AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Rakshabandhan 2023: ਕਦੋਂ ਮਨਾਇਆ ਜਾਵੇਗਾ ਰੱਖੜੀ ਬੰਧਨ, ਜਾਣੋ ਰੱਖੜੀ ਬੰਨ੍ਹਣ ਦਾ ਸਭ ਤੋਂ ਸ਼ੁਭ ਸਮਾਂ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਵਿੱਚ ਭੰਬਲਭੂਸਾ ਹੈ ਕਿ ਰਕਸ਼ਾ ਬੰਧਨ ਦਾ ਤਿਉਹਾਰ ਕਦੋਂ ਮਨਾਇਆ ਜਾਣਾ ਚਾਹੀਦਾ ਹੈ। ਰਕਸ਼ਾ ਬੰਧਨ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ ਇੱਥੇ ਪੜ੍ਹੋ ਰੱਖੜੀ ਬੰਨ੍ਹਣ ਦਾ ਸਭ ਤੋਂ ਵਧੀਆ ਸ਼ੁਭ ਸਮਾਂ।

Rakshabandhan 2023: ਕਦੋਂ ਮਨਾਇਆ ਜਾਵੇਗਾ ਰੱਖੜੀ ਬੰਧਨ, ਜਾਣੋ ਰੱਖੜੀ ਬੰਨ੍ਹਣ ਦਾ ਸਭ ਤੋਂ ਸ਼ੁਭ ਸਮਾਂ
tv9-punjabi
| Updated On: 30 Aug 2023 10:28 AM IST
Share
ਅੱਜ ਰਕਸ਼ਾ ਬੰਧਨ ਦਾ ਤਿਉਹਾਰ ਹੈ। ਦੇਸ਼ ਭਰ ‘ਚ ਪਿਛਲੇ ਕਈ ਦਿਨਾਂ ਤੋਂ ਰੱਖੜੀ ਦੇ ਤਿਉਹਾਰ ਦੀਆਂ ਰੋਣਕਾਂ ਧੂਮ-ਧਾਮ ਨਾਲ ਦੇਖਣ ਨੂੰ ਮਿਲ ਰਹੀ ਹੈ। ਬਜ਼ਾਰਾਂ ਵਿੱਚ ਰੱਖੜੀਆਂ ਅਤੇ ਮਠਿਆਈਆਂ ਨਾਲ ਸਜੀਆਂ ਦੁਕਾਨਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਰੱਖੜੀ ਦਾ ਇੰਤਜ਼ਾਰ ਕਿੰਨੀ ਬੇਸਬਰੀ ਨਾਲ ਕਰ ਰਹੇ ਹਨ। ਰੱਖੀਬੰਧਨ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।

ਅੱਜ ਸਵੇਰੇ 10.59 ਵਜੇ ਸ਼ੁਰੂ ਹੋਵੇਗੀ ਪੂਰਨਮਾਸ਼ੀ

ਪੂਰਨਮਾਸ਼ੀ ਦੀ ਤਰੀਕ ਅੱਜ ਸਵੇਰੇ 10.59 ਵਜੇ ਸ਼ੁਰੂ ਹੋਵੇਗੀ, ਜਿਸ ਮੁਤਾਬਕ ਅੱਜ ਰਕਸ਼ਾ ਬੰਧਨ ਦਾ ਤਿਉਹਾਰ ਹੈ। ਪਰ ਪੂਰਨਮਾਸ਼ੀ ਦੀ ਤਰੀਕ ਨੂੰ ਰੱਖੜੀ ਬੰਨ੍ਹਣ ਦਾ ਕੋਈ ਸ਼ੁਭ ਸਮਾਂ ਭਾਦਰਾ ਹੋਣ ਕਾਰਨ ਸਵੇਰ ਤੋਂ ਰਾਤ 9 ਵਜੇ ਤੱਕ ਨਹੀਂ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਵਿੱਚ ਭੰਬਲਭੂਸਾ ਹੈ ਕਿ ਰਕਸ਼ਾ ਬੰਧਨ ਦਾ ਤਿਉਹਾਰ ਕਦੋਂ ਮਨਾਇਆ ਜਾਣਾ ਚਾਹੀਦਾ ਹੈ। ਭਾਰਤ ਦੇ ਪ੍ਰਸਿੱਧ ਸ਼ਹਿਰ ਕਾਸ਼ੀ, ਅਯੁੱਧਿਆ ਅਤੇ ਦਿੱਲੀ ‘ਚ ਕਦੋਂ ਬੰਨ੍ਹੇਗੀ ਰੱਖੜੀ, ਇੱਥੇ ਜਾਣੋ

ਰਾਜਧਾਨੀ ਦਿੱਲੀ ‘ਚ ਕਦੋਂ ਮਨਾਈ ਜਾਵੇਗੀ ਰੱਖੜੀ?

ਦਿੱਲੀ ਵਿੱਚ 30 ਅਤੇ 31 ਅਗਸਤ ਨੂੰ ਰੱਖਿਆ ਬੰਧਨ ਦਾ ਤਿਉਹਾਰ ਮਨਾਇਆ ਜਾਵੇਗਾ। ਰੱਖੜੀ ਬੰਨ੍ਹਣ ਤੋਂ ਪਹਿਲਾਂ ਭੈਣਾਂ ਨੂੰ ਸਿਰਫ਼ ਭਾਦਰ ਕਾਲ ਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਹ ਸਮਾਂ ਰੱਖੜੀ ਬੰਨ੍ਹਣ ਲਈ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਦਿੱਲੀ ਦੇ ਜੋਤਸ਼ੀ ਅਰੁਨੇਸ਼ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਅੱਜ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਰਾਤ 9:02 ਤੋਂ ਸ਼ੁਰੂ ਹੋ ਕੇ ਕੱਲ੍ਹ ਯਾਨੀ ਕਿ 31 ਅਗਸਤ ਸਵੇਰੇ 7:05 ਵਜੇ ਤੱਕ ਹੈ। ਅਜਿਹੇ ‘ਚ ਭੈਣਾਂ ਅੱਜ ਅਤੇ ਕੱਲ ਦੋਹਾਂ ਸ਼ੁਭ ਸਮੇਂ ਦੇ ਹਿਸਾਬ ਨਾਲ ਰੱਖੜੀ ਬੰਨ੍ਹ ਸਕਦੀਆਂ ਹਨ। ਜੋ ਕੱਲ੍ਹ ਨੂੰ ਰੱਖੜੀ ਬੰਨ੍ਹਣਾ ਚਾਹੁੰਦੇ ਹਨ, ਉਹ 7 ਵਜ ਕੇ 5 ਮਿੰਟ ਤੋਂ ਪਹਿਲਾਂ ਰੱਖੜੀ ਦਾ ਤਿਉਹਾਰ ਮਨਾ ਸਕਦੇ ਹਨ।

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...