ਏਸ਼ੀਆ ਕੱਪ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਸੁਣਾਈ ਅਜਿਹੀ ਖ਼ਬਰ, ਵਿਸ਼ਵ ਕੱਪ ਨੂੰ ਲੈ ਕੇ ਵਧੀ ਟੀਮ ਇੰਡੀਆ ਦੀ ਟੈਂਸ਼ਨ
ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਕੱਪ ਦੀ ਤਿਆਰੀ ਲਈ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ। ਤਿੰਨ ਵਨ ਡੇਅ ਮੈਚਾਂ ਦੀ ਇਹ ਲੜੀ 22 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 27 ਸਤੰਬਰ ਤੱਕ ਚੱਲੇਗੀ। ਇਸ ਸੀਰੀਜ਼ ਲਈ ਅਜੇ ਟੀਮ ਇੰਡੀਆ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਪੂਰੇ ਪੰਜ ਸਾਲ ਬਾਅਦ ਭਾਰਤ ਨੇ ਇੱਕ ਵਾਰ ਫਿਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਟੀਮ ਇੰਡੀਆ ਨੇ ਫਾਈਨਲ ‘ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਅੱਠਵੀਂ ਵਾਰ ਇਹ ਟੂਰਨਾਮੈਂਟ ਜਿੱਤਿਆ। ਕੋਲੰਬੋ ‘ਚ ਇਸ ਜਿੱਤ ਨੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੀਆਂ ਤਿਆਰੀਆਂ ਦੀ ਚੰਗੀ ਤਸਵੀਰ ਪੇਸ਼ ਕੀਤੀ ਹੈ ਅਤੇ ਉਮੀਦਾਂ ਜਗਾਈਆਂ ਹਨ। ਇਸ ਦੇ ਬਾਵਜੂਦ ਇਕ ਫਰੰਟ ਅਜਿਹਾ ਹੈ ਜਿਸ ਨੇ ਟੀਮ ਇੰਡੀਆ ਨੂੰ ਫਿਰ ਤੋਂ ਕੁਝ ਤਣਾਅ ਦਿੱਤਾ ਹੈ, ਜੋ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣ ਵਾਲਾ ਹੈ। ਇਹ ਹੈ ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਦੀ ਫਿਟਨੈੱਸ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਦੋਵਾਂ ਦੀ ਹਾਲਤ ਬਾਰੇ ਅਪਡੇਟ ਦਿੱਤਾ ਹੈ।
ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਐਤਵਾਰ 17 ਸਤੰਬਰ ਨੂੰ ਖੇਡੇ ਗਏ ਫਾਈਨਲ ‘ਚ ਟੀਮ ਇੰਡੀਆ ਦਾ ਦਬਦਬਾ ਦੇਖਣ ਨੂੰ ਮਿਲਿਆ। ਇਸ ਮੈਚ ‘ਚ ਭਾਰਤੀ ਟੀਮ ਨੇ ਮੁਹੰਮਦ ਸਿਰਾਜ ਸਮੇਤ ਆਪਣੇ ਤੇਜ਼ ਗੇਂਦਬਾਜ਼ਾਂ ਦੇ ਦਮ ‘ਤੇ ਸ਼੍ਰੀਲੰਕਾ ਨੂੰ ਸਿਰਫ 50 ਦੌੜਾਂ ‘ਤੇ ਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਇਸ਼ਾਨ ਕਿਸ਼ਨ ਨੇ ਸਿਰਫ਼ 6.1 ਓਵਰਾਂ ਵਿੱਚ ਹੀ ਟੀਚਾ ਹਾਸਲ ਕਰਕੇ ਟੀਮ ਨੂੰ ਚੈਂਪੀਅਨ ਬਣਾਇਆ। ਇਸ ਜਿੱਤ ‘ਚ ਵੀ ਟੀਮ ਇੰਡੀਆ ਲਈ ਆਉਣ ਵਾਲੇ ਦਿਨਾਂ ਦਾ ਤਣਾਅ ਬਰਕਰਾਰ ਰਿਹਾ। ਇਹ ਤਣਾਅ ਅਕਸ਼ਰ ਪਟੇਲ ਦੀ ਸੱਟ ਹੈ।


