AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਨੋਖਾ ਮੰਦਿਰ, ਇੱਥੇ ਭਗਵਾਨ ਨੂੰ ਲੱਡੂ-ਪੇੜਾ ਨਹੀਂ… ਸਗੋਂ ਚਾਕਲੇਟ ਅਤੇ ਬਿਸਕੁਟਾਂ ਦਾ ਲੱਗਦਾ ਹੈ ਭੋਗ

ਮਹਾਦੇਵ ਦੀ ਨਗਰੀ ਕਾਸ਼ੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਕਣ-ਕਣ ਵਿੱਚ ਸ਼ਿਵ ਦਾ ਵਾਸ ਹੈ। ਬਾਬਾ ਵਿਸ਼ਵਨਾਥ ਦੀ ਇਸ ਪਵਿੱਤਰ ਨਗਰੀ ਵਿੱਚ ਭਗਵਾਨ ਭੈਰਵ ਨੂੰ 'ਕਾਸ਼ੀ ਦਾ ਕੋਤਵਾਲ' ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਵਾਰਾਣਸੀ ਵਿੱਚ ਇੱਕ ਅਜਿਹਾ ਮੰਦਿਰ ਵੀ ਹੈ ਜਿੱਥੇ ਭਗਵਾਨ ਨੂੰ ਰਵਾਇਤੀ ਮਿਠਾਈਆਂ ਜਾਂ ਲੱਡੂ-ਪੇੜੇ ਨਹੀਂ, ਸਗੋਂ ਚਾਕਲੇਟ, ਟੌਫੀਆਂ ਅਤੇ ਬਿਸਕੁਟਾਂ ਦਾ ਭੋਗ ਲਗਾਇਆ ਜਾਂਦਾ ਹੈ?

ਅਨੋਖਾ ਮੰਦਿਰ, ਇੱਥੇ ਭਗਵਾਨ ਨੂੰ ਲੱਡੂ-ਪੇੜਾ ਨਹੀਂ... ਸਗੋਂ ਚਾਕਲੇਟ ਅਤੇ ਬਿਸਕੁਟਾਂ ਦਾ ਲੱਗਦਾ ਹੈ ਭੋਗ
ਕਾਸ਼ੀ ਦਾ ਅਨੋਖਾ ਮੰਦਿਰ, ਭਗਵਾਨ ਨੂੰ ਚਾਕਲੇਟ ਤੇ ਬਿਸਕੁਟਾਂ ਦਾ ਲੱਗਦਾ ਹੈ ਭੋਗ
tv9-punjabi
| Published: 07 Apr 2026 22:04 PM IST

ਮਹਾਦੇਵ ਦੀ ਨਗਰੀ ਕਾਸ਼ੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਕਣ-ਕਣ ਵਿੱਚ ਸ਼ਿਵ ਦਾ ਵਾਸ ਹੈ। ਬਾਬਾ ਵਿਸ਼ਵਨਾਥ ਦੀ ਇਸ ਪਵਿੱਤਰ ਨਗਰੀ ਵਿੱਚ ਭਗਵਾਨ ਭੈਰਵ ਨੂੰ ‘ਕਾਸ਼ੀ ਦਾ ਕੋਤਵਾਲ’ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਵਾਰਾਣਸੀ ਵਿੱਚ ਇੱਕ ਅਜਿਹਾ ਮੰਦਿਰ ਵੀ ਹੈ ਜਿੱਥੇ ਭਗਵਾਨ ਨੂੰ ਰਵਾਇਤੀ ਮਿਠਾਈਆਂ ਜਾਂ ਲੱਡੂ-ਪੇੜੇ ਨਹੀਂ, ਸਗੋਂ ਚਾਕਲੇਟ, ਟੌਫੀਆਂ ਅਤੇ ਬਿਸਕੁਟਾਂ ਦਾ ਭੋਗ ਲਗਾਇਆ ਜਾਂਦਾ ਹੈ? ਅਸੀਂ ਗੱਲ ਕਰ ਰਹੇ ਹਾਂ ਪ੍ਰਸਿੱਧ ਬਟੁਕ ਭੈਰਵ ਮੰਦਿਰ ਦੀ, ਜਿੱਥੇ ਸ਼ਰਧਾ ਦਾ ਰੂਪ ਜਿੰਨਾ ਡੂੰਘਾ ਹੈ, ਉੱਥੇ ਹੀ ਇੱਥੋਂ ਦੀਆਂ ਪਰੰਪਰਾਵਾਂ ਵੀ ਬੇਹੱਦ ਨਿਰਾਲੀਆਂ ਹਨ।

ਬਾਲ ਰੂਪ ਵਿੱਚ ਬਿਰਾਜਮਾਨ ਹਨ ਬਟੁਕ ਭੈਰਵ

ਇਸ ਮੰਦਿਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਭਗਵਾਨ ਭੈਰਵ ‘ਬਟੁਕ’ ਭਾਵ ਇੱਕ ਬਾਲਕ (ਬੱਚੇ) ਦੇ ਰੂਪ ਵਿੱਚ ਬਿਰਾਜਮਾਨ ਹਨ। ਸੰਸਕ੍ਰਿਤ ਵਿੱਚ ‘ਬਟੁਕ’ ਸ਼ਬਦ ਦਾ ਅਰਥ ਹੀ ਬਾਲਕ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਛੋਟੇ ਬੱਚਿਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀਆਂ ਮਨਪਸੰਦ ਚੀਜ਼ਾਂ ਦਿੰਦੇ ਹਾਂ, ਠੀਕ ਉਸੇ ਤਰ੍ਹਾਂ ਸ਼ਰਧਾਲੂ ਇੱਥੇ ਬਾਬਾ ਨੂੰ ਲਾਡ-ਲਡਾਉਣ ਲਈ ਖਿਡੌਣੇ ਅਤੇ ਟੌਫੀਆਂ ਲੈ ਕੇ ਆਉਂਦੇ ਹਨ।

ਚਾਕਲੇਟ ਅਤੇ ਬਿਸਕੁਟਾਂ ਦਾ ਅਨੋਖਾ ਪ੍ਰਸਾਦ

ਮੰਦਿਰ ਦੀ ਸਭ ਤੋਂ ਵਿਲੱਖਣ ਪਰੰਪਰਾ ਇੱਥੇ ਚੜ੍ਹਾਇਆ ਜਾਣ ਵਾਲਾ ਪ੍ਰਸਾਦ ਹੈ। ਮੰਦਿਰ ਵਿੱਚ ਆਉਣ ਵਾਲੇ ਭਗਤ ਭਗਵਾਨ ਨੂੰ ਟੌਫੀਆਂ, ਚਾਕਲੇਟ, ਬਿਸਕੁਟ ਅਤੇ ਕਈ ਤਰ੍ਹਾਂ ਦੇ ਖਿਡੌਣੇ ਭੇਟ ਕਰਦੇ ਹਨ। ਮਾਨਤਾ ਹੈ ਕਿ ਬਟੁਕ ਭੈਰਵ ਨੂੰ ਇਹ ਚੀਜ਼ਾਂ ਬੇਹੱਦ ਪਿਆਰੀਆਂ ਹਨ। ਸ਼ਰਧਾਲੂ ਪੂਰੀ ਸ਼ਰਧਾ ਅਤੇ ਪਿਆਰ ਨਾਲ ਭਗਵਾਨ ਨੂੰ ਇਹ ਚੀਜ਼ਾਂ ਅਰਪਿਤ ਕਰਦੇ ਹਨ ਅਤੇ ਉਨ੍ਹਾਂ ਦੀ ਇੱਕ ਛੋਟੇ ਬੱਚੇ ਵਾਂਗ ਪੂਜਾ ਕਰਦੇ ਹਨ।

ਔਲਾਦ ਦੇ ਸੁਖ ਅਤੇ ਸੁਰੱਖਿਆ ਲਈ ਲੱਗਦੀਆਂ ਹਨ ਰੌਣਕਾਂ

ਇਸ ਮੰਦਿਰ ਵਿੱਚ ਖਾਸ ਤੌਰ ‘ਤੇ ਉਹ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ ਜੋ ਔਲਾਦ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੁੰਦੇ ਹਨ। ਲੋਕ ਆਪਣੇ ਬੱਚਿਆਂ ਦੀ ਸੁਰੱਖਿਆ, ਤੰਦਰੁਸਤੀ ਅਤੇ ਸੁਖ-ਸਮ੍ਰਿਧੀ ਦੀ ਕਾਮਨਾ ਕਰਨ ਲਈ ਇੱਥੇ ਮੱਥਾ ਟੇਕਦੇ ਹਨ। ਮੰਨਿਆ ਜਾਂਦਾ ਹੈ ਕਿ ਬਟੁਕ ਭੈਰਵ ਦੀ ਪੂਜਾ ਕਰਨ ਨਾਲ ਸੰਤਾਨ ਨਾਲ ਸਬੰਧਤ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ ਅਤੇ ਜੀਵਨ ਵਿੱਚ ਸਾਹਸ ਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।

ਦੂਰ ਹੁੰਦੇ ਹਨ ਦੁੱਖ ਅਤੇ ਗ੍ਰਹਿ ਦੋਸ਼

ਧਾਰਮਿਕ ਮਾਨਤਾਵਾਂ ਅਨੁਸਾਰ, ਬਟੁਕ ਭੈਰਵ ਦੇ ਦਰਸ਼ਨਾਂ ਨਾਲ ਸਰੀਰਕ ਅਤੇ ਮਾਨਸਿਕ ਕਸ਼ਟਾਂ ਤੋਂ ਮੁਕਤੀ ਮਿਲਦੀ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਦੀ ਕੁੰਡਲੀ ਵਿੱਚ ਰਾਹੂ-ਕੇਤੂ ਨਾਲ ਜੁੜੇ ਦੋਸ਼ ਹੁੰਦੇ ਹਨ ਜਾਂ ਜੋ ਨਕਾਰਾਤਮਕ ਸ਼ਕਤੀਆਂ ਤੋਂ ਪ੍ਰੇਸ਼ਾਨ ਹੁੰਦੇ ਹਨ, ਉਨ੍ਹਾਂ ਲਈ ਵੀ ਇਹ ਦਰਸ਼ਨ ਬਹੁਤ ਫਲਦਾਇਕ ਮੰਨੇ ਜਾਂਦੇ ਹਨ। ਮੰਦਿਰ ਕੰਪਲੈਕਸ ਵਿੱਚ ਸਥਿਤ ਹਵਨ ਕੁੰਡ ਵਿੱਚ ਸ਼ਰਧਾਲੂ ਵਿਸ਼ੇਸ਼ ਪੂਜਾ-ਅਨੁਸ਼ਠਾਨ ਕਰਵਾ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।

Follow Us
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...