ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਦੁਪਹਿਰ ਢੇਡ ਵਜੇ ਹੋਣਗੇ ਬੰਦ, ਸਰਦੀਆਂ ‘ਚ 5 ਮਹੀਨੇ ਲਈ ਬੰਦ ਰਹੇਗਾ ਗੁਰਦੁਆਰਾ ਸਾਹਿਬ
ਅੱਜ ਦੁਪਹਿਰ ਢੇਡ ਵਜੇ ਤੋਂ ਉੱਤਰਾਖੰਡ ਸਥਿਤ ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਹੋ ਜਾਣਗੇ। ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਬੁੱਧਵਾਰ ਨੂੰ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਜਾਣਗੇ। ਇਸ ਮੌਕੇ ਉੱਤਰਖੰਡ ਦੇ ਰਾਜਪਾਲ ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵੀ ਗੁਰਦੁਆਰਾ ਸਾਹਿਬ ਪਹੁੰਚਣਗੇ।
ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਤੋਂ ਬੰਦ ਹੋ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਜਾਣਗੇ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸਾਹਿਬ ਹੁਣ ਬਰਫਬਾਰੀ ਕਾਰਨ 5 ਮਹੀਨਿਆਂ ਲਈ ਬੰਦ ਰਹੇਗਾ।
ਜੋਸ਼ੀਮਠ ਦੇ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਨੂੰ ਝੰਡੇ ਦੇ ਨਾਲ ਟਰਸਟ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਦੀ ਅਗਵਾਈ ਹੇਠ ਸਜਾਇਆ ਗਿਆ ਹੈ। ਕਪਾਟ ਬੰਦ ਕਰਨ ਮੌਕੇ ਉੱਤਰਖੰਡ ਦੇ ਰਾਜਪਾਲ ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵੀ ਹੇਮਕੁੰਟ ਸਾਹਿਬ ਪਹੁੰਚਣਗੇ।
Spell of Light Snowfall reported from Shri Hemkunt Sahib Gurudwara in Uttarakhand today
Doors will close tomorrow for the Winter season pic.twitter.com/l1wp2hbhjk
— Weatherman Shubham (@shubhamtorres09) October 10, 2023
ਇਹ ਵੀ ਪੜ੍ਹੋ
ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ
ਕਪਾਟ ਬੰਦ ਕਰਨ ਦੇ ਮੌਕੇ ਸਵੇਰੇ 10 ਵਜੇ ਤੋਂ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਜਾਵੇਗਾ। ਇਸ ਤੋਂ ਇਲਾਵਾ ਸਵੇਰੇ 11:30 ਵਜੇ ਸ਼ਬਦ ਕੀਰਤਨ ਕੀਤਾ ਜਾਵੇਗਾ। ਸਾਲ ਦੀ ਅੰਤਿਮ ਅਰਦਾਸ 12:30 ਵਜੇ ਹੋਵੇਗੀ। ਇਸ ਤੋਂ ਇਲਾਵਾ ਦੁਪਹਿਰ 12:45 ਵਜੇ ਜ਼ੁਬਾਨੀ ਹੁਕਮ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ ਦੁਪਹਿਰ 1 ਵਜੇ ਪੰਚ ਪਿਆਰਿਆਂ ਦੀ ਅਗਵਾਈ ‘ਚ ਦਰਬਾਰ ਸਾਹਿਬ ਤੋਂ ਸੱਚਖੰਡ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਜਾਵੇਗਾ ਅਤੇ 1.30 ਵਜੇ ਕਪਾਟ ਬੰਦ ਕੀਤੇ ਜਾਣਗੇ।
2500 ਸ਼ਰਧਾਲੂ ਹੋਣਗੇ ਨਤਮਸਤਕ
ਸਾਲ ਦੀ ਅੰਤਿਮ ਅਰਦਾਸ ਅਤੇ ਕਪਾਟ ਬੰਦੀ ਮੌਕੇ 2500 ਸ਼ਰਧਾਲੂ ਨਤਮਸਤਕ ਹੋਣਗੇ। ਹੇਮਕੁੰਟ ਧਾਮ ਵਿਖੇ ਅਰਦਾਸ ਅਤੇ ਗੁਰੂਵਾਣੀ ਕੀਰਤਨ ਲਈ ਪੁੱਜਣ ਵਾਲੀਆਂ ਸੰਗਤਾਂ ਲਈ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ।