ਜਲੰਧਰ ਦੌਰੇ ‘ਤੇ ਪੰਜਾਬ BJP ਇੰਚਾਰਜ ਰੁਪਾਨੀ ਤੇ ਸੁਨੀਲ ਜਾਖੜ, ਬੀਜੇਪੀ ਪ੍ਰਧਾਨ ਨੇ ਕਿਹਾ- ਅਕਾਲੀ ਦਲ ਨਾਲ ਗੱਠਜੋੜ ਦਾ ਫੈਸਲਾ ਹਾਈਕਮਾਂਡ ਕਰੇਗਾ

Updated On: 

05 Jan 2024 19:26 PM

ਸੁਨੀਲ ਕੁਮਾਰ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਜ਼ਮਾਨਤ ਮਿਲਣ ਤੋਂ ਤੁਰੰਤ ਬਾਅਦ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ AAP ਸਰਕਾਰ ਕਿੰਨੀ ਨਿਰਾਸ਼ ਹੈ।

ਜਲੰਧਰ ਦੌਰੇ ਤੇ ਪੰਜਾਬ BJP ਇੰਚਾਰਜ ਰੁਪਾਨੀ ਤੇ ਸੁਨੀਲ ਜਾਖੜ, ਬੀਜੇਪੀ ਪ੍ਰਧਾਨ ਨੇ ਕਿਹਾ- ਅਕਾਲੀ ਦਲ ਨਾਲ ਗੱਠਜੋੜ ਦਾ ਫੈਸਲਾ ਹਾਈਕਮਾਂਡ ਕਰੇਗਾ

ਭਾਜਪਾ ਪਾਰਟੀ ਦੀ ਮੀਟਿੰਗ ਦੀ ਇੱਕ ਪੁਰਾਣੀ ਤਸਵੀਰ Photo Credit: Twitter-@vijayrupanibjp

Follow Us On

ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਸ਼ੁੱਕਰਵਾਰ ਨੂੰ ਜਲੰਧਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗਠਜੋੜ ਸਬੰਧੀ ਪੁੱਛੇ ਸਵਾਲ ਤੇ ਦੋਵਾਂ ਆਗੂਆਂ ਨੇ ਕਿਹਾ ਕਿ ਇਸ ਦਾ ਫੈਸਲਾ ਦਿੱਲੀ ਵਿੱਚ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ।

AAP ਸਰਕਾਰ ਸੱਤਾ ਦੀ ਕਰ ਰਹੀ ਦੁਰਵਰਤੋਂ- ਜਾਖੜ

ਸੁਨੀਲ ਕੁਮਾਰ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਜ਼ਮਾਨਤ ਮਿਲਣ ਤੋਂ ਤੁਰੰਤ ਬਾਅਦ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ AAP ਸਰਕਾਰ ਕਿੰਨੀ ਨਿਰਾਸ਼ ਹੈ।

ਪੰਜਾਬ ਵਿੱਚ 3 ਦਿਨਾਂ ਤੋਂ ਭਾਜਪਾ ਕਰ ਰਹੀ ਬੈਠਕ

ਬੀਜੇਪੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਭਾਜਪਾ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ। ਇਹ ਮੀਟਿੰਗ ਦੋ ਦਿਨ ਚੰਡੀਗੜ੍ਹ ਵਿੱਚ ਚੱਲੀ ਅਤੇ ਅੱਜ ਸਾਰੇ ਆਗੂ ਜਲੰਧਰ ਵਿੱਚ ਇਕੱਠੇ ਹੋਏ ਹਨ। ਇਸ ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਇੰਚਾਰਜ ਵਿਜੇ ਰੂਪਾਨੀ ਨੇ ਪੰਜਾਬ ਦੇ ਆਗੂਆਂ ਨਾਲ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਲ ਹੀ ਵਿੱਚ ਹੋਈ ਜਿੱਤ ਦਾ ਤਜਰਬਾ ਸਾਂਝਾ ਕੀਤਾ। ਪੰਜਾਬ ਭਾਜਪਾ ਤਿੰਨ ਸੂਬਿਆਂ ਵਿੱਚ ਆਪਣੀ ਜਿੱਤ ਪਿੱਛੇ ਕਾਰਕਾਂ ‘ਤੇ ਵੀ ਕੰਮ ਕਰੇਗੀ।

ਜੇਪੀ ਨੱਡਾ ਲੈਣਗੇ ਫੈਸਲਾ- ਜਾਖੜ

ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤੇ ਨੂੰ ਨਵਿਆਉਣ ‘ਤੇ ਜਾਖੜ ਨੇ ਕਿਹਾ ਕਿ ਇਹ ਫੈਸਲਾ ਨਾ ਤਾਂ ਜਲੰਧਰ ‘ਚ ਅਤੇ ਨਾ ਹੀ ਚੰਡੀਗੜ੍ਹ ‘ਚ ਹੋਵੇਗਾ। ਇਹ ਫੈਸਲਾ ਦਿੱਲੀ ਵਿੱਚ ਲਿਆ ਜਾਵੇਗਾ। ਇਹ ਫੈਸਲਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਲੈਣਗੇ। ਇਸ ਲਈ ਇਸ ਬਾਰੇ ਮੇਰੇ ਪੱਧਰ ‘ਤੇ ਫਿਲਹਾਲ ਕੁਝ ਕਹਿਣਾ ਠੀਕ ਨਹੀਂ ਹੋਵੇਗਾ।

ਸਮਾਰਟ ਸਿਟੀ ‘ਚ 900 ਕਰੋੜ ਦਾ ਘੁਟਾਲਾ- ਜਾਖੜ

ਸੁਨੀਲ ਜਾਖੜ ਨੇ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਘੁਟਾਲਾ ਹੋਇਆ ਹੈ। ਜਲੰਧਰ ਦੇ ਭਾਜਪਾ ਆਗੂਆਂ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਸ਼ਿਕਾਇਤ ਕੀਤੀ ਹੈ। ਇਹ ਘੁਟਾਲਾ ਕਰੀਬ 900 ਕਰੋੜ ਰੁਪਏ ਦਾ ਹੈ। ਬੀਜੇਪੀ ਇਸ ਘੁਟਾਲੇ ਨਾਲ ਜੁੜੀਆਂ ਗੱਲਾਂ ਦਾ ਬਹੁਤ ਜਲਦ ਖੁਲਾਸਾ ਕਰੇਗੀ।

ਜਾਖੜ ਦੇ ਬਿਆਨ ਦੀ ਕੋਈ ਕੀਮਤ ਨਹੀਂ- ਕੁਲਦੀਪ ਧਾਲੀਵਾਲ

ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੁਨੀਲ ਜਾਖੜ ਦੇ ਬਿਆਨ ‘ਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਦੀ ਕੋਈ ਕੀਮਤ ਨਹੀਂ ਹੈ। ਰੱਖਿਆ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਹਨ। ਲੁਧਿਆਣਾ ਜੇਲ੍ਹ ਤੋਂ ਵਾਇਰਲ ਹੋਈ ਜਨਮਦਿਨ ਪਾਰਟੀ ਦੀ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਕਾਨੂੰਨ ਆਪਣੀ ਕਾਰਵਾਈ ਕਰੇਗਾ।

Exit mobile version