ਪਾਕਿਸਤਾਨ ਕ੍ਰਿਕੇਟ ਬੋਰਡ ਨੇ ਬਾਬਰ ਆਜ਼ਮ ਦੇ ਲੀਕ ਹੋਏ ਚੈਟ, ਵੀਡੀਓ ਅਤੇ ਆਡੀਓ ਨੂੰ ਝੂਠਾ ਕਰਾਰ ਦਿੱਤਾ

Updated On: 

18 Jan 2023 15:40 PM

ਬਾਬਰ ਆਜ਼ਮ ਦੀ ਕਪਤਾਨੀ ਵਿੱਚ ਪਾਕਿਸਤਾਨ ਮੌਜੂਦਾ 'ਵਰਲਡ ਟੈਸਟ ਚੈਂਪਿਅਨਸ਼ਿਪ ਸਾਇਕਲ' ਦੌਰਾਨ ਵੀ ਘਰੇਲੂ ਮੈਦਾਨਾਂ 'ਤੇ ਇੱਕ ਟੈਸਟ ਮੈਚ ਤਕ ਨਹੀ ਜਿੱਤ ਸਕਿਆ। ਉਸ ਤੋਂ ਪਹਿਲਾਂ ਪਾਕਿਸਤਾਨ ਟੀਮ ਨੂੰ ਟੀ-20 ਕ੍ਰਿਕੇਟ ਵਿਸ਼ਵ ਕੱਪ ਦੇ ਫ਼ਾਈਨਲ ਤਕ ਲੈ ਜਾਣ ਦੇ ਬਾਵਜੂਦ ਹੁਣ ਬਾਬਰ ਆਜ਼ਮ ਦੀ ਕਪਤਾਨੀ ਦਾ ਭਵਿੱਖ ਸ਼ਕ ਦੇ ਘੇਰੇ ਵਿੱਚ ਨਜ਼ਰ ਆ ਰਿਹਾ ਹੈ

ਪਾਕਿਸਤਾਨ ਕ੍ਰਿਕੇਟ ਬੋਰਡ ਨੇ ਬਾਬਰ ਆਜ਼ਮ ਦੇ ਲੀਕ ਹੋਏ ਚੈਟ, ਵੀਡੀਓ ਅਤੇ ਆਡੀਓ ਨੂੰ ਝੂਠਾ ਕਰਾਰ ਦਿੱਤਾ
Follow Us On

ਪਾਕਿਸਤਾਨ ਕ੍ਰਿਕੇਟ ਬੋਰਡ- ਪੀਸੀਬੀ ਵੱਲੋਂ ਕਪਤਾਨ ਬਾਬਰ ਆਜ਼ਮ ਦੀ ਲੀਕ ਹੋਈਆਂ ਚੈਟਾਂ ਅਤੇ ਆਡਿਓ-ਵੀਡਿਓ ਨੂੰ ਸੋਸ਼ਲ ਮੀਡੀਆ ਉੱਤੇ ਵਾਈਰਲ ਕਿੱਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਨ੍ਹਾਂ ਸਾਰੀਆਂ ਗੱਲਾਂ ‘ਤੇ ਵੱਡਾ ਸਵਾਲਿਆ ਨਿਸ਼ਾਨ ਲਾਉਂਦਿਆਂ ਪੀਸੀਬੀ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਹੈ। ਹੋਰ ਤਾਂ ਹੋਰ, ਪੀਸੀਬੀ ਨੇ ਇਸ ਪੂਰੇ ਮਾਮਲੇ ਉੱਤੇ ਬਾਬਰ ਆਜ਼ਮ ਵੱਲੋਂ ਚੁੱਪ ਰਹਿ ਜਾਣ ਦੀ ਸੋਚ ਨੂੰ ਇੱਕ ਬਿਹਤਰ ਫੈਸਲਾ ਦੱਸਿਆ। ਆਸਟ੍ਰੇਲੀਆਈ ਮੀਡੀਆ ਵਿੱਚ ਬਾਬਰ ਆਜ਼ਮ ਨੂੰ ਲੈ ਕੇ ਆ ਰਹੀਆਂ ਖਬਰਾਂ ਤੇ ਵੀ ਪੀਸੀਬੀ ਵੱਲੋਂ ਕਿੱਤੇ ਗਏ ਇੱਕ ਟਵੀਟ ਵਿੱਚ ਕਿਹਾ ਗਿਆ, ਸਾਡੇ ਮੀਡੀਆ ਪਾਰਟਨਰ ਹੋਣ ਦੇ ਨਾਤੇ ਘੱਟੋਂ ਘੱਟ ਤੁਹਾਨੂੰ ਤਾਂ ਅਜਿਹੇ ਝੂਠੇ ਆਰੋਪ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਸੀ ਅਤੇ ਜਿਨ੍ਹਾਂ ਦਾ ਜਵਾਬ ਦੇਣਾ ਖੁਦ ਬਾਬਰ ਆਜ਼ਮ ਨੇ ਵੀ ਸਹੀ ਨਹੀਂ ਸਮਝਿਆ, ਉਸ ਨੇ ਬਿਲਕੁਲ ਠੀਕ ਕੀਤਾ। ਆਸਟ੍ਰੇਲੀਆਈ ਮੀਡੀਆ ਵੱਲੋਂ ਹਾਲਾਂਕਿ ਆਪਣੀ ਉਹ ਰਿਪੋਰਟ ਤੁਰੰਤ ਹਟਾ ਲਈ ਸੀ।

ਪਾਕਿਸਤਾਨ ਦੇ ਪੱਤਰਕਾਰਾਂ ਨੇ ਵੀ ਲੀਕ ਚੈਟ ਨੂੰ ਝੂਠਾ ਕਰਾਰ ਦਿੱਤਾ

ਬਾਬਰ ਆਜ਼ਮ ਦੇ ਪ੍ਰਸ਼ੰਸਕਾਂ ਨੇ ਉਹਨਾਂ ‘ਤੇ ਲੱਗੇ ਇਹਨਾਂ ਸਨਸਨੀਖੇਜ਼ ਆਰੋਪਾਂ ਨੂੰ ਹਲਕੇ ਵਿੱਚ ਕਦੇ ਵੀ ਨਹੀਂ ਸੀ ਲਿਆ। ਉਨ੍ਹਾਂ ਨੇ ਵੀ ਵੱਡੀ ਗਿਣਤੀ ਵਿੱਚ ਕਪਤਾਨ ਬਾਬਰ ਆਜ਼ਮ ਦੇ ਹੱਕ ਵਿੱਚ ਆਕੇ ਕਹਿਣਾ ਸ਼ੁਰੂ ਕਰ ਦਿੱਤਾ ”We Stand With Babar Azam.” ਹੋਰ ਤਾਂ ਹੋਰ, ਪਾਕਿਸਤਾਨ ਦੇ ਮੰਨੇ ਪਰਵੰਨੇ ਪੱਤਰਕਾਰ ਵੀ ਬਾਬਰ ਆਜ਼ਮ ਦੇ ਲੀਕ ਹੋਏ ਚੈਟ ਅਤੇ ਵੀਡੀਓ ਨੂੰ ਖਾਰਿਜ ਕਰਨ ਵਾਸਤੇ ਅੱਗੇ ਆ ਗਏ। ਬਾਬਰ ਆਜ਼ਮ ਦੇ ਸਾਥੀ ਖਿਡਾਰੀ ਇਮਾਮ ਉਲ ਹੱਕ ਨੇ ਤਾਂ ਆਪਣੇ ਟਵਿਟਰ ਹੈਂਡਲ ਅਤੇ ਇੰਸਟਾਗ੍ਰਾਮ ਅਕਾਊਂਟ ਤੇ ਬਾਬਰ ਆਜ਼ਮ ਦੀ DP ਲਾ ਕੇ ਆਪਣੇ ਕਪਤਾਨ ਦੀ ਹੌਸਲਾ ਅਫਜਾਈ ਕੀਤੀ।

ਸ਼ਕ ਦੇ ਘੇਰੇ ਵਿੱਚ ਬਾਬਰ ਆਜ਼ਮ ਦੀ ਕਪਤਾਨੀ ਦਾ ਭਵਿੱਖ

ਜੋ ਵੀ ਹੋਵੇ, ਪਾਕਿਸਤਾਨ ਦੇ ਕਪਤਾਨ ਅਤੇ ਓਪਨਰ ਬੱਲੇਬਾਜ਼ ਬਾਬਰ ਆਜ਼ਮ ਨੂੰ ਕ੍ਰਿਕੇਟ ਦੇ ਮੈਦਾਨ ਉੱਤੇ ਦਬਾਅ ਮਹਿਸੂਸ ਹੋ ਰਿਹਾ ਹੈ। ਆਪਣੀ ਚੰਗੀ ਫਾਮ ਦੇ ਬਾਵਜੂਦ ਘਰੇਲੂ ਮੈਦਾਨਾਂ ‘ਤੇ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਪਹਿਲਾਂ ਤਾਂ ਇੰਗਲੈਂਡ ਦੇ ਖ਼ਿਲਾਫ਼ ਘਰੇਲੂ ਟੈਸਟ ਸੀਰੀਜ਼ ਵਿੱਚ ਮਹਿਮਾਨਾਂ ਨੇ ਪਾਕਿਸਤਾਨ ਦਾ 3-0 ਨਾਲ ਸੂਪੜਾ ਸਾਫ਼ ਕਰ ਦਿੱਤਾ ਅਤੇ ਉਸਤੋਂ ਬਾਅਦ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੀ ਗਈ 2 ਟੈਸਟ ਮੈਚਾਂ ਦੀ ਸੀਰੀਜ਼ ਡਰਾ ਖੇਡੀ ਗਈ ਜਦਕਿ ਨਿਊਜ਼ੀਲੈਂਡ ਨਾਲ ਖੇਡੀ ਗਈ 3 ਮੈਚਾਂ ਦੀ ਵਨ-ਡੇ ਸੀਰੀਜ਼ ਵਿੱਚ ਵੀ ਮਹਿਮਾਨਾਂ ਨੇ ਪਾਕਿਸਤਾਨ ਦਾ 3-0 ਨਾਲ ਸੂਪੜਾ ਸਾਫ਼ ਕਰ ਦਿੱਤਾ। ਹੋਰ ਤਾਂ ਹੋਰ, ਬਾਬਰ ਆਜ਼ਮ ਦੇ ਕਪਤਾਨ ਰਹਿੰਦੀਆਂ ਪਾਕਿਸਤਾਨ ਮੌਜੂਦਾ ‘ਵਰਲਡ ਟੈਸਟ ਚੈਂਪਿਅਨਸ਼ਿਪ ਸਾਇਕਲ’ ਦੌਰਾਨ ਵੀ ਘਰੇਲੂ ਮੈਦਾਨਾਂ ‘ਤੇ ਇੱਕ ਟੈਸਟ ਮੈਚ ਤਕ ਨਹੀ ਜਿੱਤ ਸਕਿਆ। ਉਸ ਤੋਂ ਪਹਿਲਾਂ ਪਾਕਿਸਤਾਨ ਟੀਮ ਨੂੰ ਟੀ-20 ਕ੍ਰਿਕੇਟ ਵਿਸ਼ਵ ਕੱਪ ਦੇ ਫ਼ਾਈਨਲ ਤਕ ਲੈ ਜਾਣ ਦੇ ਬਾਵਜੂਦ ਬਾਬਰ ਆਜ਼ਮ ਦੀ ਕਪਤਾਨੀ ਦਾ ਭਵਿੱਖ ਸ਼ਕ ਦੇ ਘੇਰੇ ਵਿੱਚ ਨਜ਼ਰ ਆ ਰਿਹਾ ਹੈ।