IPL Auction Players List: ਆ ਗਈ IPL 2024 Auction ਦੀ ਪੂਰੀ ਲਿਸਟ, 333 ਖਿਡਾਰੀਆਂ ਦੀ ਲਗੇਗੀ ਬੋਲੀ, ਕਰੋੜਾਂ ਰੁਪਏ ਹੋਣਗੇ ਖਰਚ

Published: 

11 Dec 2023 21:48 PM

ਆਈਪੀਐਲ 2024 ਲਈ ਹੋਣ ਵਾਲੀ ਨਿਲਾਮੀ ਵਿੱਚ 300 ਤੋਂ ਵੱਧ ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਟੀਮਾਂ ਕੋਲ 77 ਖਿਡਾਰੀਆਂ ਲਈ ਜਗ੍ਹਾ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਸਾਰੇ ਖਿਡਾਰੀਆਂ 'ਤੇ ਬਹੁਤ ਸਾਰਾ ਪੈਸਾ ਖਰਚ ਹੋਣ ਦੀ ਉਮੀਦ ਹੈ। ਬੀਸੀਸੀਆਈ ਦੀ ਪ੍ਰੈੱਸ ਰਿਲੀਜ਼ ਮੁਤਾਬਕ ਇਸ ਵਾਰ ਕੁੱਲ 333 ਖਿਡਾਰੀਆਂ ਦੀ ਬੋਲੀ ਹੋਵੇਗੀ, ਜਿਨ੍ਹਾਂ ਵਿੱਚੋਂ 214 ਭਾਰਤੀ ਖਿਡਾਰੀ ਹਨ ਜਦਕਿ 119 ਵਿਦੇਸ਼ੀ ਖਿਡਾਰੀ ਹਨ।

IPL Auction Players List: ਆ ਗਈ IPL 2024 Auction ਦੀ ਪੂਰੀ ਲਿਸਟ, 333 ਖਿਡਾਰੀਆਂ ਦੀ ਲਗੇਗੀ ਬੋਲੀ, ਕਰੋੜਾਂ ਰੁਪਏ ਹੋਣਗੇ ਖਰਚ

Photo Credit: PTI

Follow Us On

ਇੰਡੀਅਨ ਪ੍ਰੀਮੀਅਰ ਲੀਗ 2024 ਤੋਂ ਪਹਿਲਾਂ ਹੋਣ ਵਾਲੀ ਨਿਲਾਮੀ ਵਿੱਚ ਬੋਲੀ ਜਾਣ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ ਆ ਗਈ ਹੈ। ਇਸ ਵਾਰ ਆਈਪੀਐਲ ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਣੀ ਹੈ, ਜਿਸ ਲਈ ਸਾਰੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ। ਬੀਸੀਸੀਆਈ ਦੀ ਪ੍ਰੈੱਸ ਰਿਲੀਜ਼ ਮੁਤਾਬਕ ਇਸ ਵਾਰ ਕੁੱਲ 333 ਖਿਡਾਰੀਆਂ ਦੀ ਬੋਲੀ ਹੋਵੇਗੀ, ਜਿਨ੍ਹਾਂ ਵਿੱਚੋਂ 214 ਭਾਰਤੀ ਖਿਡਾਰੀ ਹਨ ਜਦਕਿ 119 ਵਿਦੇਸ਼ੀ ਖਿਡਾਰੀ ਹਨ।

ਇਸ ਵਾਰ ਦੋ ਸਹਿਯੋਗੀ ਦੇਸ਼ਾਂ ਦੇ ਖਿਡਾਰੀਆਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕੁੱਲ 333 ਖਿਡਾਰੀਆਂ ਵਿੱਚੋਂ, 111 ਕੈਪਡ ਖਿਡਾਰੀ ਹਨ, ਜਦੋਂ ਕਿ 215 ਅਨਕੈਪਡ ਖਿਡਾਰੀ ਹਨ। ਤੁਹਾਨੂੰ ਦੱਸ ਦੇਈਏ ਕਿ ਟੀਮਾਂ ਕੋਲ ਕੁੱਲ 77 ਖਿਡਾਰੀ ਹਨ, ਯਾਨੀ ਕਿ 333 ਖਿਡਾਰੀਆਂ ਵਿੱਚੋਂ ਸਿਰਫ਼ 77 ਖਿਡਾਰੀ ਹੀ ਵਿਕਣਗੇ। ਆਈਪੀਐਲ ਦੀ ਨਿਲਾਮੀ 19 ਦਸੰਬਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 2.30 ਵਜੇ ਸ਼ੁਰੂ ਹੋਵੇਗੀ।

ਇਸ ਸੂਚੀ ‘ਚ 23 ਖਿਡਾਰੀ ਅਜਿਹੇ ਹਨ, ਜਿਨ੍ਹਾਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਜਦਕਿ 13 ਖਿਡਾਰੀਆਂ ਦੀ ਬੇਸ ਪ੍ਰਾਈਸ ਡੇਢ ਕਰੋੜ ਰੁਪਏ ਹੈ। ਕਈ ਹੋਰ ਖਿਡਾਰੀਆਂ ਦੀ ਮੂਲ ਕੀਮਤ 1 ਕਰੋੜ, 50 ਲੱਖ, 30 ਲੱਖ ਅਤੇ 10 ਲੱਖ ਰੁਪਏ ਹੈ। ਦੱਸ ਦੇਈਏ ਕਿ ਨਿਲਾਮੀ ਤੋਂ ਕੁਝ ਸਮਾਂ ਪਹਿਲਾਂ ਹੀ ਸਾਰੀਆਂ ਟੀਮਾਂ ਨੇ ਆਪਣੇ ਰਿਲੀਜ ਅਤੇ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਕਈ ਵੱਡੇ ਖਿਡਾਰੀਆਂ ਨੂੰ ਰਿਲੀਜ਼ ਕੀਤਾ ਗਿਆ ਸੀ।

ਇਸ ਵਾਰ ਕਈ ਹੈਰਾਨੀਜਨਕ ਨਾਮ ਆਈਪੀਐਲ ਨਿਲਾਮੀ ਦਾ ਹਿੱਸਾ ਬਣ ਰਹੇ ਹਨ। ਵਿਸ਼ਵ ਕੱਪ ਫਾਈਨਲ ‘ਚ ਭਾਰਤ ਖਿਲਾਫ ਸੈਂਕੜਾ ਲਗਾਉਣ ਵਾਲੇ ਟ੍ਰੈਵਿਸ ਹੈੱਡ ਵੀ ਨਿਲਾਮੀ ਦਾ ਹਿੱਸਾ ਹਨ, ਉਨ੍ਹਾਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਇਨ੍ਹਾਂ ਤੋਂ ਇਲਾਵਾ ਮਿਸ਼ੇਲ ਸਟਾਰਕ, ਸਟੀਵ ਸਮਿਥ, ਪੈਟ ਕਮਿੰਸ ਅਤੇ ਜੋਸ਼ ਇੰਗਲਿਸ ਵਰਗੇ ਖਿਡਾਰੀ ਵੀ ਨਿਲਾਮੀ ‘ਚ ਹਿੱਸਾ ਲੈਣਗੇ। ਇਨ੍ਹਾਂ ਸਾਰਿਆਂ ਦੀ ਮੂਲ ਕੀਮਤ ਵੀ ਸਿਰਫ 2 ਕਰੋੜ ਰੁਪਏ ਹੈ।

PL 2024 ਤੋਂ ਪਹਿਲਾਂ ਕਈ ਵੱਡੇ ਬਦਲਾਅ

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ IPL 2024 ਤੋਂ ਪਹਿਲਾਂ ਕਈ ਵੱਡੇ ਬਦਲਾਅ ਵੀ ਹੋਏ ਹਨ। ਇਨ੍ਹਾਂ ‘ਚੋਂ ਗੁਜਰਾਤ ਟਾਈਟਨਜ਼ ਦੇ ਹਾਰਦਿਕ ਪੰਡਯਾ ਨਿਲਾਮੀ ਤੋਂ ਪਹਿਲਾਂ ਹੀ ਆਪਣੀ ਟੀਮ ਛੱਡ ਕੇ ਮੁੰਬਈ ਇੰਡੀਅਨਜ਼ ‘ਚ ਸ਼ਾਮਲ ਹੋ ਗਏ ਹਨ, ਜਦਕਿ ਗੁਜਰਾਤ ਟਾਈਟਨਸ ਨੇ ਨੌਜਵਾਨ ਸ਼ੁਭਮਨ ਗਿੱਲ ਨੂੰ ਆਪਣਾ ਕਪਤਾਨ ਬਣਾਇਆ ਹੈ। ਇਸ ਦੇ ਨਾਲ ਹੀ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ 2024 ‘ਚ ਹੀ ਵਾਪਸੀ ਹੋ ਸਕਦੀ ਹੈ, ਜੋ ਕਾਰ ਹਾਦਸੇ ਤੋਂ ਬਾਅਦ ਪਹਿਲੀ ਵਾਰ ਮੈਦਾਨ ‘ਤੇ ਉਤਰਨਗੇ।

Exit mobile version