Jalalabad Gurdwara Nanak Darbar Sahib: ਅਫ਼ਗਾਨ ਸਿੱਖਾਂ ਦਾ ਪਵਿੱਤਰ ਅਸਥਾਨ ਗੁਰਦੁਆਰਾ ਨਾਨਕ ਦਰਬਾਰ
Story of Afghan Sikhs: ਡਾ. ਗੰਡਾ ਸਿੰਘ ਆਪਣੀ ਕਿਤਾਬ ਅਫਗਾਨਸਤਾਨ ਦਾ ਸਫ਼ਰ ਵਿੱਚ ਲਿਖਦੇ ਹਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਰ ਸਿੱਖਾਂ ਦੀ ਤਰ੍ਹਾਂ ਅਫਗਾਨ ਸਿੱਖਾਂ ਨੇ ਵੀ ਅੰਮ੍ਰਿਤ ਛਕਿਆ ਸੀ। ਪਰ ਫਾਸਲਾ ਦੂਰ ਹੋਣ ਕਾਰਨ ਜੋ ਪੰਜਾਬ ਆ ਕੇ ਅੰਮ੍ਰਿਤ ਨਹੀਂ ਛਕ ਸਕੇ, ਉਹ ਉੱਥੇ ਹੀ ਸਿੰਘ ਸਜ ਗਏ।
ਪਾਵਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ 619 ਕਿਲੋਮੀਟਰ ਦੂਰ ਸਥਿਤ ਹੈ ਕਾਬੁਲ। ਅਫਗਾਨਿਸਤਾਨ ਦੇਸ਼ ਦੀ ਰਾਜਧਾਨੀ ਕਾਬੁਲ। ਇਸ ਕਾਬੁਲ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਹਜਾਰਾਂ ਹੀ ਸਾਲਾਂ ਤੋਂ ਹਿੰਦੂ ਪਰਿਵਾਰ ਰਹਿ ਰਹੇ ਹਨ। ਇਹ ਪਰਿਵਾਰ ਉਰਦੂ ਅਤੇ ਫਾਰਸੀ ਭਾਸ਼ਾ ਬੋਲਦੇ ਹਨ। ਚੌਥੀ ਉਦਾਸੀ ਦੌਰਾਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਅਫ਼ਗਾਨਿਸਤਾਨ ਵੱਲ ਗਏ। ਮੰਨਿਆ ਜਾਂਦਾ ਹੈ ਕਿ ਪਾਤਸ਼ਾਹ ਕਾਬੁਲ ਨੇੜੇ ਸ਼ਹਿਰ ਜਲਾਲਾਬਾਦ ਵਿੱਚ ਪਹੁੰਚੇ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੁਭਾਇਮਾਨ ਹੈ।
ਜਦੋਂ ਪਾਤਸ਼ਾਹ ਜਲਾਲਬਾਦ ਪਹੁੰਚੇ ਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਸ ਪਾਸ ਦੇ ਲੋਕ ਆਉਂਦੇ ਉਹਨਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਧਰਮਾਂ ਦੇ ਲੋਕ ਸ਼ਾਮਿਲ ਸਨ। ਪਾਤਸ਼ਾਹ ਨੇ ਸਾਰੀ ਸੰਗਤ ਨੂੰ ਸੱਚੇ ਵਾਹਿਗੁਰੂ ਦਾ ਨਾਮ ਜਪਣ ਦਾ ਉਦੇਸ਼ ਦਿੱਤਾ। ਪਾਤਸ਼ਾਹ ਦੇ ਅਫ਼ਗਾਨਿਸਤਾਨ ਦੀ ਧਰਤੀ ਤੋਂ ਚਲੇ ਜਾਣ ਤੋਂ ਬਾਅਦ ਸੰਗਤਾਂ ਨੇ ਪ੍ਰਮਾਤਮਾ ਦਾ ਨਾਮ ਜਪਣ ਲਈ ਇਸ ਧਰਤੀ ਤੇ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਤਿਆਰ ਕਰਵਾਇਆ।
ਗੁਰੂ ਸਾਹਿਬਨਾਂ ਦੇ ਦਰਸ਼ਨਾਂ ਲਈ ਆਉਂਦੇ ਸਨ ਸਿੱਖ
ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਜੋ ਬਾਅਦ ਵਿੱਚ ਸਿੱਖ ਬਣ ਗਏ ਉਹ ਸਮੇਂ ਸਮੇਂ ਤੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਲਈ ਪੰਜਾਬ ਆਇਆ ਕਰਦੇ ਸਨ। ਡਾ. ਗੰਡਾ ਸਿੰਘ ਆਪਣੀ ਕਿਤਾਬ ਅਫਗਾਨਸਤਾਨ ਦਾ ਸਫ਼ਰ ਵਿੱਚ ਲਿਖਦੇ ਹਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਰ ਸਿੱਖਾਂ ਦੀ ਤਰ੍ਹਾਂ ਅਫਗਾਨ ਸਿੱਖਾਂ ਨੇ ਵੀ ਅੰਮ੍ਰਿਤ ਛਕਿਆ ਸੀ। ਪਰ ਫਾਸਲਾ ਦੂਰ ਹੋਣ ਕਾਰਨ ਜੋ ਪੰਜਾਬ ਆ ਕੇ ਅੰਮ੍ਰਿਤ ਨਹੀਂ ਛਕ ਸਕੇ, ਉਹ ਉੱਥੇ ਹੀ ਸਿੰਘ ਸਜ ਗਏ।
ਇਸ ਤੋਂ ਇਲਾਵਾ ਜੋ ਸਿੰਘ ਨਹੀਂ ਸਜ ਸਕੇ। ਉਹ ਫਿਰ ਵੀ ਸਿੱਖੀ ਸਿਧਾਂਤਾਂ ਅਤੇ ਸਿੱਖੀ ਸਿਦਕ ਤੇ ਕਾਇਮ ਰਹੇ। ਦਸਮ ਪਾਤਸ਼ਾਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਲ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਫ਼ਗਾਨਿਸਤਾਨ ਦੀ ਧਰਤੀ ਤੇ ਰਿਹਾ ਕਰਦੇ ਸਨ। ਸਾਲ 2001 ਤੱਕ ਅਮਰੀਕਾ ਦੀ ਅਫਗਾਨਿਸਤਾਨ ਵਿੱਚ ਪਹੁੰਚ ਹੋਣ ਕਾਰਨ ਹਲਾਤ ਠੀਕ ਸਨ। ਪਰ ਜਿਵੇਂ ਹੀ ਅਮਰੀਕਾ ਨੇ ਅਪਣੀ ਪਕੜ ਢਿੱਲੀ ਕੀਤੀ ਤਾਂ ਉੱਥੇ ਕੱਟੜ ਤਾਕਤਾਂ ਹਾਵੀ ਹੋਣ ਲੱਗੀਆਂ। ਹਾਲਾਤ ਇਹ ਬਣ ਗਏ ਕਿ ਬਹੁਤ ਸਾਰੇ ਸਿੱਖਾਂ ਨੂੰ ਅਫ਼ਗਾਨਿਸਤਾਨ ਤੋਂ ਭਾਰਤ ਅਤੇ ਪਾਕਿਸਤਾਨ ਵਿਖੇ ਆ ਕੇ ਰਹਿਣ ਪਿਆ।
ਪਰ ਹੁਣ ਵੀ ਬਹੁਤ ਸਾਰੇ ਸਿੱਖ ਕਾਬੁਲ,ਗਜਨੀ ਅਤੇ ਜਲਾਲਾਬਾਦ ਵਿੱਚ ਰਹਿੰਦੇ ਹਨ। ਪਰ ਪਿਛਲੇ ਕੁੱਝ ਸਮੇਂ ਤੋਂ ਸਿੱਖਾਂ ਤੇ ਹੋਣ ਵਾਲੇ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ