ਗੁਰਜੰਟ ਸਿੰਘ: ਭਰਾ ਦੇ ਨਾਲ ਮਿਲਕੇ ਭਾਰਤ ਨੂੰ ਜਿਤਵਾਯਾ ਵਿਸ਼ਵ ਕੱਪ, ਟੀਮ ਲਈ ਪਾਜ਼ਿਟਿਵਿਟੀ ਦੀ ਡੋਜ਼ ਹਨ ਇਹ ਨੌਜਵਾਨ ਖਿਲਾੜੀ
ਉਹ ਜਦ ਆਪਣੇ ਨਨਿਹਾਲ ਬਟਾਲਾ ਜਾਂਦੇ ਸੀ ਤਾਂ ਉਹ ਆਪਣੇ ਭਰਾਵਾਂ ਨੂੰ ਹਾਕੀ ਖੇਡਦੇ ਹੋਏ ਵੇਖਦੇ ਸੀ। ਇਕ ਵਾਰੀ ਉੱਥੇ ਗਏ ਅਤੇ ਤਿੰਨ ਮਹੀਨੇ ਤੱਕ ਉਥੇ ਰਹਿਕੇ ਲਗਾਤਾਰ ਹਾਕੀ ਖੇਡੀ। ਗੁਰਜੰਟ ਸਿੰਘ ਹੁਣ ਤੱਕ ਭਾਰਤ ਲਈ 45 ਮੈਚ ਖੇਡ ਚੁਕੇ ਹਨ। ਉਹਨਾਂ ਨੇ 45 ਮੁਕਾਬਲਿਆਂ ਵਿੱਚ 15 ਗੋਲ ਕੀਤੇ ਹਨ।
ਗੁਰਜੰਟ ਸਿੰਘ
ਨਨਿਹਾਲ ਤੋਂ ਸ਼ੁਰੂ ਹੋਇਆ ਹਾਕੀ ਦਾ ਸਫ਼ਰ
ਗੁਰਜੰਟ ਸਿੰਘ ਦੇ ਪਰਿਵਾਰ ਵਿੱਚ ਕੋਈ ਹਾਕੀ ਨਹੀਂ ਖੇਡਦਾ ਸੀ। ਹਾਲਾਂਕਿ ਉਹਨਾਂ ਦੇ ਨਨਿਹਾਲ ਵਿੱਚ ਜ਼ਰੂਰ ਇਸ ਖੇਡ ਦਾ ਕਾਫੀ ਪ੍ਰਭਾਵ ਸੀ। ਉਹ ਜਦ ਆਪਣੇ ਨਨਿਹਾਲ ਬਟਾਲਾ ਜਾਂਦੇ ਸੀ ਤਾਂ ਉਹ ਆਪਣੇ ਭਰਾਵਾਂ ਨੂੰ ਖੇਡਦੇ ਹੋਏ ਵੇਖਦੇ ਸੀ। ਇਕ ਵਾਰੀ ਉੱਥੇ ਗਏ ਅਤੇ ਤਿੰਨ ਮਹੀਨੇ ਤੱਕ ਉਥੇ ਰਹਿਕੇ ਲਗਾਤਾਰ ਹਾਕੀ ਖੇਡੀ। ਇਸ ਤੋਂ ਬਾਅਦ ਉਹ ਆਪਣੇ ਮਮੇਰੇ ਭਰਾ ਦੀ ਮਦਦ ਨਾਲ ਚੰਡੀਗੜ੍ਹ ਦੀ ਅਕਾਦਮੀ ਵਿੱਚ ਟਰੇਨਿੰਗ ਲੈਣ ਵਾਸਤੇ ਚਲੇ ਗਏ। ਉੱਥੇ ਉਹ ਪਹਿਲੇ ਸਕੂਲ ਜਾਂਦੇ ਤੇ ਫੇਰ ਆ ਕੇ ਟ੍ਰੇਨਿੰਗ ਤੇ ਜਾਂਦੇ ਸਨ। ਹਾਲਾਂਕਿ ਉਥੇ ਕੋਈ ਟਰਫ਼ ਨਹੀਂ ਸੀ। ਪਣੇ ਕੈਰੀਅਰ ਵਿੱਚ ਅੱਗੇ ਵਧਣ ਵਾਸਤੇ ਇਹ ਜ਼ਰੂਰੀ ਸੀ ਕਿ ਉਹ ਅਜਿਹੀ ਥਾਂ ਤੇ ਜਾਣ, ਜਿਥੇ ਉਹਨਾਂ ਨੂੰ ਚੰਗੀ ਟ੍ਰੇਨਿੰਗ ਮਿਲ ਸਕੇ।ਰੁਪਿੰਦਰਪਾਲ ਸਿੰਘ ਤੋਂ ਮਿਲੀ ਮੱਦਦ
ਅਕਾਦਮੀ ਦੇ ਦੌਰਾਨ ਗੁਰਜੰਟ ਸਿੰਘ ਟੀਮ ਇੰਡੀਆ ਦੇ ਅਨੁਭਵੀ ਖਿਲਾੜੀਆਂ ਰੁਪਿੰਦਰ ਸਿੰਘ ਅਤੇ ਧਰਮਵੀਰ ਸਿੰਘ ਦੇ ਨਾਲ ਟਰੇਨਿੰਗ ਲੈਂਦੇ ਸੀ। ਰੁਪਿੰਦਰ ਗੁਰਜੰਟ ਦੇ ਦੂਰ ਦੇ ਰਿਸ਼ਤੇਦਾਰ ਵੀ ਹਨ ਅਤੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਉਹ ਉਨ੍ਹਾਂ ਤੋਂ ਖੇਲ ਦੇ ਨਾਲ ਜੁੜੇ ਮਸਲਿਆ ਉੱਤੇ ਸਲਾਹ ਲੈਂਦੇ ਆਏ ਹਨ। ਸਾਲ 2016 ਵਿੱਚ ਉਹਨਾਂ ਨੂੰ ਜੂਨੀਅਰ ਵਿਸ਼ਵ ਕੱਪ ਦੀ ਟੀਮ ਲਈ ਚੁਣਿਆ ਗਿਆ। ਆਪਣੇ ਭਰਾ ਸਿਮਰਨਜੀਤ ਸਿੰਘ ਦੇ ਨਾਲ ਮਿਲਕੇ ਉਨ੍ਹਾਂ ਨੇ ਟੀਮ ਨੂੰ ਖਿਤਾਬ ਦਵਾਇਆ ਅਤੇ ਇੱਥੋਂ ਹੀ ਉਹ ਸੀਨੀਅਰ ਟੀਮ ਚੁਣਨ ਵਾਲਿਆਂ ਦੀ ਨਜ਼ਰਾਂ ਵਿੱਚ ਆਏ। ਟੀਮ ਇੰਡੀਆ ਦੇ ਪੂਰਵ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਗੁਰਜੰਟ ਟੀਮ ਵਿੱਚ ਸਕਾਰਾਤਮਕ ਮਾਹੌਲ ਬਣਾਈ ਰੱਖਦੇ ਹਨ, ਜੋ ਟੀਮ ਦੇ ਬਾਕੀ ਖਿਲਾੜੀਆਂ ਦੀ ਵੀ ਮਦਦ ਕਰਦਾ ਹੈ। ਜਿਹਨਾਂ ਖਿਲਾੜੀਆਂ ਨੂੰ ਟੀਮ ਵਿੱਚ ਨਹੀਂ ਚੁਣਿਆ ਜਾਂਦਾ ਉਹਨਾਂ ਨਾਲ ਗੱਲ ਕਰਦੇ ਹਨ, ਸਮਝਾਉਂਦੇ ਹਨ ਅਤੇ ਉਹਨਾਂ ਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਦੇ ਹਨ।
Follow Us
