ਸ਼੍ਰੋਮਣੀ ਅਕਾਲੀ ਦਲ ਵਿੱਚ ਚਾਰ ਸਾਲ ਤੋਂ ਬਾਅਦ ਵਾਪਸੀ ਕਰ ਸਕਦੇ ਨੇ ਸੁਖਦੇਵ ਸਿੰਘ ਢੀਂਡਸਾ, 2019 ਦਿੱਤਾ ਸੀ ਪਾਰਟੀ ਤੋਂ ਅਸਤੀਫਾ

Updated On: 

15 Dec 2023 18:23 PM

ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਬਾਨੀ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਮੁੜ ਤੋਂ ਅਕਾਲੀ ਨੂੰ ਮੁੜ ਜੁਆਇਨ ਕਰ ਸਕਦੇ ਹਨ। ਉਨ੍ਹਾਂ ਖੁਦ ਪਾਰਟੀ ਵਿੱਚ ਵਾਪਸੀ ਦੇ ਸੰਕੇਦ ਦਿੱਤੇ ਹਨ। ਦਰਅਸਲ ਸੁਖਬੀਰ ਸਿੰਘ ਬਾਦਲ ਨੇ ਨਾਰਾਜ਼ ਆਗੂਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਹੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਇਹ ਪ੍ਰਤੀਕਿਰਿਆ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਵਿੱਚ ਚਾਰ ਸਾਲ ਤੋਂ ਬਾਅਦ ਵਾਪਸੀ ਕਰ ਸਕਦੇ ਨੇ ਸੁਖਦੇਵ ਸਿੰਘ ਢੀਂਡਸਾ, 2019 ਦਿੱਤਾ ਸੀ ਪਾਰਟੀ ਤੋਂ ਅਸਤੀਫਾ
Follow Us On

ਪੰਜਾਬ ਨਿਊਜ। ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਬਾਨੀ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਕਰੀਬ 4 ਸਾਲਾਂ ਬਾਅਦ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਸਕਦੇ ਹਨ। ਹਾਲ ਹੀ ਵਿੱਚ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਨਾਰਾਜ਼ ਅਕਾਲੀ ਆਗੂਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਮੁੜ ਤੋਂ ਵਾਪਸੀ ਦੇ ਸੰਕੇਤ ਦਿੱਤੇ ਹਨ।

ਅਕਾਲੀ ਦਲ ਯੂਨਾਈਟਿਡ ਦੇ ਦੂਜੇ ਮੋਢੀ ਰਣਜੀਤ ਸਿੰਘ ਬ੍ਰਹਮਪੁਰਾ (Ranjit Singh Brahmapura) ਦੀ ਮੌਤ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਇਕੱਲੇ ਹੋ ਗਏ ਹਨ। ਪਿੱਛੇ ਜਿਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ ਲਈ ਮੁਆਫ਼ੀ ਮੰਗੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਨਾਰਾਜ਼ ਆਗੂਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਲਈ ਵੀ ਮੁਆਫੀ ਮੰਗਦਿਆਂ ਉਨ੍ਹਾਂ ਨੂੰ ਆਪਣਾ ਗੁੱਸਾ ਤਿਆਗ ਕੇ ਵਾਪਸ ਪਾਰਟੀ ਵਿੱਚ ਆਉਣ ਦੀ ਅਪੀਲ ਕੀਤੀ ਸੀ।

ਸੁਖਬੀਰ ਬਾਦਲ (Sukhbir Badal) ਨੇ ਕਿਹਾ ਸੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਇੱਕ ਝੰਡੇ ਹੇਠ ਆਉਣਾ ਪਵੇਗਾ। ਇਹ ਸੁਣ ਕੇ ਸੁਖਦੇਵ ਢੀਂਡਸਾ ਨੇ ਹਾਂ ਪੱਖੀ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਦੌਰਾਨ ਇੱਕ ਝੰਡੇ ਹੇਠ ਇਕੱਠੇ ਹੋਣ ਵਾਲੇ ਸੁਖਬੀਰ ਬਾਦਲ ਦੇ ਬਿਆਨ ‘ਤੇ ਵਿਚਾਰ ਕਰਨਗੇ।

ਢੀਂਡਸਾ ਦੇ ਜਵਾਬ ਤੋਂ ਅਕਾਲੀ ਦਲ ਖੁਸ਼

ਸੁਖਦੇਵ ਢੀਂਡਸਾ ਵੱਲੋਂ ਹੁੰਗਾਰਾ ਮਿਲਣ ਤੋਂ ਬਾਅਦ ਅਕਾਲੀ ਦਲ ਵੀ ਇਸ ਤੋਂ ਖੁਸ਼ ਹੋ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਢੀਂਡਸਾ ਦੇ ਜਵਾਬ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸੁਖਦੇਵ ਢੀਂਡਸਾ ਦਾ ਪਾਰਟੀ ਵਿੱਚ ਬਹੁਤ ਸਤਿਕਾਰ ਹੈ। ਭਾਵੇਂ ਕੁਝ ਸਮੇਂ ਤੋਂ ਸਿਆਸੀ ਪੱਧਰ ‘ਤੇ ਦੂਰੀ ਬਣੀ ਹੋਈ ਸੀ ਪਰ ਪਰਿਵਾਰਕ ਪੱਧਰ ‘ਤੇ ਬਾਦਲ ਪਰਿਵਾਰ ਅਤੇ ਢੀਂਡਸਾ ਪਰਿਵਾਰ ਨੇ ਹਮੇਸ਼ਾ ਹੀ ਇਕ ਦੂਜੇ ਦਾ ਸਤਿਕਾਰ ਕੀਤਾ ਹੈ।

ਦੱਸਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ‘ਤੇ ਸੁਖਬੀਰ ਸਿੰਘ ਸੁਖਦੇਵ ਢੀਂਡਸਾ ਵੀ ਪੁੱਜੇ ਸਨ। ਇੰਨਾ ਹੀ ਨਹੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਢੀਂਡਸਾ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸੁਖਬੀਰ ਬਾਦਲ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੀ ਸੀ।

2019 ਵਿੱਚ ਦਿੱਤਾ ਅਸਤੀਫਾ

ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਅਕਾਲੀ ਦਲ ਵਿੱਚ ਫੁੱਟ ਸ਼ੁਰੂ ਹੋ ਗਈ ਸੀ। ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਛੱਡਣ ਵਾਲੇ ਸਭ ਤੋਂ ਪਹਿਲਾਂ ਸਨ। ਇਸ ਤੋਂ ਬਾਅਦ 2019 ਵਿਚ ਸੀਨੀਅਰ ਆਗੂਆਂ ਦੀ ਅਣਦੇਖੀ ਤੋਂ ਬਾਅਦ ਢੀਂਡਸਾ ਨੇ ਵੀ 19 ਅਕਤੂਬਰ ਨੂੰ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ।

2021 ‘ਚ ਹੋਇਆ ਅਕਾਲੀ ਦਲ (ਯੂ) ਦਾ ਗਠਨ

2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਯੂਨਾਈਟਿਡ ਦਾ ਗਠਨ ਕੀਤਾ ਗਿਆ ਸੀ। ਇਸ ਵਿੱਚ ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀਆਂ ਦਾ ਰਲੇਵਾਂ ਕੀਤਾ ਗਿਆ। ਜਿਸ ਦੇ ਮੋਢੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਢੀਂਡਸਾ ਸਨ।

Exit mobile version