WPL 2026: ਸਮ੍ਰਿਤੀ ਮੰਧਾਨਾ ਦੀ ਅਜੇਤੂ ਮੁਹਿੰਮ ਨੂੰ ਲੱਗੀ ਬਰੇਕ, ਦਿੱਲੀ ਕੈਪਿਟਲਜ਼ ਨੇ RCB ਨੂੰ ਦਿੱਤੀ ਕਰਾਰੀ ਹਾਰ
WPL 2026: ਵਿਮੈਂਸ ਪ੍ਰੀਮੀਅਰ ਲੀਗ 2026 ਵਿੱਚ ਦਿੱਲੀ ਕੈਪਿਟਲਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਕਰਾਰੀ ਹਾਰ ਦੇ ਦਿੱਤੀ। ਸੀਜ਼ਨ ਦਾ 15ਵਾਂ ਮੁਕਾਬਲਾ ਵਡੋਦਰਾ ਦੇ ਕੋਟੰਬੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ RCB ਦੀ ਟੀਮ ਹਰ ਪੱਖੋਂ ਨਾਕਾਮ ਨਜ਼ਰ ਆਈ ਅਤੇ ਉਸਨੂੰ ਸੀਜ਼ਨ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਮੈਂਸ ਪ੍ਰੀਮੀਅਰ ਲੀਗ 2026 ਵਿੱਚ ਦਿੱਲੀ ਕੈਪਿਟਲਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਕਰਾਰੀ ਹਾਰ ਦੇ ਦਿੱਤੀ। ਸੀਜ਼ਨ ਦਾ 15ਵਾਂ ਮੁਕਾਬਲਾ ਵਡੋਦਰਾ ਦੇ ਕੋਟੰਬੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ RCB ਦੀ ਟੀਮ ਹਰ ਪੱਖੋਂ ਨਾਕਾਮ ਨਜ਼ਰ ਆਈ ਅਤੇ ਉਸਨੂੰ ਸੀਜ਼ਨ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਹੇਠ RCB ਨੇ ਲਗਾਤਾਰ 5 ਮੈਚ ਜਿੱਤ ਕੇ ਸ਼ਾਨਦਾਰ ਫਾਰਮ ਦਰਸਾਈ ਸੀ, ਪਰ ਜੇਮਿਮਾ ਰੋਡ੍ਰਿਗਜ਼ ਦੀ ਅਗਵਾਈ ਵਾਲੀ ਦਿੱਲੀ ਕੈਪਿਟਲਜ਼ ਨੇ ਉਨ੍ਹਾਂ ਦੇ ਜਿੱਤ ਰਥ ਨੂੰ ਰੋਕ ਦਿੱਤਾ।
RCB ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫੇਲ੍ਹ
ਮੁਕਾਬਲੇ ਵਿੱਚ ਟਾਸ ਜਿੱਤ ਕੇ ਦਿੱਲੀ ਕੈਪਿਟਲਜ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਪੂਰੀ ਤਰ੍ਹਾਂ ਸਹੀ ਸਾਬਤ ਹੋਇਆ। RCB ਦੀ ਬੱਲੇਬਾਜ਼ੀ ਸ਼ੁਰੂ ਤੋਂ ਹੀ ਦਬਾਅ ਹੇਠ ਰਹੀ ਅਤੇ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਟੀਮ ਵੱਲੋਂ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ 34 ਗੇਂਦਾਂ ਤੇ 38 ਦੌੜਾਂ ਬਣਾਈਆਂ।
ਇਸ ਤੋਂ ਇਲਾਵਾ, ਰਾਧਾ ਯਾਦਵ ਨੇ 17 ਗੇਂਦਾਂ ਤੇ 18 ਦੌੜਾਂ ਜੋੜੀਆਂ, ਪਰ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੀਆਂ। RCB ਦੀਆਂ 8 ਬੱਲੇਬਾਜ਼ ਦਹਾਈ ਦਾ ਅੰਕ ਵੀ ਨਹੀਂ ਛੂਹ ਸਕੀਆਂ, ਜਿਸ ਕਾਰਨ ਟੀਮ 20 ਓਵਰਾਂ ਵਿੱਚ ਸਿਰਫ਼ 109 ਦੌੜਾਂ ਬਣਾ ਕੇ ਆਲਆਉਟ ਹੋ ਗਈ।
ਦਿੱਲੀ ਦੀ ਗੇਂਦਬਾਜ਼ੀ ਨੇ ਮਚਾਇਆ ਹਲਚਲ
ਦਿੱਲੀ ਕੈਪਿਟਲਜ਼ ਵੱਲੋਂ ਨੰਦਿਨੀ ਸ਼ਰਮਾ ਨੇ ਇੱਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ 26 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਮ ਕੀਤੀਆਂ। ਚਿਨੇਲ ਹੈਨਰੀ, ਮਾਰਿਜਾਨੇ ਕੈਪ ਅਤੇ ਮਿੰਨੂ ਮਣੀ ਨੇ 2-2 ਵਿਕਟਾਂ ਹਾਸਲ ਕਰਕੇ RCB ਦੀ ਬੱਲੇਬਾਜ਼ੀ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ। ਇਸ ਤੋਂ ਇਲਾਵਾ, ਸ਼੍ਰੀ ਚਰਾਣੀ ਨੇ ਵੀ 1 ਬੱਲੇਬਾਜ਼ ਨੂੰ ਆਊਟ ਕੀਤਾ।
ਲੌਰਾ ਵੋਲਵਾਰਡਟ ਦੀ ਮੈਚ ਜਿਤਾਉ ਪਾਰੀ
109 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪਿਟਲਜ਼ ਦੀ ਸ਼ੁਰੂਆਤ ਕਾਫ਼ੀ ਤੇਜ਼ ਰਹੀ। ਸ਼ੈਫਾਲੀ ਵਰਮਾ ਨੇ ਸਿਰਫ਼ 8 ਗੇਂਦਾਂ ਤੇ 16 ਦੌੜਾਂ ਬਣਾ ਕੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ। ਹਾਲਾਂਕਿ ਕੁਝ ਸ਼ੁਰੂਆਤੀ ਵਿਕਟਾਂ ਡਿੱਗਣ ਕਾਰਨ ਦਬਾਅ ਬਣਿਆ, ਪਰ ਟੀਮ ਨੇ ਸੰਯਮ ਬਣਾਈ ਰੱਖਿਆ।
ਇਹ ਵੀ ਪੜ੍ਹੋ
ਇਸ ਮੌਕੇ ਤੇ ਲੌਰਾ ਵੋਲਵਾਰਡਟ ਨੇ ਮੈਚ ਜਿਤਾਉ ਪਾਰੀ ਖੇਡਦਿਆਂ 38 ਗੇਂਦਾਂ ਤੇ 42 ਦੌੜਾਂ ਬਣਾ ਕੇ ਨਾਬਾਦ ਰਹੀ। ਉਸਦੀ ਪਾਰੀ ਵਿੱਚ 4 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਕਪਤਾਨ ਜੇਮਿਮਾ ਰੋਡ੍ਰਿਗਜ਼ ਨੇ ਵੀ 24 ਦੌੜਾਂ ਦੀ ਜ਼ਿੰਮੇਵਾਰ ਪਾਰੀ ਖੇਡ ਕੇ ਟੀਮ ਦੀ ਜਿੱਤ ਵਿੱਚ ਅਹੰਮ ਭੂਮਿਕਾ ਨਿਭਾਈ। ਮਾਰਿਜਾਨੇ ਕੈਪ ਨੇ ਵੀ ਬੱਲੇ ਨਾਲ ਕਮਾਲ ਦਿਖਾਇਆ ਅਤੇ 15 ਗੇਂਦਾਂ ਤੇ ਨਾਬਾਦ 19 ਦੌੜਾਂ ਜੋੜੀਆਂ। ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨਾਂ ਦੇ ਦਮ ਤੇ ਦਿੱਲੀ ਕੈਪਿਟਲਜ਼ ਨੇ 15.4 ਓਵਰਾਂ ਵਿੱਚ ਹੀ 3 ਵਿਕਟਾਂ ਦੇ ਨੁਕਸਾਨ ਤੇ ਟਾਰਗੇਟ ਹਾਸਲ ਕਰ ਲਿਆ।
ਪੁਆਇੰਟਸ ਟੇਬਲ ਵਿੱਚ ਦਿੱਲੀ ਦੂਜੇ ਨੰਬਰ ਤੇ
ਇਸ ਜਿੱਤ ਨਾਲ ਦਿੱਲੀ ਕੈਪਿਟਲਜ਼ ਨੇ ਮੌਜੂਦਾ ਸੀਜ਼ਨ ਵਿੱਚ 6 ਮੈਚਾਂ ਵਿੱਚੋਂ ਆਪਣੀ ਤੀਜੀ ਜਿੱਤ ਦਰਜ ਕੀਤੀ ਹੈ। ਇਸ ਕਾਮਯਾਬੀ ਨਾਲ ਟੀਮ ਅੰਕ ਸਾਰਣੀ ਵਿੱਚ ਦੂਜੇ ਸਥਾਨ ਤੇ ਪਹੁੰਚ ਗਈ ਹੈ ਅਤੇ ਪਲੇਆਫ਼ ਵੱਲ ਇੱਕ ਹੋਰ ਮਜ਼ਬੂਤ ਕਦਮ ਵਧਾ ਲਿਆ ਹੈ। ਦੂਜੇ ਪਾਸੇ, ਰਾਇਲ ਚੈਲੰਜਰਜ਼ ਬੈਂਗਲੁਰੂ ਅਜੇ ਵੀ ਅੰਕ ਸਾਰਣੀ ਦੇ ਸਿਖਰ ਤੇ ਕਾਇਮ ਹੈ।


