Asia Cup: ਏਸ਼ੀਆ ਕੱਪ ਮੁਕਾਬਲੇ ਵੇਖਣ ਲਈ ਪਾਕਿਸਤਾਨ ਪਹੁੰਚੇ ਰੋਜਰ ਬਿੰਨੀ ਅਤੇ ਰਾਜੀਵ ਸ਼ੁਕਲਾ, ਪੀਸੀਬੀ ਦੇ ਅਧਿਕਾਰਤ ਡਿਨਰ ‘ਚ ਹੋਣਗੇ ਸ਼ਾਮਲ

Updated On: 

04 Sep 2023 17:57 PM

Asia Cup 2023: ਭਾਰਤੀ ਟੀਮ ਦੇ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ, ਪੀਸੀਬੀ ਨੂੰ ਏਸੀਸੀ ਨੂੰ ਹਾਈਬ੍ਰਿਡ ਮਾਡਲ ਪੇਸ਼ ਕਰਨ ਲਈ ਮਜ਼ਬੂਰ ਹੋਣਾ ਪਿਆ ਜਿੱਥੇ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਏਸ਼ੀਆ ਕੱਪ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਚਾਰ ਮੈਚਾਂ ਦੀ ਮੇਜ਼ਬਾਨੀ ਕਰ ਰਿਹਾ ਹੈ, ਜਦਕਿ ਬਾਕੀ ਦੇ ਨੌਂ ਮੈਚ ਸ੍ਰੀਲੰਕਾ ਵਿੱਚ ਖੇਡੇ ਜਾਣੇ ਹਨ।

Asia Cup: ਏਸ਼ੀਆ ਕੱਪ ਮੁਕਾਬਲੇ ਵੇਖਣ ਲਈ ਪਾਕਿਸਤਾਨ ਪਹੁੰਚੇ ਰੋਜਰ ਬਿੰਨੀ ਅਤੇ ਰਾਜੀਵ ਸ਼ੁਕਲਾ, ਪੀਸੀਬੀ ਦੇ ਅਧਿਕਾਰਤ ਡਿਨਰ ਚ ਹੋਣਗੇ ਸ਼ਾਮਲ
Follow Us On

ਮੁੰਬਈ ‘ਚ ਅੱਤਵਾਦੀ ਹਮਲੇ ਤੋਂ ਬਾਅਦ ਪਹਿਲੀ ਵਾਰ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਅਤੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਸੋਮਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ-ਬਾਘਾ ਸਰਹੱਦ ਤੋਂ ਪਾਕਿਸਤਾਨ ਲਈ ਰਵਾਨਾ ਹੋਏ। ਪਾਕਿਸਤਾਨ ਪਹੁੰਚਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਾਘ੍ਹਾ ਬਾਰਡਰ ਤੇ ਉਨ੍ਹਾਂ ਨੂੰ ਰਿਸੀਵ ਕਰਨ ਲਈ ਪੀਸੀਬੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜ਼ਕਾ ਅਸ਼ਰਫ ਆਪਣੀ ਟੀਮ ਨਾਲ ਪਹੁੰਚੇ ਸਨ। ਦੱਸ ਦੇਈਏ ਕਿ ਬਿੰਨੀ ਅਤੇ ਸ਼ੁਕਲਾ ਪਾਕਿਸਤਾਨ ਵਿੱਚ ਏਸ਼ੀਆ ਕੱਪ ਦਾ ਮੈਚ ਦੇਖਣਗੇ। ਇਸ ਤੋਂ ਇਲਾਵਾ ਉਹ ਲਾਹੌਰ ‘ਚ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਅਧਿਕਾਰਤ ਡਿਨਰ ‘ਚ ਵੀ ਸ਼ਾਮਲ ਹੋਣਗੇ।

ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੀਵ ਸ਼ੁਕਲਾ ਨੇ ਕਿਹਾ ਕਿ ਉਹ ਪਾਕਿਸਤਾਨ ‘ਚ 2 ਦਿਨ ਰਹਿਣਗੇ। ਪਾਕਿਸਤਾਨ ਏਸ਼ੀਆ ਕੱਪ ਦਾ ਮੇਜ਼ਬਾਨ ਹੈ। ਇਹ ਕ੍ਰਿਕਟ ਦਾ ਦੌਰਾ ਹੈ, ਇਸ ਲਈ ਪੂਰਾ ਧਿਆਨ ਇਸ ‘ਤੇ ਹੋਵੇਗਾ। ਇਸ ਵਿੱਚ ਕੋਈ ਰਾਜਨੀਤੀ ਜਾਂ ਕੋਈ ਹੋਰ ਗੱਲ ਨਹੀਂ ਹੈ। ਪੰਜਾਬ ਦੇ ਰਾਜਪਾਲ ਨੇ ਸਾਡੇ ਲਈ ਡਿਨਰ ਦਾ ਆਯੋਜਨ ਕੀਤਾ ਹੈ। ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵੀ ਹੋਣਗੀਆਂ।

ਸ਼ੁਕਲਾ ਨੇ ਕਿਹਾ ਕਿ ਕ੍ਰਿਕਟ ਵੱਖਰਾ ਹੈ। ਜਿੱਥੋਂ ਤੱਕ ਮਾਣ ਦੀ ਗੱਲ ਹੈ, ਅਸੀਂ ਉਹੀ ਕਰਾਂਗੇ ਜੋ ਭਾਰਤ ਸਰਕਾਰ ਸਾਨੂੰ ਕਹੇਗੀ। ਸ਼ੁਕਲਾ ਨੇ ਭਾਰਤ-ਪਾਕਿ ਮੈਚ ‘ਤੇ ਕਿਹਾ ਕਿ ਉਸ ਮੈਚ ‘ਚ ਭਾਰਤ ਦਾ ਕੁੱਲ ਸਕੋਰ ਚੰਗਾ ਸੀ। ਹਾਲਾਂਕਿ ਪਾਕਿਸਤਾਨ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ।

ਚੇਅਰਮੈਨ ਰੋਜਰ ਬਿੰਨੀ ਨੇ ਕਿਹਾ ਕਿ ਮੈਂ ਆਖਰੀ ਵਾਰ 2006 ‘ਚ ਪਾਕਿਸਤਾਨ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਮੈਚ ਆਸਟ੍ਰੇਲੀਆ-ਇੰਗਲੈਂਡ ਐਸ਼ੇਜ਼ ਸੀਰੀਜ਼ ਤੋਂ ਵੀ ਵੱਡਾ ਹੈ।

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਵੱਲੋਂ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਅਤੇ ਹੋਰ ਕ੍ਰਿਕਟ ਬੋਰਡਾਂ ਦੇ ਮੈਂਬਰਾਂ ਨੂੰ ਮੈਗਾ ਈਵੈਂਟ ਵਿੱਚ ਹਿੱਸਾ ਲੈਣ ਲਈ ਸੱਦਾ ਦੇਣ ਤੋਂ ਬਾਅਦ ਬਿੰਨੀ ਅਤੇ ਸ਼ੁਕਲਾ ਪਾਕਿਸਤਾਨ ਲਈ ਰਵਾਨਾ ਹੋਏ ਹਨ।

ਬੋਰਡ ਦੀ ਮੌਜੂਦਗੀ ਦਿਖਾਉਣੀ ਜ਼ਰੂਰੀ ਸੀ

ਪਾਕਿਸਤਾਨ ਇਸ ‘ਤੇ ਏਸ਼ੀਆ ਕੱਪ 2023 ਦਾ ਮੇਜ਼ਬਾਨ ਹੈ। ਪਾਕਿਸਤਾਨ ਤੋਂ ਇਲਾਵਾ ਸ੍ਰੀਲੰਕਾ ਵਿੱਚ ਵੀ ਮੈਚ ਖੇਡੇ ਜਾ ਰਹੇ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਵੀ ਹਨ। ਇਸ ਕਾਰਨ ਪਾਕਿਸਤਾਨ ਵਿਚ ਪ੍ਰਤੀਨਿਧ ਭੇਜੇ ਗਏ ਸਨ। ਉਥੇ ਬੋਰਡ ਦੀ ਮੌਜੂਦਗੀ ਦਿਖਾਉਣੀ ਜ਼ਰੂਰੀ ਸੀ।

ਭਾਰਤੀ ਟੀਮ ਦਾ ਪਾਕਿਸਤਾਨ ਨਾਲ 2 ਸਤੰਬਰ ਨੂੰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟੀਮ ਇੰਡੀਆ ਹੁਣ ਆਪਣਾ ਦੂਜਾ ਮੈਚ ਮੰਗਲਵਾਰ ਨੂੰ ਨੇਪਾਲ ਖਿਲਾਫ ਖੇਡ ਰਹੀ ਹੈ। ਨੇਪਾਲ ਖਿਲਾਫ ਜਿੱਤ ਨਾਲ ਭਾਰਤੀ ਟੀਮ ਸੁਪਰ-4 ਲਈ ਕੁਆਲੀਫਾਈ ਕਰ ਲਵੇਗੀ।