ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਬੇਟੇ ਨੇ ਦਿੱਤੀ ਮੁੱਖ ਅਗਨੀ, 7 ਸਾਲ ਦਾ ਮਾਸੂਮ ਬੋਲਿਆ-,ਪਾਪਾ ਜੈ ਹਿੰਦ

Updated On: 

15 Sep 2023 19:36 PM

Anantnag Encounter: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਪੰਜਾਬ ਦੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਮੰਤਰੀ ਅਨਮੋਲ ਗਗਨ ਮਾਨ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ।

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਬੇਟੇ ਨੇ ਦਿੱਤੀ ਮੁੱਖ ਅਗਨੀ, 7 ਸਾਲ ਦਾ ਮਾਸੂਮ ਬੋਲਿਆ-,ਪਾਪਾ ਜੈ ਹਿੰਦ
Follow Us On

ਪੰਜਾਬ ਨਿਊਜ। ਅਨੰਤਨਾਗ ‘ਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ (Colonel Manpreet Singh) ਦਾ ਉਨ੍ਹਾਂ ਦੇ ਜੱਦੀ ਪਿੰਡ ਭਦੌਜੀਆਂ ‘ਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਹਜ਼ਾਰਾਂ ਲੋਕ ਇਸ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ। ਸ਼ਹੀਦ ਦੇ ਭਰਾ ਸੰਦੀਪ ਸਿੰਘ ਨੇ ਆਪਣੇ ਪੁੱਤਰ ਕਬੀਰ ਨਾਲ ਮਿਲ ਕੇ ਅੰਤਿਮ ਸੰਸਕਾਰ ਕੀਤਾ। ਇਸ ਤੋਂ ਪਹਿਲਾਂ ਸ਼ਹੀਦ ਦੇ ਪੁੱਤਰ ਨੇ ਜੈ ਹਿੰਦ ਦੇ ਨਾਅਰੇ ਲਾਏ।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਪੰਜਾਬ ਦੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਮੰਤਰੀ ਅਨਮੋਲ ਗਗਨ ਮਾਨ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਕਰਨਲ ਮਨਪ੍ਰੀਤ ਦੇ ਮਾਸੂਮ ਪੁੱਤਰ ਨੇ ਫੌਜੀ ਪਹਿਰਾਵੇ ਪਾ ਕੇ ਆਪਣੇ ਪਿਤਾ ਨੂੰ ਕੀਤਾ ਸਲਾਮੀ। ਇਸ ਦੌਰਾਨ ਐਸਪੀ ਡਾਕਟਰ ਸੰਦੀਪ ਗਰਗ ਅਤੇ ਡੀਸੀ ਆਸ਼ਿਕਾ ਜੈਨ ਸਮੇਤ ਉੱਚ ਅਧਿਕਾਰੀ ਮੌਜੂਦ ਸਨ।

ਸ਼ਹੀਦ ਦੇ ਸਸਕਾਰ ਸਮੇੰ ਪੂਰਾ ਪਿੰਡ ਇੱਕਠਾ ਹੋ ਗਿਆ। ਹਰ ਇਨਸਾਨ ਦੀ ਅੱਖ ਨਮ ਸੀ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਜਿੰਦਾਬਾਦ ਅਤੇ ਪੂਰਾ ਪਿੰਡ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੂੰਜ ਰਿਹਾ ਹੈ।

Exit mobile version