AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Asian Games 2026: ਭਾਰਤੀ ਤੀਰਅੰਦਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਮੈਨਸ ਕੰਪਾਊਂਡ ਟੀਮ ਇਵੈਂਟ ਵਿੱਚ ਚੀਨ ਤੋਂ ਪਿੱਛੜਣ ਤੋਂ ਬਾਅਦ ਜਿੱਤਿਆ ਗੋਲਡ

Asian Games 2026: ਭਾਰਤ ਦੀ ਮੈਨਸ ਕੰਪਾਊਂਡ ਟੀਮ ਦਾ ਫਾਈਨਲ ਵਿੱਚ ਸਾਹਮਣਾ ਚੀਨੀ ਤੀਰਅੰਦਾਜ਼ਾਂ ਨਾਲ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਰੋਮਾਂਚਕ ਢੰਗ ਨਾਲ ਹਰਾਇਆ। ਇਹ ਤੀਰਅੰਦਾਜ਼ੀ ਵਿੱਚ ਭਾਰਤ ਦਾ ਤੀਜਾ ਗੋਲਡ ਮੈਡਲ ਹੈ।

Asian Games 2026: ਭਾਰਤੀ ਤੀਰਅੰਦਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਮੈਨਸ ਕੰਪਾਊਂਡ ਟੀਮ ਇਵੈਂਟ ਵਿੱਚ ਚੀਨ ਤੋਂ ਪਿੱਛੜਣ ਤੋਂ ਬਾਅਦ ਜਿੱਤਿਆ ਗੋਲਡ
tv9-punjabi
| Updated On: 30 Sep 2026 14:06 PM IST
Share

ਭਾਰਤ ਨੇ 20ਵੀਆਂ ਏਸ਼ੀਆਈ ਖੇਡਾਂ ਵਿੱਚ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਦੀ ਹੈਟ੍ਰਿਕ ਲਗਾ ਦਿੱਤੀ ਹੈ। ਭਾਰਤ ਨੇ ਪੁਰਸ਼ ਕੰਪਾਊਂਡ ਟੀਮ ਮੁਕਾਬਲੇ ਵਿੱਚ ਹੈਟ੍ਰਿਕ ਪੂਰੀ ਕਰਦੇ ਹੋਏ ਆਪਣਾ ਤੀਜਾ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ, ਭਾਰਤ ਨੇ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਅਤੇ ਮਿਕਸਡ ਕੰਪਾਊਂਡ ਟੀਮ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ। ਭਾਰਤ ਦੀ ਪੁਰਸ਼ ਕੰਪਾਊਂਡ ਟੀਮ ਦਾ ਫਾਈਨਲ ਵਿੱਚ ਚੀਨੀ ਤੀਰਅੰਦਾਜ਼ਾਂ ਨਾਲ ਸਾਹਮਣਾ ਹੋਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਰੋਮਾਂਚਕ ਢੰਗ ਨਾਲ ਹਰਾਇਆ। ਦਿਲਚਸਪ ਇਸ ਲਈ ਕਿਉਂਕਿ ਇੱਕ ਸਮੇਂ, ਗਣੇਸ਼, ਸਾਹਿਲ ਅਤੇ ਕੁਸ਼ਲ ਦੀ ਭਾਰਤੀ ਤਿਕੜੀ ਪੁਰਸ਼ ਕੰਪਾਊਂਡ ਟੀਮ ਮੁਕਾਬਲੇ ਵਿੱਚ ਪਿੱਛੇ ਰਹਿ ਗਈ ਸੀ।

ਚੀਨ ਤੋਂ ਪੱਛੜਣ ਤੋਂ ਬਾਅਦ ਭਾਰਤ ਨੇ ਜਿੱਤਿਆ ਗੋਲਡ

ਪੁਰਸ਼ਾਂ ਦੇ ਕੰਪਾਊਂਡ ਟੀਮ ਮੁਕਾਬਲੇ ਦੇ ਫਾਈਨਲ ਵਿੱਚ, ਭਾਰਤੀ ਤੀਰਅੰਦਾਜ਼ਾਂ – ਗਣੇਸ਼, ਸਾਹਿਲ ਅਤੇ ਕੁਸ਼ਾਲ – ਦੀ ਤਿੱਕੜੀ ਨੇ ਚੀਨ ਨੂੰ 238-237 ਨਾਲ ਹਰਾਇਆ। ਫਾਈਨਲ ਦੇ ਪਹਿਲੇ 3 ਐਂਡ ਤੱਕ ਚੀਨ ਦਾ ਪੱਲਾ ਭਾਰੀ ਦਿਖਾਈ ਦੇ ਰਿਹਾ ਸੀ। ਹਾਲਾਂਕਿ, ਚੌਥੇ ਐਂਡ ਵਿੱਚ ਬਾਜੀ ਉਲਟ ਗਈ ਅਤੇ ਗੋਲਡ ਮੈਡਲ ਭਾਰਤ ਦਾ ਹੋ ਗਿਆ।

ਤੀਰਅੰਦਾਜ਼ੀ ਵਿੱਚ ਗੋਲਡ ਦੀ ਹੈਟ੍ਰਿਕ

ਇਹ ਸਾਹਿਲ ਜਾਧਵ ਦਾ ਭਾਰਤੀ ਤਿੱਕੜੀ ਵਿੱਚ ਦੂਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਮਿਕਸਡ ਕੰਪਾਊਂਡ ਟੀਮ ਈਵੈਂਟ ਵਿੱਚ ਚਿਕਿਤਾ ਨਾਲ ਗੋਲਡ ਮੈਡਲ ਜਿੱਤਿਆ ਸੀ। ਭਾਰਤੀ ਪੁਰਸ਼ ਕੰਪਾਊਂਡ ਟੀਮ ਦੀ ਸਫਲਤਾ ਦੇ ਨਾਲ, ਭਾਰਤ ਨੇ 20ਵੀਆਂ ਏਸ਼ੀਆਈ ਖੇਡਾਂ ਵਿੱਚ ਤੀਰਅੰਦਾਜ਼ੀ ਵਿੱਚ ਆਪਣਾ ਤੀਜਾ ਸੋਨ ਮੈਡਲ ਜਿੱਤਿਆ ਹੈ। ਇਸਦਾ ਮਤਲਬ ਹੈ ਕਿ ਭਾਰਤ ਪਹਿਲਾਂ ਹੀ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਦੀ ਹੈਟ੍ਰਿਕ ਲਗਾ ਚੁੱਕਾ ਹੈ।

ਭਾਰਤ ਦੀ ਝੋਲੀ ਚ ਡਿੱਗਿਆ 10ਵਾਂ ਗੋਲਡ

ਤੀਰੰਦਾਜ਼ੀ ਵਿੱਚ ਭਾਰਤ ਦੀ ਪੁਰਸ਼ ਕੰਪਾਊਂਡ ਟੀਮ ਦੀ ਸਫਲਤਾ ਦੇ ਨਾਲ, ਭਾਰਤ 20ਵੀਆਂ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲਸ ਵਿੱਚ ਦੋਹਰੇ ਅੰਕਾਂ ਤੱਕ ਪਹੁੰਚ ਗਿਆ ਹੈ। ਗਣੇਸ਼, ਸਾਹਿਲ ਅਤੇ ਕੁਸ਼ਲ ਦੀ ਤਿੱਕੜੀ ਦੁਆਰਾ ਜਿੱਤਿਆ ਗਿਆ ਗੋਲਡ ਮੈਡਲ ਭਾਰਤ ਦਾ ਓਵਰਆਲ 10ਵਾਂ ਲਡ ਮੈਡਲ ਹੈ।

ਤੀਰੰਦਾਜ਼ੀ ਵਿੱਚ ਆ ਸਕਦਾ ਹੈ ਹੋਰ ਗੋਲਡ ਮੈਡਲ

ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਦੇ ਮਾਮਲੇ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਸਫਲ ਮੁਹਿੰਮ ਤੀਰਅੰਦਾਜ਼ੀ ਵਿੱਚ ਰਹੀ ਹੈ। ਭਾਰਤ ਨੇ ਤੀਰਅੰਦਾਜ਼ੀ ਵਾਂਗ ਸ਼ੂਟਿੰਗ ਵਿੱਚ ਵੀ ਤਿੰਨ ਗੋਲਡ ਮੈਡਲ ਜਿੱਤੇ ਹਨ। ਭਾਰਤ ਨੇ ਕ੍ਰਿਕਟ ਅਤੇ ਕਬੱਡੀ ਵਿੱਚ ਵੀ ਗੋਲਡ ਮੈਡਲ ਜਿੱਤੇ। ਏਸ਼ੀਆਈ ਖੇਡਾਂ ਦੇ 11ਵੇਂ ਦਿਨ, ਭਾਰਤ ਨੇ ਤੀਰਅੰਦਾਜ਼ੀ ਵਿੱਚ 3 ਗੋਲਡ ਮੈਡਲ ਜਿੱਤੇ, ਪਰ ਇਹ ਗਿਣਤੀ ਹੋਰ ਵਧ ਸਕਦੀ ਹੈ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...