ਹਾਰਦਿਕ ਪੰਡਯਾ IPL ‘ਚੋਂ ਹੋਣਗੇ ਬਾਹਰ! ਮੁੰਬਈ ਇੰਡੀਅਨਜ਼ ‘ਤੇ ਆਈ ਵੱਡੀ ਮੁਸੀਬਤ

Updated On: 

23 Dec 2023 18:13 PM

ਵਨਡੇ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਹਾਰਦਿਕ ਪੰਡਯਾ ਮੈਦਾਨ 'ਤੇ ਵਾਪਸੀ ਨਹੀਂ ਕਰ ਸਕੇ ਹਨ। ਹੁਣ ਉਨ੍ਹਾਂ ਦੀ ਵਾਪਸੀ ਲੰਬੇ ਸਮੇਂ ਲਈ ਟਲ ਸਕਦੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਆਈਪੀਐਲ 2024 ਤੋਂ ਵੀ ਬਾਹਰ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਮੁੰਬਈ ਇੰਡੀਅਨਜ਼ ਲਈ ਵੱਡਾ ਝਟਕਾ ਹੋਵੇਗਾ।

ਹਾਰਦਿਕ ਪੰਡਯਾ IPL ਚੋਂ ਹੋਣਗੇ ਬਾਹਰ! ਮੁੰਬਈ ਇੰਡੀਅਨਜ਼ ਤੇ ਆਈ ਵੱਡੀ ਮੁਸੀਬਤ

Pic Credit: IPL

Follow Us On

ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨਾਲ ਜੁੜੀ ਬੁਰੀ ਖਬਰ ਹੈ ਜੋ ਹਾਲ ਹੀ ‘ਚ ਮੁੰਬਈ ਇੰਡੀਅਨਜ਼ (Mumabi Indians) ਦੇ ਕਪਤਾਨ ਬਣੇ ਹਨ। ਕਿਹਾ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਵੀ IPL 2024 ਤੋਂ ਬਾਹਰ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਦੇ ਗਿੱਟੇ ਦੀ ਸੱਟ ਬਹੁਤ ਗੰਭੀਰ ਹੈ ਅਤੇ ਉਨ੍ਹਾਂ ਲਈ ਸਮੇਂ ‘ਤੇ ਫਿੱਟ ਹੋਣਾ ਮੁਸ਼ਕਲ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਾ ਸਿਰਫ ਮੁੰਬਈ ਇੰਡੀਅਨਜ਼ ਲਈ ਸਗੋਂ ਟੀਮ ਇੰਡੀਆ ਲਈ ਵੀ ਵੱਡਾ ਝਟਕਾ ਹੋਵੇਗਾ।

ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਾਰਦਿਕ ਪੰਡਯਾ (Hardik Pandya) ਆਪਣੀ ਸੱਟ ਕਾਰਨ ਲੰਬੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿਣਗੇ। ਜਨਵਰੀ ‘ਚ ਅਫਗਾਨਿਸਤਾਨ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਤੋਂ ਇਲਾਵਾ ਉਹ IPL 2024 ਤੋਂ ਵੀ ਦੂਰ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਹਾਰਦਿਕ ਦੀ ਵਾਪਸੀ ‘ਚ 2-3 ਮਹੀਨੇ ਲੱਗ ਸਕਦੇ ਹਨ, ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਟੀ-20 ਵਿਸ਼ਵ ਕੱਪ 2024 ਤੱਕ ਹੀ ਫਿੱਟ ਹੋ ਸਕਦੇ ਹਨ।

ਪੀਟੀਆਈ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਹਾਰਦਿਕ ਪੰਡਯਾ ਅਫਗਾਨਿਸਤਾਨ ਸੀਰੀਜ਼ ਤੱਕ ਫਿੱਟ ਨਹੀਂ ਹੋਣਗੇ। ਹਾਲਾਂਕਿ ਹਾਰਦਿਕ ਦੀ ਫਿਟਨੈੱਸ ਨੂੰ ਲੈ ਕੇ ਬੀਸੀਸੀਆਈ ਜਾਂ ਮੁੰਬਈ ਇੰਡੀਅਨਜ਼ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਨਹੀਂ ਦਿੱਤੀ ਗਈ ਹੈ।

ਵਨਡੇ ਵਿਸ਼ਵ ਕੱਪ ‘ਚ ਲੱਗੀ ਸੀ ਸੱਟ

ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਪੰਡਯਾ ਵਨਡੇ ਵਿਸ਼ਵ ਕੱਪ 2023 ਵਿੱਚ ਬੰਗਲਾਦੇਸ਼ (Bangladesh) ਦੇ ਖਿਲਾਫ ਇੱਕ ਗੇਂਦ ਨੂੰ ਰੋਕਣ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਹ ਕ੍ਰਿਕਟ ਤੋਂ ਦੂਰ ਹਨ। ਹਾਰਦਿਕ ਨੂੰ ਵਿਸ਼ਵ ਕੱਪ ਦੇ ਵਿਚਕਾਰ ਟੀਮ ਛੱਡਣੀ ਪਈ ਸੀ, ਉਦੋਂ ਤੋਂ ਉਹ ਰਿਕਵਰੀ ਮੋਡ ਵਿੱਚ ਹਨ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਹਾਰਦਿਕ ਆਈਪੀਐੱਲ ਤੱਕ ਵਾਪਸੀ ਕਰ ਸਕਦੇ ਹਨ ਪਰ ਹੁਣ ਇਹ ਉਮੀਦ ਵੀ ਔਖੀ ਲੱਗ ਰਹੀ ਹੈ।

ਹਾਰਦਿਕ ਪੰਡਯਾ ਨੂੰ ਹਾਲ ਹੀ ਵਿੱਚ ਮੁੰਬਈ ਇੰਡੀਅਨਜ਼ ਨੇ ਆਪਣਾ ਕਪਤਾਨ ਬਣਾਇਆ ਹੈ। ਆਈਪੀਐਲ 2024 ਤੋਂ ਪਹਿਲਾਂ ਹੋਈ ਨਿਲਾਮੀ ਅਤੇ ਰਿਟੇਂਸ਼ਨ ਦੌਰਾਨ ਹਾਰਦਿਕ ਨੇ ਗੁਜਰਾਤ ਟਾਈਟਨਸ ਨੂੰ ਛੱਡ ਦਿੱਤਾ ਅਤੇ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋਏ। ਮੁੰਬਈ ਨੇ ਹੁਣ ਹਾਰਦਿਕ ਨੂੰ ਆਪਣਾ ਕਪਤਾਨ ਬਣਾਇਆ ਹੈ, ਜਦਕਿ ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਅਜਿਹੇ ‘ਚ ਜੇਕਰ ਹਾਰਦਿਕ ਪੰਡਯਾ IPL 2024 ‘ਚ ਨਹੀਂ ਖੇਡਦੇ ਹਨ ਤਾਂ ਸਵਾਲ ਇਹ ਵੀ ਹੋਵੇਗਾ ਕਿ ਟੀਮ ਦੀ ਕਪਤਾਨੀ ਕੌਣ ਕਰੇਗਾ, ਕੀ ਰੋਹਿਤ ਸ਼ਰਮਾ ਨੂੰ ਫਿਰ ਤੋਂ ਕਪਤਾਨ ਬਣਾਇਆ ਜਾਵੇਗਾ।

ਆਈਪੀਐਲ 2024 ਲਈ ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਡਿਵਾਲਡ ਬਰੇਵਿਸ, ਸੂਰਿਆਕੁਮਾਰ ਯਾਦਵ, ਈਸ਼ਾਨ ਕਿਸ਼ਨ, ਤਿਲਕ ਵਰਮਾ, ਟਿਮ ਡੇਵਿਡ, ਵਿਸ਼ਨੂੰ ਵਿਨੋਦ, ਅਰਜੁਨ ਤੇਂਦੁਲਕਰ, ਸ਼ਮਸ ਮੁਲਾਨੀ, ਨੇਹਲ ਵਢੇਰਾ, ਜਸਪ੍ਰੀਤ ਬੁਮਰਾਹ, ਕੁਮਾਰ ਕਾਰਤਿਕੇਆ, ਪੀ. ਚਾਵਲਾ, ਆਕਾਸ਼ ਮਧਵਾਲ, ਜੇਸਨ ਬੇਹਰਨਡੋਰਫ, ਹਾਰਦਿਕ ਪੰਡਯਾ, ਰੋਮਾਰੀਓ ਸ਼ੈਫਰਡ, ਗੇਰਾਲਡ ਕੋਏਟਜ਼ੀ, ਦਿਲਸ਼ਾਨ ਮਧੂਸ਼ੰਕਾ, ਸ਼੍ਰੇਅਸ ਗੋਪਾਲ, ਨਮਨ ਧੀਰ, ਅੰਸ਼ੁਲ ਕੰਬੋਜ, ਨੁਵਾਨ ਤੁਸ਼ਾਰਾ, ਮੁਹੰਮਦ ਨਬੀ, ਸ਼ਿਵਾਲਿਕ ਸ਼ਰਮਾ।

Exit mobile version