IND vs PAK: ਟਰਾਫੀ ਤੇ ਟੀਮ ਇੰਡੀਆ ਦੇ ਮੈਡਲ ਆਪਣੇ ਹੋਟਲ ਲੈ ਗਏ ਮੋਹਸਿਨ ਨਕਵੀ, BCCI ਨੇ ਝਿੜਕਿਆ, ਹੁਣ ਹੋਵੇਗਾ ਐਕਸ਼ਨ

Updated On: 

29 Sep 2025 10:52 AM IST

Asia Cup 2025 Trophy Controversy: ਜਦੋਂ ਟੀਮ ਇੰਡੀਆ ਨੇ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਟਰਾਫੀ ਨੂੰ ਆਪਣੇ ਹੋਟਲ ਲੈ ਗਏ। ਹੁਣ BCCI ਨੇ ਸਖ਼ਤ ਵਿਰੋਧ ਪ੍ਰਗਟ ਕੀਤਾ ਹੈ।

IND vs PAK: ਟਰਾਫੀ ਤੇ ਟੀਮ ਇੰਡੀਆ ਦੇ ਮੈਡਲ ਆਪਣੇ ਹੋਟਲ ਲੈ ਗਏ ਮੋਹਸਿਨ ਨਕਵੀ, BCCI ਨੇ ਝਿੜਕਿਆ, ਹੁਣ ਹੋਵੇਗਾ ਐਕਸ਼ਨ
Follow Us On

ਭਾਰਤ ਨੇ ਏਸ਼ੀਆ ਕੱਪ 2025 ਦੇ ਫਾਈਨਲ ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਹੁਣ ਜਦੋਂ ਭਾਰਤ ਨੇ ਫਾਈਨਲ ਜਿੱਤ ਲਿਆ ਹੈ ਤਾਂ ਉਸ ਨੂੰ ਟਰਾਫੀ ਵੀ ਮਿਲਣੀ ਚਾਹੀਦੀ ਸੀ। ਪਰ ਅਜਿਹਾ ਨਹੀਂ ਹੋਇਆ। ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਮੁਖੀ ਮੋਹਸਿਨ ਨਕਵੀ ਭਾਰਤੀ ਖਿਡਾਰੀਆਂ ਦੇ ਮੈਡਲ ਤੇ ਏਸ਼ੀਆ ਕੱਪ ਟਰਾਫੀ ਆਪਣੇ ਹੋਟਲ ਲੈ ਗਏ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਟੀਮ ਉਨ੍ਹਾਂ ਤੋਂ ਟਰਾਫੀ ਸਵੀਕਾਰ ਨਹੀਂ ਕਰਨਾ ਚਾਹੁੰਦੀ ਤਾਂ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਇਸ ਨੂੰ ਆਪਣੇ ਹੋਟਲ ਲੈ ਜਾਣ। ਅਜਿਹਾ ਕਰਨਾ ਖੇਡ ਭਾਵਨਾ ਦੇ ਵਿਰੁੱਧ ਸੀ।

ਟੀਮ ਇੰਡੀਆ ਨੇ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕੀਤਾ

ਏਸ਼ੀਆ ਕੱਪ ਫਾਈਨਲ ਦੇ ਪ੍ਰੈਜੇਂਟੇਸ਼ ਸੈਰੇਮਨੀ ਦੌਰਾਨ ਮੋਹਸਿਨ ਨਕਵੀ ਸਟੇਜ ‘ਤੇ ਮੌਜੂਦ ਸਨ, ਪਰ ਬੀਸੀਸੀਆਈ ਨੇ ਉਨ੍ਹਾਂ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਬੀਸੀਸੀਆਈ ਇਸ ਦੀ ਬਜਾਏ ਅਮੀਰਾਤ ਕ੍ਰਿਕਟ ਬੋਰਡ ਦੇ ਉਪ ਚੇਅਰਮੈਨ ਤੋਂ ਟਰਾਫੀ ਲੈਣ ਲਈ ਤਿਆਰ ਸੀ। ਇਸ ਤੋਂ ਨਾਰਾਜ਼ ਹੋ ਕੇ, ਨਕਵੀ ਏਸ਼ੀਆ ਕੱਪ ਟਰਾਫੀ ਤੇ ਟੀਮ ਇੰਡੀਆ ਦੇ ਮੈਡਲ ਆਪਣੇ ਹੋਟਲ ਲੈ ਗਏ। ਰਿਪੋਰਟਾਂ ਅਨੁਸਾਰ, ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੂੰ ਟਰਾਫੀ ਦੇਣ ਦੀ ਕੋਈ ਲੋੜ ਨਹੀਂ ਹੈ।

ਬੀਸੀਸੀਆਈ ਨੇ ਸੁਣਾਇਆ

ਬੀਸੀਸੀਆਈ ਹੁਣ ਏਸੀਸੀ ਚੇਅਰਮੈਨ ਮੋਹਸਿਨ ਨਕਵੀ ਦੇ ਖਿਲਾਫ ਉਨ੍ਹਾਂ ਦੇ ਰੁਖ਼ ਲਈ ਕਾਰਵਾਈ ਕਰਨ ਦੇ ਮੂਡ ਚ ਹੈ। ਹਾਲਾਂਕਿ, ਇਸ ਤੋਂ ਪਹਿਲਾਂ, ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਉਨ੍ਹਾਂ ਨੂੰ ਝਿੜਕਿਆ, ਇਹ ਦੱਸਦੇ ਹੋਏ ਕਿ ਭਾਰਤੀ ਟੀਮ ਨੇ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਿਉਂ ਕੀਤਾ। ਦੇਵਜੀਤ ਸੈਕੀਆ ਦੇ ਅਨੁਸਾਰ, ਭਾਰਤ ਉਸ ਦੇਸ਼ ਨਾਲ ਜੰਗ ਲੜ ਰਿਹਾ ਹੈ, ਜਿੱਥੋਂ ਏਸੀਸੀ ਚੇਅਰਮੈਨ ਆਉਂਦ ਤੇ, ਅਸੀਂ ਉਸ ਦੇਸ਼ ਦੇ ਪ੍ਰਤੀਨਿਧੀ ਤੋਂ ਟਰਾਫੀ ਸਵੀਕਾਰ ਨਹੀਂ ਕਰ ਸਕਦੇ ਜਿਸ ਦਾ ਸਾਡੇ ਦੇਸ਼ ਨਾਲ ਯੁੱਧ ਹੋਇਆ ਹੈ। ਇਸ ਲਈ ਅਸੀਂ ਟਰਾਫੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਹੈਰਾਨੀ ਪ੍ਰਗਟ ਕੀਤੀ ਤੇ ਅੱਗੇ ਕਿਹਾ, “ਅਸੀਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਇਸ ਨੂੰ ਆਪਣੇ ਹੋਟਲ ਵਾਪਸ ਲੈ ਜਾਣਗੇ। ਉਨ੍ਹਾਂ ਦਾ ਰਵੱਈਆ ਅਸਹਿਣਯੋਗ ਹੈ। ਉਨ੍ਹਾਂ ਨੂੰ ਜਲਦੀ ਤੋਂ ਜਲਦੀ ਟਰਾਫੀ ਭਾਰਤ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਅਸੀਂ ਹੁਣੇ ਇਹੀ ਮੰਗ ਕਰ ਰਹੇ ਹਾਂ।”

ਕਾਰਵਾਈ ਕਰਨ ਦੇ ਮੂਡ ਬੀਸੀਸੀਆਈ

ਅੰਤ ਚ, ਦੇਵਜੀਤ ਸੈਕੀਆ ਨੇ ਮੋਹਸਿਨ ਨਕਵੀ ਦੇ ਰਵੱਈਏ ਵਿਰੁੱਧ ਕਾਰਵਾਈ ਕਰਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬੀਸੀਸੀਆਈ ਹੁਣ ਪ੍ਰੈਜੇਂਟੇਸ਼ ਸੈਰੇਮਨੀ ਚ ਜੋ ਵੀ ਹੋਇਆ, ਉਸ ਦਾ ਸਖ਼ਤ ਵਿਰੋਧ ਕਰੇਗਾ ਤੇ ਢੁਕਵੀਂ ਕਾਰਵਾਈ ਦੀ ਮੰਗ ਕਰੇਗਾ।