਅਨ ਗੇਮ ਵਿੱਚ ਉਹ ਭਾਰਤ ਦੀ ਗੋਲਡ ਮੈਡਲਿਸਟ ਟੀਮ ਦਾ ਹਿੱਸਾ ਸਨ। ਉਹ ਸਾਲ 2016 ਦੇ ਏਸ਼ੀਅਨ ਚੈਂਪੀਅਨ ਟਰਾਫੀ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਲਾੜੀ ਬਣੇ ਸਨ। ਸਾਲ 2007 ਵਿੱਚ ਸੁਲਤਾਨ ਅਜਲਾਨ ਸ਼ਾਹ ਕੱਪ ਵਿੱਚ ਭਾਰਤੀ ਟੀਮ ਨੂੰ ਕਾਂਸ ਪਦਕ ਦਿਵਾਉਣ ਵਿੱਚ ਉਹਨਾਂ ਨੇ ਅਹਿਮ ਰੋਲ ਨਿਭਾਇਆ ਸੀ।

ਮੈਦਾਨ ਤੇ ਨਿਭਾਉਂਦੇ ਹਨ ਡਬਲ ਰੋਲ

ਰੁਪਿੰਦਰਪਾਲ ਸਿੰਘ ਮੈਦਾਨ ਵਿੱਚ 6 ਫੁੱਟ ਅਤੇ 4 ਇੰਚ ਦੀ ਕਦਕਾਠੀ ਨਾਲ ਵੱਖਰੇ ਨਜ਼ਰ ਆਉਂਦੇ ਹਨ। ਉਹ ਮੈਦਾਨ ਤੇ ਸਿਰਫ਼ ਅਪਣੀ ਡਰੈਗ ਫਲਿਕ ਵਾਸਤੇ ਹੀ ਨਹੀਂ, ਬਲਕੀ ਡਿਫੈਂਸ ਵਾਸਤੇ ਵੀ ਮਸ਼ਹੂਰ ਹਨ। ਓਲੰਪਿਕ ਖੇਡਾਂ ਵਿੱਚ ਟੀਮ ਨੂੰ ਉਹਨਾਂ ਦੇ ਦੋਨਾਂ ਰੋਲਾਂ ਦੀ ਲੋੜ ਪਏਗੀ। ਨਾਲ ਨਾਲ ਉਹਨਾਂ ਦਾ ਅਨੁਭਵ ਟੀਮ ਦੇ ਨੌਜਵਾਨ ਖਿਲੜੀਆਂ ਵਾਸਤੇ ਬੜਾ ਅਹਿਮ ਹੋਵੇਗਾ। ਕੋਰੋਨਾ ਦੇ ਕਾਰਨ ਉਹ ਕਾਫੀ ਸਮੇਂ ਤਕ ਮੈਦਾਨ ਤੋਂ ਦੂਰ ਰਹੇ। ਟੀਮ ਦੇ ਬੈਲਜਿਅਮ ਦੌਰੇ ਨਾਲ ਵੀ ਉਹ ਨਹੀਂ ਗਏ ਸਨ। ਫਿਲਹਾਲ ਅਰਜਨਟੀਨਾ ਦੌਰੇ ਤੇ ਗਈ ਟੀਮ ਦਾ ਹਿੱਸਾ ਹਨ ਅਤੇ ਓਲੰਪਿਕ ਦੀ ਤਿਆਰੀ ਵਿੱਚ ਲੱਗੇ ਹਨ।