Asia Cup Final 2023: ਮੀਂਹ ਨੇ ਧੋਤਾ ਮੈਚ ਤਾਂ ਭਾਰਤ ਨੂੰ ਕਿਵੇਂ ਮਿਲੇਗੀ ਏਸ਼ੀਆ ਕੱਪ ਫਾਈਨਲ ਦੀ ਟਿਕਟ? ਸਮਝੋ ਪੂਰਾ ਗਣਿਤ

Updated On: 

11 Sep 2023 13:35 PM

Asia Cup 2023: ਟੀਮ ਇੰਡੀਆ ਲਈ ਏਸ਼ੀਆ ਕੱਪ 'ਚ ਮੀਂਹ ਖਲਨਾਇਕ ਸਾਬਤ ਹੋ ਰਿਹਾ ਹੈ। ਜੇਕਰ ਭਾਰਤ ਨੇ ਫਾਈਨਲ 'ਚ ਪਹੁੰਚਣਾ ਹੈ ਤਾਂ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ ਅਤੇ ਮੈਚ ਜਿੱਤਣਾ ਹੋਵੇਗਾ। ਪਰ ਇਸ ਮਿਸ਼ਨ 'ਚ ਮੀਂਹ ਟੀਮ ਇੰਡੀਆ ਦੀ ਖੇਡ ਖਰਾਬ ਕਰਦਾ ਨਜ਼ਰ ਆ ਰਿਹਾ ਹੈ।

Asia Cup Final 2023: ਮੀਂਹ ਨੇ ਧੋਤਾ ਮੈਚ ਤਾਂ ਭਾਰਤ ਨੂੰ ਕਿਵੇਂ ਮਿਲੇਗੀ ਏਸ਼ੀਆ ਕੱਪ ਫਾਈਨਲ ਦੀ ਟਿਕਟ? ਸਮਝੋ ਪੂਰਾ ਗਣਿਤ
Follow Us On

ਕੀ ਟੀਮ ਇੰਡੀਆ ਏਸ਼ੀਆ ਕੱਪ ਦੇ ਫਾਈਨਲ ‘ਚ ਨਹੀਂ ਪਹੁੰਚ ਸਕੇਗੀ? ਵਿਸ਼ਵ ਕੱਪ ਯਾਨੀ ਏਸ਼ੀਆ ਕੱਪ ਤੋਂ ਪਹਿਲਾਂ ਹੋ ਰਹੇ ਇਕ ਅਹਿਮ ਟੂਰਨਾਮੈਂਟ ‘ਚ ਟੀਮ ਇੰਡੀਆ ਦੀ ਕਿਸਮਤ ਉਸਦਾ ਸਾਥ ਦਿੰਦੀ ਦਿਖਾਈ ਨਹੀਂ ਦੇ ਰਹੀ ਹੈ। ਟੀਮ ਇੰਡੀਆ ਫਿਲਹਾਲ ਸੁਪਰ-4 ਗੇੜ ‘ਚ ਹੈ ਅਤੇ ਪਾਕਿਸਤਾਨ ਦੇ ਖਿਲਾਫ ਉਸਦਾ ਮੈਚ ਰਿਜ਼ਰਵ ਡੇ ‘ਤੇ ਪਹੁੰਚ ਗਿਆ ਹੈ। ਜੇਕਰ ਟੀਮ ਇੰਡੀਆ ਫਾਈਨਲ ‘ਚ ਪਹੁੰਚਣਾ ਚਾਹੁੰਦੀ ਹੈ ਤਾਂ ਪਾਕਿਸਤਾਨ ਤੋਂ ਬਾਅਦ ਉਸ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਹਰਾਉਣਾ ਹੋਵੇਗਾ, ਪਰ ਸ਼੍ਰੀਲੰਕਾ ‘ਚ ਜਿਸ ਤਰ੍ਹਾਂ ਦਾ ਮੌਸਮ ਹੈ, ਉਸ ਨੂੰ ਦੇਖਦੇ ਹੋਏ ਖੇਡ ਹੋਣਾ ਮੁਸ਼ਕਿਲ ਲੱਗ ਰਿਹਾ ਹੈ।

ਸਵਾਲ ਇਹ ਹੈ ਕਿ ਜੇਕਰ ਟੀਮ ਇੰਡੀਆ ਦੇ ਪਾਕਿਸਤਾਨ, ਸ਼੍ਰੀਲੰਕਾ ਜਾਂ ਬੰਗਲਾਦੇਸ਼ ਨਾਲ ਹੋਣ ਵਾਲੇ ਮੈਚ ਰੱਦ ਹੋ ਜਾਣ ਤਾਂ ਉਹ ਫਾਈਨਲ ‘ਚ ਕਿਵੇਂ ਪਹੁੰਚੇਗੀ। ਅਸੀਂ ਇਸ ਪੂਰੇ ਗਣਿਤ ਨੂੰ ਸਮਝਾਉਂਦੇ ਹਾਂ …

ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਉਥੇ ਹੀ ਦੂਜਾ ਮੈਚ ਵੀ ਮੀਂਹ ਵਿਚਾਲੇ ਹੀ ਖੇਡਿਆ ਜਾ ਰਿਹਾ ਹੈ। ਇਹ ਮੈਚ 10 ਸਤੰਬਰ ਨੂੰ ਹੋਣਾ ਸੀ, ਇੱਥੇ ਟੀਮ ਇੰਡੀਆ ਨੇ ਹੁਣ ਤੱਕ 24.1 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਬਣਾਈਆਂ ਹਨ। ਫਿਲਹਾਲ ਵਿਰਾਟ ਕੋਹਲੀ 8 ਦੌੜਾਂ ਦੇ ਸਕੋਰ ‘ਤੇ ਨਾਬਾਦ ਹਨ ਅਤੇ ਕੇਐੱਲ ਰਾਹੁਲ 17 ਦੌੜਾਂ ਦੇ ਸਕੋਰ ‘ਤੇ ਅਜੇਤੂ ਹਨ। ਇਸ ਤੋਂ ਬਾਅਦ ਮੀਂਹ ਆ ਗਿਆ, ਇਸ ਲਈ ਹੁਣ ਬਾਕੀ ਮੈਚ 11 ਸਤੰਬਰ ਨੂੰ ਖੇਡਿਆ ਜਾਵੇਗਾ।

ਹਾਲਾਂਕਿ ਕੋਲੰਬੋ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ‘ਚ ਟੀਮ ਇੰਡੀਆ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਣ ਦੀ ਉਮੀਦ ਘੱਟ ਹੈ। ਇਸ ਦਾ ਮਤਲਬ ਹੈ ਕਿ ਇਸ ਮੈਚ ਦੇ ਵੀ ਰੱਦ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਟੀਮ ਇੰਡੀਆ ਲਈ ਮੁਸ਼ਕਿਲਾਂ ਵਧ ਜਾਣਗੀਆਂ। ਕਿਉਂਕਿ ਟੀਮ ਇੰਡੀਆ ਨੂੰ ਏਸ਼ੀਆ ਕੱਪ ਦੇ ਸੁਪਰ-4 ਪੜਾਅ ‘ਚ ਅਜੇ ਤੱਕ ਜਿੱਤ ਨਹੀਂ ਮਿਲੀ ਹੈ।

ਫਾਈਨਲ ਤੱਕ ਪਹੁੰਚਣ ਦਾ ਪੂਰਾ ਗਣਿਤ

ਜੇਕਰ ਭਾਰਤ-ਪਾਕਿਸਤਾਨ ਮੈਚ ਧੋਤਾ ਜਾਂਦਾ ਹੈ ਤਾਂ ਦੋਵੇਂ ਟੀਮਾਂ ਦਾ 1-1 ਅੰਕ ਹੋਵੇਗਾ, ਅਜਿਹੀ ਸਥਿਤੀ ‘ਚ ਪਾਕਿਸਤਾਨ 3 ਅੰਕਾਂ ਨਾਲ ਚੋਟੀ ‘ਤੇ ਹੋਵੇਗਾ ਜਦਕਿ ਭਾਰਤ ਤੀਜੇ ਸਥਾਨ ‘ਤੇ ਹੋਵੇਗਾ। ਪਾਕਿਸਤਾਨ ਤੋਂ ਬਾਅਦ ਭਾਰਤ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਖਿਲਾਫ ਮੈਚ ਖੇਡਣੇ ਹਨ। ਸ਼੍ਰੀਲੰਕਾ ਦੇ ਖਿਲਾਫ ਮੈਚ 12 ਸਤੰਬਰ ਨੂੰ ਹੋਣਾ ਹੈ, ਇੱਥੇ ਵੀ ਮੀਂਹ ਦੇ ਆਸਾਰ ਹਨ। ਜੇਕਰ ਇਹ ਵੀ ਧੋਤਾ ਜਾਂਦਾ ਹੈ ਤਾਂ ਟੀਮ ਇੰਡੀਆ ਸਿਰਫ 2 ਅੰਕਾਂ ਤੱਕ ਹੀ ਪਹੁੰਚ ਸਕੇਗੀ, ਅਜਿਹੇ ‘ਚ ਉਸ ਲਈ ਫਾਈਨਲ ‘ਚ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ।

ਕਿਉਂਕਿ ਸ਼੍ਰੀਲੰਕਾ ਨੇ ਹੁਣ ਤੱਕ ਬੰਗਲਾਦੇਸ਼ ਨੂੰ ਹਰਾਇਆ ਹੈ, ਜੇਕਰ ਮੈਚ ਧੋਤਾ ਜਾਂਦਾ ਹੈ ਤਾਂ ਉਸ ਨੂੰ 1 ਅੰਕ ਮਿਲੇਗਾ ਅਤੇ ਉਸ ਦੇ 3 ਅੰਕ ਹੋ ਜਾਣਗੇ। ਜੇਕਰ ਟੀਮ ਇੰਡੀਆ ਨੂੰ ਫਾਈਨਲ ‘ਚ ਪਹੁੰਚਣਾ ਹੈ ਤਾਂ ਉਸ ਨੂੰ ਬਾਕੀ ਬਚੇ ਦੋਵੇਂ ਮੈਚ ਜਿੱਤਣੇ ਹੋਣਗੇ। ਜੇਕਰ ਟੀਮ ਇੰਡੀਆ ਇਨ੍ਹਾਂ ‘ਚੋਂ ਇਕ ਵੀ ਮੈਚ ਹਾਰ ਜਾਂਦੀ ਹੈ ਜਾਂ ਕੋਈ ਮੈਚ ਮੀਂਹ ਕਾਰਨ ਧੋਤਾ ਜਾਂਦਾ ਹੈ ਤਾਂ ਮਾਮਲਾ ਹੋਰ ਵਿਗੜ ਜਾਵੇਗਾ ਅਤੇ ਸਭ ਕੁਝ ਨੈੱਟ ਰਨ ਰੇਟ ‘ਤੇ ਨਿਰਭਰ ਕਰੇਗਾ।

3 ਮੈਚਾਂ ‘ਚ ਜੇਕਰ ਟੀਮ ਇੰਡੀਆ ਮੀਂਹ ਕਾਰਨ ਦੋ ਮੈਚ ਹਾਰ ਜਾਂਦੀ ਹੈ ਅਤੇ ਇਕ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ 4 ਅੰਕ ਹੋ ਜਾਣਗੇ। ਜੇਕਰ ਪਾਕਿਸਤਾਨ ਵੀ ਆਪਣੇ ਦੋਵੇਂ ਮੈਚ ਹਾਰ ਜਾਂਦਾ ਹੈ ਤਾਂ ਵੀ ਉਸ ਦੇ 4 ਅੰਕ ਹੋਣਗੇ ਪਰ ਉਸ ਦੀ ਨੈੱਟ ਰਨ ਰੇਟ ਬਿਹਤਰ ਹੈ, ਅਜਿਹੇ ‘ਚ ਉਸ ਨੂੰ ਫਾਇਦਾ ਹੋ ਸਕਦਾ ਹੈ।

ਜੇਕਰ ਸਾਰੇ ਮੈਚ ਧੋਤੇ ਜਾਂਦੇ ਹਨ ਤਾਂ ਕੀ ਹੋਵੇਗਾ?

ਭਾਰਤ-ਪਾਕਿਸਤਾਨ ਮੈਚ ਸਮੇਤ ਏਸ਼ੀਆ ਕੱਪ ‘ਚ ਅਜੇ ਚਾਰ ਮੈਚ ਬਾਕੀ ਹਨ, ਸ਼੍ਰੀਲੰਕਾ ਦੇ ਮਿਜਾਜ਼ ਨੂੰ ਦੇਖਦੇ ਹੋਏ ਜੇਕਰ ਚਾਰੇ ਮੈਚ ਮੀਂਹ ਕਾਰਨ ਰੱਦ ਹੋਜਾਣ ਤਾਂ ਹੈਰਾਨੀ ਦੀ ਗੱਲ ਨਹੀਂ ਹੋਵੇਗੀ। ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਕਿਹੜੀਆਂ ਟੀਮਾਂ ਫਾਈਨਲ ਵਿੱਚ ਪਹੁੰਚਣਗੀਆਂ ਇਹ ਵੀ ਇੱਕ ਸਵਾਲ ਹੈ।

ਬਾਕੀ ਚਾਰ ਮੈਚਾਂ ‘ਚੋਂ 3 ਭਾਰਤ ਦੇ ਹਨ, ਜੇਕਰ ਸਾਰੇ ਮੈਚ ਰੱਦ ਹੋ ਜਾਂਦੇ ਹਨ ਤਾਂ ਟੀਮ ਇੰਡੀਆ ਦੇ 3 ਅੰਕ ਹੋਣਗੇ। ਇਸ ਤੋਂ ਇਲਾਵਾ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਮੈਚ ਹੈ, ਜੇਕਰ ਉਹ ਵੀ ਧੋਤਾ ਜਾਂਦਾ ਹੈ ਤਾਂ ਦੋਵਾਂ ਨੂੰ 1-1 ਅੰਕ ਮਿਲੇਗਾ, ਅਜਿਹੇ ‘ਚ ਇਹ ਦੋਵੇਂ ਟੀਮਾਂ ਅੰਕ ਸੂਚੀ ‘ਚ ਸਿਖਰ ‘ਤੇ ਹੋਣਗੀਆਂ ਅਤੇ ਇਨ੍ਹਾਂ ਦੇ ਹੀ ਫਾਈਨਲ ਵਿੱਚ ਪਹੁੰਚਣਾ ਦੀ ਸੰਭਾਵਨਾ ਹੈ।