AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Asian Games 2026: ਮਹਿਲਾ ਰਿਲੇ ਵਿੱਚ ਭਾਰਤ ਨੇ ਜਿੱਤਿਆ ਗੋਲਡ ਤਾਂ ਪੁਰਸ਼ ਰਿਲੇ ਚ ਬ੍ਰਾਂਜ ਮੈਡਲ, ਅਥਲੈਟਿਕਸ ਵਿੱਚ ਪਹਿਲਾ ਸੋਨਾ

Asian Games 2026: ਭਾਰਤ ਦੀ ਮਹਿਲਾ ਰਿਲੇ ਟੀਮ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਔਰਤਾਂ ਦੀ 4x400 ਮੀਟਰ ਰਿਲੇ ਦੌੜ ਵਿੱਚ 3:29.69 ਮਿੰਟ ਦੇ ਬੈਸਟ ਸਮੇਂ ਨਾਲ ਗੋਲਡ ਮੈਡਲ ਜਿੱਤਿਆ। ਉੱਧਰ, ਭਾਰਤੀ ਟੀਮ ਨੇ ਪੁਰਸ਼ਾਂ ਦੀ ਰਿਲੇ ਵਿੱਚ ਬ੍ਰਾਂਜ ਮੈਡਲ ਜਿੱਤਿਆ ਹੈ। ਪੁਰਸ਼ਾਂ ਦੀ 4x400 ਮੀਟਰ ਰਿਲੇ ਵਿੱਚ, ਭਾਰਤ ਤੀਜੇ ਸਥਾਨ 'ਤੇ ਰਿਹਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਹਾਲਾਂਕਿ, ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਇਸ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਸੀ।

Asian Games 2026: ਮਹਿਲਾ ਰਿਲੇ ਵਿੱਚ ਭਾਰਤ ਨੇ ਜਿੱਤਿਆ ਗੋਲਡ ਤਾਂ ਪੁਰਸ਼ ਰਿਲੇ ਚ ਬ੍ਰਾਂਜ ਮੈਡਲ, ਅਥਲੈਟਿਕਸ ਵਿੱਚ ਪਹਿਲਾ ਸੋਨਾ
tv9-punjabi
| Updated On: 29 Sep 2026 18:56 PM IST
Share

ਭਾਰਤ ਦੀ ਮਹਿਲਾ ਰਿਲੇ ਟੀਮ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਔਰਤਾਂ ਦੀ 4×400 ਮੀਟਰ ਰਿਲੇ ਦੌੜ ਵਿੱਚ 3:29.69 ਮਿੰਟ ਦੇ ਬੈਸਟ ਸਮੇਂ ਨਾਲ ਗੋਲਡ ਮੈਡਲ ਜਿੱਤਿਆ। ਕਿਰਨ, ਪੂਵੰਮਾ, ਪ੍ਰਾਚੀ ਅਤੇ ਵਿਥਿਆ ਦੀ ਟੀਮ ਨੇ ਮਿਲ ਕੇ ਹੈਰਤਅੰਗੇਜ਼ ਪ੍ਰਦਰਸ਼ਨ ਕੀਤਾ। ਇਹ ਮੌਜੂਦਾ ਖੇਡਾਂ ਵਿੱਚ ਭਾਰਤ ਦਾ ਕੁੱਲ ਛੇਵਾਂ ਸੋਨ ਅਤੇ 10ਵੇਂ ਦਿਨ ਦਾ ਦੂਜਾ ਮੈਡਲ ਹੈ। ਵਿਤਿਆ ਰਾਮਰਾਜਨ ਨੇ ਆਖਰੀ 400 ਮੀਟਰ ਵਿੱਚ ਬਹਿਰੀਨ ਅਤੇ ਚੀਨ ਨੂੰ ਪਛਾੜ ਕੇ ਭਾਰਤ ਨੂੰ ਦੂਜੇ ਸਥਾਨ ਤੋਂ ਪਹਿਲੇ ਸਥਾਨ ‘ਤੇ ਪਹੁੰਚਾਇਆ ਅਤੇ ਸੋਨ ਤਗਮਾ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ ਵਿੱਚ ਇਹ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ।

ਐਥਲੈਟਿਕਸ ਦੇ ਆਖਰੀ ਦਿਨ ਧੀਆਂ ਨੇ ਕੀਤਾ ਕਮਾਲ

ਮੰਗਲਵਾਰ, 29 ਸਤੰਬਰ, ਜਾਪਾਨ ਦੇ ਆਈਚੀ-ਨਾਗੋਆ ਵਿੱਚ ਚੱਲ ਰਹੀਆਂ ਖੇਡਾਂ ਵਿੱਚ ਐਥਲੈਟਿਕਸ ਦਾ ਆਖਰੀ ਦਿਨ ਸੀ। ਇਸਦਾ ਮਤਲਬ ਸੀ ਕਿ ਭਾਰਤ ਕੋਲ ਟਰੈਕ ਐਂਡ ਫੀਲਡ ਵਿੱਚ ਵੱਧ ਤੋਂ ਵੱਧ ਮੈਡਲ ਜਿੱਤਣ ਦਾ ਆਖਰੀ ਮੌਕਾ ਸੀ। ਭਾਰਤ ਨੂੰ, ਖਾਸ ਕਰਕੇ, ਇੱਕ ਗੋਲਡ ਮੈਡਲ ਦੀ ਸਖ਼ਤ ਜ਼ਰੂਰਤ ਸੀ, ਜੋ ਕਿ ਟਰੈਕ ਐਂਡ ਫੀਲਡ ਦੀ ਸ਼ੁਰੂਆਤ ਤੋਂ ਬਾਅਦ ਨਹੀਂ ਆਇਆ ਸੀ। ਪਹਿਲੇ ਦਿਨ ਤੋਂ ਹੀ ਟਰੈਕ ਐਂਡ ਫੀਲਡ ਵਿੱਚ ਸਿਲਵਰ ਅਤੇ ਬ੍ਰਾਂਜ ਮੈਡਲ ਆ ਰਹੇ ਸਨ ਅਤੇ ਇਹ ਸਿਲਸਿਲਾ ਆਖਰੀ ਦਿਨ ਵੀ ਜਾਰੀ ਰਿਹਾ। ਪਰ ਹਰ ਇਵੈਂਟ ਦੇ ਨਾਲ ਗੋਲਡ ਦਾ ਮੌਕਾ ਖਿਸਕਦਾ ਜਾ ਰਿਹਾ ਸੀ।

ਫਿਰ ਆਇਆ ਸੈਕੇਂਡ ਲਾਸਟ ਇਵੈਂਟ, ਜਿਸ ਵਿੱਚ ਭਾਰਤ ਦੀਆਂ ਚਾਰ ਧੀਆਂ ਨੇ ਆਖਰਕਾਰ ਇਹ ਉਡੀਕ ਖਤਮ ਕਰ ਦਿੱਤੀ। ਕਿਰਨ ਨੇ ਇਸ ਫਾਈਨਲ ਵਿੱਚ ਭਾਰਤ ਲਈ ਦੌੜ ਸ਼ੁਰੂ ਕੀਤੀ ਅਤੇ ਫਿਰ ਪੂਵੰਮਾ ਨੂੰ ਬੈਟਨ ਪਕੜਾਈ। 36 ਸਾਲਾ ਪੂਵੰਮਾ ਨੇ ਆਪਣੇ ਤਜਰਬੇ ਦੀ ਪੂਰੀ ਵਰਤੋਂ ਕਰਦਿਆਂ ਭਾਰਤ ਨੂੰ ਟਾਪ-3 ਵਿੱਚ ਪਹੁੰਚਾਇਆ ਅਤੇ ਫਿਰ ਪ੍ਰਾਚੀ ਨੂੰ ਜਿੰਮੇਦਾਰੀ ਸੌਂਪ ਦਿੱਤੀ। ਪ੍ਰਾਚੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਦੂਜੇ ਸਥਾਨ ‘ਤੇ ਪਹੁੰਚਾਇਆ।

ਆਖਰੀ ਰਾਉਂਡ ‘ਚ ਬਦਲ ਗਿਆ ਦੌੜ ਦਾ ਰੁਖ਼

ਪ੍ਰਾਚੀ ਨੇ ਜਿਵੇਂ ਹੀ ਵਿਥਿਆ ਰਾਮਰਾਜ ਨੂੰ ਆਖਰੀ ਰਾਉਂਡ ਦੀ ਬੈਟਨ ਫੜਾਈ ਤਾਂ ਉੱਥੋਂ ਦੌੜ ਦਾ ਰੁਖ਼ ਬਦਲ ਗਿਆ। ਇੱਕ ਦਿਨ ਪਹਿਲਾਂ ਹੀ ਔਰਤਾਂ ਦੀ 400 ਮੀਟਰ ਰੁਕਾਵਟ ਦੌੜ ਵਿੱਚ ਬ੍ਰਾਂਜ ਮੈਡਲ ਜਿੱਤਣਅਤੇ ਪੀਟੀ ਉਸ਼ਾ ਦੇ ਸਾਲਾਂ ਪੁਰਾਣੇ ਰਿਕਾਰਡ ਨੂੰ ਤੋੜਣ ਵਾਲੀ ਵਿਥਿਆਨੇ ਇੱਕ ਵਾਰ ਫਿਰ ਆਪਣੀ ਤਾਕਤ ਦਿਖਾਈ। 28 ਸਾਲਾ ਵਿਥਿਆ ਨੇ ਮਜ਼ਬੂਤ ​​ਸ਼ੁਰੂਆਤ ਕੀਤੀ, ਮੋਹਰੀ ਚੀਨੀ ਦੌੜਾਕ ਨੂੰ ਪਛਾੜ ਕੇ ਨੰਬਰ ਇੱਕ ਬਣ ਗਈ। ਹਾਲਾਂਕਿ, ਬਹਿਰੀਨ ਦੀ ਦੌੜਾਕ ਬਹੁਤ ਨੇੜੇ ਆ ਗਈ, ਪਰ ਵਿਥਿਆ ਨੇ ਉਸਨੂੰ ਅੱਗੇ ਨਹੀਂ ਨਿਕਲਣ ਦਿੱਤਾ ਅਤੇ ਦੇਸ਼ ਲਈ ਯਾਦਗਾਰ ਗੋਲਡ ਮੈਡਲ ਜਿੱਤ ਕੇ ਹੀ ਦੱਮ ਲਿਆ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...