AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Sports News: ਮੋਢੇ ਡਿੱਗੇ, ਗਰਦਨ ਝੁੱਕੀ ਅਤੇ ਵਾਰ-ਵਾਰ ਪਿੱਛੇ ਦੇਖਦੇ ਰਹੇ ਐਂਡਰਸਨ, ਵੈਗਨਰ ਦੀ ਗੇਂਦ ਤੇ ਕੀ ਹੋਇਆ

New Zealand vs England: ਇੰਗਲੈਂਡ ਨੂੰ ਨਿਊਜ਼ੀਲੈਂਡ 'ਤੇ ਜਿੱਤ ਲਈ 2 ਦੌੜਾਂ ਦੀ ਲੋੜ ਸੀ। ਜੇਮਸ ਐਂਡਰਸਨ ਸਟਰਾਈਕ 'ਤੇ ਮੌਜੂਦ ਸਨ ਅਤੇ ਫਿਰ ਨੀਲ ਵੈਗਨਰ ਨੇ ਕਮਾਲ ਕਰ ਦਿੱਤਾ

Sports News: ਮੋਢੇ ਡਿੱਗੇ, ਗਰਦਨ ਝੁੱਕੀ ਅਤੇ ਵਾਰ-ਵਾਰ ਪਿੱਛੇ ਦੇਖਦੇ ਰਹੇ ਐਂਡਰਸਨ, ਵੈਗਨਰ ਦੀ ਗੇਂਦ ਤੇ ਕੀ ਹੋਇਆ
ਮੋਢੇ ਡਿੱਗੇ, ਗਰਦਨ ਝੁੱਕੀ ਅਤੇ ਵਾਰ-ਵਾਰ ਪਿੱਛੇ ਦੇਖਦੇ ਰਹੇ ਐਂਡਰਸਨ, ਵੈਗਨਰ ਦੀ ਗੇਂਦ ਤੇ ਕੀ ਹੋਇਆ। England vs New zealand match, last boll suspence
kusum-chopra
| Published: 28 Feb 2023 19:03 PM IST
Share
ਨਵੀਂ ਦਿੱਲੀ: ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ਮੈਚ ‘ਚ ਜਦੋਂ ਇੰਗਲੈਂਡ ਨੂੰ ਜਿੱਤ ਲਈ ਸਿਰਫ 2 ਦੌੜਾਂ ਦੀ ਲੋੜ ਸੀ ਤਾਂ ਇੰਗਲੈਂਡ ਦੇ ਪ੍ਰਸ਼ੰਸਕ ਜਸ਼ਨ ਮਨਾਉਣ ਲਈ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ ਸਨ। ਨਾਲ ਹੀ ਨਿਊਜ਼ੀਲੈਂਡ ਦੇ ਪ੍ਰਸ਼ੰਸਕ ਘਰ ਵਾਪਸੀ ਲਈ ਆਪਣੀਆਂ ਸੀਟਾਂ ਛੱਡ ਰਹੇ ਸਨ। ਹਾਲਾਂਕਿ ਨਿਊਜ਼ੀਲੈਂਡ ਵੀ ਜਿੱਤ ਤੋਂ ਸਿਰਫ਼ 1 ਵਿਕਟ ਦੂਰ ਸੀ। ਪਰ 2 ਦੌੜਾਂ ਦੇ ਫਰਕ ਨੇ ਸਾਰਿਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਪਰ ਕੀਵੀ ਗੇਂਦਬਾਜ ਨੀਲ ਵੈਗਨਰ ਦੀ ਉਮੀਦ ਖਤਮ ਨਹੀਂ ਹੋਈ। ਵੈਗਨਰ ਨੇ ਜੇਮਸ ਐਂਡਰਸਨ ਨੂੰ ਆਊਟ ਕਰਕੇ ਨਿਊਜ਼ੀਲੈਂਡ ਨੂੰ 1 ਦੌੜਾਂ ਨਾਲ ਇਤਿਹਾਸਕ ਜਿੱਤ ਦਿਵਾਈ। ਇਸ ਜਿੱਤ ਨਾਲ ਮੇਜਬਾਨ ਟੀਮ ਨੇ ਸੀਰੀਜ ਵੀ 1-1 ਨਾਲ ਡਰਾਅ ਕਰਵਾ ਲਈ। ਜਦੋਂ ਇੰਗਲੈਂਡ ਦੀ ਟੀਮ ਜਿੱਤ ਤੋਂ 2 ਦੌੜਾਂ ਦੂਰ ਸੀ, ਉਸ ਸਮੇਂ ਐਂਡਰਸਨ ਅਤੇ ਜੈਕ ਲੀਚ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ।

ਕੁਝ ਸਕਿੰਟਾਂ ਲਈ ਜੰਮ ਗਏ ਐਂਡਰਸਨ

ਐਂਡਰਸਨ ਲਗਾਤਾਰ ਸੰਭਲਦੇ ਹੋਏ ਦੌੜਾਂ ਜੋੜ ਰਹੇ ਸਨ, ਪਰ ਫਿਰ ਨੀਲ ਵੈਗਨਰ ਅਟੈਕ ਤੇ ਆ ਗਏ। ਐਂਡਰਸਨ ਸਟ੍ਰਾਈਕ ‘ਤੇ ਸਨ ਅਤੇ ਉਹ 75ਵੇਂ ਓਵਰ ਦੀ ਦੂਜੀ ਗੇਂਦ ‘ਤੇ ਫਸ ਗਏ। ਐਂਡਰਸਨ ਜੇਤੂ ਰਨ ਬਣਾਉਣਾ ਚਾਹੁੰਦੇ ਸਨ ਪਰ ਬਦਕਿਸਮਤੀ ਨਾਲ ਉਹ ਕੈਚ ਆਊਟ ਹੋ ਗਏ। ਟੌਮ ਬਲੰਡੇਲ ਨੇ ਡਾਈਵ ਲਗਾ ਕੇ ਉਨ੍ਹਾਂ ਦਾ ਕੈਚ ਫੜ ਲਿਆ। ਇਸ ਕੈਚ ਤੋਂ ਬਾਅਦ ਤਾਂ ਉਹ ਸਦਮੇ ‘ਚ ਆ ਗਏ। ਪਿੱਛੇ ਮੁੜ ਕੇ ਉਨ੍ਹਾਂ ਨੇ ਆਪਣਾ ਕੈਚ ਦੇਖਿਆ। ਫਿਰ ਕ੍ਰੀਜ਼ ‘ਤੇ ਖੜ੍ਹੇ ਖੜ੍ਹੇ ਗਰਦਨ ਝੁਕਾਈ। ਕੁਝ ਸਕਿੰਟਾਂ ਲਈ, ਉਹ ਸਮਝ ਨਹੀਂ ਸਕੇ ਕਿ ਕੀ ਹੋਇਆ।

ਵੈਗਨਰ ਨੇ ਪਲਟਿਆ ਪਾਸਾ

ਐਂਡਰਸਨ ਦੀ ਵਿਕਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੈਗਨਰ ਨੇ ਆਖਰੀ ਪਾਰੀ ‘ਚ 62 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਨ੍ਹਾਂ ਨੇ ਪੂਰੇ ਮੈਚ ਦਾ ਪਾਸਾ ਹੀ ਪਲਟ ਦਿੱਤਾ ਸੀ। ਵੈਗਨਰ ਨੇ ਪਹਿਲਾਂ ਬੇਨ ਸਟੋਕਸ ਅਤੇ ਜੋ ਰੂਟ ਨੂੰ ਆਊਟ ਕਰਕੇ ਵੱਡੀ ਸਾਂਝੇਦਾਰੀ ਤੋੜੀ। ਦੋਵਾਂ ਵਿਚਾਲੇ 120 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਬੇਨ ਫਾਕਸ ਦਾ ਡਾਈਵਿੰਗ ਕੈਚ ਲੈ ਕੇ ਕੀਵੀ ਟੀਮ ਦੀ ਜਿੱਤ ਦੀ ਉਮੀਦ ਜਗਾ ਦਿੱਤੀ। ਉਹ ਇੱਥੇ ਹੀ ਨਹੀਂ ਰੁਕੇ। ਐਂਡਰਸਨ ਦਾ ਵਿਕਟ ਲੈ ਕੇ ਇਤਿਹਾਸਕ ਜਿੱਤ ਦੀ ਕਹਾਣੀ ਵੀ ਲਿਖ ਦਿੱਤੀ। ਟੈਸਟ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ ਵਿੱਚ ਚੌਥੀ ਵਾਰ ਕਿਸੇ ਟੀਮ ਨੇ ਫਾਲੋਆਨ ਖੇਡ ਕੇ ਜਿੱਤ ਦਰਜ ਕੀਤੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...