ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਕਿਉਂ ਟ੍ਰੋਲ ਹੋਣ ਲੱਗੇ ਸ਼ਾਹੀਨ ਸ਼ਾਹ ਅਫਰੀਦੀ? ਜਾਣੋ ਕੀ ਹੈ ਮਾਜਰਾ
ਭਾਰਤੀ ਕ੍ਰਿਕੇਟ ਟੀਮ ਨੇ ਪੰਜਵੇਂ ਅਤੇ ਆਖਇਰੀ ਟੀ20 ਮੈਚ ਵਿੱਚ ਆਸਟ੍ਰੇਲੀਆ ਨੂੰ 6 ਦੌੜਾਂ ਤੋਂ ਹਰਾ ਦਿੱਤਾ। ਇਸ ਮੈਚ ਵਿੱਚ ਆਸਟ੍ਰੇਲੀਆ ਟੀਮ ਜਿੱਤਦੀ ਦਿਖਾਈ ਦੇ ਰਹੀ ਸੀ ਪਰ ਅਰਸ਼ਦੀਪ ਸਿੰਘ ਨੇ ਆਖਿਰੀ ਓਵਰ ਵਿੱਚ ਪੂਰੀ ਕਹਾਣੀ ਹੀ ਬਦਲ ਦਿੱਤੀ। ਭਾਰਤ ਦੀ ਇੱਤ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਟ੍ਰੋਲ ਹੋ ਗਏ।
ਸਪੋਰਟਸ ਨਿਊਜ। ਭਾਰਤੀ ਕ੍ਰਿਕੇਟ ਟੀਮ ਨੇ ਬੇਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡਿਅਮ ਵਿੱਚ ਖੇਡੇ ਗਏ ਆਖਿਰੀ ਟੀ20 ਮੈਚ ਵਿੱਚ ਆਸਟ੍ਰੇਲੀਆ ਨੂੰ 6 ਦੌੜਾਂ ਤੋਂ ਹਰਾ ਦਿੱਤਾ।ਇਸ ਦੇ ਨਾਲ ਹੀ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 4-1 ਤੋਂ ਜਿੱਤ ਹਾਸਿਲ ਕੀਤੀ। ਇਸ ਮੈਚ ਵਿੱਚ ਇੱਕ ਸਮੇਂ ਲੱਗ ਰਿਹਾ ਸੀ ਕਿ ਆਸਟ੍ਰੇਲੀਆ ਟੀਮ ਆਸਾਨੀ ਨਾਲ ਮੈਚ ਜਿੱਤ ਜਾਵੇਗੀ। ਪਰ ਅਜਿਹਾ ਹੋਇਆ ਨਹੀਂ। ਭਾਰਤ ਨੇ ਆਖਿਰੀ ਓਵਰ ਵਿੱਚ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ। ਇਸ ਮੈਚ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸ਼ਾਹੀਣ ਸ਼ਾਹ ਅਫਰੀਦੀ ਨੂੰ ਟ੍ਰੋਲ ਕੀਤਾ ਜਾਣ ਲੱਗਾ। ਉਨ੍ਹਾਂ ਤੋਂ ਇਲਾਵਾ ਮੈਥੀਯੂ ਵੇਡ ਵੀ ਨਿਸ਼ਾਨੇ ‘ਤੇ ਆ ਗਏ।
ਆਸਟ੍ਰੇਲੀਆ ਨੂੰ ਮੈਚ ਜਿੱਤਣ ਲਈ ਆਖਿਰੀ ਓਵਰ ਵਿੱਚ 10 ਦੌੜਾਂ ਦੀ ਜ਼ਰੂਰਤ ਸੀ। ਇਸ ਸੀਰੀਜ਼ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਸੁਰਿਆਕੁਮਾਰ ਯਾਦਵ ਨੇ ਆਖਿਰੀ ਓਵਰ ਅਰਸ਼ਦੀਪ ਸਿੰਘ ਨੂੰ ਦਿੱਤਾ ਅਤੇ ਗੇਂਦਬਾਜ਼ ਨੇ 10 ਦੌੜਾਂ ਤੋਂ ਬਚਾਅ ਕਰ ਲਿਆ। ਇਸ ਤੋਂ ਬਾਅਦ ਵੇਡ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਗਿਆ।
ਇਹ ਹੈ ਮਾਮਲਾ
ਦਰਅਸਲ 2012 ਵਿੱਚ ਖੇਡੇ ਗਏ ਟੀ20 ਵਰਲਡ ਕੱਪ ਦੇ ਸੇਮੀਫਾਇਨਲ ਵਿੱਚ ਆਸਟ੍ਰੇਲੀਆ ਅਤੇ ਪਾਕਿਸਤਾਨ ਦੀ ਟੀਮਾਂ ਆਹਮੋ-ਸਾਹਮਣੋ ਹੋਈ ਸੀ। ਇਸ ਮੈਚ ਵਿੱਚ ਪਾਕਿਸਤਾਨ ਦੀ ਟੀਮ ਜਿੱਤਦੀ ਦਿਖ ਰਹੀ ਸੀ ਪਰ ਵੇਡ ਨੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਜੰਮ ਕੇ ਕੁਟਿਆ ਸੀ ਅਤੇ ਆਸਟ੍ਰੇਲੀਆ ਨੂੰ ਫਾਇਨਲ ਵਿੱਚ ਪਹੁੰਚਾ ਦਿੱਤਾ ਸੀ। ਆਖਿਰੀ 2 ਓਵਰਾਂ ਵਿੱਚ ਆਸਟ੍ਰੇਲੀਆ ਨੂੰ 22 ਦੌੜਾਂ ਚਾਹੀਦੀ ਸੀ। 19ਵਾਂ ਓਵਰ ਕਰਵਾਉਣ ਆਏ ਸੀ ਅਫਰੀਦੀ ਅਤੇ ਇਸ ਓਵਰ ਵਿੱਚ ਵੇਡ ਨੇ ਤਿੰਨ ਛੱਕੇ ਮਾਰ ਆਸਟ੍ਰੇਲੀਆ ਨੂੰ ਜਿੱਤ ਦਵਾਈ ਸੀ। ਪੰਜਵੇਂ ਟੀ20 ਮੈਚ ਵਿੱਚ ਵੀ ਵੇਡ ਦੇ ਸਾਹਮਣੇ ਇੱਕ ਤਰਫ਼ ਬਾਏ ਹੱਥ ਦਾ ਗੇਂਦਬਾਜ਼ ਸੀ।
ਪਰ ਇਸ ਵਾਰ ਵੇਡ ਕੁੱਝ ਨਹੀਂ ਕਰ ਪਾਏ ਅਤੇ ਸ਼ੁਰੂਆਤੀ ਦੋ ਗੇਂਦਾਂ ਖਾਲੀ ਖੇਡਨ ਤੋਂ ਬਾਅਦ ਤੀਜ਼ੀ ਗੇਂਦ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਅਰਸ਼ਦੀਪ ਦੀ ਆਈਪੀਏਲ ਫ੍ਰੇਂਚਾਈਜ਼ੀ ਪੰਜਾਬ ਕਿੰਗਸ ਨੇ ਵੇਡ ਦੇ ਆਊਟ ਹੋਣ ਦਾ ਵੀਡੀਓ ਪੋਸਟ ਕੀਤਾ ਅਤੇ ਲਿਖਿਆ ਕਿ ਇਸ ਲੇਫਟ ਆਰਮ ਪੇਸਰ ਦੇ ਖਿਲਾਫ਼ ਤੁਸੀਂ ਸਫ਼ਲ ਨਹੀਂ ਹੋਵੋਗੇ ਵੇਡ। ਇਸ ਦੇ ਨਾਲ ਸੋਸ਼ਲ ਮੀਡੀਆ ‘ਤੇ ਵੇਡ ਅਤੇ ਅਫਰੀਦੀ ਦੀ ਜੰਮ ਕੇ ਟ੍ਰੋਲਿੰਗ ਹੋਣ ਲੱਗੀ।
ਮੈਚ ਇਸ ਤਰ੍ਹਾਂ ਸੀ
ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਅੱਠ ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਇਸ ਮੈਚ ‘ਚ ਸ਼੍ਰੇਅਸ ਅਈਅਰ ਨੇ 53 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਅਕਸ਼ਰ ਪਟੇਲ ਨੇ 21 ਗੇਂਦਾਂ ‘ਤੇ 31 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਲਈ ਬੇਨ ਮੈਕਡਰਮੋਟ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 36 ਗੇਂਦਾਂ ਵਿੱਚ ਪੰਜ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਵੇਡ ਨੇ ਵੀ ਅੰਤ ‘ਚ ਤੇਜ਼ੀ ਨਾਲ ਗੋਲ ਕੀਤੇ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ। ਵੇਡ ਨੇ 15 ਗੇਂਦਾਂ ‘ਚ 22 ਦੌੜਾਂ ਬਣਾਈਆਂ ਜਿਸ ‘ਚ ਉਸ ਨੇ ਚਾਰ ਚੌਕੇ ਲਗਾਏ।