Chandigarh Mayor Election: ਕੀ ਪਿਛਲੇ 8 ਸਾਲਾਂ ਤੋਂ BJP ਦਾ ਗੜ੍ਹ ਰਿਹਾ ਚੰਡੀਗੜ੍ਹ ਨਗਰ ਨਿਗਮ ‘ਚ AAP ਤੇ ਕਾਂਗਰਸ ਹੋ ਸਕੇਗੀ ਕਾਬਜ ?
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਹਰ 5 ਸਾਲਾਂ ਬਾਅਦ ਹੁੰਦੀਆਂ ਹਨ ਅਤੇ ਜੇਤੂ ਕੌਂਸਲਰ ਹਰ ਸਾਲ ਆਪਣਾ ਮੇਅਰ ਚੁਣਦੇ ਹਨ। ਇਸ ਸਾਲ ਮੇਅਰ ਦੀ ਸੀਟ ਰਾਖਵੀਂ ਸ਼੍ਰੇਣੀ ਲਈ ਰਾਖਵੀਂ ਹੈ। ਇਸ ਵਾਰ ਸਦਨ ਵਿੱਚ ਜਿੱਤਣ ਵਾਲੇ ਕੌਂਸਲਰ ਆਪਣੇ ਕਾਰਜਕਾਲ ਵਿੱਚ ਤੀਜੀ ਵਾਰ ਮੇਅਰ ਦੀ ਚੋਣ ਕਰਨਗੇ। ਸਦਨ ਵਿੱਚ 35 ਕੌਂਸਲਰ ਹਨ ਅਤੇ ਵੋਟਿੰਗ ਦੌਰਾਨ ਇੱਕ ਸੰਸਦ ਮੈਂਬਰ ਦੀ ਵੋਟ ਵੀ ਜਾਇਜ਼ ਹੈ।
ਚੰਡੀਗੜ੍ਹ ਅਤੇ ਪੰਜਾਬ ਦੀ ਸਿਆਸਤ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਖਲਬਲੀ ਮਚਾਉਣ ਵਾਲੀ ਚੰਡੀਗੜ੍ਹ ਮੇਅਰ ਦੀ ਚੋਣ ਅੱਜ ਸਵੇਰੇ 11 ਵਜੇ ਹੋਣ ਜਾ ਰਹੀ ਹੈ। ਇਸ ਚੋਣ ਵਿੱਚ ਪਹਿਲੀ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ (AAP) INDIA ਗਠਜੋੜ ਦੇ ਤਹਿਤ ਇਕੱਠੇ ਹੋਏ ਹਨ। ਜਿਸ ਤੋਂ ਬਾਅਦ ਗਠਜੋੜ ਦੇ ਕੌਂਸਲਰਾਂ ਦੀ ਗਿਣਤੀ 20 ਹੋ ਗਈ ਹੈ। ਭਾਵ ਜੇਕਰ ਕੋਈ ਵੱਡਾ ਹੰਗਾਮਾ ਨਾ ਹੋਇਆ ਤਾਂ ਗਠਜੋੜ ਦੇ ਮੇਅਰ ਅਤੇ ਡਿਪਟੀ ਮੇਅਰ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ।
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਹਨ ਅਤੇ ਜਿੱਤਣ ਵਾਲੇ ਕੌਂਸਲਰ ਹਰ ਸਾਲ ਆਪਣਾ ਮੇਅਰ ਚੁਣਦੇ ਹਨ। ਇਸ ਸਾਲ ਮੇਅਰ ਦੀ ਸੀਟ ਰਾਖਵੀਂ ਸ਼੍ਰੇਣੀ ਲਈ ਰਾਖਵੀਂ ਹੈ। ਇਸ ਵਾਰ ਸਦਨ ਵਿੱਚ ਜਿੱਤਣ ਵਾਲੇ ਕੌਂਸਲਰ ਆਪਣੇ ਕਾਰਜਕਾਲ ਵਿੱਚ ਤੀਜੀ ਵਾਰ ਮੇਅਰ ਦੀ ਚੋਣ ਕਰਨਗੇ। ਗਠਜੋੜ ਦੇ ਫਾਰਮੂਲੇ ਤਹਿਤ ਮੇਅਰ (Mayor) ਦੇ ਅਹੁਦੇ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ। ਜਦੋਂਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਕਾਂਗਰਸੀ ਉਮੀਦਵਾਰਾਂ ਦੇ ਨਾਵਾਂ ਨੂੰ ਫਾਈਨਲ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰਾਂ ਨਾਲ ਹੈ।
ਅੱਜ ਦੇ ਗਣਿਤ ਨੂੰ ਸਮਝੋ
ਸਦਨ ਵਿੱਚ 35 ਕੌਂਸਲਰ ਹਨ ਅਤੇ ਵੋਟਿੰਗ ਦੌਰਾਨ ਇੱਕ ਸੰਸਦ ਮੈਂਬਰ ਦੀ ਵੋਟ ਵੀ ਜਾਇਜ਼ ਹੈ। ਭਾਵ ਸਦਨ ਵਿੱਚ ਕੁੱਲ 36 ਵੋਟਾਂ ਪੈਣਗੀਆਂ। ਇਸ ਅਨੁਸਾਰ ਭਾਜਪਾ ਕੋਲ ਕੱਲ੍ਹ 14 ਕੌਂਸਲਰਾਂ ਅਤੇ 1 ਸੰਸਦ ਮੈਂਬਰ ਕਿਰਨ ਖੇਰ ਦੀਆਂ ਵੋਟਾਂ ਸਮੇਤ 15 ਵੋਟਾਂ ਹਨ। ਜਦੋਂਕਿ ਆਮ ਆਦਮੀ ਪਾਰਟੀ ਕੋਲ 13 ਕੌਂਸਲਰ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਦੇ 7 ਕੌਂਸਲਰਾਂ ਦੀ ਹਮਾਇਤ ਮਿਲੀ ਹੈ। ਇਸ ਹਿਸਾਬ ਨਾਲ ਹੁਣ ਗਠਜੋੜ ਕੋਲ ਕੌਂਸਲਰਾਂ ਦੀ ਗਿਣਤੀ 20 ਹੋ ਗਈ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਕੋਲ 1 ਕੌਂਸਲਰ ਹੈ ਜਿਸ ਨੇ ਡੀਸੀ ਤੋਂ ਵੋਟਾਂ ਦੌਰਾਨ ਬੈਲਟ ਪੇਪਰ ਤੇ ਨੋਟਾ ਦਾ ਵਿਕਲਪ ਦੇਣ ਦੀ ਮੰਗ ਕੀਤੀ ਹੈ।
ਵੋਟਿੰਗ ਕਿਵੇਂ ਹੋਵੇਗੀ ?
ਸਦਨ ਵਿੱਚ ਵੋਟਿੰਗ ਗੁਪਤ ਬੈਲਟ ਪੇਪਰ ਰਾਹੀਂ ਹੋਵੇਗੀ। ਜੇਕਰ ਬੈਲਟ ਪੇਪਰ ‘ਤੇ ਕੋਈ ਨਿਸ਼ਾਨ ਪਾਇਆ ਗਿਆ ਜਾਂ ਬੈਲਟ ਪੇਪਰ ਨਾਲ ਛੇੜਛਾੜ ਕੀਤੀ ਗਈ ਤਾਂ ਵੋਟ ਰੱਦ ਹੋ ਸਕਦੀ ਹੈ। ਬੈਲਟ ਪੇਪਰ ‘ਤੇ ਪੈੱਨ ਦਾ ਕੋਈ ਹੋਰ ਨਿਸ਼ਾਨ ਜਾਂ ਕੁਝ ਬਣਾਉਣ ਜਾਂ ਲਿਖਣ ਦੀ ਸੂਰਤ ਵਿੱਚ ਵੀ ਬੈਲਟ ਪੇਪਰ ‘ਤੇ ਪਈ ਵੋਟ ਨੂੰ ਰੱਦ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਬੈਲਟ ਪੇਪਰ ‘ਤੇ ਸਹੀ ਜਗ੍ਹਾ ‘ਤੇ ਮੋਹਰ ਨਾ ਲਗਾਈ ਗਈ ਤਾਂ ਤਕਨੀਕੀ ਕਾਰਨਾਂ ਕਰਕੇ ਵੋਟ ਰੱਦ ਹੋ ਸਕਦੀ ਹੈ। ਗੁਪਤ ਵੋਟਿੰਗ ਕਾਰਨ ਕੌਂਸਲਰ ਵੀ ਕਰਾਸ ਵੋਟਿੰਗ ਕਰ ਸਕਦੇ ਹਨ। ਭਾਜਪਾ (BJP) ਨੂੰ ਕਰਾਸ ਵੋਟਿੰਗ ਦੀ ਉਮੀਦ ਹੈ ਅਤੇ ਇਸ ਆਧਾਰ ‘ਤੇ ਭਾਜਪਾ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ, ਜਦੋਂ ਕਿ ਗਠਜੋੜ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰ ਇਕਜੁੱਟ ਹਨ ਅਤੇ ਗਠਜੋੜ ਦੀ ਜਿੱਤ ਹੋਵੇਗੀ।
ਇਹ ਵੀ ਪੜੋ: ਇਕੱਠੇ ਹੋਏ ਆਪ-ਕਾਂਗਰਸ ਚੰਡੀਗੜ੍ਹ ਮੇਅਰ ਦੀ ਚੋਣ ਲੜਨਗੇ ਇਕੱਠੇ, ਆਪ ਨੂੰ ਮਿਲੇਗਾ ਮੇਅਰ ਦਾ ਅਹੁਦਾ ਬਾਕੀ ਕਾਂਗਰਸ ਨੂੰ