ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

CCL 2024: ਪੰਜਾਬ ਦੇ ਸ਼ੇਰਾਂ ਨੇ ਸੁਪਰ-XI ਨੂੰ 8 ਵਿਕਟਾਂ ਨਾਲ ਦਰੜਿਆ, ਮੋਹਾਲੀ ‘ਚ ਖੇਡਿਆ ਗਿਆ ਪ੍ਰੈਕਟਿਸ ਮੈਚ

Punjab De Sher Won Practice Match: ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੌ। CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।

CCL 2024: ਪੰਜਾਬ ਦੇ ਸ਼ੇਰਾਂ ਨੇ ਸੁਪਰ-XI ਨੂੰ 8 ਵਿਕਟਾਂ ਨਾਲ ਦਰੜਿਆ, ਮੋਹਾਲੀ ‘ਚ ਖੇਡਿਆ ਗਿਆ ਪ੍ਰੈਕਟਿਸ ਮੈਚ
‘ਪੰਜਾਬ ਦੇ ਸ਼ੇਰ’ ਟੀਮ ਨੇ ਸੁਪਰ-XI ਨੂੰ 8 ਵਿਕਟਾਂ ਨਾਲ ਦਰੜਿਆ
Follow Us
kusum-chopra
| Updated On: 23 Feb 2024 19:01 PM

ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਸੈਲੇਬ੍ਰਿਟੀਜ਼ ਕ੍ਰਿਕਟ ਲੀਗ 2024 (ਸੀਸੀਐਲ 2024) ਦੇ ਪੰਜਵੇਂ ਪ੍ਰੈਕਟਿਸ ਮੈਚ ਪੰਜਾਬ ਦੇ ਸ਼ੇਰ ਟੀਮ ਨੇ ਸੁਪਰ ਇਲੈਵਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ‘ਚ ਸੁਪਰ ਇਲੈਵਨ ਟੀਮ ਨੇ ਪਹਿਲੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਪਹਿਲੀ ਇਨਿੰਗ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 88 ਰਨ ਬਣਾਏ। ਇਸ ਦੇ ਜਵਾਬ ‘ਚ ਪੰਜਾਬ ਦੇ ਸ਼ੇਰ ਟੀਮ ਨੇ ਪਹਿਲੀ ਇਨਿੰਗ ‘ਚ ਸਿਰਫ਼ ਇੱਕ ਵਿਕਟ ਦੇ ਨੁਕਸਾਨ ਤੇ 115 ਰਨ ਬਣਾਏ ਅਤੇ 27 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਦੱਸ ਦਈਏ ਕਿ ਸੀਸੀਐਲ ‘ਚ 10 ਓਵਰਾਂ ਦੀ ਇਨਿੰਗ ਕਰਵਾਈ ਜਾਂਦੀ ਹੈ।

ਪਹਿਲੀ ਇਨਿੰਗ ਦੀ ਗੱਲ ਕਰੀਏ ਤਾਂ ਸੁਪਰ ਇਲੈਵਨ ਵੱਲੋਂ ਮੀਤ ਹੇਅਰ ਨੇ ਸਭ ਤੋਂ 36 ਗੇਂਦਾਂ ‘ਚ ਨਾਬਾਦ ਰਹਿੰਦੇ ਹੋਏ 65 ਦੌੜਾਂ ਬਣਾਈਆਂ, ਜਦਕਿ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਖਿਡਾਰੀ ਦਹਾਈ ਦਾ ਆਂਕੜਾ ਵੀ ਨਹੀਂ ਛੋਹ ਸਕਿਆ। ਪੰਜਾਬ ਦੇ ਸ਼ੇਰ ਟੀਮ ਵੱਲੋਂ ਨਿੰਜਾ ਨੇ 2 ਵਿਕਟਾਂ, ਜਦਕਿ ਦੇਵ ਖਰੋਡ ਨੇ 1 ਵਿਕਟ ਹਾਸਲ ਕੀਤੀ। ਸੁਪਰ ਇਲੈਵਨ ਦੀ ਪਹਿਲੀ ਇੰਨਿਗ ਦੇ ਜਵਾਬ ‘ਚ ਪੰਜਾਬ ਦੇ ਸ਼ੇਰ ਟੀਮ ਵੱਲੋਂ ਨਿੰਜਾ ਨੇ 27 ਗੇਂਦਾਂ ਚ 61 ਦੌੜਾਂ ਬਣਾਈਆਂ ਅਤੇ ਨਵਰਾਜ ਹੰਸ ਨੇ 25 ਗੇਂਦਾਂ ਚ 37 ਦੌੜਾਂ ਬਣਾਈਆ। ਸੁਪਰ ਇਲੈਵਨ ਵੱਲੋਂ ਇੱਕ ਮਾਤਰ ਵਿਕੇਟ ਕੁਲਵਿੰਦਰ ਸਿੰਘ ਨੇ ਦੇਵ ਖਰੋੜ (8 ਗੇਂਦਾਂ ‘ਚ 9 ਦੌੜਾਂ) ਦੇ ਰੂਪ ‘ਚ ਹਾਸਲ ਕੀਤੀ।

ਇਹ ਵੀ ਪੜ੍ਹੋ – ਸਪੋਰਟਸ ਹੋਵੇ ਜਾਂ ਆਰਟਹਰ ਚੀਜ ਲਈ ਪੈਸ਼ਨ ਬਹੁਤ ਜਰੂਰੀ, ਪੰਜਾਬੀ ਸਿੰਗਰ ਨਿੰਜਾ ਨਾਲ ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ

ਨਹੀਂ ਚੱਲ ਪਾਈ ਸੁਪਰ ਇਲੈਵਨ ਦੀ ਟੀਮ

ਇਸ ਤੋਂ ਬਾਅਦ ਦੂਜੀ ਇਨਿੰਗ ‘ਚ ਸੁਪਰ ਇਲੈਵਨ ਦੇ ਜਿਆਦਾਤਰ ਖਿਡਾਰੀ ਅਸਫਲ ਹੁੰਦੇ ਹੀ ਨਜ਼ਰ ਆਏ ਅਤੇ ਟੀਮ 10 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ਤੇ 89 ਦੌੜਾਂ ਹੀ ਬਣਾ ਪਾਈ। ਇਸ ਇਨਿੰਗ ‘ਚ ਨਿਰਪਾਲ ਨੇ 16 ਗੇਂਦਾਂ ‘ਚ 34 ਦੌੜਾਂ ਅਤੇ ਖੁਸ਼ਪ੍ਰੀਤ ਨੇ 9 ਗੇਂਦਾਂ ਚ 17 ਦੌੜਾਂ ਬਣਾਈਆਂ। ਇਹ ਦੋਵੇਂ ਖਿਡਾਰੀ ਨਾਬਾਦ ਵੀ ਰਹੇ। ਪੰਜਾਬ ਦੇ ਸ਼ੇਰ ਦੀ ਟੀਮ ਵੱਲੋਂ ਸੁਯਸ਼ ਰਾਏ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਬਿੰਨੂ ਢਿੱਲੋਂ ਅਤੇ ਦਕਸ਼ ਅਜੀਤ ਨੇ 1-1 ਵਿਕਟ ਹਾਸਲ ਕੀਤੀ।

ਦੂਜੀ ਇਨਿੰਗ ‘ਚ ਪੰਜਾਬ ਦੇ ਸ਼ੇਰ ਟੀਮ ਨੂੰ 63 ਦੌੜਾਂ ਦਾ ਟੀਚਾ ਮਿਲਿਆ, ਜਿਸ ਦੇ ਜਵਾਬ ‘ਚ ਪੰਜਾਬ ਦੇ ਸ਼ੇਰ ਟੀਮ ਨੇ 7ਵੇਂ ਓਵਰ ਦੀ ਤੀਜੀ ਗੇਂਦ ‘ਤੇ ਇਹ ਟੀਚਾ ਹਾਸਲ ਕਰ ਲਿਆ ਅਤੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਪੰਜਾਬ ਦੇ ਸ਼ੇਰ ਵੱਲੋਂ ਦੂਜੀ ਇਨਿੰਗ ‘ਚ ਮਯੂਰ ਮਹਿਤਾ ਨੇ 15 ਗੇਂਦਾਂ ‘ਚ 17 ਦੌੜਾਂ ਅਤੇ ਬੱਬਲ ਰਾਏ ਨੇ 23 ਗੇਂਦਾਂ ‘ਚ 30 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਨੁਜ ਅਤੇ ਬਿੰਨੂ ਢਿੱਲੋਂ ਟੀਮ ਨੂੰ ਜਿੱਤ ਵੱਲ ਲੈ ਗਏ। ਅਨੁਜ 6 ਗੇਂਦਾ ‘ਚ 14 ਦੌੜਾਂ ਅਤੇ ਬਿਨੂੰ 1 ਗੇਂਦ ‘ਤੇ 1 ਦੌੜ ਬਣਾ ਕੇ ਨਾਬਾਦ ਰਹੇ। ਸੁਪਰ ਇਲੈਵਨ ਟੀਮ ਵੱਲੋਂ ਗਗਨ ਅਤੇ ਤਰਸੇਮ ਸਿੰਘ ਨੇ 1-1 ਵਿਕਟ ਹਾਸਲ ਕੀਤੀ, ਪਰ ਇਹ ਕਾਫੀ ਨਹੀ ਸੀ।

ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...
ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਪਹੁੰਚੇ ਪੰਜਾਬ, ਸ਼ਾਹਰੁਖ ਤੋਂ ਲੈ ਕੇ ਮਾਧੁਰੀ ਤੱਕ ਨੂੰ ਦਿੱਤੀ ਹੈ ਟ੍ਰੇਨਿੰਗ!
ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਪਹੁੰਚੇ ਪੰਜਾਬ, ਸ਼ਾਹਰੁਖ ਤੋਂ ਲੈ ਕੇ ਮਾਧੁਰੀ ਤੱਕ ਨੂੰ ਦਿੱਤੀ ਹੈ ਟ੍ਰੇਨਿੰਗ!...
ਲੁਧਿਆਣਾ ਵਿੱਚ ਸਾਬਕਾ ਸੰਸਦ ਮੈਂਬਰ ਦੇ ਪੀਏ ਦਾ ਕਤਲ, ਸੜਕ 'ਤੇ ਘਟਨਾ ਦੀਆਂ ਲਾਈਵ ਦੇਖੋ ਵੀਡੀਓ
ਲੁਧਿਆਣਾ ਵਿੱਚ ਸਾਬਕਾ ਸੰਸਦ ਮੈਂਬਰ ਦੇ ਪੀਏ ਦਾ ਕਤਲ, ਸੜਕ 'ਤੇ ਘਟਨਾ ਦੀਆਂ ਲਾਈਵ ਦੇਖੋ ਵੀਡੀਓ...