ਭਾਰਤ ਖਿਲਾਫ ਮੈਚ ਦੇ ਲਈ ਪਾਕਿਸਤਾਨ ਵੱਲੋਂ ਟੀਮ ‘ਚ ਵੱਡਾ ਬਦਲਾਅ, ਪਲੇਇੰਗ 11 ਤੋਂ ਇਸ ਖਿਡਾਰੀ ਨੂੰ ਕੀਤਾ ਬਾਹਰ

Published: 

09 Sep 2023 22:27 PM

ਇਸ ਏਸ਼ੀਆ ਕੱਪ ਦੇ ਪਹਿਲੇ ਮੈਚ ਤੋਂ ਹੀ ਪਾਕਿਸਤਾਨ ਨੇ ਮੈਚ ਤੋਂ ਇਕ ਦਿਨ ਪਹਿਲਾਂ ਪਲੇਇੰਗ ਇਲੈਵਨ ਨੂੰ ਸਭ ਦੇ ਸਾਹਮਣੇ ਰੱਖ ਕੇ ਵਿਰੋਧੀ ਟੀਮਾਂ ਨੂੰ ਚੁਣੌਤੀ ਪੇਸ਼ ਕੀਤੀ ਹੈ। ਇਸ ਵਾਰ ਵੀ ਪਾਕਿਸਤਾਨੀ ਟੀਮ ਨੇ ਅਜਿਹਾ ਹੀ ਕੀਤਾ ਹੈ ਪਰ ਪਾਕਿਸਤਾਨ ਵੱਲੋਂ ਕੀਤੇ ਗਏ ਬਦਲਾਅ ਕੋਲੰਬੋ 'ਚ ਟੀਮ ਇੰਡੀਆ ਨੂੰ ਫਾਇਦਾ ਹੋ ਸਕਦਾ ਹੈ।

ਭਾਰਤ ਖਿਲਾਫ ਮੈਚ ਦੇ ਲਈ ਪਾਕਿਸਤਾਨ ਵੱਲੋਂ ਟੀਮ ਚ ਵੱਡਾ ਬਦਲਾਅ, ਪਲੇਇੰਗ 11 ਤੋਂ ਇਸ ਖਿਡਾਰੀ ਨੂੰ ਕੀਤਾ ਬਾਹਰ
Follow Us On

ਸਪੋਰਟਸ ਨਿਊਜ। ਏਸ਼ੀਆ ਕੱਪ 2023 ਦੇ ਸੁਪਰ-4 ਗੇੜ ਦਾ ਮੈਚ ਐਤਵਾਰ 10 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ (Pakistan) ਵਿਚਾਲੇ ਖੇਡਿਆ ਜਾਣਾ ਹੈ। ਇਸ ਮੈਚ ਤੋਂ ਠੀਕ 14 ਘੰਟੇ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਨੇ ਆਪਣੀ ਪਲੇਇੰਗ ਇਲੈਵਨ ਦਾ ਐਲਾਨ ਕਰਕੇ ਭਾਰਤ ਨੂੰ ਚੁਣੌਤੀ ਦਿੱਤੀ ਹੈ। ਕੋਲੰਬੋ ‘ਚ ਹੋਣ ਵਾਲੇ ਇਸ ਮੈਚ ਲਈ ਕਪਤਾਨ ਬਾਬਰ ਆਜ਼ਮ ਨੇ ਭਾਰਤ ਖਿਲਾਫ ਆਖਰੀ ਮੈਚ ਦੇ ਪਲੇਇੰਗ ਇਲੈਵਨ ‘ਚ ਵੱਡਾ ਬਦਲਾਅ ਕੀਤਾ ਹੈ। ਪਾਕਿਸਤਾਨੀ ਟੀਮ ਨੇ ਇਸ ਮੈਚ ਲਈ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਦੀ ਜਗ੍ਹਾ ਮੱਧਮ ਤੇਜ਼ ਗੇਂਦਬਾਜ਼ ਫਹੀਮ ਅਸ਼ਰਫ ਨੂੰ ਸ਼ਾਮਲ ਕੀਤਾ ਹੈ।

ਇਹ ਫੈਸਲਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਰੋਹਿਤ ਸ਼ਰਮਾ, ਵਿਰਾਟ ਕੋਹਲੀ (Virat Kohli) ਵਰਗੇ ਸਟਾਰ ਬੱਲੇਬਾਜ਼ ਖੱਬੇ ਹੱਥ ਦੇ ਸਪਿਨਰਾਂ ਦੇ ਖਿਲਾਫ ਸੰਘਰਸ਼ ਕਰਦੇ ਨਜ਼ਰ ਆਏ ਹਨ। ਪਾਕਿਸਤਾਨੀ ਟੀਮ ਨੇ ਇੱਕ ਵਾਰ ਫਿਰ ਏਸ਼ੀਆ ਕੱਪ ਦੇ ਪਹਿਲੇ ਮੈਚ ਤੋਂ ਸ਼ੁਰੂ ਕੀਤਾ ਆਪਣਾ ਤਰੀਕਾ ਜਾਰੀ ਰੱਖਿਆ। ਪਾਕਿਸਤਾਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਮੈਚ ਤੋਂ ਇਕ ਦਿਨ ਪਹਿਲਾਂ ਪਲੇਇੰਗ ਇਲੈਵਨ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਭਾਰਤ ਵਿਰੁੱਧ ਗਰੁੱਪ ਦੌਰ ਦੇ ਮੈਚ ਦੌਰਾਨ ਵੀ ਅਜਿਹਾ ਹੀ ਕੀਤਾ ਸੀ। ਇਸ ਦਾ ਵੱਡਾ ਕਾਰਨ ਇਹ ਹੈ ਕਿ ਟੀਮ ਸੈਟਲ ਹੈ ਅਤੇ ਸੱਟ ਜਾਂ ਫਾਰਮ ਵਰਗੀ ਕੋਈ ਸਮੱਸਿਆ ਨਹੀਂ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨੀ ਟੀਮ ‘ਚ ਬਹੁਤ ਘੱਟ ਬਦਲਾਅ ਕੀਤੇ ਗਏ ਹਨ।

ਪਲੇਇੰਗ 11 ‘ਚ ਬਦਲਾਅ ਦਾ ਟੀਮ ਇੰਡੀਆ ਨੂੰ ਫਾਇਦਾ?

ਏਸ਼ੀਆ ਕੱਪ ਦੇ ਗਰੁੱਪ ਗੇੜ ‘ਚ ਕੈਂਡੀ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਸੀ। ਉਸ ਮੈਚ ‘ਚ ਪਾਕਿਸਤਾਨ ਨੇ ਆਪਣੇ ਤੇਜ਼ ਗੇਂਦਬਾਜ਼ਾਂ (Fast bowlers) ਦੇ ਦਮ ‘ਤੇ ਭਾਰਤ ਨੂੰ 266 ਦੌੜਾਂ ‘ਤੇ ਆਊਟ ਕਰ ਦਿੱਤਾ ਸੀ ਅਤੇ ਸਾਰੀਆਂ 10 ਵਿਕਟਾਂ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਨੇ ਲਈਆਂ ਸਨ। ਅਜਿਹੇ ‘ਚ ਜੇਕਰ ਪਾਕਿਸਤਾਨੀ ਟੀਮ ਆਪਣੇ ਪਲੇਇੰਗ ਇਲੈਵਨ ‘ਚ ਕਿਸੇ ਹੋਰ ਤੇਜ਼ ਗੇਂਦਬਾਜ਼ ਨੂੰ ਸ਼ਾਮਲ ਕਰ ਲੈਂਦੀ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਪਾਕਿਸਤਾਨੀ ਟੀਮ ਇਕ ਗੱਲ ਭੁੱਲਦੀ ਨਜ਼ਰ ਆ ਰਹੀ ਹੈ।

ਤਜਰਬੇਕਾਰ ਬੱਲੇਬਾਜ਼ ਖੱਬੇ ਹੱਥ ਦੇ ਸਪਿਨਰਾਂ ਤੋਂ ਪਰੇਸ਼ਾਨ

ਦਰਅਸਲ, ਆਰ ਪ੍ਰੇਮਦਾਸਾ ਸਟੇਡੀਅਮ ਦੀ ਪਿੱਚ ਸਪਿਨਰਾਂ ਲਈ ਮਦਦਗਾਰ ਰਹੀ ਹੈ ਅਤੇ ਖਾਸ ਤੌਰ ‘ਤੇ ਟੀਮ ਇੰਡੀਆ ਦੇ ਤਜਰਬੇਕਾਰ ਬੱਲੇਬਾਜ਼ ਖੱਬੇ ਹੱਥ ਦੇ ਸਪਿਨਰਾਂ ਤੋਂ ਪਰੇਸ਼ਾਨ ਨਜ਼ਰ ਆਏ ਹਨ। ਅਜਿਹੇ ‘ਚ ਜੇਕਰ ਪਾਕਿਸਤਾਨ ਨਵਾਜ਼ ਵਰਗੇ ਸਪਿਨਰ ਨੂੰ ਬਾਹਰ ਰੱਖਦਾ ਹੈ ਤਾਂ ਟੀਮ ਇੰਡੀਆ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ। ਹਾਲਾਂਕਿ ਪਾਕਿਸਤਾਨ ਟੀਮ ਕੋਲ ਸ਼ਾਦਾਬ ਖਾਨ ਦੇ ਰੂਪ ‘ਚ ਮੁੱਖ ਸਪਿਨਰ ਹੈ, ਜਦਕਿ ਇਫਤਿਖਾਰ ਅਹਿਮਦ ਅਤੇ ਆਗਾ ਸਲਮਾਨ ਵੀ ਸਪਿਨ ਗੇਂਦਬਾਜ਼ੀ ਕਰ ਸਕਦੇ ਹਨ।

ਪਾਕਿਸਤਾਨ ਕ੍ਰਿਕੇਟ ਟੀਮ ਦੀ ਲਾਹੌਰ ਯੋਜਨਾ

ਹਾਲਾਂਕਿ ਜੇਕਰ ਮੈਚ ਦਰ ਮੈਚ ਦੇਖਿਆ ਜਾਵੇ ਤਾਂ ਪਾਕਿਸਤਾਨ ਨੇ ਆਪਣਾ ਪਲੇਇੰਗ ਇਲੈਵਨ ਬਰਕਰਾਰ ਰੱਖਿਆ ਹੈ। ਜੀ ਹਾਂ, ਪਾਕਿਸਤਾਨ ਨੇ ਸੁਪਰ-4 ਦੇ ਆਪਣੇ ਆਖਰੀ ਮੈਚ ‘ਚ ਨਵਾਜ਼ ਦੀ ਜਗ੍ਹਾ ਫਹੀਮ ਅਸ਼ਰਫ ਨੂੰ ਸ਼ਾਮਲ ਕੀਤਾ ਸੀ। ਲਾਹੌਰ ‘ਚ ਬੰਗਲਾਦੇਸ਼ ਦੇ ਖਿਲਾਫ ਉਸ ਮੈਚ ‘ਚ ਪਾਕਿਸਤਾਨ ਨੂੰ ਫਾਇਦਾ ਮਿਲਿਆ ਅਤੇ ਬੰਗਲਾਦੇਸ਼ੀ ਟੀਮ ਸਿਰਫ 193 ਦੌੜਾਂ ‘ਤੇ ਹੀ ਢੇਰ ਹੋ ਗਈ। ਹੁਣ ਪਾਕਿਸਤਾਨ ਭਾਰਤ ਦੇ ਖਿਲਾਫ ਵੀ ਉਹੀ ਲਾਹੌਰ ਪਲਾਨ ਮੈਦਾਨ ਵਿੱਚ ਉਤਾਰਨ ਜਾ ਰਿਹਾ ਹੈ।

ਪਾਕਿਸਤਾਨ ਦਾ ਪਲੇਇੰਗ 11

ਬਾਬਰ ਆਜ਼ਮ (ਕਪਤਾਨ), ਇਮਾਮ ਉਲ ਹੱਕ, ਫਖਰ ਜ਼ਮਾਨ, ਮੁਹੰਮਦ ਰਿਜ਼ਵਾਨ (ਵਿਕਟਕੀਪਰ), ਆਗਾ ਸਲਮਾਨ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਫਹੀਮ ਅਸ਼ਰਫ, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ ਅਤੇ ਹੈਰਿਸ ਰਊਫ।