CSK vs GT IPL 2023 Final: ਧੋਨੀ ਤੋਂ ਪਹਿਲਾਂ ਚੇਨਈ ਦੇ ਸਟਾਰ ਨੇ ਲਿਆ ਸੰਨਿਆਸ, ਫਾਈਨਲ ਦੇ ਬਾਅਦ ਨਹੀਂ ਖੇਡੇਗਾ ਆਈਪੀਐੱਲ

Updated On: 

29 May 2023 11:54 AM

Ambati Rayudu IPL Retirement: ਮੁੰਬਈ ਇੰਡੀਅਨਜ਼ ਨਾਲ ਤਿੰਨ ਵਾਰ ਖਿਤਾਬ ਜਿੱਤਣ ਵਾਲੇ ਅੰਬਾਤੀ ਰਾਇਡੂ ਨੇ ਵੀ ਚੇਨਈ ਸੁਪਰ ਕਿੰਗਜ਼ ਨੂੰ ਦੋ ਵਾਰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ।

CSK vs GT IPL 2023 Final: ਧੋਨੀ ਤੋਂ ਪਹਿਲਾਂ ਚੇਨਈ ਦੇ ਸਟਾਰ ਨੇ ਲਿਆ ਸੰਨਿਆਸ, ਫਾਈਨਲ ਦੇ ਬਾਅਦ ਨਹੀਂ ਖੇਡੇਗਾ ਆਈਪੀਐੱਲ
Follow Us On

ਅਹਿਮਦਾਬਾਦ: IPL 2023 ਦੇ ਫਾਈਨਲ ਤੋਂ ਠੀਕ ਪਹਿਲਾਂ ਇੱਕ ਵੱਡੀ ਖ਼ਬਰ ਆਈ ਹੈ। ਟੂਰਨਾਮੈਂਟ ਦਾ ਫਾਈਨਲ ਅੱਜ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡਿਆ ਜਾਣਾ ਹੈ ਪਰ ਮੈਚ ਤੋਂ ਡੇਢ ਘੰਟਾ ਪਹਿਲਾਂ ਚੇਨਈ ਦੇ ਇੱਕ ਖਿਡਾਰੀ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਚੇਨਈ ਦੇ ਨਾਲ ਦੋ ਵਾਰ ਆਈਪੀਐਲ ਖਿਤਾਬ ਜਿੱਤਣ ਵਾਲੇ ਅਨੁਭਵੀ ਬੱਲੇਬਾਜ਼ ਅੰਬਾਤੀ ਰਾਇਡੂ (Ambati Rayudu) ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਰਾਇਡੂ ਨੇ ਕਿਹਾ ਹੈ ਕਿ ਆਈਪੀਐਲ ਫਾਈਨਲ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ।ਜਿੱਥੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਸੀ ਕਿ ਕੀ ਇਹ ਸੀਜ਼ਨ ਅਤੇ ਖਾਸ ਤੌਰ ‘ਤੇ ਇਹ ਫਾਈਨਲ ਮੈਚ ਚੇਨਈ ਦੇ ਕਪਤਾਨ ਐਮਐਸ ਧੋਨੀ ਦਾ ਆਖਰੀ ਨਹੀਂ ਹੈ?

ਹਰ ਕਿਸੇ ਦੇ ਦਿਮਾਗ ‘ਚ ਸਵਾਲ ਸੀ ਕਿ ਕੀ ਧੋਨੀ ਫਾਈਨਲ ਤੋਂ ਬਾਅਦ ਸੰਨਿਆਸ ਲੈ ਲੈਣਗੇ? ਫਿਲਹਾਲ ਇਸ ਦਾ ਜਵਾਬ ਨਹੀਂ ਮਿਲਿਆ ਪਰ ਧੋਨੀ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਸਾਥੀ ਰਾਇਡੂ ਨੇ ਐਲਾਨ ਕੀਤਾ ਕਿ ਇਹ ਫਾਈਨਲ ਉਨ੍ਹਾਂ ਦੇ ਆਈਪੀਐਲ ਕਰੀਅਰ ਦਾ ਆਖਰੀ ਮੈਚ ਹੋਵੇਗਾ।

’14 ਸੀਜ਼ਨਾਂ ਦਾ ਸਫਰ ਰਿਹਾ ਸ਼ਾਨਦਾਰ’

38 ਸਾਲਾ ਸਾਬਕਾ ਭਾਰਤੀ ਬੱਲੇਬਾਜ਼ ਨੇ ਐਤਵਾਰ ਨੂੰ ਫਾਈਨਲ ਤੋਂ ਠੀਕ ਪਹਿਲਾਂ ਇਕ ਟਵੀਟ ‘ਚ ਸੰਨਿਆਸ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਾਇਡੂ ਨੇ ਲਿਖਿਆ ਕਿ ਚੇਨਈ (Chennai) ਅਤੇ ਮੁੰਬਈ ਵਰਗੀਆਂ ਦੋ ਟੀਮਾਂ ਦੇ ਨਾਲ 204 ਮੈਚਾਂ, 14 ਸੀਜ਼ਨਾਂ ਦਾ ਸ਼ਾਨਦਾਰ ਸਫਰ ਰਿਹਾ, ਜਿਸ ‘ਚ 11 ਪਲੇਆਫ, 8 ਫਾਈਨਲ ਅਤੇ 5 ਟਰਾਫੀਆਂ ਉਸ ਦੇ ਖਾਤੇ ‘ਚ ਆਈਆਂ।ਰਾਇਡੂ ਨੇ ਲਿਖਿਆ ਕਿ ਇਹ ਫਾਈਨਲ ਉਸ ਦੇ IPL ਕਰੀਅਰ ਦਾ ਆਖਰੀ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅੱਜ ਛੇਵਾਂ ਖਿਤਾਬ ਜਿੱਤੇਗਾ।

ਕੋਈ ‘ਯੂ-ਟਰਨ’ ਨਹੀਂ ਹੋਵੇਗਾ’

ਰਾਇਡੂ ਨੇ ਆਪਣੇ ਟਵੀਟ (Tweet) ਦੇ ਅੰਤ ‘ਚ ਖਾਸ ਤੌਰ ‘ਤੇ ਲਿਖਿਆ ਕਿ ਇਸ ਵਾਰ ਕੋਈ ‘ਯੂ-ਟਰਨ’ ਨਹੀਂ ਹੋਵੇਗਾ। ਦਰਅਸਲ, ਪਿਛਲੇ ਸੀਜ਼ਨ ਦੇ ਮੱਧ ‘ਚ ਅੰਬਾਤੀ ਰਾਇਡੂ ਨੇ ਅਚਾਨਕ ਇਸ ਤਰ੍ਹਾਂ ਦਾ ਟਵੀਟ ਕਰਕੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ, ਜਿਸ ਤੋਂ ਬਾਅਦ ਚੇਨਈ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਅੱਗੇ ਖੇਡਣਾ ਜਾਰੀ ਰੱਖੇਗਾ।

MI ਅਤੇ CSK ਨੂੰ ਜਿਤਾਇਆ ਖਿਤਾਬ

ਆਈਪੀਐੱਲ ‘ਚ ਸ਼ਾਮਲ ਹੋਣ ਤੋਂ ਪਹਿਲਾਂ ਰਾਇਡੂ 2007 ‘ਚ ਬਾਗੀ ਇੰਡੀਅਨ ਕ੍ਰਿਕਟ ਲੀਗ ਦਾ ਹਿੱਸਾ ਸਨ, ਜਿਸ ਕਾਰਨ ਬੀਸੀਸੀਆਈ ਨੇ ਉਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਰਾਇਡੂ 2008 ਵਿੱਚ ਆਈਪੀਐਲ ਡੈਬਿਊ ਦਾ ਹਿੱਸਾ ਨਹੀਂ ਬਣ ਸਕੇ। ਰਾਇਡੂ ਦੀ ਆਈਪੀਐਲ ਵਿੱਚ ਐਂਟਰੀ 2010 ਵਿੱਚ ਹੋਈ ਸੀ, ਜਦੋਂ ਮੁੰਬਈ ਇੰਡੀਅਨਜ਼ ਨੇ ਉਸਨੂੰ ਖਰੀਦਿਆ ਸੀ। ਉਹ 2017 ਤੱਕ ਇਸ ਫਰੈਂਚਾਇਜ਼ੀ ਨਾਲ ਰਹੇ ਅਤੇ ਇਸ ਦੌਰਾਨ ਤਿੰਨ ਖਿਤਾਬ ਜਿੱਤੇ।

ਖਿਤਾਬ ਜਿਤਾਉਣ ‘ਚ ਕੀਤੀ ਮਦਦ

ਉਸਨੂੰ 2018 ਵਿੱਚ ਚੇਨਈ ਨੇ ਖਰੀਦਿਆ ਸੀ ਅਤੇ ਉਸੇ ਸੀਜ਼ਨ ਵਿੱਚ ਉਸਨੇ ਇੱਥੇ ਵੀ ਖਿਤਾਬ ਜਿੱਤਣ ਵਿੱਚ ਮਦਦ ਕੀਤੀ ਸੀ। ਫਿਰ 2021 ਵਿੱਚ ਉਸ ਨੇ ਚੇਨਈ ਦੇ ਨਾਲ ਖਿਤਾਬ ਜਿੱਤਿਆ। ਚੇਨਈ ਨੇ 2022 ਦੀ ਮੇਗਾ ਨਿਲਾਮੀ ‘ਚ ਰਾਇਡੂ ਨੂੰ ਫਿਰ 6.75 ਕਰੋੜ ਰੁਪਏ ‘ਚ ਖਰੀਦਿਆ। ਹਾਲਾਂਕਿ ਲਗਾਤਾਰ ਦੋ ਸੀਜ਼ਨ ਉਸ ਲਈ ਚੰਗੇ ਨਹੀਂ ਰਹੇ। ਇਸ ਵਾਰ ਵੀ ਉਸ ਦਾ ਬੱਲਾ ਚੁੱਪ ਰਿਹਾ। ਇਸ ਸੀਜ਼ਨ ‘ਚ ਉਹ 15 ਮੈਚਾਂ ‘ਚ ਸਿਰਫ 139 ਦੌੜਾਂ ਹੀ ਬਣਾ ਸਕੇ ਸਨ। ਆਪਣੇ ਆਈਪੀਐਲ ਕਰੀਅਰ ਵਿੱਚ, ਰਾਇਡੂ ਨੇ 203 ਮੈਚਾਂ ਵਿੱਚ 4329 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਅਤੇ 22 ਅਰਧ ਸੈਂਕੜੇ ਲਗਾਏ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ