ਟੋਕਿਓ ਓਲੰਪਿਕ ਦਾ ਕਾਂਸ ਪਦਕ ਹਾਕੀ ਦੇ ਸ਼ੌਕੀਨਾਂ ਦਾ ਜੋਸ਼ ਵਧਾ ਰਿਹਾ ਹੈ: ਮਨਪ੍ਰੀਤ ਸਿੰਘ

Published: 

20 Jan 2023 08:04 AM

ਟੀਮ ਇੰਡਿਆ ਦੇ ਸਾਬਕਾ ਕਪਤਾਨ ਅਤੇ ਟੀਮ ਦੇ ਅਹਿਮ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਟੋਕਿਓ ਓਲੰਪਿਕ ਵਿੱਚ ਕਾਂਸ ਪਦਕ ਜਿੱਤਿਆ ਤਾਂ ਉਸਤੋਂ ਬਾਅਦ ਸਾਰਿਆਂ ਨੂੰ ਹੁਣ ਉੱਮੀਦ ਹੈ ਕਿ ਹਾਕੀ ਵਿਸ਼ਵ ਕੱਪ ਵਿੱਚ ਵੀ ਟੀਮ ਇੰਡੀਆ ਸ਼ਾਨਦਾਰ ਖੇਡ ਵਿਖਾਏਗੀ, ਜਿਸ ਨਾਲ ਪੰਜਾਬ ਵਿੱਚ ਹਾਕੀ ਦੇ ਸ਼ੌਕੀਨਾਂ ਦਾ ਵੀ ਜੋਸ਼ ਵਧੇਗਾ

ਟੋਕਿਓ ਓਲੰਪਿਕ ਦਾ ਕਾਂਸ ਪਦਕ ਹਾਕੀ ਦੇ ਸ਼ੌਕੀਨਾਂ ਦਾ ਜੋਸ਼ ਵਧਾ ਰਿਹਾ ਹੈ: ਮਨਪ੍ਰੀਤ ਸਿੰਘ
Follow Us On

”ਵਿਸ਼ਵ ਕਪ ਦੇ ਪਹਿਲੇ ਦੋ ਮੈਚਾਂ ਵਿਚੋਂ ਟੀਮ ਇੰਡੀਆ ਨੇ ਸਪੇਨ ਦੇ ਖਿਲਾਫ਼ ਵਧਿਆ ਖੇਡ ਦਿਖਾਇਆ ਜਦੋਂ ਅਸੀਂ ਉਨ੍ਹਾਂ ਤੋਂ 2 -0 ਤੋਂ ਅੱਗੇ ਸੀ। ਅਸੀਂ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ, ਇੰਗਲੈਂਡ ਦੇ ਨਾਲ ਦੂਜਾ ਮੈਚ ਵੀ ਟੱਕਰ ਦਾ ਰਿਹਾ, ਜਿਸ ਵਿੱਚ ਸਾਡੀ ਸ਼ੁਰੂਆਤ ਜਿਆਦਾ ਵਧਿਆ ਨਹੀਂ ਸੀ ਰਹੀ ਪਰ ਬਾਅਦ ਵਿੱਚ ਅਸੀਂ ਗੋਲ ਕਰਨ ਦੇ ਕਈ ਮੌਕੇ ਬਣਾਏ ਅਤੇ ਸਾਨੂੰ ਆਪਣੇ ਡਿਫੈਂਸ ਤੇ ਵੀ ਪੂਰਾ ਯਕੀਨ ਸੀ।” ਇਹ ਗੱਲ ਟੀਮ ਇੰਡਿਆ ਦੇ ਸਾਬਕਾ ਕਪਤਾਨ ਅਤੇ ਟੀਮ ਦੇ ਅਹਿਮ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨੇ TV9 ਦੇ ਨਾਲ ਗੱਲਬਾਤ ਵਿੱਚ ਦੱਸੀ।
ਜਦੋਂ ਉਹਨਾਂ ਨੂੰ ਟੋਕਿਓ ਓਲੰਪਿਕ ਵਿੱਚ ਟੀਮ ਇੰਡਿਆ ਵੱਲੋਂ ਕਾਂਸ ਪਦਕ ਜਿੱਤਣ ਤੋਂ ਬਾਅਦ ਟੀਮ ਵਿੱਚ ਬਣੇ ਮਾਹੌਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਦਿਆਂ ਕਿਹਾ ਕਿ ਟੋਕਿਓ ਓਲੰਪਿਕ ਵਿੱਚ ਉਹਨਾਂ ਵੱਲੋਂ ਕਾਂਸ ਪਦਕ ਜਿੱਤਣ ਤੋਂ ਬਾਅਦ ਹੁਣ ਇਸ ਵਿਸ਼ਵ ਕਪ ਦੌਰਾਨ ਸਾਰੀਆਂ ਖਿਡਾਰੀਆਂ ਦਾ ਜੋਸ਼ ਵੱਧੀਆ ਹੋਇਆ ਹੈ।

“ਸਾਨੂੰ ਆਪਣੇ ਵਿਰੋਧੀਆਂ ਦੀ ਵੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ”

ਮਨਪ੍ਰੀਤ ਸਿੰਘ ਤੋਂ ਇਹ ਪੁੱਛੇ ਜਾਣ ਤੇ ਕਿ ਪੇਨਲਟੀ ਕਾਰਨਰਾਂ ਨੂੰ ਗੋਲ ਵਿੱਚ ਤਬਦੀਲ ਕਰਨ ਵਿੱਚ ਜ਼ਿਆਦਾ ਕਾਮਯਾਬੀ ਟੀਮ ਇੰਡਿਆ ਨੂੰ ਕਿਓਂ ਨਹੀਂ ਮਿਲਦੀ, ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਮਨਪ੍ਰੀਤ ਵਰਗਾ ਲੰਮਾ ਅਨੁਭਵ ਰੱਖਣ ਵਾਲਾ ਖਿਡਾਰੀ ਟੀਮ ਇੰਡੀਆ ਦੇ ਕੋਲ ਹੋਵੇ, ਇਸ ਗੱਲ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਕੱਪ ਵਿੱਚ ਖੇਡ ਰਹੀਆਂ ਹੋਰ ਟੀਮਾਂ ਦੇ ਸਾਹਮਣੇ ਵੀ ਅਜਿਹੀ ਦਿੱਕਤ ਪੇਸ਼ ਆ ਰਹੀ ਹੈ। ਹੁਣ ਸਾਰੀਆਂ ਟੀਮਾਂ ਪੈਨਲ੍ਟੀ ਕਾਰਨਾਰਾਂ ਨੂੰ ਰੋਕਣ ਲਈ ਬੇਹੱਦ ਚੁਸਤ ਅਤੇ ਚਲਾਕ ਹੋ ਗਈਆਂ ਹਨ. ਅਜਿਹੇ ਹਲਾਤ ਵਿੱਚ ਸਾਨੂੰ ਆਪਣੇ ਵਿਰੋਧੀਆਂ ਦੀ ਵੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਕਿ ਸਾਰੀਆਂ ਟੀਮਾਂ ਹੀ ਜੀ-ਜਾਨ ਲਗਾ ਕੇ ਖੇਡ ਰਹੀਆਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ, ਇੰਗਲੈਂਡ ਅਤੇ ਸਪੇਨ ਵਰਗੀਆਂ ਟੀਮਾਂ ਦੀ ਡਿਫੈਂਸ ਵਾਧੂ ਤਕੜੀ ਹੈ। ਅਸੀਂ ਵੀ ਹੁਣ ਆਪਣੇ ਖਿਲਾਫ਼ ਪੈਨਲਟੀ ਕਾਰਨਰਾਂ ਨੂੰ ਸੋਖੇ ਗੋਲ ਵਿੱਚ ਤਬਦੀਲ ਨਹੀਂ ਹੋਣ ਦਿੰਦੇ। ਸਾਨੂੰ ਆਪਣੇ ਡ੍ਰੇਗ ਫਲਿਕਰਾਂ ਤੇ ਪੂਰਾ ਭਰੋਸਾ ਹੈ, ਜੋ ਗੋਲ ਕਰਨ ਵਿੱਚ ਮਾਹਿਰ ਹਨ।

“ਹਰ ਟੀਮ ਆਪਣੇ ਵਿਰੋਧੀਆਂ ਦੇ ਖੇਡਣ ਦੇ ਤਰੀਕਿਆਂ ਦਾ ਐਨਾਲੀਸਿਸ ਕਰਦੀ ਹੈ”

ਅੱਜਕਲ ਵੀਡੀਓ ਐਨਾਲੀਸਿਸ ਦਾ ਇਸਤੇਮਾਲ ਕਰਕੇ ਵਿਰੋਧੀ ਟੀਮਾਂ ਨੂੰ ਬਿਹਤਰ ਢੰਗ ਨਾਲ ਸਮਝ ਕੇ ਘੱਟ ਗਿਣਤੀ ਵਿੱਚ ਹੋ ਰਹੇ ਗੋਲ ਦੀ ਗੱਲ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੰਮ ਤਾਂ ਕੋਈ ਵੀ ਟੀਮ ਅਸਾਨੀ ਨਾਲ ਕਰ ਸਕਦੀ ਹੈ। ਤੁਸੀਂ ਵੇਖੋ ਕਿ ਅਸੀਂ ਸਪੇਨ ਅਤੇ ਇੰਗਲੈਂਡ ਦੇ ਖ਼ਿਲਾਫ਼ ਮੈਚ ਖੇਡੇ, ਤਾਂ ਇਨ੍ਹਾਂ ਹਲਾਤਾਂ ਵਿੱਚ ਅਸੀਂ ਵੀ ਉਨ੍ਹਾਂ ਦੇ ਮੈਚਾਂ ਨੂੰ ਐਨਾਲੀਸਿਸ ਕਰਕੇ ਹੀ ਡਿਫੈਂਸ ਅਤੇ ਅਟੈਕ ਕਰਦੇ ਹਾਂ। ਉਨ੍ਹਾਂ ਦੇ ਅਟੈਕ ਕਰਨ ਅਤੇ ਡਿਫੈਂਸ ਕਰਨ ਦੀ ਸ਼ੈਲੀ ਨੂੰ ਪੜ੍ਹਨ ਤੋਂ ਬਾਅਦ ਉਸਦੇ ਮੁਤਾਬਿਕ ਤੁਸੀਂ ਆਪਣੇ ਖੇਲ ਨੂੰ ਬਣਾ ਸਕਦੇ ਹੋ। ਅੱਜਕਲ ਦੀ ਆਧੁਨਿਕ ਹਾਕੀ ਵਿੱਚ ਹਰ ਟੀਮ ਆਪਣੇ ਵਿਰੋਧੀਆਂ ਦੇ ਖੇਡਣ ਦੇ ਤੌਰ-ਤਰੀਕਿਆਂ ਦਾ ਐਨਾਲੀਸਿਸ ਕਰਦੀ ਹੈ।

ਟੀਮ ਇੰਡੀਆ ਸ਼ਾਨਦਾਰ ਖੇਡ ਵਿਖਾਏਗੀ ਤੇ ਵਿਸ਼ਵ ਕਪ ਜਿੱਤੇਗੀ

ਟੀਮ ਇੰਡੀਆ ਵੱਲੋਂ ਟੋਕਿਓ ਓਲਿੰਪਿਕ ਵਿੱਚ ਕਾਂਸ ਪਦਕ ਜਿੱਤਣ ਮਗਰੋਂ ਸਾਰਿਆਂ ਦਾ ਜੋਸ਼ ਅਤੇ ਜੁਨੂੰਨ ਕਿੰਨਾ ਵਧਿਆ ਹੈ, ਇਸ ਬਾਰੇ ਮਨਪ੍ਰੀਤ ਸਿੰਘ ਨੇ ਦੱਸਿਆ, ਇਸ ਮੈਡਲ ਨੇ ਸਾਡਾ ਹੌਸਲਾ ਵਧਾ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਦੁਨੀਆਂ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ। ਇਸ ਵਿਸ਼ਵ ਕੱਪ ਵਿੱਚ ਵੀ ਸਾਡਾ ਇਹ ਸੋਚਣਾ ਹੈ। ਸਾਨੂੰ ਲੱਗਦਾ ਹੈ ਕਿ ਜੇਕਰ ਅਸੀਂ ਓਲੰਪਿਕ ਵਿੱਚ ਮੈਡਲ ਜਿੱਤ ਸਕਦੇ ਹਾਂ ਤਾਂ ਵਿਸ਼ਵ ਕੱਪ ਵੀ ਜਿੱਤਿਆ ਜਾ ਸਕਦਾ ਹੈ। ਇਸ ਸੋਚ ਨਾਲ ਨੌਜਵਾਨ ਖਿਡਾਰੀਆਂ ਦਾ ਵੀ ਹੌਸਲਾ ਵੱਧਦਾ ਹੈ। ਕਿਸੇ ਵੀ ਪੱਧਰ ਤੇ ਜਾਕੇ ਮੈਡਲ ਜਿੱਤਣ ਤੋਂ ਬਾਅਦ ਟੀਮ ਦਾ ਹੋਸਲਾ ਅਤੇ ਆਤਮਵਿਸ਼ਵਾਸ ਵੱਧ ਜਾਂਦਾ ਹੈ। ਟੋਕਿਓ ਓਲੰਪਿਕ ਵਿੱਚ ਕਾਂਸ ਪਦਕ ਜਿੱਤਣ ਤੇ ਪੰਜਾਬ ਦੀ ਗੱਲ ਕਰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ, ਜਦੋਂ ਅਸੀਂ ਅੰਮ੍ਰਿਤਸਰ ਪੁੱਜੇ ਅਤੇ ਉਥੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਗਏ ਤਾਂ ਉਥੇ ਲੋਕਾਂ ਦਾ ਪ੍ਰੇਮ-ਪਿਆਰ ਵੇਖ ਕੇ ਅਤੇ ਜੋਸ਼ੀਲੀ ਗੱਲਾਂ ਸੁਣ ਕੇ ਸਾਡਾ ਵੀ ਦਿਲ ਭਰ ਆਇਆ। ਉਥੇ ਲੋਕਾਂ ਦਾ ਕਹਿਣਾ ਸੀ ਕਿ ਉਹ ਲੰਮੇ ਸਮੇਂ ਤੋ ਭਾਰਤੀ ਹਾਕੀ ਟੀਮ ਵੱਲੋਂ ਮੈਡਲ ਜਿੱਤਣ ਦੀ ਆਸ ਲਾਏ ਬੈਠੇ ਸੀ ਅਤੇ ਜਦੋਂ ਟੋਕਿਓ ਓਲੰਪਿਕ ਵਿੱਚ ਕਾਂਸ ਪਦਕ ਜਿੱਤਿਆ ਤਾਂ ਉਸਤੋਂ ਬਾਅਦ ਸਾਰਿਆਂ ਨੂੰ ਹੁਣ ਉੱਮੀਦ ਹੈ ਕਿ ਹਾਕੀ ਵਿਸ਼ਵ ਕੱਪ ਵਿੱਚ ਵੀ ਟੀਮ ਇੰਡੀਆ ਸ਼ਾਨਦਾਰ ਖੇਡ ਵਿਖਾਏਗੀ ਅਤੇ ਵਿਸ਼ਵ ਕਪ ਜਿੱਤੇਗੀ, ਜਿਸ ਨਾਲ ਪੰਜਾਬ ਵਿੱਚ ਹਾਕੀ ਦੇ ਸ਼ੌਕੀਨਾਂ ਦਾ ਵੀ ਜੋਸ਼ ਵਧੇਗਾ।

Exit mobile version