Navratri Day 1: ਸ਼ਾਰਦੀਯ ਨਰਾਤਿਆਂ ਦਾ ਪਹਿਲਾ ਦਿਨ ਅੱਜ… ਇਸ ਵਿਧੀ ਨਾਲ ਕਰੋ ਮਾਂ ਸ਼ੈਲਪੁੱਤਰੀ ਦੀ ਪੂਜਾ, ਜਾਣੋ ਸ਼ੁਭ ਮੰਤਰ ਤੇ ਭੋਗ
ਅੱਜ, 11 ਅਕਤੂਬਰ 2026, ਐਤਵਾਰ ਤੋਂ ਸ਼ਾਰਦੀਯ ਨਰਾਤਿਆਂ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਆਰੰਭ ਹੋ ਗਿਆ ਹੈ। ਨਰਾਤਿਆਂ ਦੇ ਨੌਂ ਦਿਨਾਂ ਦੌਰਾਨ ਜਗਤ ਜਣਨੀ ਮਾਂ ਦੁਰਗਾ ਦੇ ਨੌਂ ਵੱਖ-ਵੱਖ ਸਰੂਪਾਂ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਅੱਜ ਪਹਿਲੇ ਨਰਾਤੇ ਮਾਂ ਦੁਰਗਾ ਦੇ ਪ੍ਰਥਮ ਸਰੂਪ ਮਾਂ ਸ਼ੈਲਪੁੱਤਰੀ ਦੀ ਅਰਾਧਨਾ ਕੀਤੀ ਜਾ ਰਹੀ ਹੈ।
ਅੱਜ, 11 ਅਕਤੂਬਰ 2026, ਐਤਵਾਰ ਤੋਂ ਸ਼ਾਰਦੀਯ ਨਰਾਤਿਆਂ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਆਰੰਭ ਹੋ ਗਿਆ ਹੈ। ਨਰਾਤਿਆਂ ਦੇ ਨੌਂ ਦਿਨਾਂ ਦੌਰਾਨ ਜਗਤ ਜਣਨੀ ਮਾਂ ਦੁਰਗਾ ਦੇ ਨੌਂ ਵੱਖ-ਵੱਖ ਸਰੂਪਾਂ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਅੱਜ ਪਹਿਲੇ ਨਰਾਤੇ ਮਾਂ ਦੁਰਗਾ ਦੇ ਪ੍ਰਥਮ ਸਰੂਪ ਮਾਂ ਸ਼ੈਲਪੁੱਤਰੀ ਦੀ ਅਰਾਧਨਾ ਕੀਤੀ ਜਾ ਰਹੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਮਾਂ ਸ਼ੈਲਪੁੱਤਰੀ ਦੀ ਸ਼ਰਧਾ ਨਾਲ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਸੁੱਖ-ਖ਼ੁਸ਼ਹਾਲੀ, ਬਲ ਅਤੇ ਚੰਗੀ ਸਿਹਤ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਵਾਰ ਨਰਾਤੇ ਐਤਵਾਰ ਤੋਂ ਸ਼ੁਰੂ ਹੋਣ ਕਾਰਨ ਮਾਂ ਦੁਰਗਾ ਦਾ ਆਗਮਨ ਹਾਥੀ ਦੀ ਸਵਾਰੀ ਤੇ ਹੋਇਆ ਮੰਨਿਆ ਗਿਆ ਹੈ, ਜੋ ਕਿ ਖ਼ੁਸ਼ਹਾਲੀ ਦਾ ਪ੍ਰਤੀਕ ਹੈ।
ਜੇਕਰ ਤੁਸੀਂ ਵੀ ਪਹਿਲੇ ਨਰਾਤੇ ਮਾਂ ਸ਼ੈਲਪੁੱਤਰੀ ਦੀ ਪੂਜਾ ਕਰਨ ਜਾਂ ਕਲਸ਼ ਸਥਾਪਨਾ ਕਰਨ ਜਾ ਰਹੇ ਹੋ, ਤਾਂ ਪੂਜਾ ਨਾਲ ਜੁੜੇ ਜ਼ਰੂਰੀ ਨਿਯਮਾਂ ਅਤੇ ਸ਼ੁਭ ਸਮੇਂ ਦਾ ਧਿਆਨ ਰੱਖਣਾ ਬੇਹੱਦ ਅਹਿਮ ਹੈ।
ਘਟਸਥਾਪਨਾ ਦੇ ਸ਼ੁਭ ਮਹੂਰਤ
ਸ਼ਾਰਦੀਯ ਨਰਾਤਿਆਂ ਦੇ ਪਹਿਲੇ ਦਿਨ ਕਲਸ਼ ਸਥਾਪਿਤ ਕਰਨ ਲਈ ਦੋ ਸ਼ੁਭ ਮਹੂਰਤ ਦੱਸੇ ਗਏ ਹਨ। ਸ਼ਰਧਾਲੂ ਆਪਣੀ ਸੁਵਿਧਾ ਅਨੁਸਾਰ ਇਹਨਾਂ ਸਮਿਆਂ ਵਿੱਚੋਂ ਕਿਸੇ ਇੱਕ ਮਹੂਰਤ ਦੌਰਾਨ ਘਟਸਥਾਪਨਾ ਕਰ ਸਕਦੇ ਹਨ:
- ਸਵੇਰ ਦਾ ਸ਼ੁਭ ਮਹੂਰਤ: ਸਵੇਰੇ 6:19 ਵਜੇ ਤੋਂ ਲੈ ਕੇ 10:12 ਵਜੇ ਤੱਕ।
- ਦੁਪਹਿਰ ਦਾ ਸ਼ੁਭ ਮਹੂਰਤ: ਸਵੇਰੇ 11:44 ਵਜੇ ਤੋਂ ਲੈ ਕੇ ਦੁਪਹਿਰ 12:31 ਵਜੇ ਤੱਕ।
ਕੌਣ ਹਨ ਮਾਂ ਸ਼ੈਲਪੁੱਤਰੀ?
ਨਵਦੁਰਗਾ ਦੇ ਨੌਂ ਸਰੂਪਾਂ ਵਿੱਚੋਂ ਮਾਂ ਸ਼ੈਲਪੁੱਤਰੀ ਸਭ ਤੋਂ ਪਹਿਲੀ ਦੇਵੀ ਹਨ। ਸ਼ੈਲ ਦਾ ਅਰਥ ਪਹਾੜ (ਪਰਬਤ) ਹੁੰਦਾ ਹੈ ਅਤੇ ਪੁੱਤਰੀ ਦਾ ਅਰਥ ਧੀ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਪਰਬਤਰਾਜ ਹਿਮਾਲਿਆ ਦੀ ਸਪੁੱਤਰੀ ਵਜੋਂ ਜਾਣਿਆ ਜਾਂਦਾ ਹੈ। ਮਾਂ ਸ਼ੈਲਪੁੱਤਰੀ ਦੇ ਸੱਜੇ ਹੱਥ ਵਿੱਚ ਤ੍ਰਿਸ਼ੂਲ ਅਤੇ ਖੱਬੇ ਹੱਥ ਵਿੱਚ ਕੰਵਲ ਦਾ ਫੁੱਲ ਸ਼ੋਭਾ ਪਾਉਂਦਾ ਹੈ। ਉਨ੍ਹਾਂ ਦਾ ਵਾਹਨ ਬਲਦ (ਵ੍ਰਿਸ਼ਭ) ਹੈ।
ਧਾਰਮਿਕ ਪੌਰਾਣਿਕ ਕਥਾਵਾਂ ਅਨੁਸਾਰ ਮਾਂ ਸ਼ੈਲਪੁੱਤਰੀ ਪਿਛਲੇ ਜਨਮ ਵਿੱਚ ਰਾਜਾ ਦਕਸ਼ ਦੀ ਧੀ ਸਤੀ ਸਨ। ਯੋਗ ਅਗਨੀ ਵਿੱਚ ਆਪਣਾ ਸਰੀਰ ਤਿਆਗਣ ਤੋਂ ਬਾਅਦ ਉਨ੍ਹਾਂ ਨੇ ਪਰਬਤਰਾਜ ਹਿਮਾਲਿਆ ਦੇ ਘਰ ਮੁੜ ਜਨਮ ਲਿਆ ਅਤੇ ਸ਼ੈਲਪੁੱਤਰੀ ਦੇ ਨਾਂ ਨਾਲ ਪ੍ਰਸਿੱਧ ਹੋਏ। ਬਾਅਦ ਵਿੱਚ ਉਨ੍ਹਾਂ ਦਾ ਵਿਆਹ ਭਗਵਾਨ ਸ਼ਿਵ ਨਾਲ ਹੋਇਆ। ਅਧਿਆਤਮਿਕ ਮਾਨਤਾਵਾਂ ਮੁਤਾਬਕ ਮਾਂ ਸ਼ੈਲਪੁੱਤਰੀ ਮੂਲਾਧਾਰ ਚੱਕਰ ਦੀ ਅਧਿਸ਼ਠਾਤਰੀ ਦੇਵੀ ਹਨ ਅਤੇ ਇਨ੍ਹਾਂ ਦੀ ਸਾਧਨਾ ਨਾਲ ਜੀਵਨ ਵਿੱਚ ਸਥਿਰਤਾ, ਅੰਦਰੂਨੀ ਸ਼ਕਤੀ ਅਤੇ ਆਤਮ-ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ।
ਇਹ ਵੀ ਪੜ੍ਹੋ
ਪੂਜਾ ਦੇ ਮੰਤਰ ਅਤੇ ਸ਼ੁਭ ਰੰਗ
ਨਰਾਤਿਆਂ ਦੇ ਪਹਿਲੇ ਦਿਨ ਦੀ ਪੂਜਾ ਵਿੱਚ ਚਿੱਟੇ ਅਤੇ ਹਲਕੇ ਪੀਲੇ ਰੰਗ ਦੀ ਵਰਤੋਂ ਬੇਹੱਦ ਉੱਤਮ ਮੰਨੀ ਜਾਂਦੀ ਹੈ। ਸਾਧਕ ਇਸ ਦਿਨ ਇਹਨਾਂ ਰੰਗਾਂ ਦੇ ਵਸਤਰ ਪਹਿਨ ਸਕਦੇ ਹਨ ਅਤੇ ਮਾਂ ਨੂੰ ਵੀ ਇਹੋ ਰੰਗ ਅਰਪਣ ਕਰ ਸਕਦੇ ਹਨ।
- ਪਸੰਦੀਦਾ ਰੰਗ: ਚਿੱਟਾ ਅਤੇ ਹਲਕਾ ਪੀਲਾ
- ਪਸੰਦੀਦਾ ਫੁੱਲ: ਚਿੱਟੇ ਫੁੱਲ ਜਾਂ ਚਿੱਟਾ ਕੰਵਲ
- ਪੂਜਾ ਮੰਤਰ: ॐ ਦੇਵੀ ਸ਼ੈਲਪੁੱਤ੍ਰਯੈ ਨਮਃ॥
- ਬੀਜ ਮੰਤਰ: ॐ ਸ਼ੰ ਸ਼ੈਲਪੁੱਤਰੀ ਦੇਵ੍ਯੈ ਨਮਃ॥
- ਧਾਰਮਿਕ ਮਾਨਤਾਵਾਂ ਅਨੁਸਾਰ ਪੂਜਾ ਦੌਰਾਨ ਮਾਂ ਸ਼ੈਲਪੁੱਤਰੀ ਦੇ ਮੰਤਰ ਦਾ ਘੱਟੋ-ਘੱਟ 108 ਵਾਰ ਜਾਪ ਕਰਨਾ ਬਹੁਤ ਹੀ ਫਲਦਾਇਕ ਮੰਨਿਆ ਜਾਂਦਾ ਹੈ।
ਮਾਂ ਸ਼ੈਲਪੁੱਤਰੀ ਦਾ ਮਨਪਸੰਦ ਭੋਗ
ਪਹਿਲੇ ਨਰਾਤੇ ਮਾਂ ਸ਼ੈਲਪੁੱਤਰੀ ਨੂੰ ਗਾਂ ਦੇ ਸ਼ੁੱਧ ਦੇਸੀ ਘਿਓ ਦਾ ਭੋਗ ਲਗਾਉਣਾ ਅਤਿਅੰਤ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਦੁੱਧ ਅਤੇ ਚੌਲਾਂ ਨਾਲ ਬਣੀ ਖੀਰ ਜਾਂ ਘਿਓ ਨਾਲ ਬਣੀਆਂ ਚਿੱਟੀਆਂ ਮਿਠਾਈਆਂ ਵੀ ਅਰਪਿਤ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਖੋਆ ਬਰਫ਼ੀ, ਪੇੜਾ ਅਤੇ ਮਾਵਾ ਲੱਡੂ ਸ਼ਾਮਲ ਹਨ। ਮਾਨਤਾ ਹੈ ਕਿ ਮਾਂ ਨੂੰ ਚਿੱਟੀਆਂ ਵਸਤਾਂ ਜਾਂ ਗਾਂ ਦੇ ਘਿਓ ਦਾ ਭੋਗ ਲਗਾਉਣ ਨਾਲ ਨਰੋਈ ਕਾਇਆ, ਅਰੋਗਤਾ ਅਤੇ ਸੁੱਖ-ਸ਼ਾਂਤੀ ਪ੍ਰਾਪਤ ਹੁੰਦੀ ਹੈ। ਪੂਜਾ ਸੰਪੰਨ ਹੋਣ ਤੋਂ ਬਾਅਦ ਇਹ ਭੋਗ ਪ੍ਰਸਾਦ ਦੇ ਰੂਪ ਵਿੱਚ ਵੰਡਿਆ ਜਾਣਾ ਚਾਹੀਦਾ ਹੈ।
ਮਾਂ ਸ਼ੈਲਪੁੱਤਰੀ ਦੀ ਸਰਲ ਪੂਜਾ ਵਿਧੀ
ਸਵੇਰੇ ਉੱਠ ਕੇ ਇਸ਼ਨਾਨ ਕਰਨ ਮਗਰੋਂ ਸਾਫ਼-ਸੁਥਰੇ ਵਸਤਰ ਧਾਰਨ ਕਰੋ। ਮੰਦਰ ਜਾਂ ਪੂਜਾ ਸਥਾਨ ਨੂੰ ਗੰਗਾਜਲ ਛਿੜਕ ਕੇ ਪਵਿੱਤਰ ਕਰੋ ਅਤੇ ਹੇਠ ਲਿਖੇ ਨਿਯਮਾਂ ਅਨੁਸਾਰ ਪੂਜਾ ਸੰਪੰਨ ਕਰੋ:
ਇਸ਼ਨਾਨ ਅਤੇ ਪਹਿਰਾਵਾ: ਸਵੇਰੇ ਸਵਖ਼ਤੇ ਉੱਠ ਕੇ ਇਸ਼ਨਾਨ ਕਰੋ ਅਤੇ ਚਿੱਟੇ, ਪੀਲੇ ਜਾਂ ਲਾਲ ਰੰਗ ਦੇ ਸਾਫ਼ ਕੱਪੜੇ ਪਹਿਨੋ।
ਸਥਾਨ ਦੀ ਪਵਿੱਤਰਤਾ: ਪੂਜਾ ਵਾਲੀ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਗੰਗਾਜਲ ਛਿੜਕ ਕੇ ਸ਼ੁੱਧ ਕਰ ਲਵੋ।
ਘਟਸਥਾਪਨਾ: ਸ਼ੁਭ ਮਹੂਰਤ ਦੇ ਸਮੇਂ ਕਲਸ਼ ਦੀ ਸਥਾਪਨਾ ਕਰੋ ਅਤੇ ਸਭ ਤੋਂ ਪਹਿਲਾਂ ਪ੍ਰਥਮ ਪੂਜਨੀਕ ਭਗਵਾਨ ਸ਼੍ਰੀ ਗਣੇਸ਼ ਜੀ ਦਾ ਧਿਆਨ ਧਰੋ।
ਮਾਂ ਦੀ ਮੂਰਤੀ ਸਥਾਪਿਤ ਕਰਨਾ: ਇੱਕ ਚੌਂਕੀ ਤੇ ਲਾਲ ਜਾਂ ਪੀਲਾ ਕੱਪੜਾ ਵਿਛਾ ਕੇ ਮਾਂ ਸ਼ੈਲਪੁੱਤਰੀ ਦੀ ਤਸਵੀਰ ਜਾਂ ਮੂਰਤੀ ਸਥਾਪਿਤ ਕਰੋ।
ਪੂਜਨ ਸਮੱਗਰੀ ਅਰਪਣ ਕਰਨਾ: ਮਾਂ ਨੂੰ ਰੋਲੀ, ਕੁਮਕੁਮ, ਅਕਸ਼ਤ (ਸਾਬਤ ਚੌਲ), ਸਿੰਧੂਰ ਅਤੇ ਚਿੱਟੇ ਜਾਂ ਗੁੜ੍ਹਲ ਦੇ ਫੁੱਲ ਚੜ੍ਹਾਓ।
ਦੀਵਾ ਤੇ ਧੂਫ਼ ਬਾਲਣਾ: ਦੇਵੀ ਦੇ ਸਨਮੁੱਖ ਸ਼ੁੱਧ ਦੇਸੀ ਘਿਓ ਦਾ ਦੀਵਾ ਜਗਾਓ ਅਤੇ ਧੂਫ਼ ਅਰਪਿਤ ਕਰੋ।
ਭੋਗ ਅਰਪਣ ਕਰਨਾ: ਮਾਂ ਨੂੰ ਗਾਂ ਦੇ ਘਿਓ, ਖੀਰ ਜਾਂ ਚਿੱਟੀ ਮਿਠਾਈ ਦਾ ਭੋਗ ਲਗਾਓ।
ਮੰਤਰ ਜਾਪ: ਪੂਜਾ ਦੌਰਾਨ ॐ ਦੇਵੀ ਸ਼ੈਲਪੁੱਤ੍ਰਯੈ ਨਮਃ ਮੰਤਰ ਦਾ ਸ਼ਰਧਾਪੂਰਵਕ 108 ਵਾਰ ਜਾਪ ਕਰੋ।
ਪਾਠ ਅਤੇ ਆਰਤੀ: ਪੂਜਾ ਦੇ ਅੰਤ ਵਿੱਚ ਦੁਰਗਾ ਚਾਲੀਸਾ ਜਾਂ ਦੁਰਗਾ ਸਪਤਸ਼ਤੀ ਦਾ ਪਾਠ ਕਰੋ ਅਤੇ ਵਿਧੀਵਤ ਮਾਂ ਸ਼ੈਲਪੁੱਤਰੀ ਦੀ ਆਰਤੀ ਕਰਕੇ ਪੂਜਾ ਸਮਾਪਤ ਕਰੋ।
