ਵਰਲਡ ਕੱਪ ਹਾਰਨ ਦੇ ਬਾਵਜੂਦ ਰਾਹੁਲ ਦ੍ਰਾਵਿੜ ਮੁੜ ਬਣੇ ਟੀਮ ਇੰਡੀਆ ਦੇ ਹੈੱਡ ਕੋਚ, BCCI ਦਾ ਵੱਡਾ ਫੈਸਲਾ

Updated On: 

29 Nov 2023 14:08 PM

ਰਾਹੁਲ ਦ੍ਰਾਵਿੜ ਦੀ ਅਗਵਾਈ 'ਚ ਟੀਮ ਇੰਡੀਆ ਵਿਸ਼ਵ ਕੱਪ 2023 ਨਹੀਂ ਜਿੱਤ ਸਕੀ। ਹਾਲਾਂਕਿ ਇਸ ਦੇ ਬਾਵਜੂਦ ਬੀਸੀਸੀਆਈ ਨੇ ਉਨ੍ਹਾਂ ਨੂੰ ਫਿਰ ਤੋਂ ਮੁੱਖ ਕੋਚ ਬਣਾ ਦਿੱਤਾ ਹੈ। ਉਨ੍ਹਾਂ ਤੋਂ ਇਲਾਵਾ ਬੀਸੀਸੀਆਈ ਨੇ ਟੀਮ ਇੰਡੀਆ ਦੇ ਹੋਰ ਸਪੋਰਟ ਸਟਾਫ ਦੇ ਕੰਟਰੈਕਟ ਵੀ ਵਧਾ ਦਿੱਤੇ ਹਨ।

ਵਰਲਡ ਕੱਪ ਹਾਰਨ ਦੇ ਬਾਵਜੂਦ ਰਾਹੁਲ ਦ੍ਰਾਵਿੜ ਮੁੜ ਬਣੇ ਟੀਮ ਇੰਡੀਆ ਦੇ ਹੈੱਡ ਕੋਚ, BCCI ਦਾ ਵੱਡਾ ਫੈਸਲਾ

(Pic Credit: tv9hindi.com)

Follow Us On

BCCI ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ ਕਿ ਵਿਸ਼ਵ ਕੱਪ 2023 ‘ਚ ਹਾਰ ਤੋਂ ਬਾਅਦ ਟੀਮ ਇੰਡੀਆ ਦਾ ਮੁੱਖ ਕੋਚ ਬਦਲੇਗਾ ਜਾਂ ਨਹੀਂ। BCCI ਨੇ ਬੁੱਧਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਰਾਹੁਲ ਦ੍ਰਾਵਿੜ ਨੂੰ ਮੁੱਖ ਕੋਚ ਦੇ ਰੂਪ ‘ਚ ਬਰਕਰਾਰ ਰੱਖਿਆ ਹੈ।

ਦੱਸ ਦੇਈਏ ਕਿ ਵਰਲਡ ਕੱਪ ਫਾਈਨਲ ਤੋਂ ਬਾਅਦ ਰਾਹੁਲ ਦ੍ਰਾਵਿੜ ਦਾ ਕਰਾਰ ਖਤਮ ਹੋ ਗਿਆ ਸੀ। ਕਿਆਸ ਲਗਾਏ ਜਾ ਰਹੇ ਸਨ ਕਿ ਰਾਹੁਲ ਦ੍ਰਾਵਿੜ ਦੀ ਜਗ੍ਹਾ ਵੀਵੀਐਸ ਲਕਸ਼ਮਣ ਨੂੰ ਕੋਚ ਬਣਾਇਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਰਾਹੁਲ ਦ੍ਰਾਵਿੜ ਹੁਣ ਟੀਮ ਇੰਡੀਆ ਨਾਲ ਦੱਖਣੀ ਅਫਰੀਕਾ ਦੌਰੇ ‘ਤੇ ਜਾਣਗੇ।

ਰਾਹੁਲ ਦ੍ਰਾਵਿੜ ਬੋਲੇ- ਭਰੋਸੇ ਲਈ ਧੰਨਵਾਦ

ਰਾਹੁਲ ਦ੍ਰਾਵਿੜ ਨੇ ਫਿਰ ਤੋਂ ਮੁੱਖ ਕੋਚ ਦੀ ਜ਼ਿੰਮੇਵਾਰੀ ਮਿਲਣ ‘ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬੀਸੀਸੀਆਈ ਦਾ ਧੰਨਵਾਦੀ ਹਨ ਕਿ ਉਨ੍ਹਾਂ ‘ਤੇ ਭਰੋਸਾ ਜਤਾਇਆ ਗਿਆ ਹੈ। ਰਾਹੁਲ ਦ੍ਰਾਵਿੜ ਨੇ ਕਿਹਾ ਕਿ ਬੀਸੀਸੀਆਈ ਨੇ ਹਮੇਸ਼ਾ ਉਨ੍ਹਾਂ ਦੀ ਯੋਜਨਾ ਅਤੇ ਵਿਜ਼ਨ ਦਾ ਸਮਰਥਨ ਕੀਤਾ ਹੈ। ਰਾਹੁਲ ਦ੍ਰਾਵਿੜ ਨੇ ਆਪਣੇ ਪਰਿਵਾਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ। ਰਾਹੁਲ ਦ੍ਰਾਵਿੜ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਨਵੀਆਂ ਚੁਣੌਤੀਆਂ ਹਨ ਅਤੇ ਉਹ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਦ੍ਰਾਵਿੜ ਨੂੰ ਫਿਰ ਤੋਂ ਕਿਉਂ ਮਿਲੀ ਮੁੱਖ ਕੋਚ ਦੀ ਜ਼ਿੰਮੇਵਾਰੀ ?

ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਅਤੇ ਸਕੱਤਰ ਜੈ ਸ਼ਾਹ ਨੇ ਵੀ ਰਾਹੁਲ ਦ੍ਰਾਵਿੜ ਦਾ ਟੀਮ ਇੰਡੀਆ ਨਾਲ ਬਣੇ ਰਹਿਣ ਲਈ ਧੰਨਵਾਦ ਕੀਤਾ। ਜੈ ਸ਼ਾਹ ਨੇ ਕਿਹਾ ਕਿ ਦ੍ਰਾਵਿੜ ਦਾ ਕਾਰਜਕਾਲ ਸ਼ਾਨਦਾਰ ਰਿਹਾ ਹੈ। ਵਿਸ਼ਵ ਕੱਪ ‘ਚ ਟੀਮ ਇੰਡੀਆ ਨੇ ਲਗਾਤਾਰ 10 ਮੈਚ ਜਿੱਤ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਅਤੇ ਇਸ ‘ਚ ਰਾਹੁਲ ਦ੍ਰਾਵਿੜ ਦੀ ਵੱਡੀ ਭੂਮਿਕਾ ਰਹੀ। ਜੈ ਸ਼ਾਹ ਨੇ ਕਿਹਾ ਕਿ ਇਸ ਪ੍ਰਦਰਸ਼ਨ ਕਾਰਨ ਰਾਹੁਲ ਦ੍ਰਾਵਿੜ ਦੁਬਾਰਾ ਮੁੱਖ ਕੋਚ ਬਣਨ ਦੇ ਹੱਕਦਾਰ ਹਨ। ਬੀਸੀਸੀਆਈ ਪ੍ਰਧਾਨ ਨੇ ਇਹ ਵੀ ਕਿਹਾ ਕਿ ਰਾਹੁਲ ਦ੍ਰਾਵਿੜ ਨੂੰ ਅੱਗੇ ਵਧਣ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ।

ਰਾਹੁਲ ਦ੍ਰਾਵਿੜ ਦੇ ਸਾਹਮਣੇ ਵੱਡੀ ਚੁਣੌਤੀ

ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦਾ ਕਰਾਰ ਕਿੰਨੇ ਸਮੇਂ ਲਈ ਵਧਾਇਆ ਗਿਆ ਹੈ, ਇਸ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਇਹ ਸਪੱਸ਼ਟ ਹੈ ਕਿ ਉਨ੍ਹਾਂ ਦੇ ਸਾਹਮਣੇ ਵੱਡੀ ਚੁਣੌਤੀ ਹੈ। ਦਰਅਸਲ, ਟੀ-20 ਵਿਸ਼ਵ ਕੱਪ ਅਗਲੇ ਸਾਲ ਜੂਨ ‘ਚ ਹੋਣਾ ਹੈ ਅਤੇ ਇਕ ਵਾਰ ਫਿਰ ਟੀਮ ਇੰਡੀਆ ਦੇ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਦ੍ਰਾਵਿੜ ‘ਤੇ ਹੋਵੇਗੀ।

Exit mobile version