Asian Champions Trophy: ਹਾਕੀ ‘ਚ ਚੌਥੀ ਵਾਰ ਏਸ਼ੀਅਨ ਚੈਂਪੀਅਨ ਬਣੀ ਟੀਮ ਇੰਡੀਆ, ਫਾਈਨਲ ‘ਚ ਮਲੇਸ਼ੀਆ ਨੂੰ 4-3 ਨਾਲ ਹਰਾਇਆ
ਭਾਰਤ ਨੇ ਕੁੱਲ ਚੌਥੀ ਵਾਰ ਹਾਕੀ 'ਚ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਦਾ ਖ਼ਿਤਾਬ ਜਿੱਤਿਆ ਹੈ ਅਤੇ ਇਸ ਤਰ੍ਹਾਂ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਜਿੱਤਣ ਵਾਲੀ ਟੀਮ ਬਣ ਗਈ ਹੈ। ਭਾਰਤ ਨੇ ਇਸ ਤੋਂ ਪਹਿਲਾਂ 2018 'ਚ ਇਹ ਖਿਤਾਬ ਜਿੱਤਿਆ ਸੀ।
ਜੁਗਰਾਜ ਨੇ ਦੁਆਈ ਭਾਰਤ ਨੂੰ ਪਹਿਲੀ ਸਫਲਤਾ
ਮੈਚ ਦੀ ਸ਼ੁਰੂਆਤ ਕਾਫੀ ਸਖਤ ਟੱਕਰ ਰਹੀ ਅਤੇ ਦੋਵਾਂ ਵਿੱਚੋਂ ਕੋਈ ਵੀ ਟੀਮ ਰੱਖਿਆਤਮਕ ਖੇਡ ਦੇ ਮੂਡ ਵਿੱਚ ਨਜ਼ਰ ਨਹੀਂ ਆਈ। ਹਮਲੇ ਜਾਰੀ ਰਹੇ ਪਰ ਭਾਰਤ (India) ਨੂੰ ਪਹਿਲੀ ਸਫਲਤਾ ਮਿਲੀ ਜਦੋਂ ਜੁਗਰਾਜ ਸਿੰਘ ਨੇ 9ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਮਲੇਸ਼ੀਆ ਨੂੰ ਹਾਲਾਂਕਿ ਬਰਾਬਰੀ ਕਰਨ ‘ਚ ਜ਼ਿਆਦਾ ਸਮਾਂ ਨਹੀਂ ਲੱਗਾ ਅਤੇ ਉਸ ਲਈ ਅਬੂ ਕਮਾਲ ਨੇ 14ਵੇਂ ਮਿੰਟ ‘ਚ ਗੋਲ ਕੀਤਾ। ਮਲੇਸ਼ੀਆ ਨੇ ਫਿਰ ਦੂਜੇ ਕੁਆਰਟਰ ਵਿੱਚ ਦੋ ਗੋਲ ਕਰਕੇ 3-1 ਦੀ ਬੜ੍ਹਤ ਬਣਾ ਲਈ। ਉਸ ਨੇ 18ਵੇਂ ਅਤੇ 28ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਭਾਰਤੀ ਗੋਲ ਕੀਤੇ।ਆਖਰੀ ਸਮੇਂ ‘ਚ ਇੰਡੀਆ ਨੇ ਰੋਮਾਂਚਕ ਵਾਪਸੀ ਕੀਤੀ
ਡਿਫੈਂਸ ‘ਚ ਕੀਤੀਆਂ ਗਲਤੀਆਂ ਕਾਰਨ ਟੀਮ ਇੰਡੀਆ ਨੂੰ ਵਾਪਸੀ ਲਈ ਕਾਫੀ ਸੰਘਰਸ਼ ਕਰਨਾ ਪਿਆ ਅਤੇ ਇਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਮਲੇਸ਼ੀਆ ਉਨ੍ਹਾਂ ਨੂੰ ਹਰਾ ਦੇਵੇਗਾ। ਤੀਜੇ ਕੁਆਰਟਰ ਦੇ 14 ਮਿੰਟਾਂ ਵਿੱਚ ਭਾਰਤ ਨੂੰ ਕੋਈ ਸਫਲਤਾ ਨਹੀਂ ਮਿਲੀ। ਫਿਰ ਆਖਰੀ ਸਮੇਂ ‘ਚ ਟੀਮ ਇੰਡੀਆ ਨੇ ਰੋਮਾਂਚਕ ਵਾਪਸੀ ਕੀਤੀ। ਪਹਿਲਾਂ ਟੀਮ ਨੂੰ ਪੈਨਲਟੀ ਮਿਲੀ, ਜਿਸ ਨੂੰ ਕਪਤਾਨ ਹਰਮਨਪ੍ਰੀਤ ਸਿੰਘ (45 ਮਿੰਟ) ਨੇ ਬਦਲ ਦਿੱਤਾ। ਫਿਰ ਕੁਝ ਹੀ ਸਕਿੰਟਾਂ ਵਿੱਚ ਗੁਰਜੰਟ ਸਿੰਘ (45 ਮਿੰਟ) ਨੇ ਖ਼ੂਬਸੂਰਤ ਮੈਦਾਨੀ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ।ਅਕਾਸ਼ਦੀਪ ਦਾ ਫਿਨਸ਼ਿੰਗ ਟਚ
ਹੁਣ ਖੇਡ ਦੇ ਸਿਰਫ਼ ਆਖ਼ਰੀ 15 ਮਿੰਟ ਬਾਕੀ ਸਨ ਅਤੇ ਦੋਵੇਂ ਟੀਮਾਂ ਨੇ ਹਮਲੇ ਦੀ ਰਫ਼ਤਾਰ ਵਧਾ ਦਿੱਤੀ ਪਰ ਕਿਸੇ ਨੂੰ ਸਫ਼ਲਤਾ ਨਹੀਂ ਮਿਲੀ। 60 ਮਿੰਟ ਪੂਰੇ ਹੋਣ ਤੋਂ ਠੀਕ 4 ਮਿੰਟ ਪਹਿਲਾਂ ਅਕਾਸ਼ਦੀਪ ਸਿੰਘ (56 ਮਿੰਟ) ਨੇ ਜ਼ਬਰਦਸਤ ਸਟ੍ਰਾਈਕ ਨਾਲ ਮਲੇਸ਼ੀਆ ਦੇ ਗੋਲ ਵਿਚ ਗੇਂਦ ਦਾਗ ਕੇ ਟੀਮ ਨੂੰ ਫੈਸਲਾਕੁੰਨ ਬੜ੍ਹਤ ਦਿਵਾਈ। ਇਸ ਤੋਂ ਬਾਅਦ ਬਾਕੀ ਰਹਿੰਦੇ ਚਾਰ ਮਿੰਟਾਂ ਵਿੱਚ ਭਾਰਤ ਨੇ ਮਲੇਸ਼ੀਆ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਖਿਤਾਬ ਜਿੱਤ ਲਿਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
