ਟੀਮ ਇੰਡੀਆ ਨੇ ਇੱਕ ਦਿਨ ‘ਚ ਬਣਾਇਆ ਰਿਕਾਰਡ, ਸ਼ਰਮਨਾਕ ਖੇਡ ਵੀ ਦਿਖਾਈ

Published: 

04 Jan 2024 08:17 AM

ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਮੈਚ 'ਚ ਟੀਮ ਇੰਡੀਆ ਨੇ ਆਪਣੀ ਪਹਿਲੀ ਪਾਰੀ 'ਚ ਬਿਨਾਂ ਕੋਈ ਦੌੜਾਂ ਜੋੜੇ ਆਖਰੀ 6 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੱਖਣੀ ਅਫਰੀਕਾ ਨੂੰ ਸਿਰਫ 55 ਦੇ ਸਕੋਰ 'ਤੇ ਆਲ ਆਊਟ ਕੀਤਾ ਸੀ। ਕੇਪਟਾਊਨ ਟੈਸਟ ਦੇ ਪਹਿਲੇ ਦਿਨ ਕੁੱਲ 23 ਵਿਕਟਾਂ ਡਿੱਗੀਆਂ। ਦੱਖਣੀ ਅਫਰੀਕਾ ਕੋਲ 98 ਦੌੜਾਂ ਦੀ ਲੀਡ ਸੀ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋ ਸਕਿਆ।

ਟੀਮ ਇੰਡੀਆ ਨੇ ਇੱਕ ਦਿਨ ਚ ਬਣਾਇਆ ਰਿਕਾਰਡ, ਸ਼ਰਮਨਾਕ ਖੇਡ ਵੀ ਦਿਖਾਈ

Photo Credit: PTI

Follow Us On

ਦੱਖਣੀ ਅਫਰੀਕਾ ਦੇ ਕੇਪਟਾਊਨ ‘ਚ ਜਦੋਂ ਦੂਜਾ ਟੈਸਟ ਮੈਚ ਸ਼ੁਰੂ ਹੋਇਆ ਤਾਂ ਟੀਮ ਇੰਡੀਆ ਦੇ ਫੈਨਸ ਨੂੰ ਉਮੀਦ ਸੀ ਕਿ ਸ਼ਾਇਦ ਅੱਜ ਕੋਈ ਚਮਤਕਾਰ ਹੋ ਜਾਵੇਗਾ ਅਤੇ ਜਦੋਂ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਤਾਂ ਉਸ ਤੋਂ ਬਾਅਦ ਕੀ ਹੋਇਆ ਇਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਮੁਹੰਮਦ ਸਿਰਾਜ ਨੇ ਜਿਸ ਤਰ੍ਹਾਂ ਦੱਖਣੀ ਅਫਰੀਕਾ ਨੂੰ ਢਾਹ ਕੇ ਇਤਿਹਾਸ ਰਚ ਦਿੱਤਾ। ਪਰ ਇਹ ਸਭ ਕੁਝ ਥੋੜ੍ਹੇ ਸਮੇਂ ਲਈ ਹੀ ਚੱਲਿਆ ਕਿਉਂਕਿ ਇਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਅਜਿਹਾ ਕੁਝ ਦੇਖਣ ਨੂੰ ਮਿਲਿਆ ਜੋ ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਕਦੇ ਨਹੀਂ ਹੋਇਆ ਸੀ।

ਦੱਖਣੀ ਅਫਰੀਕਾ 55 ਦੌੜਾਂ ‘ਤੇ ਆਊਟ

ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਦੱਖਣੀ ਅਫਰੀਕਾ ਨੂੰ ਝਟਕੇ ਦੇਣਾ ਸ਼ੁਰੂ ਕਰ ਦਿੱਤਾ ਸੀ। ਮੁਹੰਮਦ ਸਿਰਾਜ ਨੇ ਜਿਸ ਤਰ੍ਹਾਂ ਸਪੈੱਲ ਸ਼ੁਰੂ ਕੀਤਾ, ਬੱਲੇਬਾਜ਼ਾਂ ਨੇ ਗੋਡੇ ਟੇਕਣੇ ਸ਼ੁਰੂ ਕਰ ਦਿੱਤੇ। ਦੱਖਣੀ ਅਫਰੀਕਾ ਦੀ ਪਾਰੀ ‘ਚ ਚੌਥੇ ਓਵਰ ਤੋਂ ਸ਼ੁਰੂ ਹੋਇਆ ਵਿਕਟਾਂ ਡਿੱਗਣ ਦਾ ਸਿਲਸਿਲਾ ਆਖਰੀ ਵਿਕਟ ਤੱਕ ਜਾਰੀ ਰਿਹਾ, ਸਿਰਫ 23 ਓਵਰਾਂ ‘ਚ ਦੱਖਣੀ ਅਫਰੀਕਾ ਦੀ ਪਾਰੀ 55 ਦੇ ਸਕੋਰ ‘ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ 6 ਵਿਕਟਾਂ, ਮੁਕੇਸ਼ ਕੁਮਾਰ ਨੇ 2 ਵਿਕਟਾਂ ਅਤੇ ਜਸਪ੍ਰੀਤ ਬੁਮਰਾਹ ਨੇ ਵੀ 2 ਵਿਕਟਾਂ ਹਾਸਲ ਕੀਤੀਆਂ।

ਭਾਰਤ ਦੇ ਖਿਲਾਫ ਕਿਸੇ ਵੀ ਟੀਮ ਦਾ ਇਹ ਸਭ ਤੋਂ ਛੋਟਾ ਸਕੋਰ ਸੀ ਅਤੇ ਦੱਖਣੀ ਅਫਰੀਕਾ ਦਾ ਸੈਂਚੁਰੀਅਨ ਵਰਗੇ ਮੈਦਾਨ ‘ਤੇ ਇੰਨਾ ਬੁਰਾ ਹਾਲ ਕਦੇ ਨਹੀਂ ਹੋਇਆ। ਅਫ਼ਰੀਕਾ ਲਈ ਇਹ ਮੈਦਾਨ ਕਿਸੇ ਕਿਲੇ ਤੋਂ ਘੱਟ ਨਹੀਂ ਰਿਹਾ ਹੈ ਪਰ ਸ਼ਾਇਦ ਹੀ ਇਹ ਸੋਚਿਆ ਹੋਵੇ ਕਿ ਇਸ ਮੈਦਾਨ ‘ਤੇ ਉਸ ਦੀ ਹਾਲਤ ਇੰਨੀ ਖ਼ਰਾਬ ਹੋਵੇਗੀ।

ਦੱਖਣੀ ਅਫਰੀਕਾ- 55/10, 62/3

ਟੀਮ ਇੰਡੀਆ- 153/10

ਭਾਰਤੀ ਟੀਮ ਨੇ ਸ਼ਰਮਨਾਕ ਰਿਕਾਰਡ ਬਣਾਇਆ

ਦੱਖਣੀ ਅਫਰੀਕਾ ਨੂੰ 55 ਦੌੜਾਂ ‘ਤੇ ਆਲ ਆਊਟ ਕਰਨ ਤੋਂ ਬਾਅਦ ਟੀਮ ਇੰਡੀਆ ਨੇ ਕਮਾਲ ਕਰ ਦਿੱਤਾ, ਕਪਤਾਨ ਰੋਹਿਤ ਸ਼ਰਮਾ ਨੇ ਵੀ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ। ਪਰ ਇਹ ਚੰਗਾ ਪਲ ਟੀਮ ਦੇ ਕੋਲ ਕੁਝ ਸਮੇਂ ਲਈ ਹੀ ਰਿਹਾ, ਟੀਮ ਇੰਡੀਆ ਨੇ 153 ਦੇ ਸਕੋਰ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਯਾਨੀ ਦੱਖਣੀ ਅਫਰੀਕਾ ਕੋਲ 98 ਦੌੜਾਂ ਦੀ ਲੀਡ ਸੀ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋ ਸਕਿਆ।

153 ਦੇ ਸਕੋਰ ‘ਤੇ ਜਿਵੇਂ ਹੀ ਟੀਮ ਇੰਡੀਆ ਦੀ 5ਵੀਂ ਵਿਕਟ ਡਿੱਗੀ ਤਾਂ ਟੀਮ ਇੰਡੀਆ ਇੱਕ ਦੌੜ ਵੀ ਅੱਗੇ ਨਹੀਂ ਵਧ ਸਕੀ ਅਤੇ ਪੂਰੀ ਟੀਮ 153 ਦੇ ਸਕੋਰ ‘ਤੇ ਆਲ ਆਊਟ ਹੋ ਗਈ। ਯਾਨੀ ਟੀਮ ਦੀਆਂ 6 ਵਿਕਟਾਂ ਬਿਨਾਂ ਇੱਕ ਰਨ ਜੋੜੇ ਹੀ ਡਿੱਗ ਗਈਆਂ, ਅਜਿਹਾ ਟੈਸਟ ਕ੍ਰਿਕਟ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਜਦੋਂ ਕਿਸੇ ਟੀਮ ਨੇ ਸਕੋਰ ਬੋਰਡ ‘ਤੇ ਇੱਕ ਵੀ ਰਨ ਨਹੀਂ ਜੋੜਿਆ ਹੋਵੇ ਅਤੇ 6 ਵਿਕਟਾਂ ਡਿੱਗੀਆਂ ਹੋਣ।

ਇਸ ਤਰ੍ਹਾਂ ਡਿੱਗੀਆਂ ਟੀਮ ਇੰਡੀਆ ਦੀਆਂ ਵਿਕਟਾਂ

  • 1-17, ਯਸ਼ਸਵੀ ਜੈਸਵਾਲ 2.1 ਓਵਰ
  • 2-72, ਰੋਹਿਤ ਸ਼ਰਮਾ 14.2 ਓਵਰ
  • 3-105, ਸ਼ੁਭਮਨ ਗਿੱਲ 20.6 ਓਵਰ
  • 4-110, ਸ਼੍ਰੇਅਸ ਅਈਅਰ 22.2 ਓਵਰ
  • 5-153, ਕੇਐਲ ਰਾਹੁਲ 33.1 ਓਵਰ
  • 6-153, ਰਵਿੰਦਰ ਜਡੇਜਾ 33.3 ਓਵਰ
  • 7-153, ਜਸਪ੍ਰੀਤ ਬੁਮਰਾਹ 33.5 ਓਵਰ
  • 8-153, ਵਿਰਾਟ ਕੋਹਲੀ 34.2 ਓਵਰ
  • 9-153, ਮੁਹੰਮਦ ਸਿਰਾਜ 34.4 ਓਵਰ
  • 10-153, ਪ੍ਰਸਿਧ ਕ੍ਰਿਸ਼ਨ 34.5 ਓਵਰ