Sawan Somwar 2026: ਸਾਵਣ ਦਾ ਤੀਜਾ ਸੋਮਵਾਰ ਕੱਲ੍ਹ, ਜਾਣੋ ਭਗਵਾਨ ਸ਼ਿਵ ਦੀ ਪੂਜਾ ਦਾ ਸ਼ੁਭ ਮਹੂਰਤ ਤੇ ਜ਼ਰੂਰੀ ਨਿਯਮ
Sawan Somwar 2026: ਸਾਵਣ ਮਹੀਨੇ ਦਾ ਤੀਜਾ ਸੋਮਵਾਰ ਇਸ ਵਾਰ ਧਾਰਮਿਕ ਦ੍ਰਿਸ਼ਟੀ ਤੋਂ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ 17 ਅਗਸਤ 2026 ਨੂੰ ਸਾਵਣ ਸੋਮਵਾਰ ਦੇ ਨਾਲ-ਨਾਲ 'ਨਾਗ ਪੰਚਮੀ' ਦਾ ਵੀ ਦੁਰਲੱਭ ਅਤੇ ਪਵਿੱਤਰ ਸੰਯੋਗ ਬਣ ਰਿਹਾ ਹੈ। ਸਾਵਣ ਦੇ ਪਵਿੱਤਰ ਮਹੀਨੇ ਵਿੱਚ ਭਗਵਾਨ ਸ਼ਿਵ ਅਤੇ ਨਾਗ ਦੇਵਤਾ ਦਾ ਇਹ ਮੇਲ ਸ਼ਰਧਾਲੂਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।
ਸਾਵਣ ਮਹੀਨੇ ਦਾ ਤੀਜਾ ਸੋਮਵਾਰ ਇਸ ਵਾਰ ਧਾਰਮਿਕ ਦ੍ਰਿਸ਼ਟੀ ਤੋਂ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ 17 ਅਗਸਤ 2026 ਨੂੰ ਸਾਵਣ ਸੋਮਵਾਰ ਦੇ ਨਾਲ-ਨਾਲ ‘ਨਾਗ ਪੰਚਮੀ’ ਦਾ ਵੀ ਦੁਰਲੱਭ ਅਤੇ ਪਵਿੱਤਰ ਸੰਯੋਗ ਬਣ ਰਿਹਾ ਹੈ। ਸਾਵਣ ਦੇ ਪਵਿੱਤਰ ਮਹੀਨੇ ਵਿੱਚ ਭਗਵਾਨ ਸ਼ਿਵ ਅਤੇ ਨਾਗ ਦੇਵਤਾ ਦਾ ਇਹ ਮੇਲ ਸ਼ਰਧਾਲੂਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਅਜਿਹੇ ਵਿੱਚ ਸ਼ਰਧਾਲੂ ਸ਼ਿਵਲਿੰਗ ‘ਤੇ ਜਲ ਅਰਪਣ ਕਰਨ ਦੇ ਨਾਲ-ਨਾਲ ਨਾਗ ਦੇਵਤਾ ਦੀ ਵੀ ਪੂਜਾ-ਅਰਚਨਾ ਕਰ ਸਕਦੇ ਹਨ। ਮਾਨਤਾ ਹੈ ਕਿ ਇਸ ਦਿਨ ਭਗਵਾਨ ਭੋਲੇਨਾਥ ਦੇ ਨਾਲ ਨਾਗ ਦੇਵਤਾ ਦੀ ਅਰਾਧਨਾ ਕਰਨ ਨਾਲ ਵਿਸ਼ੇਸ਼ ਪੁੰਨ ਅਤੇ ਸ਼ੁਭ ਫ਼ਲ ਦੀ ਪ੍ਰਾਪਤੀ ਹੁੰਦੀ ਹੈ।
ਸਾਵਣ ਦੇ ਤੀਜੇ ਸੋਮਵਾਰ ‘ਤੇ ਪੂਜਾ ਦੇ ਸ਼ੁਭ ਮਹੂਰਤ
ਦ੍ਰਿਕ ਪੰਚਾਂਗ ਅਨੁਸਾਰ, 17 ਅਗਸਤ ਨੂੰ ਪੂਜਾ ਲਈ ਬੇਹੱਦ ਸ਼ੁਭ ਸਮਾਂ ਨਿਰਧਾਰਤ ਹੈ:
ਬ੍ਰਹਮ ਮਹੂਰਤ: ਸਵੇਰੇ 04:24 ਵਜੇ ਤੋਂ ਲੈ ਕੇ 05:08 ਵਜੇ ਤੱਕ ਰਹੇਗਾ।
ਅਭਿਜੀਤ ਮਹੂਰਤ: ਦੁਪਹਿਰ 11:59 ਵਜੇ ਤੋਂ ਲੈ ਕੇ 12:51 ਵਜੇ ਤੱਕ ਰਹੇਗਾ।
ਇਨ੍ਹਾਂ ਸ਼ੁਭ ਘੜੀਆਂ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਨਾ ਬਹੁਤ ਹੀ ਲਾਹੇਵੰਦ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਸਾਵਣ ਦੇ ਮਹੀਨੇ ਸਵੇਰ ਵੇਲੇ ਸ਼ਿਵ ਮੰਦਰ ਜਾ ਕੇ ਜਲਾਭਿਸ਼ੇਕ ਕਰਨਾ ਵਿਸ਼ੇਸ਼ ਤੌਰ ‘ਤੇ ਉੱਤਮ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ
ਕਿਸ ਵਿਧੀ ਨਾਲ ਕਰੋ ਭਗਵਾਨ ਸ਼ਿਵ ਦੀ ਪੂਜਾ?
ਸਾਵਣ ਸੋਮਵਾਰ ਦੇ ਦਿਨ ਸਵੇਰੇ ਸੁਵੱਖਤੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਸਾਫ਼-ਸੁਥਰੇ ਵਸਤਰ ਧਾਰਨ ਕਰਨੇ ਚਾਹੀਦੇ ਹਨ। ਇਸ ਉਪਰੰਤ ਘਰ ਦੇ ਮੰਦਰ ਜਾਂ ਨਜ਼ਦੀਕੀ ਸ਼ਿਵ ਮੰਦਰ ਵਿਖੇ ਜਾ ਕੇ ਭਗਵਾਨ ਸ਼ਿਵ ਦਾ ਧਿਆਨ ਧਰੋ। ਸਭ ਤੋਂ ਪਹਿਲਾਂ ਸ਼ਿਵਲਿੰਗ ‘ਤੇ ਨਿਰਮਲ ਜਲ ਅਰਪਿਤ ਕਰੋ। ਇਸ ਤੋਂ ਬਾਅਦ ਦੁੱਧ, ਦਹੀਂ, ਸ਼ਹਿਦ ਅਤੇ ਗੰਗਾਜਲ ਨਾਲ ਪੰਚਾਮ੍ਰਿਤ ਅਭਿਸ਼ੇਕ ਕੀਤਾ ਜਾ ਸਕਦਾ ਹੈ।
ਭਗਵਾਨ ਸ਼ਿਵ ਨੂੰ ਬਿਲਪੱਤਰ (ਬੇਲਪੱਤਰ), ਧਤੂਰਾ, ਅੱਕ ਦੇ ਫੁੱਲ ਅਤੇ ਚਿੱਟੇ ਫੁੱਲ ਅਰਪਿਤ ਕੀਤੇ ਜਾਂਦੇ ਹਨ। ਪੂਜਾ ਦੌਰਾਨ ‘ਓਮ ਨਮਹ ਸ਼ਿਵਾਏ’ ਮੰਤਰ ਦਾ ਨਿਰੰਤਰ ਜਾਪ ਕਰਨਾ ਚਾਹੀਦਾ ਹੈ। ਇਸ ਉਪਰੰਤ ਸ਼ਿਵ ਚਾਲੀਸਾ ਜਾਂ ਸ਼ਿਵ ਉਸਤਤ ਦਾ ਪਾਠ ਕਰਕੇ ਭਗਵਾਨ ਦੀ ਆਰਤੀ ਉਤਾਰੀ ਜਾਵੇ।
ਸੋਮਵਾਰ ਨਾਲ ਬਣ ਰਿਹਾ ਹੈ ਨਾਗ ਪੰਚਮੀ ਦਾ ਸੰਯੋਗ
17 ਅਗਸਤ ਨੂੰ ਸਾਵਣ ਸੋਮਵਾਰ ਦੇ ਨਾਲ-ਨਾਲ ਨਾਗ ਪੰਚਮੀ ਦਾ ਤਿਉਹਾਰ ਵੀ ਸ਼ਰਧਾ ਨਾਲ ਮਨਾਇਆ ਜਾਵੇਗਾ। ਸਨਾਤਨ ਪਰੰਪਰਾ ਵਿੱਚ ਨਾਗ ਦੇਵਤਾ ਦਾ ਸਿੱਧਾ ਸਬੰਧ ਭਗਵਾਨ ਸ਼ਿਵ ਨਾਲ ਮੰਨਿਆ ਗਿਆ ਹੈ, ਕਿਉਂਕਿ ਨਾਗ ਭਗਵਾਨ ਸ਼ਿਵ ਦੇ ਗਲੇ ਵਿੱਚ ਸ਼ਿੰਗਾਰ ਵਜੋਂ ਬਿਰਾਜਮਾਨ ਹਨ। ਇਸੇ ਲਈ ਇਸ ਦਿਨ ਸ਼ਿਵ ਪੂਜਾ ਦੇ ਨਾਲ ਨਾਗ ਦੇਵਤਾ ਦਾ ਸਿਮਰਨ ਅਤੇ ਪੂਜਨ ਕਰਨਾ ਵਿਸ਼ੇਸ਼ ਫਲਦਾਇਕ ਹੁੰਦਾ ਹੈ। ਕਈ ਥਾਵਾਂ ‘ਤੇ ਨਾਗ ਪੰਚਮੀ ਮੌਕੇ ਨਾਗ ਦੇਵਤਾ ਨੂੰ ਦੁੱਧ ਭੇਟ ਕਰਨ ਦੀ ਪਰੰਪਰਾ ਹੈ, ਪਰ ਜ਼ਿੰਦਾ ਸੱਪਾਂ ਨੂੰ ਦੁੱਧ ਪਿਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਨਾਗ ਦੇਵਤਾ ਦੀ ਮੂਰਤੀ ਜਾਂ ਤਸਵੀਰ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾ ਸਕਦੀ ਹੈ।
ਸਾਵਣ ਸੋਮਵਾਰ ਵਾਲੇ ਦਿਨ ਕੀ ਕਰਨਾ ਹੈ ਲਾਹੇਵੰਦ?
ਸਾਵਣ ਸੋਮਵਾਰ ਮੌਕੇ ਸ਼ਿਵਲਿੰਗ ‘ਤੇ ਜਲਾਭਿਸ਼ੇਕ ਕਰਨਾ ਬੇਹੱਦ ਸ਼ੁਭ ਫਲਦਾਇਕ ਮੰਨਿਆ ਜਾਂਦਾ ਹੈ।
ਲੋੜਵੰਦ ਵਿਅਕਤੀਆਂ ਨੂੰ ਅੰਨ, ਬਸਤਰ ਜਾਂ ਆਪਣੀ ਸਮਰੱਥਾ ਅਨੁਸਾਰ ਦਾਨ-ਪੁੰਨ ਕਰਨਾ ਚਾਹੀਦਾ ਹੈ।
ਮਨ ਨੂੰ ਸ਼ਾਂਤ ਰੱਖ ਕੇ ਸ਼ਿਵ ਮੰਤਰਾਂ ਦਾ ਜਾਪ ਕਰੋ ਅਤੇ ਸਾਤਵਿਕ ਭੋਜਨ ਹੀ ਗ੍ਰਹਿਣ ਕਰੋ।
ਸੋਮਵਾਰ ਦਾ ਵਰਤ ਰੱਖਣ ਵਾਲੇ ਸ਼ਰਧਾਲੂਆਂ ਨੂੰ ਪੂਰਾ ਦਿਨ ਪ੍ਰਭੂ ਭਗਤੀ ਵਿੱਚ ਲੀਨ ਰਹਿਣਾ ਚਾਹੀਦਾ ਹੈ।
ਪੂਜਾ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ
ਸ਼ਾਸਤਰਾਂ ਅਨੁਸਾਰ ਜਿੱਥੇ ਕੁਝ ਚੀਜ਼ਾਂ ਭਗਵਾਨ ਸ਼ਿਵ ਨੂੰ ਬੇਹੱਦ ਪਸੰਦ ਹਨ, ਉੱਥੇ ਹੀ ਕੁਝ ਵਸਤੂਆਂ ਸ਼ਿਵਲਿੰਗ ‘ਤੇ ਚੜ੍ਹਾਉਣ ਦੀ ਮਨਾਹੀ ਹੈ। ਸ਼ਿਵਲਿੰਗ ‘ਤੇ ਬਿਲਪੱਤਰ ਚੜ੍ਹਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਪੱਤੇ ਸਾਫ਼ ਹੋਣ ਅਤੇ ਕਿਤਿਓਂ ਕੱਟੇ-ਫਟੇ ਨਾ ਹੋਣ। ਬਿਲਪੱਤਰ ਦਾ ਚਿਕਣਾ ਪਾਸਾ ਹਮੇਸ਼ਾ ਸ਼ਿਵਲਿੰਗ ਵੱਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਭਗਵਾਨ ਸ਼ਿਵ ਦੀ ਪੂਜਾ ਵਿੱਚ ਤੁਲਸੀ ਦੇ ਪੱਤੇ ਚੜ੍ਹਾਉਣ ਦੀ ਸਖ਼ਤ ਮਨਾਹੀ ਹੁੰਦੀ ਹੈ।
