ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸ਼ਹੀਦ ਹੋਏ ਪਰ ਮੁਗਲਾਂ ਸਾਹਮਣੇ ਨਹੀਂ ਝੁੱਕੇ…ਪੜ੍ਹੋ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਕਹਾਣੀ

ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਹਿਬਜਾਦਿਆਂ ਦਾ ਸੰਘਰਸ਼ ਆਨੰਦਪੂਰ ਸਾਹਿਬ ਦੇ ਕਿਲ੍ਹੇ ਤੋਂ ਸ਼ੁਰੂ ਹੋਇਆ। ਮੁਗਲਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਸੀ। ਮੁਗਲ ਤਰ੍ਹਾਂ-ਤਰ੍ਹਾਂ ਦੀ ਰਾਜਨੀਤਿ ਬਣਾ ਰਹੇ ਸੀ,ਪਰ ਗੁਰੂ ਗੋਬਿੰਦ ਸਿੰਘ ਜੀ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਉਨ੍ਹਾਂ ਦੀ ਹਿੰਮਤ ਤੋਂ ਔਰੰਗਜ਼ੇਬ ਵੀ ਹੈਰਾਨ ਸੀ।

ਸ਼ਹੀਦ ਹੋਏ ਪਰ ਮੁਗਲਾਂ ਸਾਹਮਣੇ ਨਹੀਂ ਝੁੱਕੇ...ਪੜ੍ਹੋ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਕਹਾਣੀ
Follow Us
tv9-punjabi
| Updated On: 26 Dec 2023 13:13 PM IST

ਬਾਬਾ ਅਜੀਤ ਸਿੰਘ ਜੀ ,ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ… ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ, ਜਿਨ੍ਹਾਂ ਦੇ ਸਨਮਾਨ ਵਿੱਚ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ। 26 ਜਨਵਰੀ ਦੇ ਦਿਨ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਸਨ। ਉਹ ਮੁਗਲਾਂ ਦੇ ਸਾਹਮਣੇ ਨਹੀਂ ਝੁੱਕੇ। ਮੁਗਲਾਂ ਨੇ ਉਨ੍ਹਾਂ ਨੂੰ ਮੁਸਲਿਮ ਧਰਮ ਕਬੂਲ ਕਰਨ ਦੀ ਸ਼ਰਤ ਦੇ ਬਦਲੇ ਉਨ੍ਹਾਂ ਨੂੰ ਜਿਉਂਦਾ ਛੱਡਣ ਲਈ ਕਿਹਾ,ਪਰ ਸ਼ਹਾਦਤ ਸਾਹਿਬਜਾਦਿਆਂ ਨੂੰ ਸ਼ਹਾਦਤ ਮਨਜ਼ੂਰ ਸੀ, ਪਰ ਉਸ ਦੀ ਸ਼ਰਤ ਨਹੀਂ।

ਵੀਰ ਬਾਲ ਦਿਵਸ ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ। ਇਸ ਖਾਸ ਦਿਨ ‘ਤੇ ਪੀਐੱਮ ਮੋਦੀ ਦਿੱਲੀ ਅਤੇ ਛੱਤੀਸਗੜ੍ਹ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਜਾਣੋ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਹਾਣੀ।

ਇਹ ਵੀ ਪੜ੍ਹੋ – ਅਸੀਂ ਆਪਣੀ ਵਿਰਾਸਤ ਤੇ ਮਾਣ ਕੀਤਾ, ਦੁਨੀਆ ਦਾ ਵੀ ਬਦਲਿਆ ਨਜ਼ਰੀਆ ਵੀਰ ਬਾਲ ਦਿਵਸ ਤੇ ਬੋਲੇ ਪ੍ਰਧਾਨ ਮੰਤਰੀ ਮੋਦੀ

ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਹਾਣੀ

ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਹਿਬਜਾਦਿਆਂ ਦਾ ਸੰਘਰਸ਼ ਆਨੰਦਪੂਰ ਸਾਹਿਬ ਦੇ ਕਿਲ੍ਹੇ ਤੋਂ ਸ਼ੁਰੂ ਹੋਇਆ। ਮੁਗਲਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਸੀ। ਮੁਗਲ ਤਰ੍ਹਾਂ-ਤਰ੍ਹਾਂ ਦੀ ਰਣਨੀਤੀ ਬਣਾ ਰਹੇ ਸੀ,ਪਰ ਗੁਰੂ ਗੋਬਿੰਦ ਸਿੰਘ ਜੀ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸਨ। ਉਨ੍ਹਾਂ ਦੀ ਹਿੰਮਤ ਤੋਂ ਔਰੰਗਜ਼ੇਬ ਵੀ ਹੈਰਾਨ ਸੀ।

ਮਹੀਨਿਆਂ ਤੱਕ ਚੱਲੀ ਜੰਗ ਵਿੱਚ ਜਦੋਂ ਔਰੰਗਜ਼ੇਬ ਨੂੰ ਜਦੋਂ ਜਿੱਤ ਹਾਸਿਲ ਨਹੀਂ ਹੋਈ ਤਾਂ ਉਸ ਨੇ ਕੂਟਨੀਤੀ ਅਪਣਾਈ। ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੱਤਰ ਭੇਜਿਆ,ਜਿਸ ਵਿੱਚ ਲਿਖਿਆ ਸੀ ਕਿ ਮੈਂ ਕੁਰਾਨ ਦੀ ਕਸਮ ਖਾਂਦਾ ਹਾਂ ਕਿ ਜੇਕਰ ਆਨੰਦਪੂਰ ਕਿਲ੍ਹੇ ਨੂੰ ਖਾਲੀ ਕਰ ਦਿੱਤਾ ਜਾਵੇਗਾ ਤਾਂ ਮੈਂ ਬਿਨ੍ਹਾਂ ਕਿਸੇ ਬੰਦਿਸ਼ ਦੇ ਤੁਹਾਨੂੰ ਸਾਰਿਆਂ ਨੂੰ ਇੱਥੋਂ ਜਾਣ ਦਵਾਂਗਾ।

ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹੇ ਨੂੰ ਛੱੜਣਾ ਬਿਹਤਰ ਸਮਝਿਆ, ਪਰ ਉਹੀ ਹੋਇਆ ਜਿਸ ਕਾਰਨ ਮੁਗਲਾਂ ਨੂੰ ਜਾਣਿਆ ਜਾਂਦਾ ਸੀ। ਔਰੰਗਜ਼ੇਬ ਨੇ ਧੋਖਾ ਦਿੱਤਾ ਅਤੇ ਉਨ੍ਹਾਂ ਦੀ ਸੈਨਾ ‘ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕਿਨਾਰੇ ਜੰਗ ਚੱਲੀ ਅਤੇ ਉਨ੍ਹਾਂ ਦਾ ਪਰਿਵਾਰ ਵਿਛੜ ਗਿਆ।

ਜਦੋਂ ਮਦਦ ਕਰਨ ਵਾਲਿਆਂ ਨੇ ਦਿੱਤਾ ਧੋਖਾ

ਗੁਰੂਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦੇ ਜ਼ੋਰਾਵਰ ਸਿੰਘ ਅਤੇ ਸਾਹਿਬਜਾਦੇ ਫਤਿਹ ਸਿੰਘ ਦਾਦੀ ਮਾਂ ਗੁਜਰੀ ਦੇਵੀ ਨਾਲ ਚਲੇ ਗਏ। ਵੱਡੇ ਬੇਟੇ ਪਿਤਾ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਚਮਕੌਰ ਸਾਹਿਬ ਗੜ੍ਹ ਪਹੁੰਚ ਗਏ। ਦਾਦੀ ਮਾਤਾ ਦੇ ਨਾਲ ਦੋਵੇਂ ਛੋਟੇ ਸਾਹਿਬਜਾਦੇ ਜੰਗਲ ਤੋਂ ਗੁਜ਼ਰਦੇ ਹੋਏ ਇੱਕ ਗੁਫਾ ਤੱਕ ਪਹੁੰਚ ਗਏ ਅਤੇ ਉੱਥੇ ਹੀ ਰੁਕੇ। ਉਨ੍ਹਾਂ ਦੇ ਪਹੁੰਚਣ ਦੀ ਇਹ ਖ਼ਬਰ ਲੰਗਰ ਦੀ ਸੇਵਾ ਕਰਨ ਵਾਲੇ ਗੰਗੂ ਬ੍ਰਾਹਮਣ ਨੂੰ ਮਿਲੀ ਤਾਂ ਉਹ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ।

ਗੰਗੂ ਨੇ ਪਹਿਲਾਂ ਮਾਤਾ ਗੁਜਰੀ ਦੇਵੀ ਕੋਲ ਰੱਖੀਆਂ ਅਸ਼ਰਫੀਆਂ ਚੋਰੀ ਕੀਤੀਆਂ। ਫਿਰ ਹੋਰ ਅਸ਼ਰਫੀਆਂ ਦੇ ਲਾਲਚ ਕਾਰਨ ਉਨ੍ਹਾਂ ਦੀ ਮੌਜੂਦਗੀ ਦੀ ਸੂਚਨਾ ਕੋਤਵਾਲ ਨੂੰ ਦੈ ਦਿੱਤੀ। ਕੋਤਵਾਲ ਨੇ ਬਹੁਤ ਸਾਰੇ ਸਿਪਾਹੀ ਭੇਜੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦੀ ਬਣਾ ਲਿਆ। ਅਗਲੀ ਸਵੇਰ ਉਨ੍ਹਾਂ ਨੂੰ ਸਰਹੰਦ ਦੇ ਬਸੀ ਥਾਣੇ ਲਿਜਾਇਆ ਗਿਆ। ਸੈਂਕੜੇ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਉਨ੍ਹਾਂ ਦੇ ਨਾਲ ਚੱਲ ਰਹੇ ਸਨ।

ਸਰਹੰਦ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਅਜਿਹੀ ਠੰਡੀ ਥਾਂ ‘ਤੇ ਰੱਖਿਆ ਗਿਆ, ਜਿੱਥੇ ਵੱਡੇ-ਵੱਡੇ ਲੋਕ ਹਾਰ ਮੰਨ ਜਾਂਦੇ। ਉਨ੍ਹਾਂ ਨੂੰ ਡਰਾਇਆ ਵੀ ਗਿਆ ਪਰ ਮਾਤਾ ਗੁਜਰੀ ਦੇਵੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਹਾਰ ਨਹੀਂ ਮੰਨੀ।

ਸ਼ਹੀਦ ਹੋਏ ਪਰ ਨਹੀਂ ਮੰਨੀ ਮੁਗਲਾਂ ਦੀ ਸ਼ਰਤ

ਸਾਰਿਆਂ ਨੂੰ ਨਵਾਬ ਵਜੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਵਜੀਰ ਖਾਨ ਨੇ ਸਾਹਿਬਜਾਦਿਆਂ ਅੱਗੇ ਸ਼ਰਤ ਰੱਖੀ,ਕਿਹਾ- ਜੇਕਰ ਤੁਸੀਂ ਮੁਸਲਿਮ ਧਰਮ ਨੂੰ ਸਵੀਕਾਰ ਲੈਂਦੇ ਹੋ ਤਾਂ ਤੁਹਾਡੀ ਮੁੰਹ ਮੰਗੀ ਮੁਰਾਦ ਪੂਰੀ ਕੀਤੀ ਜਾਵੇਗੀ ਅਤੇ ਤੁਹਾਨੂੰ ਛੱੜ ਦਿੱਤਾ ਜਾਵੇਗਾ। ਸਾਹਿਬਜਾਦਿਆਂ ਨੇ ਇਸ ਸ਼ਰਤ ਦਾ ਵਿਰੋਧ ਕੀਤਾ ਅਤੇ ਕਿਹਾ ਸਾਨੂੰ ਸਾਡਾ ਧਰਮ ਸਭ ਤੋਂ ਵੱਧ ਪਿਆਰਾ ਹੈ।

ਇਹ ਸੁਣ ਕੇ ਨਵਾਬ ਭੜਕ ਗਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਇਹ ਸੁਣਦੇ ਹੀ ਕਾਜ਼ੀ ਨੇ ਫਤਵਾ ਤਿਆਰ ਕਰ ਦਿੱਤਾ। ਇਸ ਵਿੱਚ ਲਿਖਿਆ ਸੀ ਕਿ ਬੱਚੇ ਬਗਾਵਤ ਕਰ ਰਹੇ ਸਨ, ਇਸ ਲਈ ਉਨ੍ਹਾਂ ਨੂੰ ਜ਼ਿੰਦਾ ਚਿਨਵਾ ਦਿੱਤਾ ਜਾਵੇ।

ਅਗਲੇ ਦਿਨ ਸਜ਼ਾ ਦੇਣ ਤੋਂ ਪਹਿਲਾਂ, ਉਨ੍ਹਾਂ ਨੂੰ ਦੋਬਾਰਾ ਮੁਸਲਮਾਨ ਧਰਮ ਕਬੂਲ ਕਰਨ ਦਾ ਲਾਲਚ ਦਿੱਤਾ ਗਿਆ, ਪਰ ਉਹ ਆਪਣੀ ਗੱਲ ‘ਤੇ ਅਡਿੱਗ ਰਹੇ। ਇਹ ਸੁਣ ਕੇ ਜੱਲਾਦ ਨੇ ਸਾਹਿਬਜ਼ਾਦਿਆਂ ਨੂੰ ਕੰਧ ਨਾਲ ਚਿੰਣਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਦੋਵੇਂ ਬੇਹੋਸ਼ ਹੋ ਗਏ ਅਤੇ ਸ਼ਹੀਦ ਹੋ ਗਏ।

ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO...
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?...
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ...
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ...
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ...
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ...
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ...
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?...
ਨਵੇਂ ਸਾਲ 'ਚ ਕੜਾਕੇ ਦੀ ਠੰਢ: ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੀਂਹ ਅਤੇ ਧੁੰਦ ਦਾ ਅਲਰਟ
ਨਵੇਂ ਸਾਲ 'ਚ ਕੜਾਕੇ ਦੀ ਠੰਢ: ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੀਂਹ ਅਤੇ ਧੁੰਦ ਦਾ ਅਲਰਟ...