ਭਾਰਤ-ਪਾਕਿਸਤਾਨ ਦੀ ਫਿਰ ਹੋਵੇਗੀ ਟੱਕਰ, BCCI ਨੇ ਕੀਤਾ ਟੀਮ ਇੰਡੀਆ ਦਾ ਐਲਾਨ, ਇਸ ਖਿਡਾਰੀ ਨੂੰ ਮਿਲੀ ਕਮਾਨ

Updated On: 

26 Nov 2023 00:00 AM

ਪਹਿਲਾਂ ਏਸ਼ੀਆ ਕੱਪ ਅਤੇ ਫਿਰ ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ਨੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਹੁਣ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇਖਣ ਦਾ ਮੌਕਾ ਮਿਲਣ ਵਾਲਾ ਹੈ। ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਸੀਨੀਅਰ ਟੀਮਾਂ ਵਿਚਾਲੇ ਮੁਕਾਬਲਾ ਹੋਇਆ, ਹੁਣ ਜੂਨੀਅਰ ਟੀਮਾਂ ਆਪਸ 'ਚ ਭਿੜਨ ਵਾਲੀਆਂ ਹਨ।

ਭਾਰਤ-ਪਾਕਿਸਤਾਨ ਦੀ ਫਿਰ ਹੋਵੇਗੀ ਟੱਕਰ, BCCI ਨੇ ਕੀਤਾ ਟੀਮ ਇੰਡੀਆ ਦਾ ਐਲਾਨ, ਇਸ ਖਿਡਾਰੀ ਨੂੰ ਮਿਲੀ ਕਮਾਨ

Pic Credit: Tv9Hindi.com

Follow Us On

ਸਪੋਰਟਸ ਨਿਊਜ। ਟੀਮ ਇੰਡੀਆ ਦਾ ਦਬਦਬਾ ਪਹਿਲਾਂ ਏਸ਼ੀਆ ਕੱਪ ਅਤੇ ਫਿਰ ਵਿਸ਼ਵ ਕੱਪ 2023 ‘ਚ ਦੇਖਣ ਨੂੰ ਮਿਲਿਆ। ਟੀਮ ਇੰਡੀਆ ਨੇ ਏਸ਼ੀਆ ਕੱਪ ਤਾਂ ਜਿੱਤ ਲਿਆ ਪਰ ਵਿਸ਼ਵ ਕੱਪ ਦੇ ਫਾਈਨਲ (Final) ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਦੋਵਾਂ ਟੂਰਨਾਮੈਂਟਾਂ ਵਿੱਚ ਇੱਕ ਗੱਲ ਇੱਕੋ ਜਿਹੀ ਰਹੀ – ਟੀਮ ਇੰਡੀਆ ਦੀ ਪਾਕਿਸਤਾਨ ‘ਤੇ ਇੱਕਤਰਫਾ ਜਿੱਤ। ਏਸ਼ੀਆ ਕੱਪ ਅਤੇ ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ਨੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਹੁਣ ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਮੁਕਾਬਲਾ ਅਗਲੇ ਮਹੀਨੇ ਹੋਣ ਵਾਲੇ ਅੰਡਰ-19 ਏਸ਼ੀਆ ਕੱਪ ‘ਚ ਹੋਵੇਗਾ।

ਬੀਸੀਸੀਆਈ ਨੇ ਸ਼ਨੀਵਾਰ 25 ਨਵੰਬਰ ਨੂੰ ਅੰਡਰ-19 ਏਸ਼ੀਆ ਕੱਪ (Asia Cup) ਲਈ ਟੀਮ ਇੰਡੀਆ ਦਾ ਐਲਾਨ ਕੀਤਾ। ਯੂਏਈ ਵਿੱਚ 8 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਇਸ 8 ਟੀਮਾਂ ਦੇ ਟੂਰਨਾਮੈਂਟ ਲਈ 15 ਖਿਜਡਾਰੀਆਂ ਵਾਲੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਬੀਸੀਸੀਆਈ ਦੀ ਜੂਨੀਅਰ ਕ੍ਰਿਕਟ ਕਮੇਟੀ ਨੇ ਟੀਮ ਇੰਡੀਆ ਦੀ ਕਮਾਨ ਪੰਜਾਬ ਕ੍ਰਿਕਟ ਸੰਘ ਦੇ 19 ਸਾਲਾ ਆਲਰਾਊਂਡਰ ਉਦੈ ਸਹਾਰਨ ਨੂੰ ਸੌਂਪ ਦਿੱਤੀ ਹੈ, ਜਦਕਿ ਮੱਧ ਪ੍ਰਦੇਸ਼ ਦੇ ਸੌਮਿਆ ਕੁਮਾਰ ਪਾਂਡੇ ਟੀਮ ਦੇ ਉਪ ਕਪਤਾਨ ਹਨ।

ਵਿਸ਼ਵ ਕੱਪ ਦੀ ਤਿਆਰੀ ਦਾ ਮੌਕਾ

15 ਮੈਂਬਰਾਂ ਦੀ ਇਸ ਟੀਮ ਵਿੱਚ ਮੁੰਬਈ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਪੰਜਾਬ, ਕਰਨਾਟਕ, ਮੱਧ ਪ੍ਰਦੇਸ਼ ਸਮੇਤ ਕੁੱਲ 12 ਰਾਜ ਸੰਘਾਂ ਨਾਲ ਸਬੰਧਤ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਪਿਛਲੀ ਅੰਡਰ-19 ਟੀਮ ਦੀ ਕਪਤਾਨੀ (Captaincy) ਦਿੱਲੀ ਦੇ ਯਸ਼ ਢੁਲ ਨੂੰ ਦਿੱਤੀ ਗਈ ਸੀ ਪਰ ਇਸ ਵਾਰ ਦਿੱਲੀ ਦਾ ਕੋਈ ਵੀ ਖਿਡਾਰੀ ਇਸ ਟੀਮ ਦਾ ਹਿੱਸਾ ਨਹੀਂ ਹੈ। ਇਹ ਟੂਰਨਾਮੈਂਟ ਅਗਲੇ ਸਾਲ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੀ ਤਿਆਰੀ ਵਜੋਂ ਕੰਮ ਕਰੇਗਾ ਅਤੇ ਇਸ ਲਈ ਟੀਮ ਚੋਣ ਦਾ ਆਧਾਰ ਵੀ ਬਣੇਗਾ।

ਭਾਰਤ-ਪਾਕਿਸਤਾਨ ਇੱਕ ਗਰੁੱਪ ਵਿੱਚ

ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਜਾਪਾਨ, ਯੂਏਈ ਅਤੇ ਨੇਪਾਲ ਦੀਆਂ ਟੀਮਾਂ ਵੀ ਭਾਗ ਲੈਣਗੀਆਂ। ਪਹਿਲੇ ਸੈਮੀਫਾਈਨਲ ਅਤੇ ਫਾਈਨਲ ਨੂੰ ਛੱਡ ਕੇ ਬਾਕੀ ਸਾਰੇ ਮੈਚ ਦੁਬਈ ਦੀ ਆਈਸੀਸੀ ਅਕੈਡਮੀ ਵਿੱਚ ਖੇਡੇ ਜਾਣਗੇ। ਸੈਮੀਫਾਈਨਲ ਅਤੇ ਫਾਈਨਲ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ, ਪਾਕਿਸਤਾਨ, ਅਫਗਾਨਿਸਤਾਨ ਅਤੇ ਨੇਪਾਲ ਇੱਕ ਗਰੁੱਪ ਵਿੱਚ ਹਨ। ਟੂਰਨਾਮੈਂਟ ਦੀ ਸ਼ੁਰੂਆਤ 8 ਦਸੰਬਰ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲੇ ਨਾਲ ਹੋਵੇਗੀ, ਜਦਕਿ ਭਾਰਤ-ਪਾਕਿਸਤਾਨ ਮੈਚ 10 ਦਸੰਬਰ ਨੂੰ ਖੇਡਿਆ ਜਾਵੇਗਾ। ਫਾਈਨਲ 17 ਦਸੰਬਰ ਨੂੰ ਹੋਵੇਗਾ। 9 ਵਾਰ ਆਯੋਜਿਤ ਟੂਰਨਾਮੈਂਟ ਨੂੰ ਭਾਰਤ ਨੇ 8 ਵਾਰ ਜਿੱਤਿਆ ਹੈ।

ਭਾਰਤੀ ਟੀਮ

ਉਦੈ ਸਹਾਰਨ (ਕਪਤਾਨ), ਅਰਸ਼ਿਨ ਕੁਲਕਰਨੀ, ਆਦਰਸ਼ ਸਿੰਘ, ਰੁਦਰ ਮਯੂਰ ਪਟੇਲ, ਸਚਿਨ ਧਾਸ, ਪ੍ਰਿਯਾਂਸ਼ੂ ਮੋਲੀਆ, ਮੁਸ਼ੀਰ ਖਾਨ, ਅਰਾਵਲੀ ਅਵਨੀਸ਼ ਰਾਓ (ਵਿਕਟਕੀਪਰ), ਸੌਮਿਆ ਕੁਮਾਰ ਪਾਂਡੇ (ਉਪ ਕਪਤਾਨ), ਮੁਰੂਗਨ ਅਭਿਸ਼ੇਕ, ਇਨੇਸ਼ ਮਹਾਜਨ (ਵਿਕੇਟਕੀਪਰ), ਧਨੁਸ਼ ਗੌੜਾ, ਆਰਾਧਿਆ ਸ਼ੁਕਲਾ, ਰਾਜ ਲਿੰਬਾਨੀ, ਨਮਨ ਤਿਵਾਰੀ। ਰਿਜਰਵ ਖਿਡਾਰੀ- ਪ੍ਰੇਮ ਦੇਵਕਰ, ਅੰਸ਼ ਗੋਸਾਈ, ਮੁਹੰਮਦ ਅਮਨ।

ਭਾਰਤ ਦਾ ਸ਼ੈਡਿਉਲ

8 ਦਸੰਬਰ- ਭਾਰਤ ਬਨਾਮ ਅਫਗਾਨਿਸਤਾਨ

10 ਦਸੰਬਰ- ਭਾਰਤ ਬਨਾਮ ਪਾਕਿਸਤਾਨ

12 ਦਸੰਬਰ- ਭਾਰਤ ਬਨਾਮ ਨੇਪਾਲ

Exit mobile version