ਏਸ਼ੀਆ ਕੱਪ 2023 ਦੇ ਮੈਚ ਹੋਣਗੇ ਸ਼ਿਫਟ ! ਬਰਸਾਤ ਕਾਰਨ ਮੈਚ ਨਹੀਂ ਹੋਣ ਤੋਂ ਬਾਅਦ ਆਈ ਵੱਡੀ ਖਬਰ

Published: 

03 Sep 2023 18:46 PM

ਏਸ਼ੀਆ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ ਵੋਲਟੇਜ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਗਿਆ ਸੀ। ਹੁਣ ਇਸ ਮੈਚ ਤੋਂ ਬਾਅਦ ਵੱਡੀ ਖਬਰ ਆ ਰਹੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਕੋਲੰਬੋ 'ਚ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਸ ਦੇ ਮੱਦੇਨਜ਼ਰ ਏਸ਼ੀਅਨ ਕ੍ਰਿਕਟ ਕੌਂਸਲ ਸੁਪਰ 4 ਮੈਚਾਂ ਨੂੰ ਸ਼ਿਫਟ ਕਰਨ 'ਤੇ ਵਿਚਾਰ ਕਰ ਰਹੀ ਹੈ। ਇੰਡੀਅਨ ਐਕਸਪ੍ਰੈਸ ਮੁਤਾਬਕ ਕੋਲੰਬੋ 'ਚ ਹੋਣ ਵਾਲੇ ਮੈਚ ਨੂੰ ਪੱਲੇਕੇਲੇ ਜਾਂ ਦਾਂਬੁਲਾ 'ਚ ਸ਼ਿਫਟ ਕਰ ਦਿੱਤਾ ਜਾਵੇਗਾ।

ਏਸ਼ੀਆ ਕੱਪ 2023 ਦੇ ਮੈਚ ਹੋਣਗੇ ਸ਼ਿਫਟ ! ਬਰਸਾਤ ਕਾਰਨ ਮੈਚ ਨਹੀਂ ਹੋਣ ਤੋਂ ਬਾਅਦ ਆਈ ਵੱਡੀ ਖਬਰ
Follow Us On

Sports News: ਏਸ਼ੀਆ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ (Pakistan) ਵਿਚਾਲੇ ਹਾਈ ਵੋਲਟੇਜ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਗਿਆ ਸੀ। ਹੁਣ ਇਸ ਮੈਚ ਤੋਂ ਬਾਅਦ ਵੱਡੀ ਖਬਰ ਆ ਰਹੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਕੋਲੰਬੋ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਸ ਦੇ ਮੱਦੇਨਜ਼ਰ ਏਸ਼ੀਅਨ ਕ੍ਰਿਕਟ ਕੌਂਸਲ ਸੁਪਰ 4 ਮੈਚਾਂ ਨੂੰ ਸ਼ਿਫਟ ਕਰਨ ‘ਤੇ ਵਿਚਾਰ ਕਰ ਰਹੀ ਹੈ। ਇੰਡੀਅਨ ਐਕਸਪ੍ਰੈਸ ਮੁਤਾਬਕ ਕੋਲੰਬੋ ‘ਚ ਹੋਣ ਵਾਲੇ ਮੈਚ ਨੂੰ ਪੱਲੇਕੇਲੇ ਜਾਂ ਦਾਂਬੁਲਾ ‘ਚ ਸ਼ਿਫਟ ਕਰ ਦਿੱਤਾ ਜਾਵੇਗਾ।ਪਿਛਲੇ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਏਸ਼ੀਆ ਕੱਪ 2023 ਦੇ ਇਸ ਹਾਈ ਵੋਲਟੇਜ ਮੈਚ ਦਾ ਮਜ਼ਾ ਮੀਂਹ ਨੇ ਖਰਾਬ ਕਰ ਦਿੱਤਾ।

ਇਸ ਮੈਚ ਤੋਂ ਬਾਅਦ ਵੱਡੀ ਖਬਰ ਆ ਰਹੀ ਹੈ। ਏਸ਼ੀਆ ਕੱਪ ਦੇ ਮੈਚਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਦਾ ਕਾਰਨ ਕੋਲੰਬੋ ‘ਚ ਹੋ ਰਹੀ ਭਾਰੀ ਬਾਰਿਸ਼ ਹੈ। ਮੌਸਮ ਵਿਭਾਗ (Department of Meteorology) ਮੁਤਾਬਕ ਆਉਣ ਵਾਲੇ ਦਿਨਾਂ ‘ਚ ਕੋਲੰਬੋ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਸ ਦੇ ਮੱਦੇਨਜ਼ਰ ਏਸ਼ੀਅਨ ਕ੍ਰਿਕਟ ਕੌਂਸਲ ਸੁਪਰ 4 ਮੈਚਾਂ ਨੂੰ ਸ਼ਿਫਟ ਕਰਨ ‘ਤੇ ਵਿਚਾਰ ਕਰ ਰਹੀ ਹੈ। ਇੰਡੀਅਨ ਐਕਸਪ੍ਰੈਸ ਮੁਤਾਬਕ ਕੋਲੰਬੋ ‘ਚ ਹੋਣ ਵਾਲੇ ਮੈਚ ਨੂੰ ਪੱਲੇਕੇਲੇ ਜਾਂ ਦਾਂਬੁਲਾ ‘ਚ ਸ਼ਿਫਟ ਕਰ ਦਿੱਤਾ ਜਾਵੇਗਾ।

ਸ਼੍ਰੀ ਲੰਕਾ ਚ ਖੇਡੇ ਜਾਣਗੇ ਮੈਚ

ਏਸ਼ੀਆ ਕੱਪ ਹਾਈਬ੍ਰਿਡ ਮਾਡਲ ‘ਤੇ ਖੇਡਿਆ ਜਾ ਰਿਹਾ ਹੈ। ਟੂਰਨਾਮੈਂਟ ਦਾ ਉਦਘਾਟਨ ਪਾਕਿਸਤਾਨ ‘ਚ ਹੋਇਆ ਸੀ, ਜਦਕਿ ਅਗਲੇ ਹਫਤੇ ਇਸ ਦੇ ਸੁਪਰ 4 ਮੈਚ ਸ਼੍ਰੀਲੰਕਾ (Sri Lanka) ‘ਚ ਖੇਡੇ ਜਾਣਗੇ। ਏਸ਼ੀਆ ਕੱਪ ਦਾ ਮੇਜ਼ਬਾਨ ਪਾਕਿਸਤਾਨ ਵੀ ਸ੍ਰੀਲੰਕਾ ਵਿੱਚ ਖੇਡ ਰਿਹਾ ਹੈ। ਦਰਅਸਲ, ਭਾਰਤ ਨੇ ਪਾਕਿਸਤਾਨ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸ਼੍ਰੀਲੰਕਾ ਨੂੰ ਦੂਜਾ ਸਥਾਨ ਚੁਣਿਆ ਗਿਆ।

ਦਾਂਬੁਲਾ ਨੇ ਸਲਾਹ ਦਿੱਤੀ

ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਦਾਂਬੁਲਾ ‘ਚ ਮੈਚ ਕਰਵਾਉਣ ਦੀ ਸਲਾਹ ਦਿੱਤੀ ਸੀ, ਕਿਉਂਕਿ ਇਹ ਖੁਸ਼ਕ ਖੇਤਰ ਹੈ। ਉੱਥੇ ਮੀਂਹ ਦੀ ਸੰਭਾਵਨਾ ਘੱਟ ਹੈ। ਹਾਲਾਂਕਿ, ਪ੍ਰਸਾਰਣਕਰਤਾ ਅਤੇ ਟੀਮਾਂ ਦਾਂਬੁਲਾ ਦੀ ਯਾਤਰਾ ਨਹੀਂ ਕਰਨਾ ਚਾਹੁੰਦੇ ਸਨ। ਇਸ ਸਥਿਤੀ ਵਿੱਚ ਪੱਲੇਕੇਲੇ ਅਤੇ ਕੋਲੰਬੋ ਨੂੰ ਚੁਣਿਆ ਗਿਆ ਸੀ। ਹਾਲਾਂਕਿ ਸ਼੍ਰੀਲੰਕਾ ‘ਚ ਮਾਨਸੂਨ ਦਾ ਇਹ ਸੀਜ਼ਨ ਚੱਲ ਰਿਹਾ ਹੈ ਅਤੇ ਇਨ੍ਹਾਂ ਦੋਹਾਂ ਥਾਵਾਂ ‘ਤੇ ਪਿਛਲੇ 5 ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ।