IPL Auction 2024 Updates: ਸਟਾਰਕ ਬਣੇ ਸਭ ਤੋਂ ਮਹਿੰਗੇ ਖਿਡਾਰੀ, KKR ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ

Updated On: 

19 Dec 2023 16:04 PM

IPL Auction 2024: IPL 2024: ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ IPL ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮਿੰਨੀ ਨਿਲਾਮੀ ਵਿੱਚ ਉਨ੍ਹਾਂ ਲਈ 24.75 ਕਰੋੜ ਰੁਪਏ ਦੀ ਬੋਲੀ ਲਗਾਈ ਗਈ, ਜੋ ਕਿ ਕਿਸੇ ਵੀ ਆਈਪੀਐਲ ਦਾ ਸਭ ਤੋਂ ਵੱਡਾ ਰਿਕਾਰਡ ਹੈ। ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਸਮੇਤ ਸਾਰੀਆਂ 10 ਟੀਮਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਰਿਲੀਜ਼ ਅਤੇ ਰਿਟੇਨ ਕੀਤੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਸੀ।

IPL Auction 2024 Updates: ਸਟਾਰਕ ਬਣੇ ਸਭ ਤੋਂ ਮਹਿੰਗੇ ਖਿਡਾਰੀ, KKR ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ
Follow Us On

ਇੰਡੀਅਨ ਪ੍ਰੀਮੀਅਰ ਲੀਗ 2024 ਦੀ ਮਿੰਨੀ ਨਿਲਾਮੀ ‘ਚ ਵੱਡੇ ਰਿਕਾਰਡ ਬਣੇ ਹਨ। ਨਿਲਾਮੀ ਦੇ ਪਹਿਲੇ ਹਾਫ਼ ‘ਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ 20.50 ਕਰੋੜ ਰੁਪਏ ‘ਚ ਵਿਕ ਕੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਸਨ। ਪਰ ਸਿਰਫ਼ ਇੱਕ ਘੰਟੇ ਬਾਅਦ ਇਹ ਰਿਕਾਰਡ ਵੀ ਟੁੱਟ ਗਿਆ, ਹੁਣ ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਕੋਲਕਾਤਾ ਨਾਈਟ ਰਾਈਡਰਜ਼ ਨੇ ਮਿਸ਼ੇਲ ਸਟਾਰਕ ਨੂੰ 24.75 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ।

ਮਿਸ਼ੇਲ ਸਟਾਰਕ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ, ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਲਈ ਭਾਰੀ ਬੋਲੀ ਲਗਾਈ। ਸ਼ੁਰੂ ਵਿੱਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਨੇ ਵੀ ਮਿਸ਼ੇਲ ਸਟਾਰਕ ਲਈ ਬੋਲੀ ਲਗਾਈ ਸੀ ਪਰ ਜਦੋਂ ਉਹ ਓਵਰ ਬਜਟ ਗਹੋ ਗਏ ਤਾਂ ਇਹ ਦੋਵੇਂ ਟੀਮਾਂ ਪਿੱਛੇ ਛੁੱਟ ਗਈਆਂ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਮਿਸ਼ੇਲ ਸਟਾਰਕ ਨੇ ਆਈਪੀਐਲ ਵਿੱਚ ਸਿਰਫ਼ ਦੋ ਸੀਜ਼ਨ ਹੀ ਖੇਡੇ ਹਨ, ਆਖਰੀ ਵਾਰ ਉਨ੍ਹਾਂ ਨੇ ਸਾਲ 2015 ਵਿੱਚ ਆਈਪੀਐਲ ਖੇਡੀ ਸੀ। ਇਸ ਤੋਂ ਬਾਅਦ ਮਿਸ਼ੇਲ ਸਟਾਰਕ ਨੇ ਕਦੇ ਵੀ IPL ਨਹੀਂ ਖੇਡਿਆ ਅਤੇ ਹੁਣ ਜਦੋਂ ਉਨ੍ਹਾਂ ਨੇ ਵਿਸ਼ਵ ਕੱਪ ਤੋਂ ਬਾਅਦ ਵਾਪਸੀ ਦਾ ਐਲਾਨ ਕੀਤਾ ਤਾਂ ਉਨ੍ਹਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ।

ਆਰਸੀਬੀ ਅਤੇ ਹੈਦਰਾਬਾਦ ਵਿਚਾਲੇ ਹੋਈ ਸੀ ਜੰਗ

ਉੱਧਰ, ਪੈਟ ਕਮਿੰਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ, ਉਸ ਦੇ ਲਈ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਜ਼ਬਰਦਸਤ ਜੰਗ ਹੋਈ। ਸਟਾਰ ਆਲਰਾਊਂਡਰ ਪੈਟ ਕਮਿੰਸ ਆਸਟਰੇਲੀਆ ਦੇ ਕਪਤਾਨ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ ਵਨਡੇ ਵਿਸ਼ਵ ਕੱਪ ਜਿੱਤਿਆ ਹੈ। ਆਸਟਰੇਲੀਆ ਨੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ ਅਤੇ ਹੁਣ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਪੈਟ ਕਮਿੰਸ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।

ਪੈਟ ਕਮਿੰਸ ਲਈ ਬੋਲੀ 2 ਕਰੋੜ ਰੁਪਏ ਤੋਂ ਸ਼ੁਰੂ ਹੋਈ, ਜਦੋਂ ਸਨਰਾਈਜ਼ਰਸ ਹੈਦਰਾਬਾਦ ਨੇ ਉਨ੍ਹਾਂ ਲਈ ਪਹਿਲੀ ਬੋਲੀ ਲਗਾਈ ਅਤੇ ਫਿਰ ਰਾਇਲ ਚੈਲੰਜਰਜ਼ ਬੈਂਗਲੁਰੂ ਬੋਲੀ ਵਿੱਚ ਸ਼ਾਮਲ ਹੋਈ। ਸਨਰਾਈਜ਼ਰਸ ਹੈਦਰਾਬਾਦ ਨੇ ਪੈਟ ਕਮਿੰਸ ਲਈ ਆਪਣੀ ਬੋਲੀ ਨਹੀਂ ਛੱਡੀ ਅਤੇ ਅੰਤ ਵਿੱਚ ਉਨ੍ਹਾਂ ਨੂੰ 20.50 ਕਰੋੜ ਰੁਪਏ ਵਿੱਚ ਖਰੀਦ ਹੀ ਲਿਆ।

ਪੈਟ ਕਮਿੰਸ ਨੇ ਆਈਪੀਐੱਲ ‘ਚ ਸਿਰਫ 42 ਮੈਚ ਖੇਡੇ ਹਨ, ਉਨ੍ਹਾਂ ਦੇ ਨਾਂ 379 ਦੌੜਾਂ ਹਨ ਅਤੇ ਸਿਰਫ 45 ਵਿਕਟਾਂ ਹੀ ਹਾਸਲ ਕੀਤੀਆਂ ਹਨ। ਯਾਨੀ ਰਿਕਾਰਡ ਔਸਤ ਹੋਣ ਦੇ ਬਾਵਜੂਦ ਪੈਟ ਕਮਿੰਸ ‘ਤੇ ਇੰਨੇ ਪੈਸੇ ਦੀ ਵਰਖਾ ਹੋਈ ਹੈ, ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਹੈਦਰਾਬਾਦ ਨੇ ਵੱਡਾ ਜੂਆ ਖੇਡਿਆ ਹੈ।

ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ

20.50cr Pat Cummins (SRH, 2024)*
18.50cr Sam Curran (PBKS, 2023)
17.50cr Cameron Green (MI, 2023)
16.25cr Ben Stokes (CSK, 2023)
16.25cr Chris Morris (RR, 2021)
16.00cr Yuvraj Singh (DC, 2015)
16.00cr Nicholas Pooran (LSG, 2023)
15.50cr Pat Cummins (KKR, 2020)

ਸਨਰਾਈਜ਼ਰਜ਼ ਹੈਦਰਾਬਾਦ: ਏਡੇਨ ਮਾਰਕਰਮ, ਅਬਦੁਲ ਸਮਦ, ਰਾਹੁਲ ਤ੍ਰਿਪਾਠੀ, ਗਲੇਨ ਫਿਲਿਪਸ, ਮਯੰਕ ਅਗਰਵਾਲ, ਹੇਨਰਿਕ ਕਲਾਸੇਨ, ਅਨਮੋਲਪ੍ਰੀਤ ਸਿੰਘ, ਉਪੇਂਦਰ ਯਾਦਵ, ਨਿਤੀਸ਼ ਕੁਮਾਰ ਰੈੱਡੀ, ਅਭਿਸ਼ੇਕ ਸ਼ਰਮਾ, ਮਾਰਕੋ ਜੈਨਸਨ, ਵਾਸ਼ਿੰਗਟਨ ਸੁੰਦਰ, ਸਨਵੀਰ ਸਿੰਘ, ਭੁਵਨੇਸ਼ਵਰ ਕੁਮਾਰ, ਫਜ਼ਲਹੱਕ, ਫਾਜ਼ਲਹਕ, ਟੀਯਨਟਰਾਜਨ, ਉਮਰਾਨ ਮਲਿਕ, ਮਯੰਕ ਮਾਰਕੰਡੇ, ਸ਼ਾਹਬਾਜ਼ ਅਹਿਮਦ।

ਟ੍ਰੈਵਿਸ ਹੈੱਡ – 6.80 ਕਰੋੜ (ਬੇਸ ਪ੍ਰਾਈਸ 2 ਕਰੋੜ)
ਵਾਨਿੰਦੂ ਹਸਾਰੰਗਾ – 1.50 ਕਰੋੜ (ਬੇਸ ਕੀਮਤ 1.5 ਕਰੋੜ)
ਪੈਟ ਕਮਿੰਸ- 20.50 ਕਰੋੜ (ਬੇਸ ਕੀਮਤ 2 ਕਰੋੜ)

Exit mobile version