Sports News: ਮੋਢੇ ਡਿੱਗੇ, ਗਰਦਨ ਝੁੱਕੀ ਅਤੇ ਵਾਰ-ਵਾਰ ਪਿੱਛੇ ਦੇਖਦੇ ਰਹੇ ਐਂਡਰਸਨ, ਵੈਗਨਰ ਦੀ ਗੇਂਦ ਤੇ ਕੀ ਹੋਇਆ

Published: 

28 Feb 2023 19:03 PM

New Zealand vs England: ਇੰਗਲੈਂਡ ਨੂੰ ਨਿਊਜ਼ੀਲੈਂਡ 'ਤੇ ਜਿੱਤ ਲਈ 2 ਦੌੜਾਂ ਦੀ ਲੋੜ ਸੀ। ਜੇਮਸ ਐਂਡਰਸਨ ਸਟਰਾਈਕ 'ਤੇ ਮੌਜੂਦ ਸਨ ਅਤੇ ਫਿਰ ਨੀਲ ਵੈਗਨਰ ਨੇ ਕਮਾਲ ਕਰ ਦਿੱਤਾ

Sports News: ਮੋਢੇ ਡਿੱਗੇ, ਗਰਦਨ ਝੁੱਕੀ ਅਤੇ ਵਾਰ-ਵਾਰ ਪਿੱਛੇ ਦੇਖਦੇ ਰਹੇ ਐਂਡਰਸਨ, ਵੈਗਨਰ ਦੀ ਗੇਂਦ ਤੇ ਕੀ ਹੋਇਆ

ਮੋਢੇ ਡਿੱਗੇ, ਗਰਦਨ ਝੁੱਕੀ ਅਤੇ ਵਾਰ-ਵਾਰ ਪਿੱਛੇ ਦੇਖਦੇ ਰਹੇ ਐਂਡਰਸਨ, ਵੈਗਨਰ ਦੀ ਗੇਂਦ ਤੇ ਕੀ ਹੋਇਆ। England vs New zealand match, last boll suspence

Follow Us On

ਨਵੀਂ ਦਿੱਲੀ: ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ਮੈਚ ‘ਚ ਜਦੋਂ ਇੰਗਲੈਂਡ ਨੂੰ ਜਿੱਤ ਲਈ ਸਿਰਫ 2 ਦੌੜਾਂ ਦੀ ਲੋੜ ਸੀ ਤਾਂ ਇੰਗਲੈਂਡ ਦੇ ਪ੍ਰਸ਼ੰਸਕ ਜਸ਼ਨ ਮਨਾਉਣ ਲਈ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ ਸਨ। ਨਾਲ ਹੀ ਨਿਊਜ਼ੀਲੈਂਡ ਦੇ ਪ੍ਰਸ਼ੰਸਕ ਘਰ ਵਾਪਸੀ ਲਈ ਆਪਣੀਆਂ ਸੀਟਾਂ ਛੱਡ ਰਹੇ ਸਨ। ਹਾਲਾਂਕਿ ਨਿਊਜ਼ੀਲੈਂਡ ਵੀ ਜਿੱਤ ਤੋਂ ਸਿਰਫ਼ 1 ਵਿਕਟ ਦੂਰ ਸੀ। ਪਰ 2 ਦੌੜਾਂ ਦੇ ਫਰਕ ਨੇ ਸਾਰਿਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਪਰ ਕੀਵੀ ਗੇਂਦਬਾਜ ਨੀਲ ਵੈਗਨਰ ਦੀ ਉਮੀਦ ਖਤਮ ਨਹੀਂ ਹੋਈ।

ਵੈਗਨਰ ਨੇ ਜੇਮਸ ਐਂਡਰਸਨ ਨੂੰ ਆਊਟ ਕਰਕੇ ਨਿਊਜ਼ੀਲੈਂਡ ਨੂੰ 1 ਦੌੜਾਂ ਨਾਲ ਇਤਿਹਾਸਕ ਜਿੱਤ ਦਿਵਾਈ। ਇਸ ਜਿੱਤ ਨਾਲ ਮੇਜਬਾਨ ਟੀਮ ਨੇ ਸੀਰੀਜ ਵੀ 1-1 ਨਾਲ ਡਰਾਅ ਕਰਵਾ ਲਈ। ਜਦੋਂ ਇੰਗਲੈਂਡ ਦੀ ਟੀਮ ਜਿੱਤ ਤੋਂ 2 ਦੌੜਾਂ ਦੂਰ ਸੀ, ਉਸ ਸਮੇਂ ਐਂਡਰਸਨ ਅਤੇ ਜੈਕ ਲੀਚ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ।

ਕੁਝ ਸਕਿੰਟਾਂ ਲਈ ਜੰਮ ਗਏ ਐਂਡਰਸਨ

ਐਂਡਰਸਨ ਲਗਾਤਾਰ ਸੰਭਲਦੇ ਹੋਏ ਦੌੜਾਂ ਜੋੜ ਰਹੇ ਸਨ, ਪਰ ਫਿਰ ਨੀਲ ਵੈਗਨਰ ਅਟੈਕ ਤੇ ਆ ਗਏ। ਐਂਡਰਸਨ ਸਟ੍ਰਾਈਕ ‘ਤੇ ਸਨ ਅਤੇ ਉਹ 75ਵੇਂ ਓਵਰ ਦੀ ਦੂਜੀ ਗੇਂਦ ‘ਤੇ ਫਸ ਗਏ। ਐਂਡਰਸਨ ਜੇਤੂ ਰਨ ਬਣਾਉਣਾ ਚਾਹੁੰਦੇ ਸਨ ਪਰ ਬਦਕਿਸਮਤੀ ਨਾਲ ਉਹ ਕੈਚ ਆਊਟ ਹੋ ਗਏ। ਟੌਮ ਬਲੰਡੇਲ ਨੇ ਡਾਈਵ ਲਗਾ ਕੇ ਉਨ੍ਹਾਂ ਦਾ ਕੈਚ ਫੜ ਲਿਆ। ਇਸ ਕੈਚ ਤੋਂ ਬਾਅਦ ਤਾਂ ਉਹ ਸਦਮੇ ‘ਚ ਆ ਗਏ। ਪਿੱਛੇ ਮੁੜ ਕੇ ਉਨ੍ਹਾਂ ਨੇ ਆਪਣਾ ਕੈਚ ਦੇਖਿਆ। ਫਿਰ ਕ੍ਰੀਜ਼ ‘ਤੇ ਖੜ੍ਹੇ ਖੜ੍ਹੇ ਗਰਦਨ ਝੁਕਾਈ। ਕੁਝ ਸਕਿੰਟਾਂ ਲਈ, ਉਹ ਸਮਝ ਨਹੀਂ ਸਕੇ ਕਿ ਕੀ ਹੋਇਆ।

ਵੈਗਨਰ ਨੇ ਪਲਟਿਆ ਪਾਸਾ

ਐਂਡਰਸਨ ਦੀ ਵਿਕਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੈਗਨਰ ਨੇ ਆਖਰੀ ਪਾਰੀ ‘ਚ 62 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਨ੍ਹਾਂ ਨੇ ਪੂਰੇ ਮੈਚ ਦਾ ਪਾਸਾ ਹੀ ਪਲਟ ਦਿੱਤਾ ਸੀ। ਵੈਗਨਰ ਨੇ ਪਹਿਲਾਂ ਬੇਨ ਸਟੋਕਸ ਅਤੇ ਜੋ ਰੂਟ ਨੂੰ ਆਊਟ ਕਰਕੇ ਵੱਡੀ ਸਾਂਝੇਦਾਰੀ ਤੋੜੀ। ਦੋਵਾਂ ਵਿਚਾਲੇ 120 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਬੇਨ ਫਾਕਸ ਦਾ ਡਾਈਵਿੰਗ ਕੈਚ ਲੈ ਕੇ ਕੀਵੀ ਟੀਮ ਦੀ ਜਿੱਤ ਦੀ ਉਮੀਦ ਜਗਾ ਦਿੱਤੀ। ਉਹ ਇੱਥੇ ਹੀ ਨਹੀਂ ਰੁਕੇ। ਐਂਡਰਸਨ ਦਾ ਵਿਕਟ ਲੈ ਕੇ ਇਤਿਹਾਸਕ ਜਿੱਤ ਦੀ ਕਹਾਣੀ ਵੀ ਲਿਖ ਦਿੱਤੀ। ਟੈਸਟ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ ਵਿੱਚ ਚੌਥੀ ਵਾਰ ਕਿਸੇ ਟੀਮ ਨੇ ਫਾਲੋਆਨ ਖੇਡ ਕੇ ਜਿੱਤ ਦਰਜ ਕੀਤੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ