8 ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ, ਜਾਣੋ ਖਡੂਰ ਸਾਹਿਬ ਸ਼ਹਿਰ ਦਾ ਇਤਿਹਾਸ
ਖਡੂਰ ਸਾਹਿਬ ਉਹ ਪਾਵਨ ਪਵਿੱਤਰ ਸ਼ਹਿਰ ਹੈ ਜਿਸ ਨੂੰ ਇੱਕ ਜਾਂ ਦੋ ਨਹੀਂ ਸਗੋਂ 8 ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਹੈ। ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਭਾਈ ਲਹਿਣਾ ਜੀ ਨੂੰ ਸਿੱਖ ਪੰਥ ਦੀ ਜਿੰਮੇਵਾਰੀ ਸੌਂਪ ਦਿੱਤੀ। ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਖਡੂਰ ਸਾਹਿਬ ਵੱਲ ਜਾਣ ਦਾ ਹੁਕਮ ਦਿੱਤਾ।
8 ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ, ਜਾਣੋ ਖਡੂਰ ਸਾਹਿਬ ਸ਼ਹਿਰ ਦਾ ਇਤਿਹਾਸ
ਖਡੂਰ ਸਾਹਿਬ ਸ਼ਹਿਰ ਆਪਣੇ ਅੰਦਰ ਸੈਂਕੜੇ ਹੀ ਇਤਿਹਾਸ ਸਮਾਈ ਬੈਠਾ ਹੈ। ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਸਥਿਤ ਖਡੂਰ ਸਾਹਿਬ ਉਹ ਪਾਵਨ ਪਵਿੱਤਰ ਸ਼ਹਿਰ ਹੈ ਜਿਸ ਨੂੰ ਇੱਕ ਜਾਂ ਦੋ ਨਹੀਂ ਸਗੋਂ 8 ਗੁਰੂ ਸਹਿਬਾਨਾਂ ਦੀ ਚਰਨਛੋਹ ਪ੍ਰਾਪਤ ਹੈ। ਬਿਆਸ ਦਰਿਆ ਦੇ ਕਿਨਾਰੇ ਤੇ ਵਸੇ ਇਸ ਸ਼ਹਿਰ ਨੂੰ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਕਰਮ ਭੂਮੀ ਹੋਣ ਦਾ ਵੀ ਮਾਣ ਹਾਸਿਲ ਹੈ।
ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾਇਆ ਸੀ ਅਤੇ ਉਹਨਾਂ ਨੂੰ ਨਵਾਂ ਨਾਮ ਭਾਈ ਅੰਗਦ ਦੇਕੇ ਉਹਨਾਂ ਨੂੰ ਸਿੱਖ ਪੰਥ ਦੀ ਜਿੰਮੇਵਾਰੀ ਸੌਂਪ ਦਿੱਤੀ। ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪਣ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਖਡੂਰ ਸਾਹਿਬ ਵੱਲ ਜਾਣ ਦਾ ਹੁਕਮ ਦਿੱਤਾ।


