AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੁਰਜੰਟ ਸਿੰਘ: ਭਰਾ ਦੇ ਨਾਲ ਮਿਲਕੇ ਭਾਰਤ ਨੂੰ ਜਿਤਵਾਯਾ ਵਿਸ਼ਵ ਕੱਪ, ਟੀਮ ਲਈ ਪਾਜ਼ਿਟਿਵਿਟੀ ਦੀ ਡੋਜ਼ ਹਨ ਇਹ ਨੌਜਵਾਨ ਖਿਲਾੜੀ

ਉਹ ਜਦ ਆਪਣੇ ਨਨਿਹਾਲ ਬਟਾਲਾ ਜਾਂਦੇ ਸੀ ਤਾਂ ਉਹ ਆਪਣੇ ਭਰਾਵਾਂ ਨੂੰ ਹਾਕੀ ਖੇਡਦੇ ਹੋਏ ਵੇਖਦੇ ਸੀ। ਇਕ ਵਾਰੀ ਉੱਥੇ ਗਏ ਅਤੇ ਤਿੰਨ ਮਹੀਨੇ ਤੱਕ ਉਥੇ ਰਹਿਕੇ ਲਗਾਤਾਰ ਹਾਕੀ ਖੇਡੀ। ਗੁਰਜੰਟ ਸਿੰਘ ਹੁਣ ਤੱਕ ਭਾਰਤ ਲਈ 45 ਮੈਚ ਖੇਡ ਚੁਕੇ ਹਨ। ਉਹਨਾਂ ਨੇ 45 ਮੁਕਾਬਲਿਆਂ ਵਿੱਚ 15 ਗੋਲ ਕੀਤੇ ਹਨ।

ਗੁਰਜੰਟ ਸਿੰਘ: ਭਰਾ ਦੇ ਨਾਲ ਮਿਲਕੇ ਭਾਰਤ ਨੂੰ ਜਿਤਵਾਯਾ ਵਿਸ਼ਵ ਕੱਪ, ਟੀਮ ਲਈ ਪਾਜ਼ਿਟਿਵਿਟੀ ਦੀ ਡੋਜ਼ ਹਨ ਇਹ ਨੌਜਵਾਨ ਖਿਲਾੜੀ
ਗੁਰਜੰਟ ਸਿੰਘ
tv9-punjabi
| Published: 09 Jan 2023 06:31 AM IST
Share
ਪੰਜਾਬ ਵਿੱਚ ਹਾਕੀ ਖੇਡਣ ਲਈ ਪ੍ਰੇਰਣਾ ਲੈਣ ਵਾਸਤੇ ਦੂਰ ਜਾਣ ਦੀ ਲੋੜ ਨਹੀਂ ਪੈਂਦੀ। ਪਰਿਵਾਰ ਵਿੱਚ, ਪਿੰਡ ਵਿੱਚ, ਸ਼ਹਿਰ ਵਿੱਚ ਕੋਈ ਨਾ ਕੋਈ ਅਜਿਹਾ ਹੁੰਦਾ ਹੈ ਜੋ ਹਾਕੀ ਨਾਲ ਜੁੜਿਆ ਹੁੰਦਾ ਹੈ। ਇਹ ਕਾਰਨ ਹੈ ਕਿ ਮੌਜੂਦਾ ਟੀਮ ਵਿੱਚ ਜ਼ਿਆਦਾਤਰ ਖਿਲਾੜੀ ਪੰਜਾਬ ਦੇ ਹੀ ਹਨ। ਸਿਰਫ ਪੰਜਾਬ ਹੀ ਨਹੀਂ ਬਲਕਿ ਭਾਰਤੀ ਟੀਮ ਵਿੱਚ ਦੋ ਭਰਾਵਾਂ ਦੀ ਇਕ ਜੋੜੀ ਵੀ ਹੈ ਜੋ ਸਾਲ 2016 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਾ ਚੁੱਕੀ ਹੈ। ਅਸੀਂ ਗੱਲ ਕਰ ਰਹੇ ਹਾਂ ਗੁਰਜੰਟ ਸਿੰਘ ਅਤੇ ਉਹਨਾਂ ਦੇ ਭਰਾ ਸਿਮਰਨ ਜੀਤ ਸਿੰਘ ਦੀ। ਗੁਰਜੰਟ ਸਿੰਘ ਨੇ ਚੰਡੀਗੜ ਨੂੰ ਅੰਡਰ 17 ਸਕੂਲ ਨੈਸ਼ਨਲ ਦਾ ਖਿਤਾਬ ਦਿਵਾਇਆ। ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਨੂੰ ਅੰਡਰ 21 ਦਾ ਖਿਤਾਬ ਵੀ ਦਿਵਾਇਆ ਸੀ। ਸਾਲ 2011 ਵਿੱਚ ਉਹਨਾ ਦੇ ਸਭ ਤੋਂ ਪਹਿਲੇ ਕੋਚ ਜਸਬੀਰ ਬਾਜਵਾ ਦਾ ਦੇਹਾਂਤ ਹੋ ਗਿਆ ਸੀ, ਇਸ ਤੋਂ ਉਹ ਕਾਫ਼ੀ ਦੁਖੀ ਹੋਏ ਸਨ। ਬਾਜਵਾ ਦਾ ਸੁਪਨਾ ਸੀ ਕਿ ਗੁਰਜੰਟ ਟੀਮ ਇੰਡੀਆ ਲਈ ਖੇਲਣ। ਗੁਰਜੰਟ ਭਾਰਤੀ ਜੂਨੀਅਰ ਟੀਮ ਦਾ ਹਿੱਸਾ ਰਹੇ ਅਤੇ ਉਸ ਦੇ ਨਾਲ ਹੀ ਯੂਰੋਪ ਦੇ ਦੌਰੇ ਤੇ ਵੀ ਗਏ ਸੀ। ਇਸ ਤੋਂ ਬਾਅਦ ਗੁਰਜੰਟ ਸਿੰਘ ਨੂੰ ਸਕੌਲਰਸ਼ਿਪ ਦੇ ਨਾਲ ਉਐਨਜੀਸੀ ਵੱਲੋਂ ਖੇਲਣ ਦਾ ਮੌਕਾ ਮਿਲਿਆ।

ਨਨਿਹਾਲ ਤੋਂ ਸ਼ੁਰੂ ਹੋਇਆ ਹਾਕੀ ਦਾ ਸਫ਼ਰ

ਗੁਰਜੰਟ ਸਿੰਘ ਦੇ ਪਰਿਵਾਰ ਵਿੱਚ ਕੋਈ ਹਾਕੀ ਨਹੀਂ ਖੇਡਦਾ ਸੀ। ਹਾਲਾਂਕਿ ਉਹਨਾਂ ਦੇ ਨਨਿਹਾਲ ਵਿੱਚ ਜ਼ਰੂਰ ਇਸ ਖੇਡ ਦਾ ਕਾਫੀ ਪ੍ਰਭਾਵ ਸੀ। ਉਹ ਜਦ ਆਪਣੇ ਨਨਿਹਾਲ ਬਟਾਲਾ ਜਾਂਦੇ ਸੀ ਤਾਂ ਉਹ ਆਪਣੇ ਭਰਾਵਾਂ ਨੂੰ ਖੇਡਦੇ ਹੋਏ ਵੇਖਦੇ ਸੀ। ਇਕ ਵਾਰੀ ਉੱਥੇ ਗਏ ਅਤੇ ਤਿੰਨ ਮਹੀਨੇ ਤੱਕ ਉਥੇ ਰਹਿਕੇ ਲਗਾਤਾਰ ਹਾਕੀ ਖੇਡੀ। ਇਸ ਤੋਂ ਬਾਅਦ ਉਹ ਆਪਣੇ ਮਮੇਰੇ ਭਰਾ ਦੀ ਮਦਦ ਨਾਲ ਚੰਡੀਗੜ੍ਹ ਦੀ ਅਕਾਦਮੀ ਵਿੱਚ ਟਰੇਨਿੰਗ ਲੈਣ ਵਾਸਤੇ ਚਲੇ ਗਏ। ਉੱਥੇ ਉਹ ਪਹਿਲੇ ਸਕੂਲ ਜਾਂਦੇ ਤੇ ਫੇਰ ਆ ਕੇ ਟ੍ਰੇਨਿੰਗ ਤੇ ਜਾਂਦੇ ਸਨ। ਹਾਲਾਂਕਿ ਉਥੇ ਕੋਈ ਟਰਫ਼ ਨਹੀਂ ਸੀ। ਪਣੇ ਕੈਰੀਅਰ ਵਿੱਚ ਅੱਗੇ ਵਧਣ ਵਾਸਤੇ ਇਹ ਜ਼ਰੂਰੀ ਸੀ ਕਿ ਉਹ ਅਜਿਹੀ ਥਾਂ ਤੇ ਜਾਣ, ਜਿਥੇ ਉਹਨਾਂ ਨੂੰ ਚੰਗੀ ਟ੍ਰੇਨਿੰਗ ਮਿਲ ਸਕੇ।

ਰੁਪਿੰਦਰਪਾਲ ਸਿੰਘ ਤੋਂ ਮਿਲੀ ਮੱਦਦ

ਅਕਾਦਮੀ ਦੇ ਦੌਰਾਨ ਗੁਰਜੰਟ ਸਿੰਘ ਟੀਮ ਇੰਡੀਆ ਦੇ ਅਨੁਭਵੀ ਖਿਲਾੜੀਆਂ ਰੁਪਿੰਦਰ ਸਿੰਘ ਅਤੇ ਧਰਮਵੀਰ ਸਿੰਘ ਦੇ ਨਾਲ ਟਰੇਨਿੰਗ ਲੈਂਦੇ ਸੀ। ਰੁਪਿੰਦਰ ਗੁਰਜੰਟ ਦੇ ਦੂਰ ਦੇ ਰਿਸ਼ਤੇਦਾਰ ਵੀ ਹਨ ਅਤੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਉਹ ਉਨ੍ਹਾਂ ਤੋਂ ਖੇਲ ਦੇ ਨਾਲ ਜੁੜੇ ਮਸਲਿਆ ਉੱਤੇ ਸਲਾਹ ਲੈਂਦੇ ਆਏ ਹਨ। ਸਾਲ 2016 ਵਿੱਚ ਉਹਨਾਂ ਨੂੰ ਜੂਨੀਅਰ ਵਿਸ਼ਵ ਕੱਪ ਦੀ ਟੀਮ ਲਈ ਚੁਣਿਆ ਗਿਆ। ਆਪਣੇ ਭਰਾ ਸਿਮਰਨਜੀਤ ਸਿੰਘ ਦੇ ਨਾਲ ਮਿਲਕੇ ਉਨ੍ਹਾਂ ਨੇ ਟੀਮ ਨੂੰ ਖਿਤਾਬ ਦਵਾਇਆ ਅਤੇ ਇੱਥੋਂ ਹੀ ਉਹ ਸੀਨੀਅਰ ਟੀਮ ਚੁਣਨ ਵਾਲਿਆਂ ਦੀ ਨਜ਼ਰਾਂ ਵਿੱਚ ਆਏ। ਟੀਮ ਇੰਡੀਆ ਦੇ ਪੂਰਵ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਗੁਰਜੰਟ ਟੀਮ ਵਿੱਚ ਸਕਾਰਾਤਮਕ ਮਾਹੌਲ ਬਣਾਈ ਰੱਖਦੇ ਹਨ, ਜੋ ਟੀਮ ਦੇ ਬਾਕੀ ਖਿਲਾੜੀਆਂ ਦੀ ਵੀ ਮਦਦ ਕਰਦਾ ਹੈ। ਜਿਹਨਾਂ ਖਿਲਾੜੀਆਂ ਨੂੰ ਟੀਮ ਵਿੱਚ ਨਹੀਂ ਚੁਣਿਆ ਜਾਂਦਾ ਉਹਨਾਂ ਨਾਲ ਗੱਲ ਕਰਦੇ ਹਨ, ਸਮਝਾਉਂਦੇ ਹਨ ਅਤੇ ਉਹਨਾਂ ਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਦੇ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...