ਮਾਇਆਵਤੀ ਦਾ ਇਕੱਲੇ ਚੋਣ ਲੜਣ ਦਾ ਐਲਾਨ, ਅਕਾਲੀ ਦਲ ਨੂੰ ਝਟਕਾ!

Updated On: 

15 Jan 2024 13:28 PM

Akali Dal-SAD Alliance: ਮਾਇਆਵਤੀ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਹੈ, ਪਰ ਹਾਲ ਦੀ ਘੜੀ 'ਚ ਗਠਜੋੜ ਦੀਆਂ ਗੱਲਾਂ ਤੇਜ਼ ਹੋ ਗਈਆਂ ਹਨ। ਅਜਿਹੇ 'ਚ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਵਾਰ ਫਿਰ ਕਿਹਾ ਕਿ ਉਹ 2024 'ਚ ਕਿਸੇ ਵੀ ਪਾਰਟੀ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਨਹੀਂ ਕਰੇਗੀ ਪਰ ਚੋਣ ਨਤੀਜਿਆਂ ਤੋਂ ਬਾਅਦ ਸਰਕਾਰ 'ਚ ਸ਼ਾਮਲ ਹੋ ਸਕਦੇ ਹਨ।

ਮਾਇਆਵਤੀ ਦਾ ਇਕੱਲੇ ਚੋਣ ਲੜਣ ਦਾ ਐਲਾਨ, ਅਕਾਲੀ ਦਲ ਨੂੰ ਝਟਕਾ!

ਸੁਖਬੀਰ ਸਿੰਘ ਬਾਦਲ ਅਤੇ ਮਾਇਆਵਤੀ

Follow Us On

ਬਸਪਾ ਆਪਣੇ ਸਿਆਸੀ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ। ਬਸਪਾ ਦੇ ਸਾਰੇ ਵੱਡੇ ਆਗੂ ਛੱਡ ਚੁੱਕੇ ਹਨ ਅਤੇ ਪਾਰਟੀ ਇਕ ਤੋਂ ਬਾਅਦ ਇਕ ਚੋਣਾਂ ਹਾਰ ਰਹੀ ਹੈ। ਇਸ ਦੇ ਬਾਵਜੂਦ ਮਾਇਆਵਤੀ (Mayawati) ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਹੈ, ਪਰ ਹਾਲ ਦੀ ਘੜੀ ‘ਚ ਗਠਜੋੜ ਦੀਆਂ ਗੱਲਾਂ ਤੇਜ਼ ਹੋ ਗਈਆਂ ਹਨ। ਅਜਿਹੇ ‘ਚ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਵਾਰ ਫਿਰ ਕਿਹਾ ਕਿ ਉਹ 2024 ‘ਚ ਕਿਸੇ ਵੀ ਪਾਰਟੀ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਨਹੀਂ ਕਰੇਗੀ ਪਰ ਚੋਣ ਨਤੀਜਿਆਂ ਤੋਂ ਬਾਅਦ ਸਰਕਾਰ ‘ਚ ਸ਼ਾਮਲ ਹੋ ਸਕਦੇ ਹਨ।

ਮਾਇਆਵਤੀ ਨੇ ਕਿਹਾ ਕਿ ਗਠਜੋੜ ਨਾਲ ਚੋਣ ਲੜਨ ਨਾਲ ਸਿਰਫ ਭਾਈਵਾਲ ਪਾਰਟੀ ਨੂੰ ਫਾਇਦਾ ਹੁੰਦਾ ਹੈ, ਬਸਪਾ (BSP) ਨੂੰ ਫਾਇਦਾ ਨਹੀਂ ਹੁੰਦਾ। ਇਸ ਲਈ ਬਸਪਾ ਇਕੱਲਿਆਂ ਹੀ ਚੋਣ ਲੜੇਗੀ। ਇਸ ਦੇ ਲਈ ਮਾਇਆਵਤੀ ਨੇ 90 ਦੇ ਦਹਾਕੇ ‘ਚ ਦੂਜੀਆਂ ਪਾਰਟੀਆਂ ਨਾਲ ਕੀਤੇ ਗਠਜੋੜ ਦੇ ਨਤੀਜਿਆਂ ਦੀ ਉਦਾਹਰਣ ਵੀ ਦਿੱਤੀ।

ਬਸਪਾ ਸਾਂਸਦ ਮਲੂਕ ਨਾਗਰ ਨੇ ਕਿਹਾ ਸੀ ਕਿ ਜੇਕਰ ‘ਇੰਡੀਆ’ ਗਠਜੋੜ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਘੋਸ਼ਿਤ ਕਰਦਾ ਹੈ ਤਾਂ ਬਸਪਾ ਗਠਜੋੜ ਦਾ ਹਿੱਸਾ ਬਣ ਸਕਦੀ ਹੈ। ਇਸ ਤੋਂ ਇਲਾਵਾ ਕਾਂਗਰਸ ਦਾ ਇੱਕ ਧੜਾ ਮਾਇਆਵਤੀ ਨੂੰ ਗਠਜੋੜ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਕਈ ਬਸਪਾ ਨੇਤਾ ਵੀ ਚਾਹੁੰਦੇ ਹਨ ਕਿ ਪਾਰਟੀ ਗਠਜੋੜ ਕਰਕੇ 2024 ਦੀਆਂ ਚੋਣਾਂ ਨਾ ਲੜੇ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਮਾਇਆਵਤੀ ਦੇ ਇਕੱਲੇ ਚੋਣ ਲੜਨ ਦੇ ਫੈਸਲੇ ‘ਤੇ ਕਿੰਨੇ ਸੰਸਦ ਮੈਂਬਰ ਇਕੱਠੇ ਖੜ੍ਹੇ ਹੋਣਗੇ, ਕਿਉਂਕਿ ਜ਼ਿਆਦਾਤਰ ਸੰਸਦ ਮੈਂਬਰ ਆਪਣੇ ਲਈ ਨਵੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ।

ਅਕਾਲੀ ਦਲ ਨੂੰ ਝਟਕਾ

ਮਾਇਆਵਦੀ ਦੇ ਇਸ ਬਿਆਨ ਦਾ ਅਸਰ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਗ ਸਕਦਾ ਹੈ। ਪੰਜਾਬ ਵਿਧਾਨਸਭਾ ਚੋਣ 2022 ਤੋਂ ਬਾਅਦ ਅਕਾਲੀ ਦਲ ਤੇ ਬਸਪਾ ਇਕੱਠੇ ਚੋਣ ਲੜ ਰਹੇ ਹਨ। ਇਨ੍ਹਾਂ ਚੋਣਾਂ ਚ ਕੁੱਲ੍ਹ 117 ਸੀਟਾਂ ਚੋਂ 97 ਸੀਟਾਂ ਤੇ ਅਕਾਲੀ ਦਲ ਅਤੇ 20 ਸੀਟਾਂ ਤੇ ਬੀਐਸਪੀ ਨੇ ਆਪਣੇ ਉੱਮੀਦਵਾਰ ਉਤਾਰੇ ਸਨ। ਜੇਕਰ ਪੰਜਾਬ ਚ ਇਹ ਗਠਜੋੜ ਟੁੱਟਦਾ ਹੈ ਤਾਂ ਇਸ ਦਾ ਅਸਰ ਸਿੱਧੇ ਤੌਰ ਤੇ ਅਕਾਲੀ ਦਲ ਦੇ ਵੋਟ ਸ਼ੇਅਰ ਤੇ ਪਏਗਾ, ਕਿਉਂਕੀ ਦੋਵਾਂ ਪਾਰਟੀਆਂ ਨੇ ਮਿਲ ਕੇ 18 ਫੀਸਦ ਦੇ ਨੇੜੇ ਵੋਟ ਹਾਸਲ ਕੀਤੇ ਸਨ।

ਦੂਜੇ ਪਾਸੇ ਬਠਿੰਡਾ ਤੋਂ ਬੀਤੇ ਦਿਨ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਗਠਜੋੜ ਸਿਰਫ ਬੀਐਸਪੀ ਨਾਲ ਹੀ ਹੈ। ਉਨ੍ਹਾਂ ਕਿਹਾ ਹੈ ਕਿ ਭਾਜਪਾ ਨਾਲ ਗਠਜੋੜ ਨੂੰ ਕਿਸੇ ਤਰ੍ਹਾਂ ਦੀਆਂ ਕੋਈ ਗੱਲ ਨਹੀਂ ਹੈ। ਅਜੇ ਤੱਕ ਗਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ। ਅਜੇ ਤੱਕ ਪੰਜਾਬ ਬਸਪਾ ਦੇ ਆਗੂ ਵੱਲੋਂ ਮਾਇਆਵਤੀ ਦੇ ਬਾਰੇ ਕੋਈ ਬਿਆਨ ਨਹੀਂ ਆਇਆ ਹੈ।