MS Dhoni ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਜਰਸੀ ਨੰਬਰ 7 ਹੋਵੇਗੀ ਰਿਟਾਇਰ, ਖਿਡਾਰੀਆਂ ਨੂੰ ਜਾਰੀ ਕੀਤੇ ਹੁਕਮ

Updated On: 

15 Dec 2023 11:42 AM

ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਉਨ੍ਹਾਂ ਦੀ ਕਪਤਾਨੀ 'ਚ ਟੀਮ ਨੇ ਇਕ ਵਾਰ ਫਿਰ 2014 'ਚ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਪਰ ਇਸ ਵਾਰ ਉਹ ਜਿੱਤ ਨਹੀਂ ਸਕੀ। ਧੋਨੀ ਦੀ ਕਪਤਾਨੀ ਵਿੱਚ ਹੀ ਭਾਰਤ ਨੇ ਸਾਲ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਉਸ ਨੇ ਇਹ ਸਭ ਕੁਝ 7 ਨੰਬਰ ਦੀ ਜਰਸੀ ਪਾ ਕੇ ਕੀਤਾ ਸੀ।

MS Dhoni ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਜਰਸੀ ਨੰਬਰ 7 ਹੋਵੇਗੀ ਰਿਟਾਇਰ, ਖਿਡਾਰੀਆਂ ਨੂੰ ਜਾਰੀ ਕੀਤੇ ਹੁਕਮ
Follow Us On

ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਹਾਲਾਂਕਿ ਧੋਨੀ ਅਜੇ ਵੀ ਆਈਪੀਐੱਲ ਖੇਡਦੇ ਹਨ। ਧੋਨੀ ਦੇ ਸੰਨਿਆਸ ਦੇ ਤਿੰਨ ਸਾਲ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡਾ ਫੈਸਲਾ ਲਿਆ ਹੈ। ਧੋਨੀ ਨਾ ਸਿਰਫ ਇਕ ਸ਼ਾਨਦਾਰ ਕਪਤਾਨ ਅਤੇ ਇਕ ਸ਼ਾਨਦਾਰ ਫਿਨਿਸ਼ਰ ਦੇ ਤੌਰ ‘ਤੇ ਜਾਣੇ ਜਾਂਦੇ ਹਨ, ਸਗੋਂ ਇਸ ਤੋਂ ਇਲਾਵਾ ਉਹ ਇੱਕ ਨੰਬਰ ਵਜੋਂ ਵੀ ਜਾਣੇ ਜਾਂਦੇ ਹਨ। ਧੋਨੀ ਦੀ ਪਛਾਨ ਨੰਬਰ 7 ਵੱਜੋਂ ਵੀ ਕੀਤੀ ਜਾਂਦੀ ਹੈ। ਇਹ ਧੋਨੀ ਦਾ ਜਰਸੀ ਨੰਬਰ ਹੈ। BCCI ਨੇ ਹੁਣ ਇਸ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ।

ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਉਨ੍ਹਾਂ ਦੀ ਕਪਤਾਨੀ ‘ਚ ਟੀਮ ਨੇ ਇਕ ਵਾਰ ਫਿਰ 2014 ‘ਚ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ, ਪਰ ਇਸ ਵਾਰ ਉਹ ਜਿੱਤ ਨਹੀਂ ਸਕੀ। ਧੋਨੀ ਦੀ ਕਪਤਾਨੀ ਵਿੱਚ ਹੀ ਭਾਰਤ ਨੇ ਸਾਲ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।

ਰਿਟਾਇਰ ਹੋਵੇਗਾ ਜਰਸੀ ਨੰਬਰ 7

ਇੰਡੀਅਨ ਐਕਸਪ੍ਰੈਸ ਅਤੇ ਐਨਡੀਟੀਵੀ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਬੀਸੀਸੀਆਈ ਨੇ ਧੋਨੀ ਦੀ ਨੰਬਰ-7 ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਲਿਖਿਆ ਹੈ ਕਿ ਬੀਸੀਸੀਆਈ ਨੇ ਖਿਡਾਰੀਆਂ ਨੂੰ ਸਪੱਸ਼ਟ ਕਿਹਾ ਹੈ ਕਿ ਉਹ ਟੀਮ ਇੰਡੀਆ ‘ਚ ਰਹਿੰਦੇ ਹੋਏ 7 ਨੰਬਰ ਦੀ ਜਰਸੀ ਨਹੀਂ ਪਹਿਨ ਸਕਦੇ ਹਨ। ਇੰਡੀਅਨ ਐਕਸਪ੍ਰੈਸ ਨੇ ਲਿਖਿਆ ਹੈ ਕਿ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਅਤੇ ਮੌਜੂਦਾ ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਜਰਸੀ ਨੰਬਰ-7 ਨਹੀਂ ਪਹਿਨ ਸਕਣਗੇ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ‘ਚ ਸਾਫ਼ ਲਿਖਿਆ ਗਿਆ ਹੈ ਕਿ ਬੀਸੀਸੀਆਈ ਨੇ ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ।

ਸਚਿਨ ਦੀ ਜਰਸੀ ਵੀ ਰਿਟਾਇਰ ਹੋ ਗਈ

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੀਸੀਸੀਆਈ ਨੇ ਆਪਣੇ ਕਿਸੇ ਖਿਡਾਰੀ ਦੀ ਜਰਸੀ ਨੂੰ ਰਿਟਾਇਰ ਕੀਤਾ ਹੋਵੇ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ 10 ਨੰਬਰ ਦੀ ਜਰਸੀ ਪਹਿਨਦੇ ਸਨ। ਉਨ੍ਹਾਂ ਦੀ ਜਰਸੀ ਨੂੰ ਵੀ ਬੀਸੀਸੀਆਈ ਨੇ ਰਿਟਾਇਰ ਕਰ ਦਿੱਤਾ ਸੀ। ਸ਼ਾਰਦੁਲ ਠਾਕੁਰ ਨੇ ਆਪਣੇ ਕਰੀਅਰ ਦੇ ਪਹਿਲੇ ਕੁਝ ਮੈਚਾਂ ‘ਚ 10 ਨੰਬਰ ਦੀ ਜਰਸੀ ਪਹਿਨੀ ਸੀ, ਪਰ ਇਸ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਜਿਸ ਤੋਂ ਬਾਅਦ ਇਸ ਜਰਸੀ ਨੂੰ ਰਿਟਾਇਰ ਕਰ ਦਿੱਤਾ ਗਿਆ ਸੀ।

Exit mobile version