Parkash Singh Badal ਦੇ ਦੇਹਾਂਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਭਾਵੁਕ ਤਸਵੀਰ

abhishek-thakur
Updated On: 

26 Apr 2023 23:39 PM

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਜਿਥੇ ਮਨਪ੍ਰੀਤ ਸਿੰਘ ਬਾਦਲ ਪੁਹੰਚੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਗੱਲੇ ਲੱਗ ਕੇ ਮਨਪ੍ਰੀਤ ਸਿੰਘ ਬਾਦਲ ਬਹੁਤ ਰੋਏ।

Follow Us On
Parkash Singh Badal: ਕਹਿੰਦੇ ਹਨ ਕਿ ਲੱਖ ਵਖਰੇਵੇਂ ਹੋਣ, ਦਰਾਰਾਂ ਹੋਣ ਪਰ ਖੂਨੰ ਦਾ ਰਿਸ਼ਤਾ, ਖੂਨੰ ਦਾ ਰਿਸ਼ਤਾ ਹੀ ਹੁੰਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਅੱਜ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਗੱਲੇ ਲੱਗ ਕੇ ਰੋਂਦੇ ਦੇਖੇ ਗਏ. ਇਹ ਬਹੁਤ ਹੀ ਭਾਵੁਕ ਪਲ ਸੀ। ਜਦੋਂ ਦੋਵਾਂ ਭਰਾਂ ਮਿਲ ਰਹੇ ਸਨ। ਮੰਗਲਵਾਰ ਸ਼ਾਮ ਨੂੰ ਮੋਹਾਲੀ ਦੇ ਫੋਰਟੀਜ ਹਸਪਤਾਲ ਵਿੱਖੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੰਤਿਮ ਸਾਹ ਲਏ। ਦੱਸ ਦਈਏ ਕਿ ਬੀਤੀ 21 ਅਪ੍ਰੈਲ ਤੋਂ ਉਹ ਇੱਥੇ ਭਰਤੀ ਸਨ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੀਆਂ ਵੀ ਖਬਰਾਂ ਆਈਆਂ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਹੋਰਾਂ ਨੇ ਫੋਨ ਕਰ ਉਨ੍ਹਾਂ ਦਾ ਹਾਲ ਵੀ ਜਾਣਿਆ।

27 ਅਪ੍ਰੈਲ ਨੂੰ ਹੋਵੇਗਾ ਅੰਤਿਸ ਸਸਕਾਰ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜਦੀ ਪਿੰਡ ਬਾਦਲ ਲਿਆਂਦਾ ਗਿਆ ਹੈ। ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ 27 ਅਪ੍ਰੈਲ ਨੂੰ ਦੁਪਹਿਰ 1 ਵਜੇ ਦੇ ਕਰੀਬ ਕੀਤਾ ਜਾਵੇਗਾ। ਇਸ ਮੌਕੇ ਕਈ ਵੱਡੇ ਆਗੂਆਂ ਮੌਜੂਦ ਰਹਿਣਗੇ ਇਸ ਲਈ ਕਰੀਬ 2 ਏਕੜ ਜਗਹਾ ਨੂੰ ਸਾਫ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ (Funeral)ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Mann) ਵੀ ਪਿੰਡ ਬਾਦਲ ਪਹੁੰਚ ਕੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸ਼ਰਧਾਂਜਲੀ ਦੇਣਗੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ