ਲਗਾਤਾਰ 4 ਮੈਚ ਜਿੱਤਣ ਤੋਂ ਬਾਅਦ ਵੀ ਨਹੀਂ ਘਟੀਆਂ ਟੀਮ ਇੰਡੀਆ ਦੀਆਂ ਮੁਸ਼ਕਲਾਂ, ਹੁਣ ਖੜ੍ਹਾ ਹੋ ਗਿਆ ਨਵਾਂ ਪੰਗਾ

Published: 

20 Oct 2023 15:17 PM

ਜਿਸ ਤਰ੍ਹਾਂ ਟੀਮ ਇੰਡੀਆ ਨੇ ਆਸਟ੍ਰੇਲੀਆ ਅਤੇ ਪਾਕਿਸਤਾਨ ਵਰਗੀਆਂ ਤਾਕਤਵਰ ਟੀਮਾਂ ਨੂੰ ਹਰਾਇਆ, ਉਸੇ ਤਰ੍ਹਾਂ ਅਫਗਾਨਿਸਤਾਨ ਅਤੇ ਬੰਗਲਾਦੇਸ਼ ਨੂੰ ਜਸ਼ਨ ਮਨਾਉਣ ਦਾ ਕੋਈ ਮੌਕਾ ਨਹੀਂ ਦਿੱਤਾ। ਟੀਮ ਦੇ ਅਜਿਹੇ ਪ੍ਰਦਰਸ਼ਨ 'ਚ ਲਗਭਗ ਸਾਰੇ ਖਿਡਾਰੀਆਂ ਨੇ ਬਰਾਬਰ ਦਾ ਯੋਗਦਾਨ ਪਾਇਆ ਹੈ ਪਰ ਕੁਝ ਚਿੰਤਾਵਾਂ ਬਾਕੀ ਹਨ। ਇਨ੍ਹਾਂ ਚ ਰਦਿਕ ਪੰਡਯਾ ਦੀ ਫਿਟਨੈੱਸ ਦਾ ਮਾਮਲਾ ਮੁੱਖ ਹੈ। ਇਸ ਦੇ ਨਾਲ ਹੀ ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਦਾ ਫਾਰਮ ਵੀ ਵੱਡਾ ਮਸਲਾ ਹੈ।

ਲਗਾਤਾਰ 4 ਮੈਚ ਜਿੱਤਣ ਤੋਂ ਬਾਅਦ ਵੀ ਨਹੀਂ ਘਟੀਆਂ ਟੀਮ ਇੰਡੀਆ ਦੀਆਂ ਮੁਸ਼ਕਲਾਂ, ਹੁਣ ਖੜ੍ਹਾ ਹੋ ਗਿਆ ਨਵਾਂ ਪੰਗਾ
Follow Us On

ਆਖਿਰਕਾਰ ਟੀਮ ਇੰਡੀਆ (India) ਨੇ ਇੱਕ ਹੋਰ ਚੁਣੌਤੀ ਨੂੰ ਪਾਰ ਕਰ ਲਿਆ। ਵਿਸ਼ਵ ਕੱਪ 2023 ਦਾ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੀ ਰੋਹਿਤ ਸ਼ਰਮਾ ਦੀ ਟੀਮ ਇੰਡੀਆ ਲਗਾਤਾਰ ਮਜ਼ਬੂਤੀ ​ ਨਾਲ ਅੱਗੇ ਵੱਧ ਰਹੀ ਹੈ ਅਤੇ ਵਿਰੋਧੀਆਂ ਨੂੰ ਹਰਾ ਰਹੀ ਹੈ। ਆਸਟ੍ਰੇਲੀਆ ਅਤੇ ਪਾਕਿਸਤਾਨ ਵਰਗੀਆਂ ਮਜ਼ਬੂਤ ​​ਟੀਮਾਂ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰਨ ਤੋਂ ਬਾਅਦ ਟੀਮ ਇੰਡੀਆ ਨੇ ਅਫਗਾਨਿਸਤਾਨ ਅਤੇ ਬੰਗਲਾਦੇਸ਼ ਨੂੰ ਵੀ ਬੜੀ ਆਸਾਨੀ ਨਾਲ ਹਰਾਇਆ ਹੈ। ਇਸ ਤਰ੍ਹਾਂ ਟੀਮ ਇੰਡੀਆ ਲਗਾਤਾਰ 4 ਮੈਚਾਂ ‘ਚ ਜਿੱਤ ਤੋਂ ਬਾਅਦ ਕਾਫੀ ਮਜਬੂਤ ਨਜ਼ਰ ਆ ਰਹੀ ਹੈ। ਪੁਣੇ ‘ਚ ਬੰਗਲਾਦੇਸ਼ ਖਿਲਾਫ਼ 7 ਵਿਕਟਾਂ ਦੀ ਜਿੱਤ ‘ਚ ਅਜੇ ਵੀ ਕੁਝ ਪਹਿਲੂ ਬਚੇ ਹਨ, ਜਿਸ ਕਾਰਨ ਟੀਮ ਇੰਡੀਆ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਟੀਮ ਇੰਡੀਆ ਨੇ ਇਸ ਵਿਸ਼ਵ ਕੱਪ (World Cup) ‘ਚ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਲਗਭਗ ਹਰ ਖਿਡਾਰੀ ਨੇ ਇਸ ‘ਚ ਪੂਰਾ ਯੋਗਦਾਨ ਦਿੱਤਾ ਹੈ। ਬੱਲੇਬਾਜ਼ੀ ਤੋਂ ਲੈ ਕੇ ਗੇਂਦਬਾਜ਼ੀ ਅਤੇ ਫੀਲਡਿੰਗ ਤੱਕ ਮੈਦਾਨ ‘ਤੇ ਆਏ ਸਾਰੇ ਖਿਡਾਰੀਆਂ ਨੇ ਆਪਣੇ ਕੰਮ ‘ਚ 100 ਫੀਸਦੀ ਮਿਹਨਤ ਕੀਤੀ ਅਤੇ ਚੰਗੇ ਨਤੀਜੇ ਵੀ ਮਿਲੇ ਹਨ। ਇਹ ਆਸਟ੍ਰੇਲੀਆ ਦੇ ਖਿਲਾਫ਼ ਪਹਿਲੇ ਮੈਚ ਤੋਂ ਹੀ ਦਿਖਾਈ ਦੇ ਰਿਹਾ ਸੀ ਅਤੇ ਅਜਿਹਾ ਹੀ ਦ੍ਰਿਸ਼ ਬੰਗਲਾਦੇਸ਼ ਖਿਲਾਫ਼ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਬੰਗਲਾਦੇਸ਼ ਖਿਲਾਫ ਕੁਝ ਮੋਰਚਿਆਂ ‘ਤੇ ਟੀਮ ਇੰਡੀਆ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਹਾਰਦਿਕ ਦੀ ਸੱਟ

ਇਸ ‘ਚ ਸਭ ਤੋਂ ਪਹਿਲਾਂ ਸਟਾਰ ਆਲਰਾਊਂਡਰ ਅਤੇ ਟੀਮ ਦੇ ਉਪ ਕਪਤਾਨ ਹਾਰਦਿਕ ਪੰਡਯਾ ਦੀ ਫਿਟਨੈੱਸ ਦਾ ਮਾਮਲਾ ਹੈ। ਹਾਰਦਿਕ ਟੀਮ ਨੂੰ ਸੰਤੁਲਨ ਪ੍ਰਦਾਨ ਕਰਦੇ ਹਨ, ਜਿਸ ਦੀ ਘਾਟ ਉਸ ਦੀ ਗੈਰ-ਮੌਜੂਦਗੀ ਵਿੱਚ ਬਹੁਤ ਮਹਿਸੂਸ ਹੁੰਦੀ ਹੈ। ਮੈਚ ‘ਚ ਗੇਂਦਬਾਜ਼ੀ ਕਰਦੇ ਸਮੇਂ ਹਾਰਦਿਕ ਦੀ ਲੱਤ ‘ਤੇ ਸੱਟ ਲੱਗ ਗਈ ਸੀ। ਆਪਣੀ ਹੀ ਗੇਂਦ ‘ਤੇ ਫੀਲਡਿੰਗ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਉਨ੍ਹਾਂ ਦਾ ਗਿੱਟਾ ਮੁੜ ਗਿਆ, ਜਿਸ ਕਾਰਨ ਉਸ ਨੂੰ ਸਿਰਫ 3 ਗੇਂਦਾਂ ਬਾਅਦ ਮੈਦਾਨ ਛੱਡਣਾ ਪਿਆ ਅਤੇ ਉਹ ਵਾਪਸ ਨਹੀਂ ਪਰਤੇ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੱਕ ਅਪਡੇਟ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ ਹੈ ਅਤੇ ਬਾਅਦ ਵਿੱਚ ਹਾਰਦਿਕ ਨੂੰ ਵੀ ਡਰੈਸਿੰਗ ਰੂਮ ਵਿੱਚ ਬੈਠੇ ਦੇਖਿਆ ਗਿਆ। ਮੈਚ ਤੋਂ ਬਾਅਦ ਰੋਹਿਤ ਨੇ ਕੁਝ ਰਾਹਤ ਦੀ ਖਬਰ ਦਿੱਤੀ ਕਿ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਅਗਲਾ ਮੈਚ ਖੇਡੇਗਾ ਜਾਂ ਨਹੀਂ। ਹਾਰਦਿਕ ਦੀ ਗੈਰ-ਮੌਜੂਦਗੀ ‘ਚ ਟੀਮ ਇੰਡੀਆ ਕਮਜ਼ੋਰ ਹੋ ਸਕਦੀ ਹੈ ਕਿਉਂਕਿ ਟੀਮ ਇੰਡੀਆ ਕੋਲ ਫਿਲਹਾਲ ਉਨ੍ਹਾਂ ਵਰਗਾ ਕੋਈ ਹੋਰ ਖਿਡਾਰੀ ਨਹੀਂ ਹੈ।

ਕੁਝ ਹੋਰ ਸਵਾਲ

ਹਾਰਦਿਕ ਦੀ ਸੱਟ ਤੋਂ ਬਾਅਦ ਜਿਸ ਚੀਜ਼ ਨੇ ਕਾਫੀ ਪਰੇਸ਼ਾਨ ਕੀਤਾ ਹੈ, ਉਹ ਹੈ ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਦਾ ਫਾਰਮ। ਦੋਵੇਂ ਖਾਸ ਤੌਰ ‘ਤੇ ਸ਼ੁਰੂਆਤੀ ਓਵਰਾਂ ‘ਚ ਕਾਫੀ ਰਨ ਖਰਚ ਕਰਦੇ ਹਨ। ਭਾਵੇਂ ਉਹ ਮੱਧ ਓਵਰਾਂ ਵਿੱਚ ਵਿਕਟਾਂ ਲੈ ਰਹੇ ਹਨ, ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਕੋਈ ਜ਼ਿਆਦਾ ਪ੍ਰਭਾਵ ਨਹੀਂ ਦਿਖਾਇਆ। ਸਿਰਾਜ ਜੋ ਟੂਰਨਾਮੈਂਟ ਦੀ ਸ਼ੁਰੂਆਤ ਤੱਕ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ ਦਿਖਾਈ ਦੇ ਰਹੇ ਸਨ। ਉਨ੍ਹਾਂ ਨੇ ਚਾਰੇ ਮੈਚਾਂ ਵਿੱਚ ਪਹਿਲੀ ਹੀ ਗੇਂਦ ਜਾਂ ਪਹਿਲੇ ਓਵਰ ਵਿੱਚ ਘੱਟੋ-ਘੱਟ ਇੱਕ ਚੌਕਾ ਜਰੂਰ ਖਾਦਾ ਹੈ।

ਪਾਵਰਪਲੇ ‘ਚ ਇੱਕ ਪਾਸੇ ਤੋਂ ਜਸਪ੍ਰੀਤ ਬੁਮਰਾਹ ਦਬਾਅ ਬਣਾ ਰਹੇ ਹਨ ਹੈ ਤਾਂ ਦੂਜੇ ਪਾਸੇ ਸਿਰਾਜ ਪਹਿਲੇ 3-4 ਓਵਰਾਂ ‘ਚ ਰਨ ਬਣਵਾ ਰਹੇ ਹਨ। ਬੰਗਲਾਦੇਸ਼ ਦੇ ਖਿਲਾਫ਼ ਵੀ ਅਜਿਹਾ ਹੀ ਹੋਇਆ ਸੀ। ਉਨ੍ਹਾਂ ਨੇ 10 ਓਵਰਾਂ ਵਿੱਚ 60 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲਈਆਂ। ਜਦਕਿ ਸ਼ਾਰਦੁਲ ਠਾਕੁਰ ਕਿਸੇ ਵੀ ਪੜਾਅ ‘ਚ ਪ੍ਰਭਾਵਸ਼ਾਲੀ ਨਹੀਂ ਰਹੇ ਹਨ ਅਤੇ ਇਸ ਮੈਚ ‘ਚ ਵੀ ਮਹਿੰਗੇ ਸਾਬਤ ਹੋਏ ਹਨ। ਉਨ੍ਹਾਂ ਨੇ 9 ਓਵਰਾਂ ‘ਚ 59 ਦੌੜਾਂ ਦਿੱਤੀਆਂ ਅਤੇ 1 ਵਿਕਟ ਲਈ। ਅਜਿਹੇ ‘ਚ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਨੂੰ ਇਨ੍ਹਾਂ ਕਮੀਆਂ ਨੂੰ ਠੀਕ ਕਰਨਾ ਹੋਵੇਗਾ।