IND vs SA: ਟੀਮ ਇੰਡੀਆ ਅੱਗੇ ਫਿਰ ਦੱਖਣੀ ਅਫਰੀਕਾ ਦਾ ਸਰੰਡਰ, 8 ਵਿਕਟਾਂ ਨਾਲ ਸ਼ਾਨਦਾਰ ਜਿੱਤ
India vs South Africa 1st ODI Match Result: ਟੀਮ ਇੰਡੀਆ ਨੇ ਜੋਹਾਨਸਬਰਗ 'ਚ 4 ਦਿਨਾਂ 'ਚ ਦੂਜੀ ਵਾਰ ਦੱਖਣੀ ਅਫਰੀਕਾ ਨੂੰ ਬੁਰੀ ਤਰ੍ਹਾਂ ਹਰਾਇਆ ਹੈ। ਪਿਛਲੇ ਟੀ-20 ਮੈਚ 'ਚ ਸਪਿਨਰਾਂ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਸੀ, ਜਦਕਿ ਪਹਿਲੇ ਵਨਡੇ ਮੈਚ 'ਚ ਤੇਜ਼ ਗੇਂਦਬਾਜ਼ਾਂ ਨੇ ਜਿੱਤ ਦੀ ਨੀਂਹ ਰੱਖੀ ਸੀ। ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।
ਦੱਖਣੀ ਅਫਰੀਕਾ ਨੂੰ ਜੋਹਾਨਸਬਰਗ ਦੇ ਸਭ ਤੋਂ ਮਸ਼ਹੂਰ ਕ੍ਰਿਕਟ ਸਟੇਡੀਅਮ ‘ਚ 4 ਦਿਨਾਂ ਦੇ ਅੰਦਰ ਟੀਮ ਇੰਡੀਆ ਤੋਂ ਦੂਜੀ ਵਾਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਐਤਵਾਰ 17 ਦਸੰਬਰ ਨੂੰ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਸਿਰਫ 116 ਦੌੜਾਂ ‘ਤੇ ਆਊਟ ਕਰ ਦਿੱਤਾ ਅਤੇ ਫਿਰ ਇਸ ਟੀਚੇ ਨੂੰ ਸਿਰਫ 17 ਓਵਰਾਂ ‘ਚ ਹਾਸਲ ਕਰ ਲਿਆ ਅਤੇ 8 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਨਾਲ ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਦੀ ਜਿੱਤ ਦਾ ਸਿਤਾਰਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਰਿਹਾ, ਜੋ ਦੱਖਣੀ ਅਫਰੀਕਾ ਖਿਲਾਫ 5 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣਿਆ।
ਟੀਮ ਇੰਡੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਆਖਰੀ ਟੀ-20 ਮੈਚ 14 ਦਸੰਬਰ ਨੂੰ ਵਾਂਡਰਰਸ ਸਟੇਡੀਅਮ ‘ਚ ਖੇਡਿਆ ਗਿਆ ਸੀ। ਉਸ ਮੈਚ ‘ਚ ਟੀਮ ਇੰਡੀਆ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 201 ਦੌੜਾਂ ਬਣਾਈਆਂ ਸਨ। ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ ਸਿਰਫ 95 ਦੌੜਾਂ ‘ਤੇ ਹੀ ਢੇਰ ਹੋ ਗਈ। ਫਿਰ ਸਟਾਰ ਸਪਿਨਰ ਕੁਲਦੀਪ ਯਾਦਵ ਨੇ ਤਬਾਹੀ ਮਚਾਈ। ਹੁਣ 3 ਦਿਨਾਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਤਬਾਹ ਕਰ ਦਿੱਤਾ ਹੈ। ਅਰਸ਼ਦੀਪ ਅਤੇ ਅਵੇਸ਼ ਖਾਨ ਦੀ ਜੋੜੀ ਨੇ ਮਿਲ ਕੇ 9 ਵਿਕਟਾਂ ਲਈਆਂ।
ਅਰਸ਼ਦੀਪ-ਅਵੇਸ਼ ਨੇ ਜਿੱਤੀਆ ਮੈਚ
ਅਰਸ਼ਦੀਪ ਨੇ ਦੱਖਣੀ ਅਫਰੀਕਾ ਦੀ ਪਾਰੀ ਦੇ ਦੂਜੇ ਓਵਰ ਵਿੱਚ ਹੀ ਇਸ ਦੀ ਸ਼ੁਰੂਆਤ ਕੀਤੀ। ਉਸ ਨੇ ਸਲਾਮੀ ਬੱਲੇਬਾਜ਼ ਰੀਜ਼ਾ ਹੈਂਡਰਿਕਸ ਅਤੇ ਰਾਸੀ ਵੈਨ ਡੇਰ ਡੁਸਨ ਨੂੰ ਲਗਾਤਾਰ ਗੇਂਦਾਂ ‘ਤੇ ਆਊਟ ਕੀਤਾ। ਫਿਰ 10ਵੇਂ ਓਵਰ ਤੱਕ ਅਰਸ਼ਦੀਪ ਨੇ ਹੇਨਰਿਕ ਕਲਾਸੇਨ ਅਤੇ ਟੋਨੀ ਡੀ ਜਾਰਜੀ ਦੀਆਂ ਵਿਕਟਾਂ ਵੀ ਲੈ ਲਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਸਿਰਫ 52 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਅਤੇ ਇਹ ਚਾਰੇ ਅਰਸ਼ਦੀਪ ਦੇ ਹਿੱਸੇ ਗਏ, ਜਿਸ ਨੇ ਆਪਣੇ ਕਰੀਅਰ ਦੇ ਪਿਛਲੇ 3 ਵਨਡੇ ਮੈਚਾਂ ‘ਚ ਇਕ ਵੀ ਵਿਕਟ ਨਹੀਂ ਲਈ ਸੀ।
.@arshdeepsinghh is on 🔥
He strikes back to back & #SouthAfrica is on the backfoot!Tune-in to the 1st #SAvIND ODI
LIVE NOW | Star Sports Network#Cricket pic.twitter.com/6zqJrZAADeਇਹ ਵੀ ਪੜ੍ਹੋ
— Star Sports (@StarSportsIndia) December 17, 2023
ਅਰਸ਼ਦੀਪ ਤੋਂ ਬਾਅਦ ਅਵੇਸ਼ ਦੀ ਵਾਰੀ ਸੀ ਅਤੇ ਇਸ ਤੇਜ਼ ਗੇਂਦਬਾਜ਼ ਨੇ ਲਗਾਤਾਰ 2 ਗੇਂਦਾਂ ‘ਤੇ 2 ਵਿਕਟਾਂ ਵੀ ਲਈਆਂ। ਫਿਰ 13ਵੇਂ ਓਵਰ ‘ਚ ਡੇਵਿਡ ਮਿਲਰ ਦਾ ਵਿਕਟ ਲੈ ਕੇ ਅਵੇਸ਼ ਨੇ ਦੱਖਣੀ ਅਫਰੀਕਾ ਦੀਆਂ ਬਾਕੀ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਦੱਖਣੀ ਅਫਰੀਕਾ ਨੇ ਸਿਰਫ਼ 13 ਓਵਰਾਂ ਵਿੱਚ 7 ਵਿਕਟਾਂ ਗੁਆ ਦਿੱਤੀਆਂ ਸਨ। ਐਂਡੀਲੇ ਫੇਹਲੁਕਵਾਯੋ ਨੇ ਕੁਝ ਸਮਾਂ ਸੰਘਰਸ਼ ਕੀਤਾ ਅਤੇ ਟੀਮ ਲਈ ਸਭ ਤੋਂ ਵੱਧ 33 ਦੌੜਾਂ ਬਣਾਈਆਂ, ਜਿਸ ਦੇ ਆਧਾਰ ‘ਤੇ ਦੱਖਣੀ ਅਫਰੀਕਾ ਸਕੋਰ 116 ਤੱਕ ਪਹੁੰਚ ਸਕਿਆ।
ਡੈਬਿਊ ਮੈਚ ਵਿੱਚ ਚਮਕੇ ਸੁਦਰਸ਼ਨ
ਰਿਤੁਰਾਜ ਗਾਇਕਵਾੜ ਅਤੇ ਨੌਜਵਾਨ ਬੱਲੇਬਾਜ਼ ਸਾਈ ਸੁਦਰਸ਼ਨ ਨੇ ਟੀਮ ਇੰਡੀਆ ਲਈ ਓਪਨਿੰਗ ਕੀਤੀ। 22 ਸਾਲ ਦਾ ਸੁਦਰਸ਼ਨ ਇਸ ਮੈਚ ਨਾਲ ਆਪਣਾ ਅੰਤਰਰਾਸ਼ਟਰੀ ਡੈਬਿਊ ਕਰ ਰਿਹਾ ਸੀ ਪਰ ਆਪਣੀ ਪਹਿਲੀ ਹੀ ਗੇਂਦ ‘ਤੇ ਕਵਰ ਡਰਾਈਵ ਲਗਾਉਂਦੇ ਹੋਏ ਸੁਦਰਸ਼ਨ ਨੇ ਚੌਕਾ ਜੜ ਦਿੱਤਾ। ਰਿਤੁਰਾਜ ਜ਼ਿਆਦਾ ਦੇਰ ਟਿਕ ਨਹੀਂ ਸਕੇ ਅਤੇ ਚੌਥੇ ਓਵਰ ਵਿੱਚ ਹੀ ਪੈਵੇਲੀਅਨ ਪਰਤ ਗਏ ਪਰ ਸੁਦਰਸ਼ਨ ਦਾ ਜਾਦੂ ਜਾਰੀ ਰਿਹਾ। ਉਸ ਨੂੰ ਸ਼੍ਰੇਅਸ ਅਈਅਰ ਦਾ ਵੀ ਚੰਗਾ ਸਹਿਯੋਗ ਮਿਲਿਆ। ਦੋਵਾਂ ਨੇ ਇਕ-ਇਕ ਕਰਕੇ ਅਰਧ ਸੈਂਕੜੇ ਪੂਰੇ ਕੀਤੇ।
#SaiSudarshan announces his arrival in ODIs with a cracking cover drive!
Tune-in to the 1st #SAvIND ODI
LIVE NOW | Star Sports Network#Cricket pic.twitter.com/c2ZSO0pb4Y— Star Sports (@StarSportsIndia) December 17, 2023
ਪਹਿਲਾਂ, ਸੁਦਰਸ਼ਨ ਨੇ 41 ਗੇਂਦਾਂ ਵਿੱਚ ਅਰਧ ਸੈਂਕੜਾ ਲਗਾ ਕੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਜ਼ਬਰਦਸਤ ਸ਼ੁਰੂਆਤ ਕੀਤੀ। ਫਿਰ ਤੁਰੰਤ ਸ਼੍ਰੇਅਸ ਨੇ ਵੀ 44 ਗੇਂਦਾਂ ‘ਚ ਅਰਧ ਸੈਂਕੜੇ ਦੀ ਪਾਰੀ ਖੇਡੀ। ਸ਼੍ਰੇਅਸ (52) ਅਗਲੀ ਹੀ ਗੇਂਦ ‘ਤੇ ਛੱਕਾ ਲਗਾ ਕੇ ਮੈਚ ਨੂੰ ਖਤਮ ਕਰਨ ਦੀ ਕੋਸ਼ਿਸ਼ ‘ਚ ਆਊਟ ਹੋ ਗਿਆ ਪਰ ਸੁਦਰਸ਼ਨ 55 ਦੌੜਾਂ ਬਣਾ ਕੇ ਨਾਬਾਦ ਰਿਹਾ ਅਤੇ ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਵਾਪਸੀ ਕਰ ਗਿਆ। ਇਸ ਦੇ ਨਾਲ ਹੀ ਭਾਰਤ ਨੇ ਜੋਹਾਨਸਬਰਗ ਵਿੱਚ 12 ਸਾਲ ਬਾਅਦ ਵਨਡੇ ਮੈਚ ਜਿੱਤਿਆ ਹੈ। ਸੀਰੀਜ਼ ਦਾ ਅਗਲਾ ਮੈਚ ਮੰਗਲਵਾਰ 19 ਦਸੰਬਰ ਨੂੰ ਖੇਡਿਆ ਜਾਵੇਗਾ।