AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ਵਿੱਚ ਲੋਹੜੀ ਦੀ ਧੂੰਮ: ਢੋਲ ਦੀ ਥਾਪ ‘ਤੇ ਗਿੱਧਾ ਤੇ ਭੰਗੜਾ, ਮੂੰਗਫਲੀ, ਗਜਕ ਅਤੇ ਪਤੰਗਾਂ ਨਾਲ ਭਰੇ ਬਾਜ਼ਾਰ, ਵੇਖੋ ਰੌਣਕਾਂ

Lohri Celebration : ਪੁਰਾਣੇ ਸਮੇਂ ਵਿੱਚ, ਪੁੱਤਰ ਦੇ ਜਨਮ ਜਾਂ ਪੁੱਤਰ ਦੇ ਵਿਆਹ 'ਤੇ ਲੋਹੜੀ ਮਨਾਈ ਜਾਂਦੀ ਸੀ। ਬਦਲਦੇ ਸਮੇਂ ਦੇ ਨਾਲ, ਇਹ ਤਿਉਹਾਰ ਹੁਣ ਧੀ ਦੇ ਜਨਮ 'ਤੇ ਵੀ ਮਨਾਇਆ ਜਾਂਦਾ ਹੈ। ਘਰ-ਘਰ ਗਿੱਧਾ, ਭੰਗੜਾ ਅਤੇ ਢੋਲ ਦੀ ਥਾਪ 'ਤੇ ਬੋਲੀਆਂ ਪਾ ਕੇ ਮਨਾਈ ਜਾਂਦੀ ਹੈ।ਪੰਜਾਬ ਭਰ ਵਿੱਚ ਲੋਹੜੀ ਬਹੁਤ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਮੂੰਗਫਲੀ, ਰੇਵੜੀਆਂ ਅਤੇ ਪਤੰਗਾਂ ਨਾਲ ਬਾਜ਼ਾਰ ਭਰੇ ਹੋਏ ਹਨ। ਜਸ਼ਨਾਂ ਦੀਆਂ ਤਿਆਰੀਆਂ ਪੂਰੀਆਂ ਹਨ।

ਪੰਜਾਬ ਵਿੱਚ ਲੋਹੜੀ ਦੀ ਧੂੰਮ: ਢੋਲ ਦੀ ਥਾਪ 'ਤੇ ਗਿੱਧਾ ਤੇ ਭੰਗੜਾ, ਮੂੰਗਫਲੀ, ਗਜਕ ਅਤੇ ਪਤੰਗਾਂ ਨਾਲ ਭਰੇ ਬਾਜ਼ਾਰ, ਵੇਖੋ ਰੌਣਕਾਂ
ਪੰਜਾਬ ਵਿੱਚ ਲੋਹੜੀ ਦੀ ਧੂੰਮ
lalit-sharma
| Updated On: 13 Jan 2026 11:47 AM IST

ਅੰਮ੍ਰਿਤਸਰ ਅੱਜ ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ, ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸਰਦੀ ਦੇ ਮੌਸਮ ਦੇ ਅੰਤ ਅਤੇ ਨਵੀਂ ਫ਼ਸਲ ਦੀ ਆਮਦ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ ਹੈ। ਹਰ ਥਾਂ ਲੋਕਾਂ ਵੱਲੋਂ ਅੱਗ ਬਾਲ ਕੇ, ਰਵਾਇਤੀ ਗੀਤ ਗਾ ਕੇ ਅਤੇ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰ ਕੇ ਲੋਹੜੀ ਮਨਾਈ ਜਾ ਰਹੀ ਹੈ।

ਇਸ ਮੌਕੇ ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ ਵਿੱਚ ਕੰਪਨੀ ਬਾਗ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅੱਜ ਸਵੇਰੇ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਐਸੋਸੀਏਸ਼ਨ ਦੇ ਮੈਂਬਰਾਂ ਨੇ ਲੋਹੜੀ ਦੀ ਅੱਗ ਬਾਲ ਕੇ ਉਸ ਵਿੱਚ ਰੇਵੜੀ, ਮੂੰਗਫ਼ਲੀ, ਤਿਲ, ਮੱਕੀ ਦੇ ਦਾਣੇ ਅਤੇ ਗੱਜਕ ਆਦਿ ਅਗਨੀ ਦੇਵ ਨੂੰ ਭੇਟ ਕੀਤੇ ਅਤੇ ਫਿਰ ਆਪਸ ਵਿੱਚ ਵੰਡਕੇ ਪਿਆਰ ਅਤੇ ਭਾਈਚਾਰੇ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੁੰਦਰ ਮੁੰਦਰੀਏ ਹੋ ਵਰਗੇ ਰਵਾਇਤੀ ਲੋਹੜੀ ਦੇ ਗੀਤ ਗਾਏ ਗਏ ਅਤੇ ਢੋਲ ਦੀ ਥਾਪ ਤੇ ਭੰਗੜਾ ਵੀ ਪਾਇਆ ਗਿਆ। ਅੱਗ ਦੇ ਫੇਰੇ ਲਗਾ ਕੇ ਭੰਗੜੇ ਤੇ ਗਿੱਧੇ ਨਾਲ ਸਾਰੇ ਮਾਹੌਲ ਨੂੰ ਖੁਸ਼ੀ ਨਾਲ ਭਰ ਦਿੱਤਾ ਗਿਆ।

ਜਿੱਥੇ ਅੰਮ੍ਰਿਤਸਰ ਵਿੱਚ ਮਿਠਾਈ ਦੀਆਂ ਦੁਕਾਨਾਂ ‘ਤੇ ਲੋਹੜੀ ਲਈ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਇਸ ਸਾਲ ਆਸਮਾਨ ਸਾਫ਼ ਰਹਿਣ ਦੀ ਉਮੀਦ ਕਰ ਰਹੇ ਪਤੰਗ ਵਪਾਰੀ ਵੀ ਚੰਗੇ ਮੁਨਾਫ਼ੇ ਦੀ ਉਮੀਦ ਕਰ ਰਹੇ ਹਨ। ਉੱਧਰ ਮੋਗਾ ਦੀਆਂ ਸਮਾਜ ਸੇਵਕਾਂ ਰਿੰਪੀ ਗਰੇਵਾਲ ਅਤੇ ਸੋਨਿਕਾ ਬੇਦੀ ਨੇ ਸ਼ਹਿਰ ਦੀਆਂ ਔਰਤਾਂ ਨਾਲ ਕੁੜੀਆਂ ਦੀ ਲੋਹੜੀ ਮਨਾਈ। ਔਰਤਾਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਨੱਚ-ਗਾ ਕੇ ਜਸ਼ਨ ਮਨਾਇਆ।

ਮਨਾਈ ਜਾ ਰਹੀ ਧੀਆਂ ਦੀ ਲੋਹੜੀ

ਲੋਹੜੀ ਸਿੱਧੇ ਤੌਰ ‘ਤੇ ਕਿਸਾਨ ਅਤੇ ਉਸਦੀ ਫਸਲ ਨਾਲ ਜੁੜੀ ਹੋਈ ਹੈ। ਮਾਘੀ ਦੇ ਆਉਣ ਤੋਂ ਪਹਿਲਾਂ ਮਨਾਇਆ ਜਾਣ ਵਾਲਾ ਇਹ ਤਿਉਹਾਰ ਹਾੜੀ ਦੀ ਫ਼ਸਲ ਦੀਆਂ ਉਮੀਦਾਂ ਨਾਲ ਜੁੜਿਆ ਹੋਇਆ ਹੈ। ਕਿਸਾਨ ਤਿਲ, ਗੁੜ, ਰਿਉੜੀ ਅਤੇ ਮੂੰਗਫਲੀ ਨੂੰ ਅੱਗਨ ਭੇਟ ਕਰਕੇ ਕੁਦਰਤ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦੇ ਹਨ। ਕੜਾਕੇ ਦੀ ਠੰਡ ਵਿੱਚ ਖੇਤਾਂ ਵਿੱਚ ਮਿਹਨਤ ਕਰਨ ਵਾਲੇ ਕਿਸਾਨਾਂ ਲਈ, ਇਹ ਤਿਉਹਾਰ ਸਖ਼ਤ ਮਿਹਨਤ ਅਤੇ ਉਮੀਦ ਦਾ ਪ੍ਰਤੀਕ ਬਣ ਜਾਂਦਾ ਹੈ। ਪੁਰਾਣੇ ਸਮੇਂ ਵਿੱਚ, ਇਹ ਤਿਉਹਾਰ ਪੁੱਤਰ ਦੇ ਜਨਮ ਜਾਂ ਪੁੱਤਰ ਦੇ ਵਿਆਹ ‘ਤੇ ਮਨਾਇਆ ਜਾਂਦਾ ਸੀ। ਬਦਲਦੇ ਸਮੇਂ ਦੇ ਨਾਲ, ਇਹ ਤਿਉਹਾਰ ਹੁਣ ਧੀ ਦੇ ਜਨਮ ‘ਤੇ ਵੀ ਮਨਾਇਆ ਜਾਂਦਾ ਹੈ। ਘਰ-ਘਰ ਗਿੱਧਾ, ਭੰਗੜਾ ਅਤੇ ਢੋਲ ਦੀ ਤਾਲ ‘ਤੇ ਬੋਲੀਆਂ ਪਾ ਕੇ ਮਨਾਈ ਜਾ ਰਹੀ ਹੈ।

ਪਤੰਗਬਾਜੀ ਦੀ ਜਬਰਦਸਤ ਤਿਆਰੀ

ਸ਼ਹਿਰ ਦੇ ਪਤੰਗ ਵਪਾਰੀ ਰਮੇਸ਼ ਕੁਮਾਰ ਨੇ ਕਿਹਾ ਕਿ ਲੋਹੜੀ ਲਈ ਪਤੰਗਾਂ ਦੀਆਂ ਦੁਕਾਨਾਂ ‘ਤੇ ਬਾਜ਼ਾਰਾਂ ਵਿੱਚ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਨੂੰ ਮੁੰਗਫਲੀ, ਰੇਵੜੀ, ਗਜਕ ਅਤੇ ਪਤੰਗ ਵਪਾਰੀਆਂ ਨੂੰ ਚੰਗੀ ਕਮਾਈ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਪਤੰਗ ਬਣਾਉਣ ਵਾਲੇ ਸਮਾਨ ਦੀ ਕੀਮਤ ਵਧ ਗਈ ਹੈ। ਹਾਲਾਂਕਿ, ਫਿਰ ਵੀ ਪੀੜ੍ਹੀਆਂ ਤੋਂ ਪਤੰਗ ਬਣਾਉਣ ਵਾਲੇ ਵਪਾਰੀ ਆਪਣੇ ਬੱਚਿਆਂ ਨੂੰ ਕਾਰੋਬਾਰ ਵਿੱਚ ਪਾ ਰਹੇ ਹਨ। ਪਤੰਗ ਖਰੀਦਣ ਲਈ ਬਾਜ਼ਾਰ ਪਹੁੰਚੇ ਨੌਜਵਾਨਾਂ ਨੇ ਕਿਹਾ ਕਿ ਹਰੇਕ ਪਤੰਗ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 10 ਤੋਂ 15 ਰੁਪਏ ਵਧ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 10 ਰੁਪਏ ਵਾਲੀ ਪਤੰਗ ਹੁਣ 15 ਰੁਪਏ ਦੀ ਹੋ ਗਈ ਹੈ, ਪਰ ਪਤੰਗ ਪ੍ਰੇਮੀ ਅਜੇ ਵੀ ਹਜ਼ਾਰਾਂ ਰੁਪਏ ਵਿੱਚ ਪਤੰਗ ਖਰੀਦ ਰਹੇ ਹਨ।

ਚਾਈਨਾ ਡੋਰ ਤੋ ਪਰਹੇਜ਼ ਕਰਨ ਦੀ ਅਪੀਲ

ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਗਿਆ ਕਿ ਅਜਿਹੇ ਤਿਉਹਾਰ ਸਾਨੂੰ ਪਿਆਰ, ਸਤਿਕਾਰ ਅਤੇ ਮਿਲਜੁਲ ਕੇ ਰਹਿਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਚਾਈਨਾ ਡੋਰ ਦਾ ਪੂਰੀ ਤਰ੍ਹਾਂ ਤਿਆਗ ਕਰਕੇ ਸਧਾਰਣ ਸ਼ਾਦੀ ਡੋਰ ਨਾਲ ਹੀ ਪਤੰਗਬਾਜ਼ੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਇਹ ਡੋਰ ਪੰਛੀਆਂ ਲਈ ਵੀ ਘਾਤਕ ਸਾਬਤ ਹੋ ਰਹੀ ਹੈ, ਜਿਸ ਕਾਰਨ ਅਸਮਾਨ ਵਿੱਚ ਪੰਛੀ-ਪਰਿੰਦੇ ਹੁਣ ਘੱਟ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਸਰ ਕੁਝ ਲੋਕ ਸ਼ਰਾਬ ਪੀ ਕੇ ਹੁਲੜਬਾਜ਼ੀ ਅਤੇ ਲੜਾਈ-ਝਗੜੇ ਕਰਦੇ ਹਨ, ਜੋ ਤਿਉਹਾਰ ਦੀ ਰੂਹ ਦੇ ਖ਼ਿਲਾਫ਼ ਹੈ। ਲੋਹੜੀ ਸਾਨੂੰ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਖੁਸ਼ੀ ਮਨਾਉਣ ਦਾ ਸੰਦੇਸ਼ ਦਿੰਦੀ ਹੈ। ਦੂਜੇ ਪਾਸੇ, ਅੱਜ ਲੋਹੜੀ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਵਿੱਚ ਅਸਮਾਨ ਵਿੱਚ ਘਣਾ ਕੋਹਰਾ ਛਾਇਆ ਹੋਇਆ ਹੈ। ਸੂਰਜ ਨੇ ਸਵੇਰ ਤੋਂ ਹੁਣ ਤੱਕ ਆਪਣੇ ਦਰਸ਼ਨ ਨਹੀਂ ਦਿੱਤੇ, ਜਿਸ ਕਾਰਨ ਬੱਚਿਆਂ ਨੂੰ ਪਤੰਗਬਾਜ਼ੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਬਾਵਜੂਦ, ਲੋਕਾਂ ਦੇ ਚਿਹਰਿਆਂ ਤੇ ਲੋਹੜੀ ਦੀ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ।

Follow Us
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...