ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ, QRT ਟੀਮ ‘ਚ ਤਾਇਨਾਤ ਸੀ ਮ੍ਰਿਤਕ

Updated On: 

04 Oct 2023 18:58 PM

Crime News: ਪੀਜੀ ਵਿੱਚ ਰਹਿ ਰਿਹਾ ਇਹ ਪੁਲਿਸ ਮੁਲਾਜ਼ਮ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਪੁਲਿਸ ਵਿਭਾਗ ਦੇ ਕਵਿਕ ਰਿਸਪਾਂਸ ਟੀਮ ਵਿੱਚ ਤਾਇਨਾਤ ਸੀ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਗੋਲੀ ਉਸਨੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਚਲਾਈ ਸੀ ਜਾਂ ਫੇਰ ਗਲਤੀ ਨਾਲ ਚੱਲੀ ਸੀ।

ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ, QRT ਟੀਮ ਚ ਤਾਇਨਾਤ ਸੀ ਮ੍ਰਿਤਕ
Follow Us On

ਲੁਧਿਆਣਾ ਵਿੱਚ ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮੁਲਾਜ਼ਮ ਦੇ ਮੱਥੇ ‘ਤੇ ਗੋਲੀ ਲੱਗੀ ਸੀ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਕ੍ਰਿਸ਼ਨਾ ਨਗਰ ਸਥਿਤ ਪੀਜੀ ਵਿੱਚ ਰਹਿੰਦਾ ਸੀ।

ਬੁੱਧਵਾਰ ਸ਼ਾਮ ਨੂੰ ਪੀਜੀ ਦੇ ਕਮਰੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਮੁਲਾਜ਼ਮ ਪੁਲਿਸ ਲਾਈਨਜ਼ ਵਿੱਚ QRT ਟੀਮ ਵਿੱਚ ਤਾਇਨਾਤ ਸੀ।

ਮੋਗਾ ਦਾ ਰਹਿਣ ਵਾਲਾ ਹੈ ਮ੍ਰਿਤਕ ਮੁਲਾਜ਼ਮ

ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੋਗਾ ਦਾ ਰਹਿਣ ਵਾਲਾ ਮਨਪ੍ਰੀਤ 2016 ਵਿੱਚ ਪੁਲਿਸ ਵਿੱਚ ਭਰਤੀ ਹੋਇਆ ਸੀ।