ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੀ ਹੈ ਦੁੱਲਾ ਭੱਟੀ ਦੀ ਕਹਾਣੀ, ਕਿਉਂ ਇਸ ਲੋਕ ਗੀਤ ਤੋਂ ਬਿਨਾਂ ਅਧੂਰਾ ਮਣਿਆ ਜਾਂਦਾ ਹੈ ਲੋਹੜੀ ਦਾ ਤਿਉਹਾਰ? ਜਾਣੋ…

Lohri 2025: ਲੋਹੜੀ ਦਾ ਤਿਉਹਾਰ ਤਾਂ ਉਂਝ ਤਾਂ ਹਰ ਪੰਜਾਬੀ ਬੜੇ ਚਾਅ ਨਾਲ ਮਨਾਉਂਦਾ ਹੈ ਪਰ ਜਿਸ ਘਰ ਵਿੱਚ ਨਵੇਂ ਬੱਚੇ ਦਾ ਜਨਮ ਹੋਇਆ ਹੋਵੇ ਜਾਂ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ, ਉਸ ਘਰ ਲਈ ਇਹ ਤਿਉਹਾਰ ਹੋਰ ਵੀ ਖਾਸ ਹੋ ਜਾਂਦਾ ਹੈ। ਇਸ ਤਿਉਹਾਰ ਵਿੱਚ ਰਾਤ ਨੂੰ ਰਿਸ਼ਤੇਦਾਰਾਂ ਦੇ ਨਾਲ ਮਿਲ ਕੋ ਅੱਗ ਬਾਲੀ ਜਾਂਦੀ ਹੈ ਅਤੇ ਰਵਾਇਤੀ ਗੀਤ ਗਾਏ ਜਾਂਦੇ ਹਨ। ਇਨ੍ਹਾਂ ਵਿਚ ਇਕ ਅਜਿਹਾ ਗੀਤ ਹੈ, ਜਿਸ ਦੇ ਪਿੱਛੇ ਦੁੱਲਾ ਭੱਟੀ ਨਾਂ ਦੇ ਵਿਅਕਤੀ ਦੀ ਕਹਾਣੀ ਹੈ। ਮੰਨਿਆ ਜਾਂਦਾ ਹੈ ਕਿ ਇਸ ਗੀਤ ਤੋਂ ਬਗੈਰ ਲੋਹੜੀ ਦਾ ਤਿਉਹਾਰ ਪੂਰਾ ਨਹੀਂ ਹੁੰਦਾ। ਆਖਿਰ ਕੀ ਹੈ ਇਸ ਗੀਤ ਦਾ ਇਤਿਹਾਸ, ਪੜ੍ਹੋ ਸਾਡੀ ਇਹ ਖਾਸ ਰਿਪੋਰਟ।

ਕੀ ਹੈ ਦੁੱਲਾ ਭੱਟੀ ਦੀ ਕਹਾਣੀ, ਕਿਉਂ ਇਸ ਲੋਕ ਗੀਤ ਤੋਂ ਬਿਨਾਂ ਅਧੂਰਾ ਮਣਿਆ ਜਾਂਦਾ ਹੈ ਲੋਹੜੀ ਦਾ ਤਿਉਹਾਰ? ਜਾਣੋ…
ਲੋਹੜੀ ਦਾ ਤਿਉਹਾਰ (FILE)
Follow Us
kusum-chopra
| Updated On: 13 Jan 2025 11:46 AM

ਨਵੀਂ ਫ਼ਸਲ ਦਾ ਜਸ਼ਨ ਮਨਾਉਣ ਲਈ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਹੋਰਨਾਂ ਕਈ ਸੂਬਿਆਂ ਵਿੱਚ ਲੋਹੜਾ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਚਾਅ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਰਾਤ ਨੂੰ ਅੱਗਨੀ ਪ੍ਰਜਵਲਿਤ ਕੀਤੀ ਜਾਂਦੀ ਹੈ ਅਤੇ ਰਵਾਇਤੀ ਗੀਤ ਗਾਏ ਜਾਂਦੇ ਹਨ। ਇਨ੍ਹਾਂ ਵਿਚ ਇਕ ਗੀਤ ਹੈ, ਜਿਸ ਦੇ ਪਿੱਛੇ ਦੁੱਲਾ ਭੱਟੀ ਨਾਂ ਦੇ ਵਿਅਕਤੀ ਦੀ ਕਹਾਣੀ ਹੈ। ਮਾਨਤਾ ਇਹ ਹੈ ਕਿ ਇਸ ਲੋਕ ਗੀਤ ਤੋਂ ਬੈਗਰ ਲੋਹੜੀ ਦਾ ਤਿਉਹਾਰ ਅਧੂਰਾ ਹੀ ਰਹਿੰਦਾ ਹੈ। ਆਖਿਰ ਅਜਿਹਾ ਕੀ ਹੈ ਇਸ ਲੋਕ ਗੀਤ ਵਿੱਚ ਅਤੇ ਕੀ ਹੈ ਦੁੱਲਾ ਭੱਟੀ ਦੀ ਕਹਾਣੀ? ਆਓ ਜਾਣਦੇ ਹਾਂ

ਨਵਾਂ ਸਾਲ ਚੜ੍ਹਦਿਆਂ ਹੀ ਲੋਹੜੀ ਅਤੇ ਮਕਰ ਸੰਕ੍ਰਾਂਤੀ ਦਾ ਲੋਕ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹ ਦੋਵੇਂ ਤਿਉਹਾਰ ਆਪਣੇ ਨਾਲ ਜੋਸ਼ ਅਤੇ ਉਤਸ਼ਾਹ ਲੈ ਕੇ ਆਉਂਦੇ ਹਨ। ਲੋਹੜੀ ਪੰਜਾਬੀਆਂ ਦਾ ਤਿਉਹਾਰ ਹੈ। ਹਾਲਾਂਕਿ, ਹੁਣ ਇਹ ਤਿਉਹਾਰ ਪੰਜਾਬ ਦੇ ਨਾਲ-ਨਾਲ ਭਾਰਤ ਦੇ ਹੋਰ ਕਈ ਸੂਬਿਆਂ ਵਿੱਚ ਵੀ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਤਿਉਹਾਰ ਮੌਕੇ ਕਈ ਰਵਾਇਤੀ ਗੀਤ ਗਾਏ ਜਾਂਦੇ ਹਨ। ਇਸ ਦਿਨ ਲੋਹੜੀ ਦੀ ਅੱਗ ਵਿੱਚ ਤਿਲ, ਮੂੰਗਫਲੀ, ਕਣਕ ਅਤੇ ਗੁੜ ਸਮੇਤ ਹੋਰ ਕਈ ਖਾਣ ਵਾਲੀਆਂ ਚੀਜ਼ਾਂ ਅਗਨ ਭੇਟ ਕਰਕੇ ਪੂਜਾ ਕੀਤੀ ਜਾਂਦੀ ਹੈ। ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਤੋਂ ਹੀ ਬੱਚੇ ਘਰ-ਘਰ ਜਾ ਕੇ ਇਸ ਤਰ੍ਹਾਂ ਨਾਲ ਦੁੱਲਾ ਭੱਟੀ ਦਾ ਗੀਤ ਗਾ ਕੇ ਲੱਕੜਾਂ ਅਤੇ ਪੈਸੇ ਇਕੱਠੇ ਕਰਦੇ ਹਨ, ਉਹ ਬਹੁਤ ਹੀ ਦਿਲਚਸਪ ਹੈ। ਮੰਨਿਆ ਜਾਂਦਾ ਹੈ ਕਿ ਇਸ ਦੁੱਲਾ ਭੱਟੀ ਦੇ ਗੀਤ ਤੋਂ ਬਿਨਾਂ ਲੋਹੜੀ ਦਾ ਤਿਉਹਾਰ ਅਧੂਰਾ ਹੀ ਰਹਿੰਦਾ ਹੈ। ਕੀ ਹੈ ਉਹ ਗੀਤ ਅਤੇ ਇਸ ਦੇ ਪਿੱਛੇ ਦੀ ਕੀ ਹੈ ਧਾਰਮਿਕ ਕਹਾਣੀ, ਆਓ ਜਾਣਦੇ ਹਾਂ।

ਲੋਹੜੀ ਦਾ ਪ੍ਰਸਿੱਧ ਗੀਤ

ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ
ਸੇਰ ਸੱਕਰ ਆਈ ਹੋ, ਕੁੜੀ ਦੇ ਬੋਝੇ ਪਾਈ ਹੋ
ਕੁੜੀ ਦਾ ਲਾਲ ਪਟਾਕਾ ਹੋ, ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੋਣ ਸਮੇਟੇ ਹੋ, ਚਾਚਾ ਗਾਲ੍ਹੀ ਦੇਸੇ ਹੋ
ਚਾਚੇ ਚੂਰੀ ਕੁੱਟੀ ਹੋ, ਜ਼ਿੰਮੀਦਾਰਾਂ ਲੁੱਟੀ ਹੋ
ਜ਼ਿੰਮੀਦਾਰ ਸਦਾਓ ਹੋ, ਗਿਣ ਗਿਣ ਪੌਲੇ ਲਾਓ ਹੋ
ਇੱਕ ਪੋਲਾ ਘੱਟ ਗਿਆ, ਜ਼ਿਮੀਂਦਾਰ ਨਸ ਗਿਆ ਹੋ

ਧਾਰਮਿਕ ਮਾਨਤਾ ਅਨੁਸਾਰ ਮੁਗਲ ਰਾਜ ਸਮੇਂ ਦੁੱਲਾ ਭੱਟੀ ਨਾਂ ਦਾ ਵਿਅਕਤੀ ਸੀ। ਉਹ ਬਹੁਤ ਹੀ ਇਮਾਨਦਾਰ ਅਤੇ ਸੱਚਾ ਦੇਸ਼ ਭਗਤ ਸੀ। ਉਸਨੇ ਮੁਗਲ ਸਾਮਰਾਜ ਦੌਰਾਨ ਭ੍ਰਿਸ਼ਟ ਕਾਰੋਬਾਰੀਆਂ ਤੋਂ ਕੁੜੀਆਂ ਨੂੰ ਬਚਾ ਕੇ ਉਨ੍ਹਾਂ ਦੇ ਵਿਆਹ ਕਰਵਾਏ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਹੀਰੋ ਮੰਨਿਆ ਜਾਣ ਲੱਗਾ। ਇਸ ਦਿਨ ਉਸ ਦੀ ਯਾਦ ਵਿੱਚ ਇਹ ਗੀਤ ਗਾਇਆ ਜਾਂਦਾ ਹੈ।

7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?...
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...